ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਕੋਠੀ ਦੇ ਘੇਰਾਉ ਲਈ ਯੁਵਾ ਮੋਰਚਾ ਦੇ ਅਹੁਦੇਦਾਰ ਰਵਾਨਾ -ਨਸ਼ਾ ਖ਼ਤਮ ਕਰਨ ਦੀ ਸੌਂਹ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪੰਜਾਬੀਆਂ ਨਾਲ ਧੋਖਾ-ਨਿਤਿਨ ਚੱਢਾ


ਫਗਵਾੜਾ 5 ਜੁਲਾਈ (ਧਰੁਵ ਕਲੂਚਾ) ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਉ ਕਰਨ ਲਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਸੱਦੇ ਤੇ ਭਾਜਯੁਮੋਂ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ ਅਤੇ ਇੰਚਾਰਜ ਪ੍ਰਤੀਕ ਮੂਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਦੀ ਅਗਵਾਈ ਵਿਚ ਇੱਕ ਜਥਾ ਫਗਵਾੜਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਧੱਕੇ ਤੇ ਧੋਖੇ ਨਾਲ ਰਾਜ ਕੀਤਾ ਅਤੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸੱਤਾ ਸੰਭਾਲਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਸ਼੍ਰੱੀ ਗੁਟਕਾ ਸਾਹਿਬ ਦੀ ਸੌਂਹ ਖ਼ਾਕੇ ਅਤੇ ਤਖ਼ਤ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਦਿੱਤਾ ਸੀ ਕਿ ਉਹ ਚਾਰ ਹਫ਼ਤੇ ਵਿਚ ਨਸ਼ਾ ਜੜੋ ਪੁੱਟ ਦੇਣਗੇ। ਪਰ ਹੋਇਆ ਇਸ ਦੇ ਉਲਟ ਖ਼ੁਦ ਕਾਂਗਰਸ ਨੇਤਾ ਜ਼ਹਿਰੀਲੀ ਸ਼ਰਾਬ ਵਰਗੇ ਮਾਮਲਿਆਂ ਵਿਚ ਸ਼ਾਮਲ ਹੋ ਗਏ ਅਤੇ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਨ ਲੱਗੇ। ਭਾਜਯੁਮੋਂ ਅੱਜ ਇਸ ਗੱਲ ਲਈ ਪੰਜਾਬੀਆਂ ਨਾਲ ਕੀਤਾ ਧੋਖੇ ਦਾ ਜਵਾਬ ਮੰਗਣ ਲਈ ਕੈਪਟਨ ਦੀ ਰਿਹਾਇਸ਼ ਅੱਗੇ ਜਾ ਰਿਹਾ ਹੈ। ਕਪੂਰਥਲਾ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਿਸ਼ਵਾਸ ਦਿਵਾ ਕੇ ਸੱਤਾ ਸੰਭਾਲ਼ਨ ਤੋ ਬਾਅਦ ਕੈਪਟਨ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ । ਇਸ ਧੱਕੇ ਤੇ ਧੋਖੇਬਾਜ਼ੀ ਦਾ ਜਵਾਬ ਕੈਪਟਨ ਨੂੰ 2022 ਵਿਚ ਦੇਣਾ ਪਵੇਗਾ ਅਤੇ ਲੋਕ ਹਰ ਚੌਂਕ ਵਿਚ ਕਾਂਗਰਸੀਆਂ ਨੂੰ ਘੇਰਨਗੇ। ਇਸ ਜਥੇ ਵਿਚ ਕਾਲਜ ਆਉਟਰੀਚ ਪੰਜਾਬ ਕਨਵੀਨਰ ਭਾਰਤ ਮਹਾਜਨ, ਮਿਤੁਲ ਸੁਧੀਰ ਉਪ ਪ੍ਰਧਾਨ,ਪਾਰਸ ਸ਼ਰਮਾ, ਮਾਨਸ, ਗਣੇਸ਼,ਆਰਿਅਨ, ਨਿਖਿਲ ਪੁਰੀ, ਹਰਸ਼ ਭੁਟਾਨੀ, ਦਿਨੇਸ਼ ਪ੍ਰਭਾਕਰ, ਸੰਜੀਵ ਕੁਮਾਰ ਮਿੰਟਾ, ਕਰਨ ਕੁਮਾਰ, ਰੌਬਿਨ ਲੂਥਰਾ,ਗਗਨਦੀਪ ਅਰੋੜਾ, ਸੁਖਨਪ੍ਰੀਤ ਸਿੰਘ, ਕਰਨ ਮਹਾਜਨ,ਗੌਰਵ, ਰਜਤ ਆਦਿ ਸ਼ਾਮਲ ਹੋਏ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन