ਫਗਵਾੜਾ ਦੇ ਨਵ ਨਿਯੁਕਤ ਐਸ.ਐਮ.ਓ.ਡਾ. ਲੈਂਬਰ ਰਾਮ ਨੇ ਅਹੁੱਦਾ ਸੰਭਾਲ ਕੰਮ ਕੀਤਾ ਸੂਰੁ ਕਿਹਾ ਜੇਕਰ ਹਸਪਤਾਲ 'ਚ ਕਿਸੇ ਵੀ ਮਰੀਜ ਨੂੰ ਕੋਈ ਪ੍ਰੇਸ਼ਾਨੀ ਆਉਦੀ ਹੈ ਤਾਂ ਉਹ ਸਿੱਧੇ ਆ ਕੇ ਮੈਨੂੰ ਮਿਲ ਸਕਦਾ ਹੈ



ਫਗਵਾੜਾ  (ਧਰੁਵ ਕਲੂਚਾ) ਸਿਵਲ ਹਸਪਤਾਲ ਫਗਵਾੜਾ ਵਿਖੇ  ਜਿੱਥੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਵਲੋਂ ਕੀਤੀਆ ਬੇਹਤਰੀਨ ਸੇਵਾਵਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਉੱਥੇ ਹੀ ਨਵ ਨਿਯੁਕਤ ਅੈਸ.ਐਮ.ਓ.ਡਾ.ਲੈਂਬਰ ਰਾਮ ਵਲੋਂ ਅਹੁੱਦਾ ਸੰਭਾਲ ਕੰਮ ਸ਼ੁਰੂ ਕੀਤਾ। ਜਿਨ੍ਹਾਂ ਦਾ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ੲਿਸ ਮੌਕੇ ਵਿਸ਼ੇਸ਼ ਮੁਲਾਕਾਤ ਦੋਰਾਨ ਹਸਪਤਾਲ ਵਿੱਖੇ ਖਾਲੀ ਪਈਆਂ ਕੁਝ ਅਸਾਮੀਆਂ ਜਿਨ੍ਹਾਂ ਚ ਸਕਿਨ ਸਪੈਸ਼ਲਿਸਟ,ਬੀ.ਟੀ.ਓ, ਈ.ਐਮ.ਓ , ਤੋਂ ਇਲਾਵਾ 100 ਬੈਂਡ ਵਾਲੇ ਇਸ ਹਸਪਤਾਲ ਮਰੀਜਾ ਦੀ ਗਿਣਤੀ ਵਧੇਰੇ ਹੋਣ ਕਾਰਨ ਫਗਵਾੜਾ ਅਤੇ ਇਸ ਦੇ ਲਾਗਲੇ ਇਲਾਕੇ ਬੰਗਾ , ਗੁਰਾਇਆ , ਨੂਰਮਹਿਲ ਆਦਿ ਇਲਾਕਿਆ ਦੇ ਮਰੀਜ਼ ਫਗਵਾੜਾ ਸਿਵਲ ਹਸਪਤਾਲ ਨੂੰ ਪਹਿਲ ਦਿੰਦੇ ਹਨ ਜਿਸ ਕਰਕੇ ਇੱਥੇ ਡਿਲੀਵਰੀ ਕੇਸ ਵੀ ਵੱਡੀ ਗਿਣਤੀ ਚ ਆਉਂਦੇ ਹਨ ਪਰ 2 ਗਾਇਨਾਕੋਲੋਜਿਸਟ  ਹੋਣ ਕਾਰਨ ਕਈ ਵਾਰ ਇਕ ਦੇ ਵੀ ਛੁੱਟੀ ਤੇ ਚੱਲੇ ਜਾਣ ਕਾਰਣ ਮਰੀਜਾ ਨੂੰ ਭਾਰੀ ਪਰੇਸਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ  ਜਿਨ੍ਹਾਂ ਦੀ ਗਿਣਤੀ ਵਧਾਈ ਜਾਵੇ। ਇਸੇ ਤਰ੍ਹਾਂ ਸਰਜਰੀ ਕੇਸ ਵੀ ਕਾਫੀ ਨਿਕਲਦੇ ਹਨ ਜਿਸ ਕਾਰਨ 1 ਸਰਜਨ ਹੋਣ ਕਾਰਨ ਮਰੀਜਾ ਨੂੰ ਕਾਫੀ ਪ੍ਰੇਸ਼ਾਨੀ ਦਰਪੇਸ਼ ਆਉਂਦੀ ਹੈ ਇਸ ਲਈ ਸਰਜਨ ਹੋਰ ਲਿਆਦਾ ਜਾਵੇ ਇਸੇ ਤਰ੍ਹਾਂ ਸੀ.ਟੀ. ਸਕੈਨ ਮਸ਼ੀਨ,ਫਿਜ਼ੀਓਥਰੈਪਿਸਟ , ਆਦਿ ਪ੍ਰਮੁੱਖ ਹਨ ਡਾ ਲੈਂਬਰ ਰਾਮ ਨੇ ਆਖਿਆ ਕਿ ਉਹ ਇਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਧਿਆਨ ਹਿੱਤ ਲਿਆਉਣਗੇ। ਉਨ੍ਹਾਂ ਅਹੁਦਾ ਸੰਭਾਲਣ ਉਪਰੰਤ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ,ਜੱਚਾ ਬੱਚਾ ਵਾਰਡ ਤੋਂ ਇਲਾਵਾ ਹਸਪਤਾਲ ਦੇ ਹੋਰ ਵਿਭਾਗਾਂ ਦਾ ਦੋਰਾ ਕਰ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਹਸਪਤਾਲ ਚ ਜੇਰੇ ਇਲਾਜ ਮਰੀਜ਼ਾਂ ਦਾ ਜਿੱਥੇ ਹਾਲ ਚਾਲ ਪੁੱਛ ਉਨ੍ਹਾਂ ਨੂੰ ਮਿਲਣ ਵਾਲੀਆ ਸੇਵਾਵਾ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਉੱਥੇ ਉਹਨਾਂ ਕਿਹਾ ਕਿ ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆ ਜਾਣ ਵਾਲੀਆ ਸੁਵਿਧਾਵਾਂ ਦਾ ਲਾਭ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਹਸਪਤਾਲ ਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਆਉਦੀ ਹੈ ਤਾਂ ਉਹ ਉਨ੍ਹਾਂ ਨੂੰ ਸਿੱਧੇ ਤੌਰ ਤੇ ਮਿਲ ਸਕਦਾ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन