ਮਾਈਗ੍ਹੇਟਰੀ ਪਲਸ ਪੋਲੀਓ ਮੁਹਿੰਮ 26 ਤੋਂ ਸ਼ੂਰੁ ਹੋਵੇਗੀ ; ਡਾ ਲੈਂਬਰ ਰਾਮ


ਫਗਵਾੜਾ (ਧਰੁਵ ਕਲੂਚਾ) ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖੀ ਮੀਟਿੰਗ ਦੌਰਾਨ ਸਬ ਡਵੀਜ਼ਨ ਫਗਵਾੜਾ ਵਿੱਚ 26 ਸਤੰਬਰ ਤੋਂ ਚਲਾੲੀ ਜਾਣ ਵਾਲੀ ਤਿੰਨ ਦਿਨਾ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀਆ ਤਿਆਰੀਆ ਦਾ ਜਾੲਿਜ਼ਾ ਲੈਂਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਨੇ ਦੱਸਿਆ ਕਿ ੲਿਸ ਮੁਹਿੰਮ ਦੋਰਾਨ 51905 ਅਬਾਦੀ ਦੇ 3938 ਬੱਚਿਆ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ ਡਾ ਲੈਂਬਰ ਰਾਮ ਨੇ ਦੱਸਿਆ ਕਿ ੲਿਸ ਤਿੰਨ ਦਿਨਾ ਮੁੰਹਿਮ ਦੋਰਾਨ O ਤੋਂ 5 ਸਾਲ ਤੱਕ ਦੇ ਸਮੂਹ ਬੱਚਿਆ ਨੂੰ ਕਵਰ ਕੀਤਾ ਜਾਵੇਗਾ ਤੇ 33 ਟੀਮਾ ਵਲੋਂ 3938 ਘਰਾ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਦਵਾੲੀ ਪਿਲਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਬੱਚਿਆ ਨੂੰ ਕਵਰ ਕਰਨ ਲਈ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਸਥਾੲੀ ਕੈਂਪ ਲਗਾੲੇ ਜਾਣਗੇ ਡਾ ਲੈਂਬਰ ਰਾਮ ਨੇ ਫਗਵਾੜਾ ਵਾਸੀਆ ਨੂੰ ੲਿਨ੍ਹਾਂ ਦਿਨਾ ਦੋਰਾਨ ਅਪਣੇ O ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਨੇੜਲੇ ਪੋਲੀਓ ਬੂਥ ਤੋਂ ਪੋਲੀਓ ਰੋਧਕ ਦਵਾੲੀ ਪਿਲਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕੇਵਲ ਲੋਕਾ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾੲੀ ਨੂੰ ਜਿਤਿਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 22 ਜੋਖਮ ਵਾਲੇ ਖੇਤਰਾ ਨੂੰ ਕਵਰ ਕਰਨ ਲਈ 33 ਟੀਮਾ ਘਰ ਘਰ ਜਾਣ ਲਈ ਤਿਆਰ ਹਨ ਜਿਨ੍ਹਾਂ ਦਾ ਗਠਨ ਕੀਤਾ ਗਿਆ ਹੈ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਟੀਮਾ ਨੂੰ ਪੂਰਣ ਸਹਿਯੋਗ ਦਿੱਤਾ ਜਾਵੇ ੲਿਸ ਮੌਕੇ ਡਾ ਨਰੇਸ਼ ਕੁੰਦਰਾ (ਨੋਡਲ ਅਫ਼ਸਰ ਪਲਸ ਪੋਲੀਓ ) ਡਾ ਪ੍ਰਮਜੀਤ ਕੌਰ ਸੈਣੀ , ਡਾ ਅਨੀਤਾ ਦਾਦਰਾ , ਡਾ ਪ੍ਰਭਜੋਤ ਜੱਬਲ , ਡਾ ਅਕੁੰਸ਼ ਅਗਰਵਾਲ , ਡਾ ਰਾਜੀਵ ਕੁਮਾਰ , ਪ੍ਰਿਤਪਾਲ ਕੌਰ , ਰਾਜੇਸ਼ ਕੁਮਾਰ , ਆਤਮਾ ਰਾਮ , ਮਲਕੀਤ ਰਾਮ ,  ਸਿਧਾਂਤ ਕੁਮਾਰ , ਅਨੀਤਾ , ਹਰਵਿੰਦਰ ਕੁਮਾਰ , ਕੁਮਾਰ , ਕੁਲਵਿੰਦਰ ਕੌਰ , ਅਨੀਤਾ , ਬਲਵੀਰ ਕੌਰ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਮੋਜੂਦ ਸਨ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन