ਲਾਇਨਜ ਕਲੱਬ ਫਗਵਾੜਾ ਸਮਾਇਲ 321-ਡੀ ਨੇ ਪਿੰਡ ਖੋਥੜਾਂ ਵਿਖੇ ਲਗਾਏ ਬੂਟੇ * ਵਾਤਾਵਰਣ ਸੁਰੱਖਿਆ ਲਈ ਕਲੱਬ ਦਾ ਉਪਰਾਲਾ ਸ਼ਲਾਘਾਯੋਗ - ਜੇਬੀ ਸਿੰਘ ਚੌਧਰੀ


ਫਗਵਾੜਾ 25 ਸਤੰਬਰ (ਧਰੁਵ ਕਲੂਚਾ) ਲਾਇਨਜ਼ ਕਲੱਬ ਫਗਵਾੜਾ ਸਮਾਇਲ 321-ਡੀ ਵਲੋਂ ਨਜਦੀਕੀ ਪਿੰਡ ਖੋਥੜਾਂ ਦੇ ਸਰਕਾਰੀ ਸਕੂਲ ਸਮੇਤ ਪਿੰਡ ਦੀਆਂ ਫਿਰਨੀਆਂ ਉਪਰ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਸਾਗਰ ਗਾਬਾ ਦੀ ਪ੍ਰਧਾਨਗੀ ਅਤੇ ਫੰਕਸ਼ਨ ਚੇਅਰਮੈਨ ਲਾਇਨ ਹਰੀਸ਼ ਬੰਗਾ ਸਾਬਕਾ ਡਿਸਟ੍ਰਿਕਟ ਗਵਰਨਰ 321-ਡੀ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਪਾਸਟ ਮਲਟੀਪਲ ਕੌਂਸਲ ਚੇਅਰਮੈਨ ਅੰਬੈਸਡਰ ਆਫ ਗੁਡਵਿਲ ਲਾਇਨ ਜੇ.ਬੀ. ਸਿੰਘ ਚੌਧਰੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਿ੍ਰੰਸੀਪਲ ਤਜਿੰਦਰ ਸ਼ਰਮਾ, ਰਾਜਨ ਚੋਪੜਾ ਅਤੇ ਪਰਵੀਨ ਬੰਗਾ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਲਾਇਨ ਜੇ.ਬੀ. ਸਿੰਘ ਚੌਧਰੀ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂ ਪਹਿਲਾਂ ਹੀ ਵਾਤਾਵਰਣ ਸੁਰੱਖਿਆ ਪ੍ਰਤੀ ਜਨ-ਜਾਗਰਣ ਦੀ ਦਿਸ਼ਾ ‘ਚ ਵਧੀਆ ਉਪਰਾਲੇ ਕੀਤੇ ਜਾਂਦੇ ਰਹੇ ਹਨ। ਇਹ ਕਲੱਬ ਇਸ ਸਾਲ ਡਿਸਟ੍ਰਿਕਟ ਦੀ ਮੋਹਰੀ ਕਲੱਬ ਬਣ ਕੇ ਸਾਹਮਣਏ ਆਈ ਹੈ ਜੋ ਸਮੂਹ ਕਲੱਬ ਮੈਂਬਰਾਂ ਦੀ ਮਿਹਨਤ ਤੇ ਲਗਨ ਦਾ ਹੀ ਨਤੀਜਾ ਹੈ। ਫੰਕਸ਼ਨ ਕਨਵੀਨਰ ਲਾਇਨ ਭੁਪਿੰਦਰ ਸਿੰਘ ਜੰਡੂ, ਕੋ-ਕਨਵੀਨਰ ਲਾਇਨ ਪਰਵੀਨ ਬੰਗਾ, ਕੋ-ਚੇਅਰਮੈਨ ਲਾਇਨ ਪਰਮਜੀਤ ਸਿੰਘ ਸੱਲ੍ਹ ਅਤੇ ਰਿਜਨ ਚੇਅਰਮੈਨ ਆਰ-17 ਲਾਇਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਦੁਨੀਆ ਵਿਚ ਵਿਗੜਦੇ ਮੌਸਮ ਚੱਕਰ ਦੇ ਪਿੱਛੇ ਵਿਕਾਸ ਦੇ ਨਾਮ ਤੇ ਜੰਗਲਾਂ ਦੀ ਧੜਾਧੜ ਹੋ ਰਹੀ ਕਟਾਈ ਹੈ ਜਿਸ ਬਾਰੇ ਗੰਭੀਰਤਾ ਨਾਲ ਸੋਚਨਾ ਚਾਹੀਦਾ ਹੈ। ਫੰਕਸ਼ਨ ਚੇਅਰਮੈਨ ਲਾਇਨ ਹਰੀਸ਼ ਬੰਗਾ ਨੇ ਵੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਲੱਬ ਪ੍ਰਧਾਨ ਸਾਗਰ ਗਾਬਾ ਦੀ ਪੂਰੀ ਟੀਮ ਨੂੰ ਇਸੇ ਤਰ੍ਹਾਂ ਅੱਗੇ ਵੀ ਨਵੇਂ ਪ੍ਰੋਜੈਕਟ ਕਰਨ ਲਈ ਪ੍ਰੇਰਿਆ। ਇਸ ਮੌਕੇ ਐਮ ਐਮ ਆਰ ਇੰਚਾਰਜ ਲਾਇਨ ਸੁਸ਼ੀਲ ਸ਼ਰਮਾ, ਲਾਇਨ ਹਰਮੇਸ਼ ਮਹਿਮੀ, ਖਜਾਨਚੀ ਰਜਨੀ ਬੰਗਾ, ਪੀਆਰਓ ਮਾਸਟਰ ਹਰਮੇਸ਼ ਲਾਲ, ਵਿਸ਼ਾਲ ਵਾਲੀਆ, ਡਾ. ਲੈਂਬਰ ਕੁਮਾਰ, ਡਾਇਰੈਕਟਰ ਲਾਇਨ ਰੁਪਿੰਦਰ ਕੌਰ, ਲਾਇਨ ਕਸ਼ਮੀਰ ਚੰਦ ਅਤੇ ਕਲੱਬ ਡਾਇਰੈਕਟਰ ਲਾਇਨ ਮਲਕੀਅਤ ਰਾਮ ਬੰਗਾ, ਬਿਸ਼ਨ ਪਾਲ ਸਿੰਧੂ ਪੀਪੀ., ਨਸੀਬ ਚੰਦ, ਵਾਈਸ ਰਿਜਨ ਚੇਅਰਮੈਨ ਲਾਇਨ ਰਾਕੇਸ਼ ਰਾਏ, ਅਸ਼ਵਨੀ ਬਘਾਣੀਆ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਕਿੰਗਜ, ਜਸਲੀਨ ਸਿੰਘ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ ਸਮੇਤ ਹੋਰ ਪਤਵੰਤੇ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन