ਪਾਸਪੋਰਟ ਦਫਤਰ ਫਗਵਾੜਾ ਨੂੰ ਕੀਤਾ ਜਾ ਰਿਹੈ ਆਧੂਨਿਕ ਸੁਵਿਧਾਵਾਂ ਨਾਲ ਲੈਸ - ਰਾਜਕੁਮਾਰ ਬਾਲੀ * ਸਾਬਕਾ ਮੇਅਰ ਖੋਸਲਾ ਨੇ ਪਾਸਪੋਰਟ ਅਧਿਕਾਰੀ ਨੂੰ ਦੱਸੀਆਂ ਲੋਕਾਂ ਦੀਆਂ ਮੁਸ਼ਕਲਾਂ


ਫਗਵਾੜਾ 15 ਸਤੰਬਰ (ਧਰੁਵ ਕਲੂਚਾ) ਜਲੰਧਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ੍ਰੀ ਰਾਜਕੁਮਾਰ ਬਾਲੀ ਨੇ ਅੱਜ ਫਗਵਾੜਾ ਦੇ ਹੈਡ ਪੋਸਟ ਆਫਿਸ ਦੀ ਪਹਿਲੀ ਮੰਜਿਲ ਤੇ ਬਣੇ ਪਾਸਪੋਰਟ ਦਫਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਦਫਤਰ ਦੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਉੱਥੇ ਹੀ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਖੇਤਰੀ ਪਾਸਪੋਰਟ ਅਧਿਕਾਰੀ ਨੂੰ ਫਗਵਾੜਾ ਦਫਤਰ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ। ਜਿਸ ਤੇ ਸ੍ਰੀ ਬਾਲੀ ਨੇ ਕਿਹਾ ਕਿ ਫਗਵਾੜਾ ਪਾਸਪੋਰਟ ਦਫਤਰ ਨੂੰ ਆਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਕ ਦੋ ਦਿਨ ਵਿਚ ਐਲ.ਸੀ.ਡੀ. ਸਕ੍ਰੀਨਾਂ ਲਗ ਜਾਣਗੀਆਂ। ਟੋਕਨ ਲੈ ਕੇ ਨੰਬਰ ਸਕ੍ਰੀਨ ਤੇ ਆਉਣ ਲੱਗੇਗਾ ਅਤੇ ਲੋਕਾਂ ਨੂੰ ਇਸ ਨਾਲ ਸਹੂਲਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਕਾਗਜਾਤ ਵਿਚ ਕੋਈ ਕਮੀ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਇਤਰਾਜ ਲੱਗਾ ਹੈ ਤਾਂ ਜੇਕਰ ਉਸੇ ਦਿਨ ਇਤਰਾਜ ਦੂਰ ਕਰ ਦਿੱਤਾ ਜਾਵੇ ਤਾਂ ਉਸੇ ਦਿਨ ਹੀ ਦੁਬਾਰਾ ਆ ਕੇ ਆਪਣੀ ਪਾਸਪੋਰਟ ਸਬੰਧੀ ਖਾਨਾ-ਪੂਰਤੀ ਕੀਤੀ ਜਾ ਸਕਦੀ ਹੈ ਅਤੇ ਦੋਬਾਰਾ ਅਪਾਇੰਟਮੈਂਟ ਲੈਣ ਦੀ ਜਰੂਰਤ ਨਹੀਂ ਹੋਵੇਗੀ। ਸਾਬਕਾ ਮੇਅਰ ਖੋਸਲਾ ਨੇ ਦੱਸਿਆ ਕਿ ਫਗਵਾੜਾ ਪਾਸਪੋਰਟ ਦਫਤਰ ਵਿਚ ਰੋਜਾਨਾ ਵੀਹ ਤੋਂ ਪੱਚੀ ਲੋਕਾਂ ਦਾ ਹੀ ਕੰਮ ਹੁੰਦਾ ਹੈ ਅਤੇ ਪਾਸਪੋਰਟ ਅਧਿਕਾਰੀ ਨੂੰ ਗੁਜਾਰਿਸ਼ ਕੀਤੀ ਗਈ ਹੈ ਕਿ ਘੱਟ ਤੋਂ ਘੱਟ ਸੱਠ ਅਪਾਇੰਟਮੈਂਟਾਂ ਰੋਜਾਨਾ ਨਿਪਟਾਈਆਂ ਜਾਣ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਸਹਿਯੋਗ ਨਾਲ ਫਗਵਾੜਾ ਦੇ ਪਾਸਪੋਰਟ ਦਫਤਰ ਨੂੰ ਹਰ ਜਰੂਰੀ ਸੁਵਿਧਾ ਨਾਲ ਲੈਸ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਲੰਧਰ ਜਾ ਕੇ ਸਮਾਂ ਅਤੇ ਪੈਸੇ ਬਰਬਾਦ ਨਾ ਕਰਨੇ ਪੈਣ। ਉਹਨਾਂ ਫਗਵਾੜਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਆਨ ਲਾਈਨ ਪਾਸਪੋਰਟ ਅਪਲਾਈ ਕਰਨ ਸਮੇਂ ਫਗਵਾੜਾ ਦਫਤਰ ਦੀ ਹੀ ਅਪਾਇੰਟਮੈਂਟ ਲੈਣ ਕਿਉਂਕਿ ਜੇਕਰ ਇੱਥੇ ਲੋਕਾਂ ਦੀ ਆਵਾਜਾਈ ਵਧੇਗੀ ਤਾਂ ਹੀ ਵਿਭਾਗ ਵੀ ਹਰ ਸੰਭਵ ਸਹੂਲਤ ਦੇਣ ਦਾ ਉਪਰਾਲਾ ਕਰੇਗਾ। ਇਸ ਮੌਕੇ ਹੈਡ ਪੋਸਟ ਮਾਸਟਰ ਸ੍ਰੀਮਤੀ ਕਿਰਨ ਬਾਲਾ ਸਮੇਤ ਸਮੂਹ ਸਟਾਫ ਮੈਂਬਰ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन