ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਕੌਂਸਲਰ ਬੰਟੀ ਵਾਲੀਆ ਨੇ ਦਿੱਤਾ ਐਸ.ਡੀ.ਐਮ. ਨੂੰ ਮੰਗ ਪੱਤਰ


ਫਗਵਾੜਾ 16 ਸਤੰਬਰ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 35 ਦੇ ਸਾਬਕਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਐਸ.ਡੀ.ਐਮ. ਫਗਵਾੜਾ ਸ੍ਰ. ਕੁਲਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਨਾਲ ਸਬੰਧਤ ਕੁੱਝ ਸਮੱਸਿਆਵਾਂ ਬਾਰੇ ਦੱਸਿਆ ਅਤੇ ਉਹਨਾਂ ਦੇ ਹਲ ਲਈ ਇਕ ਮੰਗ ਪੱਤਰ ਵੀ ਦਿੱਤਾ। ਬੰਟੀ ਵਾਲੀਆ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਦੇ ਬਾਹਰ ਦੋਵੇਂ ਪਾਸੇ ਸੜਕ ਤੇ ਡੂੰਘੇ ਟੋਏ ਹਨ ਤੇ ਜਦੋਂ ਬਰਸਾਤੀ ਪਾਣੀ ਇਹਨਾਂ ਟੋਇਆਂ ਵਿਚ ਭਰ ਜਾਂਦਾ ਹੈ ਤਾਂ ਵਾਹਨ ਚਾਲਕਾਂ ਲਈ ਹਾਦਸੇ ਦਾ ਖਤਰਾ ਬਣ ਜਾਂਦਾ ਹੈ। ਕਈ ਲੋਕਾਂ ਦੇ ਸੱਟਾਂ ਲੱਗ ਚੁੱਕੀਆਂ ਹਨ ਪਰ ਕਾਰਪੋਰੇਸ਼ਨ ਵਲੋਂ ਸੜਕਾਂ ਦੀ ਮੁਰੱਮਤ ਨਹੀਂ ਕਰਵਾਈ ਗਈ। ਤਹਿਸੀਲ ਕੰਪਲੈਕਸ ਦੇ ਬਾਹਰ ਨਜਾਇਜ ਪਾਰਕਿੰਗ ਅਤੇ ਨਜਾਇਜ ਦੁਕਾਨਾਂ ਫੜੀਆਂ ਨੂੰ ਹਟਾਉਣਾ ਜਰੂਰੀ ਹੈ ਕਿਉਂਕਿ ਇਹ ਆਵਾਜਾਈ ਵਿਚ ਰੁਕਾਵਟ ਪੈਦਾ ਕਰਦੇ ਹਨ। ਫਲਾਈ ਓਵਰ ਦੇ ਉਪਰ ਕਈ ਤਰ੍ਹਾਂ ਦੇ ਬਰਸਾਤੀ ਬੂਟੇ ਤੇ ਝਾੜੀਆਂ ਉੱਗੀਆਂ ਹਨ ਜਿਹਨਾਂ ਨੂੰ ਕੱਟੇ ਜਾਣ ਦੀ ਲੋੜ ਹੈ ਕਿਉਂਕਿ ਇਹ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਜੀਟੀ ਰੋਡ ‘ਤੇ ਫਲਾਈ ਓਵਰ ਬਣਨ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੇ ਨਜਦੀਕ ਸਰਵਿਸ ਲੇਨ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ ਜਿਸਦੀ ਰਿਪੇਅਰ ਅਤੀ ਜਰੂਰੀ ਹੈ ਕਿਉਂਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਇਸੇ ਤਰ੍ਹਾਂ ਸ਼ੁਗਰ ਮਿਲ ਚੌਕ ਦੇ ਨਜਦੀਕ ਪੁੱਲ ਦੇ ਹੇਠਾਂ ਕਾਫੀ ਸਮੇਂ ਤੋਂ ਮੀਂਹ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਫਲਾਈ ਓਵਰ ਬਿ੍ਰਜ ਦੀਆਂ ਕਾਫੀ ਲਾਈਟਾਂ ਖਰਾਬ ਹੋਣ ਦਾ ਮੁੱਦਾ ਵੀ ਐਸ.ਡੀ.ਐਮ. ਦੇ ਸਾਹਮਣੇ ਰੱਖਿਆ ਤੇ ਕਿਹਾ ਕਿ ਸਮਾਂ ਰਹਿੰਦੇ ਜੇਕਰ ਇਹਨਾਂ ਮੁਸ਼ਕਲਾਂ ਨੂੰ ਹਲ ਨਾ ਕਰਵਾਇਆ ਗਿਆ ਤਾਂ ਰਾਹਗੀਰਾਂ ਤੇ ਸ਼ਹਿਰਵਾਸੀਆਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਬੰਟੀ ਵਾਲੀਆ ਅਨੁਸਾਰ ਐਸ.ਡੀ.ਐਮ. ਨੇ ਭਰੋਸਾ ਦਿੱਤਾ ਹੈ ਕਿ ਸਬੰਧਤ ਮਹਿਕਮਿਆਂ ਨੂੰ ਨਿਰਦੇਸ਼ ਜਾਰੀ ਕਰਕੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਵਾਇਆ ਜਾਵੇਗਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन