ਚਰਨਜੀਤ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਐਸ.ਸੀ. ਸਮਾਜ ਨੂੰ ਦਿੱਤਾ ਸਨਮਾਨ - ਸੌਰਵ ਖੁੱਲਰ * ਰੰਧਾਵਾ ਤੇ ਸੋਨੀ ਦਾ ਬਤੌਰ ਡਿਪਟੀ ਸੀ.ਐਮ ਕੀਤਾ ਸਵਾਗਤ * ਕਾਂਗਰਸ ਨੇ ਢਿੱਲਵਾਂ ਵਿਖੇ ਲੱਡੂ ਵੰਡ ਕੇ ਮਨਾਈ ਖੁਸ਼ੀ


ਫਗਵਾੜਾ 21 ਸਤੰਬਰ (ਧਰੁਵ ਕਲੂਚਾ) ਹਲਕਾ ਵਿਧਾਨਸਭਾ ਭੁਲੱਥ ਦੇ ਬਲਾਕ ਢਿਲਵਾਂ ਵਿਖੇ ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਡਿਪਟੀ ਸੀ.ਐਮ. ਬਣਨ ਦੀ ਖੁਸ਼ੀ ‘ਚ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਇਸ ਮੌਕੇ ਬੋਲਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਕਾਂਗਰਸ ਹਾਈਕਮਾਂਡ ਦਾ ਬਹੁਤ ਹੀ ਸੂਝਬੂਝ ਭਰਿਆ ਫੈਸਲਾ ਹੈ। ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਦਲਿਤ ਸਮਾਜ ਨੂੰ ਜੇਕਰ ਕੋਈ ਸਿਆਸੀ ਪਾਰਟੀ ਸਨਮਾਨ ਦੇ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਹੀ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਇਕ ਤਜੁਰਬੇਕਾਰ ਤੇ ਪੜ੍ਹੇ ਲਿਖੇ ਸੂਝਵਾਨ ਸਿਆਸੀ ਆਗੂ ਹਨ ਜੋ ਹਮੇਸ਼ਾ ਵਿਵਾਦ ਤੋਂ ਦੂਰ ਰਹਿ ਕੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੇ ਹਨ। ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਈ ਹੈ। ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਦੀ ਜੋੜੀ ਦੀ ਅਗਵਾਈ ਹੇਠ ਅਗਲੇ ਸਾਲ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਤੇ ਮੁੜ ਸੱਤਾ ਵਿਚ ਸ਼ਾਨਦਾਰ ਵਾਪਸੀ ਹੋਵੇਗੀ। ਇਸ ਮੌਕੇ ਕਿਰਨ ਕੁਮਾਰੀ ਪ੍ਰਧਾਨ ਨਗਰ ਕੌਂਸਲ ਢਿਲਵਾਂ, ਕੌਂਸਲਰ ਸੰਜੀਵ, ਕੌਂਸਲਰ ਹਰਪ੍ਰੀਤ ਨੰਬਰਦਾਰ, ਕੌਂਸਲਰ ਬਲਦੇਵ ਸਿੰਘ ਬਿੱਲਾ ਤੋਂ ਇਲਾਵਾ ਹਰਜਿੰਦਰ ਸਿੰਘ ਨੰਬਰਦਾਰ, ਰਵੀ ਸ਼ਰਮਾ, ਅਸ਼ਵਨੀ ਕੁਮਾਰ, ਰਮਨ ਬਜਾਜ, ਤੇਜ ਨੰਬਰਦਾਰ, ਅਨਿਲ ਬਜਾਜ, ਬਿਕਰਮ ਨੰਦਾ, ਪੰਕਜ ਸ਼ਰਮਾ, ਜਗਦੀਪ ਸਿੰਘ, ਵਿਸ਼ਾਲ, ਅੰਮ੍ਰਿਤਪਾਲ, ਵਿੰਕਲ, ਰਮਨ ਸ਼ਰਮਾ, ਸੋਨੀ ਸ਼ਰਮਾ, ਸਚਿਨ, ਅੱਪੂ, ਹਰਜੀਤ, ਸਤਨਾਮ ਸਿੰਘ, ਸਾਬੀ, ਗੁਲਸ਼ਨ ਕੋਹਲੀ, ਵਿੱਕੀ ਕੋਹਲੀ, ਹੀਰਾ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੋਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन