ਰਿਪੋਰਟਰ ਐਸ਼ੋਸਈਏਸ਼ਨ ਵੇਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਂਟਿੰਗ ਫਗਵਾੜਾ ਦੇ ਰੈਸਟ ਹਾਉਸ ਵਿਖੇ ਹੋਈ



ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਸ਼ਹਿਰ ਵਿਖੇ ਅੱਜ ਰਿਪੋਰਟਰ ਐਸ਼ੋਸਈਏਸ਼ਨ ਵੇਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਂਟਿੰਗ ਫਗਵਾੜਾ ਦੇ ਰੈਸਟ ਹਾਉਸ ਵਿਖੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਅਤੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੋਰ ਤੇ ਐਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਸ਼ਾਮਿਲ ਹੋਏ। ਸੋਸਾਇਟੀ ਵਲੋਂ ਕਰਵਾਏ ਸਮਾਗਮ ਦੌਰਾਨ SP ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਰਿਪੋਟਰ ਐਸ਼ੋਸਈਏਸ਼ਨ ਦੇ ਸਟਿੱਕਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਅਤੇ ਇਸ ਮੋਕੇ ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰ ਭਾਈਚਾਰਾ ਬਹੁਤ ਵਧੀਆ ਢੰਗ ਨਾਲ ਕਵਰੇਜ਼ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਤੱਕ ਪਹੁੰਚਾਉਂਦਾ ਹੈ। ਓਹਨਾ ਪੱਤਰਕਾਰਾਂ ਨੂੰ ਨਿੱਡਰ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੁਲਸ ਪ੍ਰਸ਼ਾਸ਼ਨ ਵਲੋਂ ਪੱਤਰਕਾਰ ਭਾਈਚਾਰੇ ਨੂੰ ਹਰ ਬਣਦਾ ਸਹਿਯੋਗ ਦਿੱਤਾ ਜਾਵੇਗਾ। ਅਖੀਰ ਵਿਚ ਰਿਪੋਟਰ ਐਸੋਸੀਏਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ, ਪ੍ਰਧਾਨ ਦਿਨੇਸ਼ ਸ਼ਰਮਾ, ਸੀਨੀਅਰ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਗਰਾ, ਵਾਈਸ ਪ੍ਰਧਾਨ  ਰਾਜੇਸ਼ ਕੁਮਾਰ,ਵਾਈਸ ਪ੍ਰਧਾਨ  ਸੰਜੀਵ ਕਾਲੀਆ  ਜਰਨਲ ਸੈਕਟਰੀ ਸ਼ਰਨਜੀਤ ਸਿੰਘ ਸੋਨੀ, ਜੁਆਇੰਟ ਸੈਕਟਰੀ ਅਜੈ ਕੋਸ਼ੜ, ਪੀ. ਆਰ.ਓ. ਅਰੁਣ ਕੁਮਾਰ, ਸਲਾਹਕਾਰ ਆਰ.ਪੀ. ਸਿੰਘ, ਖਜ਼ਾਨਚੀ ਅਮਰੀਕ ਖੁਰਮਪੁਰ, ਸਵਰੂਪ ਸਿੰਘ, ਅਮਨਦੀਪ ਸ਼ਰਮਾ ,ਗੁਰਮੀਤ ਸਿੰਘ ਟਿੰਕੂ  . ਨਰੇਸ਼ ਪਾਸੀ, ਗੁਰਮੁਖ ਸਿੰਘ, ਕਿਰਪਾਲ, ਸਿੰਘ, ਨਵੀਨ ਕੁਮਾਰ, ਰਣਜੀਤ, ਰਮਨ ਬਹਿਲ, ਸੁਸ਼ੀਲ ਟਿਕਾ, ਮੋਨੂੰ ਸਰਵਟਾਂ, ਸਤਿਅਮ ਸੋਨਕਰ, ਕੇ.ਐਸ. ਨੂਰ, ਪਰਮਜੀਤ ਰਾਏ, ਆਰ. ਡੀ. ਰਾਮਾ, ਡਾ. ਲਾਲੀ ਸਮੇਤ ਭਾਰੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਮੌਜੂਦ ਸੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन