ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਡਾ. ਅੰਬੇਡਕਰ ਦੇ ਸੁਪਨੇ ਨੂੰ ਕੀਤਾ ਸਾਕਾਰ : ਜੋਗਿੰਦਰ ਸਿੰਘ ਮਾਨ * ਫਗਵਾੜਾ ‘ਚ ਲੱਡੂ ਵੰਡ ਕੇ ਮਨਾਈ ਖੁਸ਼ੀ


ਫਗਵਾੜਾ 20 ਸਤੰਬਰ (ਧਰੁਵ ਕਲੂਚਾ) ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪੇ ਜਾਣ ਦੀ ਖੁਸ਼ੀ ਵਿਚ ਅੱਜ ਸਮੂਹ ਕਾਂਗਰਸੀ ਵਰਕਰਾਂ ਵਲੋਂ ਫਗਵਾੜਾ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਸਾਬੀ ਵਾਲੀਆ ਤੇ ਇੰਡੀਅਨ ਯੂਥ ਕਾਂਗਰਸ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਰਾਜ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਡਾ. ਬੀ ਆਰ ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਸੂਬੇ ਦੀ 40% ਕਮਜੋਰ ਵਰਗਾਂ ਦੀ ਅਬਾਦੀ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸ੍ਰੀ ਚੰਨੀ ਪੋਸਟ ਮੈਟਿ੍ਰਕ ਸਕਾਲਰਸਪਿ ਸਕੀਮ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਰੱਖ ਕੇ ਸਬਕ ਸਿਖਾਉਣਗੇ। ਸਾਬਕਾ ਮੰਤਰੀ ਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਚੰਨੀ ਦੀ ਜੋੜੀ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵੱਲ ਲੈ ਜਾਵੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੀਮਾ ਰਾਣੀ, ਤਰਸੇਮ ਲਾਲ, ਗੋਪੀ ਬੇਦੀ, ਇੰਦਰਜੀਤ ਪੀਪਾਰੰਗੀ, ਹਰੀ ਚੰਦ ਭਾਣੋਕੀ, ਯਸ਼ਪਾਲ, ਵਰੁਣ ਚੱਕ ਹਕੀਮ, ਨਵੀਨ ਚੱਕ ਹਕੀਮ, ਕਿ੍ਰਪਾਲ ਸਿੰਘ, ਕਾਲਾ ਪੀਪਾਰੰਗੀ, ਦਲਵਿੰਦਰ ਸਿੰਘ, ਸਾਧੂ ਰਾਮ ਪੀਪਾਰੰਗੀ, ਕੁਲਵਿੰਦਰ ਚੱਠਾ, ਸੁਭਾਸ਼ ਕਵਾਤਰਾ, ਬਲਹਾਰ ਨਾਰੰਗਪੁਰ, ਗੁਰਪ੍ਰੀਤ ਕੌਰ ਜੰਡੂ, ਹਰਜਿੰਦਰ ਸਿੰਘ, ਰਾਮ ਆਸਰਾ, ਕਾਕਾ ਨਾਰੰਗ, ਡਾ. ਹੈੱਪੀ, ਸ਼ਰਨਜੀਤ, ਸੁੱਚਾ ਰਾਮ, ਅਵਤਾਰ ਸਿੰਘ ਸਰਪੰਚ ਪੰਡਵਾ, ਰਾਮਕੁਮਾਰ ਚੱਢਾ, ਰਵਿੰਦਰ ਸਿੰਘ ਪੀ.ਏ., ਵਿਨੋਦ ਹਦੀਆਬਾਦ, ਰੋਹਿਤ ਬਾਲੀ, ਮਨਜੋਤ ਸਿੰਘ, ਸਾਬੀ ਗਿਰਨ, ਜੱਸਾ ਘੁੱਮਣ, ਟਾਰਚਨ, ਆਸ਼ੂਤੋਸ਼ ਭਾਰਦਵਾਜ, ਅਰੁਣ, ਧਰਮਵੀਰ ਸੇਠੀ, ਦਰਸ਼ਨ ਕਟਾਰੀਆ, ਸਤਪਾਲ ਮੱਟੂ, ਤੁਲਸੀ ਰਾਮ ਖੋਸਲਾ, ਮਧੂ ਸਰਵਟਾ, ਅਮਰੀਕ ਸਿੰਘ ਨਾਮਧਾਰੀ, ਕੇ.ਕੇ. ਸ਼ਰਮਾ, ਟੀਨੂੰ ਹਦੀਆਬਾਦ, ਜਤਿੰਦਰ ਢੰਡਾ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन