ਯੂਥ ਵਾੲੀਸ ਫਾਊਂਡੇਸ਼ਨ ਯੂਥ ਮੋਰਚਾ ਫਗਵਾੜਾ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ੲਿੱਕ ਮਹੀਨਾ ਲਗਾਤਾਰ ਕੋਵਿਡ ਮਰੀਜਾ ਲੲੀ ਨਿਭਾੲੀ ਲੰਗਰ ਦੀ ਸੇਵਾ # ਮਾਨਵਤਾ ਦੀ ਭਲਾਈ ਲਈ ਲਗਾਤਾਰ ਜਾਰੀ ਰਹਿਣਗੇ ਸਮਾਜ ਸੇਵਾ ਦੇ ਕੰਮ ; ਗਗਨਦੀਪ ਸਿੰਘ ਢੱਟ



ਫਗਵਾੜਾ (ਧਰੁਵ ਕਲੂਚਾ) ਵਿਖੇ ਵੇਸੇ ਤਾ ਬਹੁਤ ਸਾਰੀਆ ਸਮਾਜਿਕ ਸੰਸਥਾਵਾਂ ਸਮਾਜ ਸੇਵਾ ਦੇ ਖੇਤਰ ਵਿੱਚ ਅਪਣੇ ਅਪਣੇ ਪੱਧਰ ਤੇ ਬੇਹਤਰੀਨ ਕੰਮ ਕਰ ਰਹੀਆ ਹਨ ਪਰ ਸਮਾਜ ਸੇਵਾ ਦੇ ਖੇਤਰ ਚ ਨਿਤਰੀ ਯੂਥ ਵਾੲੀਸ ਫਾਊਂਡੇਸ਼ਨ ਯੂਥ ਮੋਰਚਾ ਫਗਵਾੜਾ ਵਲੋਂ ਪ੍ਰਧਾਨ ਗਗਨਦੀਪ ਸਿੰਘ ਢੱਟ ਦੀ ਯੋਗ ਅਗਵਾਈ ਹੇਠ ਨਵੇਕਲੇ ਢੰਗ ਨਾਲ ਸਮਾਜ ਦੀ ਸੇਵਾ ਕਰਨ ਲਈ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਜੇਰੇ ਇਲਾਜ਼ ਕੋਵਿਡ ਮਰੀਜ਼ਾਂ ਅਤੇ ਹੋਰ ਜ਼ਰੂਰਤਮੰਦ ਮਰੀਜ਼ਾਂ ਲੲੀ ਸਿਵਲ ਹਸਪਤਾਲ ਫਗਵਾੜਾ ਵਿਖੇ ਲੰਗਰ ਦੀ ਸੇਵਾ ਦਾ ਕਾਰਜ ਪਿਛਲੇ ਕਈ ਦਿਨਾਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਅੱਜ ੲਿੱਕ ਮਹੀਨਾ ਪੂਰਾ ਹੋਣ ਤੇ ਪ੍ਰੋਗਰਾਮ ਰੱਖਿਆ ਗਿਆ ੲਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਢੱਟ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਦਾ ਸਮਰਥਨ ਕਰ ਉਨ੍ਹਾਂ ਨਾਲ ਮੋਢਾ ਜੋੜ ਚਟਾਨ ਵਾਂਗ ਖੜੀ ਹੈ ਉਨ੍ਹਾਂ ਕਿਹਾ ਕਿ ਜੰਲਧਰ ਅਤੇ ਫਗਵਾੜਾ ਵਿਖੇ ਉਨ੍ਹਾਂ ਦੀ ਸੰਸਥਾ ਪਿਛਲੇ ਕੲੀ ਮਹੀਨੀਆ ਤੋਂ ਵੱਖ ਵੱਖ ਲੋੜਵੰਦ ਲੋਕਾਂ ਦੀ ਸਹਾੲਿਤਾ ਕਰਨ ਦੇ ਯਤਨ ਕਰ ਰਹੀ ਹੈ 3000 ਤੋਂ ਵਧੇਰੇ ਕੋਵਿਡ 19 ਮਰੀਜਾ ਤੋਂ ਇਲਾਵਾ ਹੋਰ ਜ਼ਰੂਰਤਮੰਦ ਮਰੀਜ਼ਾਂ ਦੀ ਮੱਦਦ ਚ ਅਪਣਾ ਬਣਦਾ ਯੋਗਦਾਨ ਪਾਇਆ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ੲਿੱਕ ਮਰੀਜ਼ ਜਿਸ ਦਾ ਕਿ ਹੱਡੀ ਦਾ ਅਪਰੇਸ਼ਨ ਹੋਣਾ ਸੀ ਲੲੀ ਵੀ ਸਹਿਯੋਗ ਕੀਤਾ ਗਿਆ ਲਾਕਡਾਊਨ ਦੋਰਾਨ ਆਰਥਿਕ ਤੌਰ ਤੇ ਕਮਜ਼ੋਰ ਉਹ ਲੋਕ ਜੋ ਰੋਟੀ ਤੋਂ ਅਵਾਜਾਰ ਸਨ ਉਨ੍ਹਾਂ ਦੀ ਕੱਚੇ ਰਾਸ਼ਨ ਜਿਵੇਂ ਆਟਾ, ਦਾਲ  , ਚਾਵਲ ਦੇ ਮੱਦਦ ਕੀਤੀ ਗਈ ਇਸੇ ਤਰ੍ਹਾਂ ਲੋਕਾ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕਰੋਨਾ ਰੋਕੂ ਵੈਕਸੀਨ ਦੇ  ਵੱਖ-ਵੱਖ ਕੈਂਪ ਲਗਾ 900  ਤੋਂ ਵਧੇਰੇ ਲੋਕਾ ਦਾ ਟੀਕਾਕਰਨ ਕਰਵਾੲਿਆ ਗਿਆ ਟੋਕੀਓ ਓਲੰਪਿਕ ਚ ਕਾਂਸੇ ਦਾ ਤਮਗਾ ਜੇਤੂ ਹਾਰਦਿਕ ਸਿੰਘ ਜਿਸ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ ਗਗਨਦੀਪ ਸਿੰਘ ਢੱਟ ਨੇ ਆਖਿਆ ਕਿ ਉਨ੍ਹਾਂ ਦੀ ਸੰਸਥਾ ਯੂਥ ਵਾੲੀਸ ਫਾਊਂਡੇਸ਼ਨ ਯੂਥ ਮੋਰਚਾ ਫਗਵਾੜਾ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਦੇ ਜੀਵਨ ਵਿਚ ਖੁਸ਼ੀਆਂ ਲਿਆਉਣਾ ਹੈ ਉਨ੍ਹਾਂ ਕਿਹਾ ਕਿ ਜੋ ਖੁਸ਼ੀ ਤੁਹਾਨੂੰ ਲੋਕਾ ਦੀ ਸੇਵਾ ਕਰਕੇ ਮਿਲਦੀ ਹੈ ਉਸ ਤੋਂ ਵੱਡੀ ਖੁਸ਼ੀ ਕੋੲੀ ਹੋ ਨਹੀ ਸਕਦੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਮਾਨਵਤਾ ਦੀ ਭਲਾਈ ਲਈ ਹਰ ਵੇਲੇ ਯਤਨਸ਼ੀਲ ਹੋ ਕੰਮ ਕਰੇਗੀ ੲਿਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਨੇ ਵਿਸ਼ੇਸ਼ ਸ਼ਿਰਕਤ ਕਰ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾ ਦੀ ਭਰਪੂਰ ਸ਼ਲਾਘਾ ਕੀਤੀ ੲਿਸ ਮੌਕੇ ਜਸਕੀਰਤ ਤੂਰ , ਡਾ ਸੁਰਿੰਦਰਜੀਤ ਕੌਰ , ਸੁਰਿੰਦਰ ਸ਼ਰਮਾਂ , ਐਚ ਅੈਸ ਬਸਰਾ , ਜਤਿਨ ਸੇਠੀ , ਪ੍ਰੇਮ ਲਹੋਰੀਆ , ਸੁਰਿੰਦਰ ਸਲਹੋਤਰਾ , ਰੋਹਿਤ ਮਦਾਨ , ਗਗਨ ਨਾਇਅਰ , ਸੋਨੂੰ ਜੋੜਾ , ਪਰਮਿੰਦਰ ਵਾਲੀਆ , ਸੁਖਵੀਰ ਕੁਮਾਰ , ਨੰਦ ਸੋਨੀ , ਅਮਨਦੀਪ ਸਿੰਘ ਆਦਿ ਮੌਜੂਦ ਸਨ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन