ਕਾਰਪੋਰੇਸ਼ਨ ਦੀ ਮਾੜੀ ਕਾਰਗੁਜਾਰੀ ਕਾਰਨ ਦਿਨ ਢਲਦਿਆਂ ਘੁੱਪ ਹਨ੍ਹੇਰੇ ‘ਚ ਡੁੱਬ ਜਾਂਦਾ ਹੈ ਅੱਧਾ ਸ਼ਹਿਰ — ਖੋਸਲਾ * ਕਿਹਾ - ਹਨ੍ਹੇਰੇ ਦਾ ਨਜਾਇਜ ਫਾਇਦਾ ਚੁੱਕਦੇ ਹਨ ਚੋਰ ਤੇ ਲੁਟੇਰੇ * ਬਰਸਾਤੀ ਨਾਲੇ ਬਣੀਆਂ ਸੜਕਾਂ, ਕਿਸ਼ਤੀਆਂ ਚਲਾਉਣ ਦੀ ਆਈ ਨੌਬਤ


ਫਗਵਾੜਾ 22 ਸਤੰਬਰ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸ਼ਹਿਰ ਵਿਚ ਵੱਧਦੀਆਂ ਚੋਰੀਆਂ ਲਈ ਕਾਰਪੋਰੇਸ਼ਨ ਜਿੰਮੇਵਾਰ ਹੈ ਕਿਉਂਕਿ ਰਾਤ ਸਮੇਂ ਸ਼ਹਿਰ ਦੇ ਦਰਜਨਾਂ ਮੁਹੱਲੇ ਤੇ ਮੁੱਖ ਬਜਾਰ ਸਟਰੀਟ ਲਾਈਟਾਂ ਖਰਾਬ ਹੋਣ ਕਰਕੇ ਘੁੱਪ ਹਨੇ੍ਹਰੇ ‘ਚ ਡੁੱਬੇ ਰਹਿੰਦੇ ਹਨ। ਜਿਸਦਾ ਚੋਰ ਲੁਟੇਰੇ ਨਜਾਇਜ ਫਾਇਦਾ ਚੁੱਕ ਕੇ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। ਉਹਨਾਂ ਦੱਸਿਆ ਕਿ ਸਰਾਏ ਰੋਡ, ਨਾਈਆਂ ਚੌਕ, ਸਿਨੇਮਾ ਰੋਡ, ਹਨੁਮਾਨਗੜ੍ਹੀ ਰੋਡ, ਗਉਸ਼ਾਲਾ ਬਾਜਾਰ, ਬਾਂਸਾਵਾਲਾ ਬਾਜਾਰ, ਲਾਮਿਆਂ ਮੁਹੱਲਾ ਸਮੇਤ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਦੀਆਂ ਸਟ੍ਰੀਟ ਲਾਈਟਾਂ ਕਾਫੀ ਸਮੇਂ ਤੋਂ ਖਰਾਬ ਹਨ। ਪਹਿਲਾਂ ਤਾਂ ਲੋਕਾਂ ਦੀ ਸ਼ਿਕਾਇਤ ਦਰਜ ਹੀ ਨਹੀਂ ਹੁੰਦੀ ਪਰ ਜੇਕਰ ਦਰਜ ਹੋ ਜਾਵੇ ਤਾਂ ਸ਼ਿਕਾਇਤ ਦੂਰ ਨਹੀਂ ਕੀਤੀ ਜਾ ਰਹੀ। ਅਧਿਾਕਾਰੀ ਜਨਤਾ ਦੀ ਗੱਲ ਨਹੀਂ ਸੁਣਦੇ। ਉਹਨਾਂ ਕਿਹਾ ਕਿ ਨਵੀਂਆਂ ਸਟਰੀਟ ਲਾਈਟਾਂ ਲਗਾਉਣ ਅਤੇ ਪੁਰਾਣੀਆਂ ਲਾਈਟਾਂ ਠੀਕ ਜਾਂ ਬਦਲੀ ਕਰਨ ਦਾ ਠੇਕਾ ਕਾਫੀ ਸਾਲਾਂ ਤੋਂ ਵਿਵੇਕ ਇੰਟਰਪ੍ਰਾਈਜਿਜ ਨਾਮ ਦੇ ਇਕ ਹੀ ਠੇਕੇਦਾਰ ਨੂੰ ਦਿੱਤਾ ਹੋਇਆ ਹੈ ਜਿਸ ਦੀ ਮਾੜੀ ਕਾਰਗੁਜਾਰੀ ਤੋਂ ਸਾਰਾ ਸ਼ਹਿਰ ਦੁਖੀ ਹੈ। ਖੋਸਲਾ ਨੇ ਦੱਸਿਆ ਕਿ ਉਹਨਾਂ ਆਰ.ਟੀ.ਆਈ. ਰਾਹੀਂ ਕਾਰਪੋਰੇਸ਼ਨ ਤੋਂ ਜਵਾਬ ਮੰਗਿਆ ਸੀ ਪਰ ਕਈ ਮਹੀਨੇ ਬਾਅਦ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਪਿਛਲੇ ਕੁਝ ਦਿਨਾਂ ਤੋਂ ਫਗਵਾੜਾ ਵਿਚ ਜਾਰੀ ਬਰਸਾਤ ਨਾਲ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਜਿਕਰ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਦੀ ਮਾੜੀ ਕਾਰਗੁਜਾਰੀ ਦੇ ਚਲਦਿਆਂ ਸ਼ਹਿਰ ਦੀਆਂ ਮੁੱਖ ਸੜਕਾਂ ਬਰਸਾਤੀ ਨਾਲੇ ਬਣ ਗਈਆਂ ਹਨ ਜਿੱਥੇ ਕਿਸ਼ਤੀਆਂ ਚਲਾਉਣ ਦੀ ਨੌਬਤ ਆ ਗਈ ਹੈ। ਜੀ.ਟੀ. ਰੋਡ ਦੇ ਆਲੇ-ਦੁਆਲੇ ਸਰਵਿਸ ਲੇਨਾਂ ਦੀ ਹਾਲਤ ਮਾੜੀ ਹੈ। ਸੜਕਾਂ ‘ਚ ਡੂੰਘੇ ਟੋਏ ਹਨ ਜੋ ਹਰ ਸਮੇਂ ਬਰਸਾਤੀ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਨਿਗਮ ਕਮੀਸ਼ਨਰ ਜਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਦੇ ਵੀ ਬਰਸਾਤ ਵਿਚ ਲੋਕਾਂ ਦੇ ਵਿਚਕਾਰ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੇਖਣ ਜਾਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਤੋਂ ਸਪਸ਼ਟ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਵਿਧਾਇਕ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन