ਹਾਦਸਿਆਂ ਨੂੰ ਸੱਦਾ ਦੇ ਰਿਹਾ ਖਲਵਾੜਾ ਬਾਈਪਾਸ ਰੋਡ ਦਾ ਉਸਾਰੀ ਅਧੀਨ ਫੁਟ ਓਵਰ ਬਿ੍ਰਜ * ਲੋਕਾਂ ਨੇ ਕੀਤੀ ਸਰਵਿਸ ਲੇਨ ਤੋਂ ਮਲਬਾ ਹਟਾਉਣ ਦੀ ਮੰਗ



ਫਗਵਾੜਾ 26 ਸਤੰਬਰ (ਧਰੁਵ ਕਲੂਚਾ) ਸ਼ਹਿਰ ਦੇ ਮੇਹਟਾਂ-ਮੇਹਲੀ ਬਾਈਪਾਸ ਰੋਡ ਤੇ ਖਲਵਾੜਾ ਚੌਕ ਦੇ ਨਜਦੀਕ ਲੋਕਾਂ ਦੀ ਸਹੂਲਤ ਲਈ ਉਸਾਰਿਆ ਜਾ ਰਿਹਾ ਫੁਟ ਓਵਰ ਬਰਿਜ ਅਫਸਰਸ਼ਾਹੀ ਦੀ ਲਾਪਰਵਾਹੀ ਦੇ ਚਲਦਿਆਂ ਲੋਕਾਂ ਦੀ ਜਿੰਦਗੀ ਲਈ ਹੀ ਖਤਰਾ ਬਣ ਗਿਆ ਹੈ। ਇਸ ਪੁਲ ਦੀ ਉਸਾਰੀ ਜੈਬਰਾ ਲਾਈਨ ਕ੍ਰਾਸਿੰਗ ਨੂੰ ਬੰਦ ਕਰਕੇ ਪੈਦਲ ਰਾਹਗੀਰਾਂ ਨੂੰ ਸੜਕ ਪਾਰ ਕਰਵਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਜਿਸ ਦੇ ਪਿੱਲਰਾਂ ਲਈ ਸੜਕ ਵਿਚ ਡੂੰਘੇ ਟੋਏ ਪੱਟੇ ਗਏ ਸੀ ਤੇ ਮਿੱਟੀ ਦਾ ਮਲਬਾ ਸਰਵਿਸ ਲੇਨ ਦੇ ਕਿਨਾਰੇ ਢੇਰੀ ਕੀਤਾ ਹੋਇਆ ਹੈ। ਇਹ ਮਲਬਾ ਭੁੱਲਾਰਾਈ-ਖਲਵਾੜਾ ਸਾਈਡ ਦੀ ਅੱਧੀ ਸੜਕ ਦੇ ਵਿਚਕਾਰ ਆਉਣ ਨਾਲ ਰਾਤ ਸਮੇਂ ਜਾਂ ਧੁੰਧਾ ਵਗੈਰਾ ‘ਚ ਖਾਸ ਤੌਰ ਤੇ ਦੋਪਹੀਆ ਵਾਹਨ ਚਾਲਕਾਂ ਲਈ ਖਤਰਨਾਕ ਬਣਿਆ ਹੋਇਆ ਹੈ। ਹਾਲੇ ਬੀਤੇ ਦਿਨ ਹੀ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੇਰ ਰਾਤ ਨੂੰ ਮਿੱਟੀ ਦੇ ਮਲਬੇ ਦੀ ਭੇਂਟ ਚੜ੍ਹ ਕੇ ਜਾਨ ਗੁਆ ਚੁੱਕਾ ਹੈ। ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਮਲਬਾ ਚੁਕਵਾਇਆ ਨਹੀਂ ਗਿਆ ਜਿਸ ਕਰਕੇ ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਮਲਬਾ ਸੜਕ ਵਿਚਕਾਰ ਆ ਜਾਂਦਾ ਹੈ। ਇੱਥੇ ਕੋਈ ਰੇਡੀਅਮ ਵਾਲਾ ਸਾਵਧਾਨੀ ਬੋਰਡ ਵੀ ਲਗਾਉਣ ਦੀ ਖੇਚਲ ਨਹੀਂ ਕੀਤੀ ਗਈ। ਜਿਸ ਕਰਕੇ ਰਾਤ ਨੂੰ ਹਨੇ੍ਹਰੇ ਵਿਚ ਅਨੇਕਾਂ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਦੋਂ ਪਿੱਲਰ ਖੜੇ ਹੋ ਗਏ ਹਨ ਤਾਂ ਵਿਭਾਗ ਵਲੋਂ ਮਲਬਾ ਕਿਉਂ ਨਹੀਂ ਚੁਕਵਾਇਆ ਜਾ ਰਿਹਾ ਜਦਕਿ ਕਈ ਹਾਦਸੇ ਵਾਪਰ ਚੁੱਕੇ ਹਨ। ਕਈ ਜਿੰਦਗੀਆਂ ਇਸ ਮਲਬੇ ਦੀ ਭੇਂਟ ਚੜ੍ਹ ਚੁੱਕੀਆਂ ਹਨ ਤੇ ਅਨੇਕਾਂ ਹੀ ਲੋਕ ਗੰਭੀਰ ਜਖ਼ਮੀ ਹੋ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਰੰਤ ਇਸ ਮਲਬੇ ਨੂੰ ਚੁਕਵਾਇਆ ਜਾਵੇ ਨਹੀਂ ਤਾਂ ਸੰਘਰਸ਼ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन