ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਗੂੰਜ ਸੰਸਥਾ ਦੇ ਜਲੰਧਰ ਦਫਤਰ ਭੇਜਿਆ ਵਸਤਰਾਂ ਦਾ ਟੈਂਪੂ


ਫਗਵਾੜਾ 12 ਨਵੰਬਰ (ਧਰੁਵ ਕਲੂਚਾ) ਉਦਯੋਗਪਤੀ ਅਤੇ ਸਮਾਜ ਸੇਵਕ ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚੱਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸਤੇਮਾਲ ਕੀਤੇ ਹੋਏ ਪੁਰਾਣੇ ਪਾਉਣ ਯੋਗ ਵਸਤਰਾਂ ਦਾ ਇਕ ਟੈਂਪੂ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗੂੰਜ ਸੰਸਥਾ ਇਹਨਾਂ ਇਕੱਤਰ ਕੀਤੇ ਵਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਪਹਾੜੀ ਇਲਾਕਿਆਂ ‘ਚ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਸਾਲ ਵਿਚ ਦੋ ਵਾਰ ਮੌਸਮ ਅਨੁਸਾਰ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਭੇਜੇ ਜਾਂਦੇ ਹਨ। ਇਸ ਨੇਕ ਕਾਰਜ ਵਿਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਤੋਂ ਇਲਾਵਾ ਸ਼ਿਵਬਾੜੀ ਬੰਗਾ ਰੋਡ ਅਤੇ ਚਾਚੋਕੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਟੈਂਪੂ ਨੂੰ ਜਲੰਧਰ ਭੇਜਣ ਦੀ ਸੇਵਾ ਹਮੇਸ਼ਾ ਦੀ ਤਰ੍ਹਾਂ ਸ੍ਰੀ ਰਮੇਸ਼ ਦੁੱਗਲ ਵਲੋਂ ਨਿਭਾਈ ਗਈ। ਇਸ ਮੌਕੇ ਮੋਹਨ ਲਾਲ ਤਨੇਜਾ, ਦਲਜੀਤ ਸਿੰਘ ਚਾਨਾ, ਰਜਿੰਦਰ ਸਾਹਨੀ, ਜੀਤਾ ਕੋਟਰਾਣੀ, ਅਮਰਜੀਤ ਕੌਰ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन