ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਨੂੰ ਭੇਂਟ ਕੀਤੀ ਖਾਣ-ਪੀਣ ਦੀ ਸਮੱਗਰੀ * ਕੈਨੇਡਾ ਪੜ੍ਹਦੀ ਰਮਨ ਚੌਕੜੀਆ ਨੇ ਕੀਤਾ ਆਰਥਕ ਸਹਿਯੋਗ


ਫਗਵਾੜਾ 21 ਨਵੰਬਰ (ਧਰੁਵ ਕਲੂਚਾ) ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਅਤੇ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਉਪਰਾਲਾ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਖਾਣ-ਪੀਣ ਦੀ ਸਮੱਗਰੀ ਅਤੇ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਸੰਖੇਪ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਫਿਲੌਰ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਇਸ ਨੇਕ ਕਾਰਜ ਲਈ ਆਰਥਕ ਸਹਾਇਤਾ ਭੇਜਣ ਵਾਲੀ ਕੈਨੇਡਾ ਪੜ੍ਹਦੀ ਵਿਦਿਆਰਥਣ ਰਮਨ ਚੌਕੜੀਆ ਦੇ ਪਿਤਾ ਡਾ. ਗਿਆਨ ਚੰਦ ਚੌਕੜੀਆ ਅਤੇ ਮਾਤਾ ਮਨਜੀਤ ਕੌਰ ਚੌਕੜੀਆ ਵੀ ਵਿਸ਼ੇਸ਼ ਤੌਰ ਹਾਜਰ ਰਹੇ। ਸਮਾਗਮ ਦੌਰਾਨ ਬਲਵਿੰਦਰ ਸਿੰਘ ਜੇ.ਈ. ਪਲਾਹੀ ਨੇ ਵੀ ਸਹਿਯੋਗ ਕੀਤਾ। ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਪ੍ਰਧਾਨ ਨੇ ਵਿਦਿਆਰਥਣ ਰਮਨ ਚੋਕੜੀਆ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਕ ਵਿਦਿਆਰਥਣ ਹੋਣ ਦੇ ਬਾਵਜੂਦ ਉਸਨੇ ਪਾਰਟ ਟਾਈਮ ਕਰਕੇ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਸੇਵਾ ਦਾ ਜੋ ਉਪਰਾਲਾ ਕੀਤਾ ਹੈ ਉਹ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ। ਡਾ. ਗਿਆਨ ਚੰਦ ਅਤੇ ਮਨਜੀਤ ਕੌਰ ਚੌਕੜੀਆ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਵੀ ਉਹ ਆਸ਼ਰਮ ਦੇ ਵਸਨੀਕਾਂ ਦੀ ਹਰ ਸੰਭਵ ਸਹਾਇਤਾ ਕਰਦੇ ਰਹਿਣਗੇ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਇਸ ਉਪਰਾਲੇ ਲਈ ਦੋਵੇਂ ਜੱਥੇਬੰਦੀਆਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਹੀ ਆਸ਼ਰਮ ਦੇ ਬਿਰਧ, ਨੇਤਰਹੀਣ ਤੇ ਅਨਾਥ ਵਸਨੀਕਾਂ ਦੀਆਂ ਜਰੂਰਤਾਂ ਪੂਰੀਆਂ ਹੁੰਦੀਆਂ ਹਨ। ਚੌਕੜੀਆ ਪਰਿਵਾਰ ਅਤੇ ਜੇ.ਈ. ਬਲਵਿੰਦਰ ਸਿੰਘ ਨੂੰ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਗੁਰਦਿਆਲ ਸਿੰਘ ਲੱਖਪੁਰ ਨੇ ਨਿਭਾਈ। ਇਸ ਮੌਕੇ ਦਲਵਿੰਦਰ ਸਿੰਘ ਰਾਮਗੜ੍ਹ, ਮਨੋਜ ਕੋਛੜ, ਮਨੋਜ ਕੁਮਾਰ ਭਗਤ, ਉਂਕਾਰ ਸਿੰਘ, ਪਰਵੀਨ ਕੁਮਾਰ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन