ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ‘ਚ ਨਤਮਸਤਕ ਹੋਣ ਪੁੱਜੇ ਸ੍ਰੀਮਤੀ ਬਲਵੀਰ ਰਾਣੀ ਸੋਢੀ * ਪ੍ਰਬੰਧਕਾਂ ਨੇ ਸਿਰੋਪੇ ਪਾ ਕੇ ਕੀਤਾ ਸਨਮਾਨਤ


ਫਗਵਾੜਾ 21 ਨਵੰਬਰ (ਧਰੁਵ ਕਲੂਚਾ) ਮਹਿਲਾ ਕਾਂਗਰਸ ਪੰਜਾਬ ਦੀ ਨਵਨਿਯੁਕਤ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਨਤਮਸਤਕ ਹੋਏ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਉਹਨਾਂ ਦੇ ਨਾਲ ਮਹਿਲਾ ਕਾਂਗਰਸ ਦੇ ਸਟੇਟ ਕੋਆਰਡੀਨੇਟਰ ਸ੍ਰੀਮਤੀ ਪਿ੍ਰਤਪਾਲ ਕੌਰ, ਸ਼ਿਵਾਨੀ ਸ਼ਰਮਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ, ਅਨੀਤਾ ਵਰਮਾ ਪ੍ਰਧਾਨ ਜਿਲ੍ਹਾ ਤਰਨਤਾਰਨ ਨੇ ਵੀ ਮੰਦਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀਮਤੀ ਸੋਢੀ ਨੇ ਕਿਹਾ ਕਿ ਉਹ ਗੁਰੂ ਮਹਾਰਾਜ ਦੀ ਨਿਮਾਣੀ ਸੇਵਕ ਹਨ ਅਤੇ ਗੁਰੂ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ। ਉਹ ਗੁਰੂ ਰਵਿਦਾਸ ਮਹਾਰਾਜ ਦੇ ਅਸ਼ੀਰਵਾਦ ਸਦਕਾ ਅਤੇ ਔਰਤਾਂ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਤੋਂ ਸੇਧ ਲੈ ਕੇ ਬਤੌਰ ਮਹਿਲਾ ਕਾਂਗਰਸ ਪ੍ਰਧਾਨ ਔਰਤਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿਚ ਜੋ ਵੀ ਸੰਭਵ ਹੋ ਸਕੇਗਾ ਉਹ ਯਤਨ ਕਰਨਗੇ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਜਗਨਨਾਥ ਕੈਲੇ, ਜਨਰਲ ਸਕੱਤਰ ਅਸ਼ੋਕ ਭਾਟੀਆ, ਸੰਯੁਕਤ ਜਨਰਲ ਸਕੱਤਰ ਬਲਦੇਵ ਰਾਜ ਕੋਮਲ, ਕੈਸ਼ੀਅਰ ਗੁਰਦਿਆਲ ਸੋਢੀ, ਪ੍ਰਚਾਰ ਸਕੱਤਰ ਸੀਟੂ ਬਾਈ ਤੋਂ ਇਲਾਵਾ ਕਮੇਟੀ ਮੈਂਬਰ ਯਸ਼ ਬਰਨਾ, ਠੇਕੇਦਾਰ ਗੁਰਬਚਨਾ ਰਾਮ ਤੇ ਕੁਲਵੰਤ ਕੁਮਾਰ ਵਲੋਂ ਸ੍ਰੀਮਤੀ ਸੋਢੀ ਨੂੰ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਨਿਯੁਕਤ ਹੋਣ ਤੇ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਸਿਰੋਪੇ ਪਾ ਕੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸੋਢੀ ਦੇ ਸਪੁੱਤਰ ਰਾਹੁਲ ਸੋਢੀ ਤੋਂ ਇਲਾਵਾ ਹਰਜੀਤ ਸੋਢੀ, ਸਤਪਾਲ ਸੋਢੀ, ਪ੍ਰੇਮਪਾਲ ਸੋਢੀ, ਮਿੰਦੋ ਸਰਪੰਚ ਕਾਂਸ਼ੀ ਨਗਰ, ਅਨੀਤਾ ਸੇਠ, ਬੋਬੀ ਧੀਰ, ਰਾਣੀ, ਕਸ਼ਮੀਰ ਕੌਰ, ਅਸ਼ਵਨੀ ਸ਼ਰਮਾ, ਗੁਰਦੀਪ ਗ੍ਰੇਵਾਲ, ਸਾਬਕਾ ਕੌਂਸਲਰ ਮਦਨ ਲਾਲ, ਲਾਡੀ ਕਾਂਸ਼ੀ ਨਗਰ, ਕਮਲ ਸ਼ਿਵਪੁਰੀ, ਬਿੱਲਾ ਬੋਹਾਨੀ, ਸਨੀ ਬਸੰਤ ਨਗਰ, ਨਾਰਾਇਣ ਦਾਸ, ਤਿਲਕਰਾਜ ਮੈਂਬਰ ਪੰਚਾਇਤ ਨਾਰੰਗਸ਼ਾਹ ਪੁਰ, ਹੁਸਨ ਲਾਲ ਤੇ ਬਲਵੀਰ ਮਸਤ ਨਗਰ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन