ਡਾ. ਰਾਜਨ ਨੇ ਐਡ-ਓਨ ਸਲਕੋਫਲੈਕਸ ਲੈਨਜ ਪਾ ਕੇ ਮਰੀਜ਼ ਨੂੰ ਦਿੱਤੀ ਨਵੀਂ ਰੌਸ਼ਨੀ * ਅੱਖਾਂ ਦੇ ਮਰੀਜਾਂ ਲਈ ਜਾਗੀ ਆਸ ਦੀ ਨਵੀਂ ਕਿਰਨ


ਫਗਵਾੜਾ 20 ਨਵੰਬਰ (ਧਰੁਵ ਕਲੂਚਾ) ਅੱਖਾਂ ਦੇ ਮਾਹਿਰ ਡਾਕਟਰ ਐਸ. ਰਾਜਨ ਨੇ ਸਾਬਕਾ ਫੌਜੀ ਜਗਤਾਰ ਸਿੰਘ ਦੀਆਂ ਅੱਖਾਂ ‘ਚ ਐਡ-ਓਨ ਸਲਕੋਫਲੈਕਸ ਲੈਨਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਰਾਜਨ ਆਈ ਕੇਅਰ ਦੇ ਐਮ.ਡੀ. ਡਾ. ਐਸ. ਰਾਜਨ ਨੇ ਦੱਸਿਆ ਕਿ ਜਿਨ੍ਹਾਂ ਮਰੀਜਾਂ ਦੀਆਂ ਅੱਖਾਂ ਵਿਚ ਮੋਤੀਆਬਿੰਦ ਦੇ ਆਪ੍ਰੇਸ਼ਨ ਤੋਂ ਬਾਅਦ ਲੈਨਜ ਪਾਉਣ ਦੇ ਬਾਵਜੂਦ ਐਨਕਾਂ ਦਾ ਨੰਬਰ ਆ ਗਿਆ ਹੈ ਤਾਂ ਹੁਣ ਮਰੀਜਾਂ ਨੂੰ ਲੈਨਜ ਬਦਲਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਸ ਵਿਚ ਅੱਖ ਦਾ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਜਿਆਦਾ ਹੁੰਦੀ ਹੈ। ਉਹਨਾਂ ਦੱਸਿਆ ਕਿ ਅਜਿਹੇ ਮਰੀਜਾਂ ਲਈ ਐਡ-ਓਨ ਸਲਕੋਫਲੈਕਸ ਲੈਨਜ ਵਰਦਾਨ ਸਾਬਿਤ ਹੋ ਸਕਦੇ ਹਨ ਜੋ ਕਿ ਇਕ ਖਾਸ ਕਿਸਮ ਦੇ ਲੈਨਜ ਹਨ ਅਤੇ ਸਿਰਫ 2 ਐਮ ਐਮ ਦੇ ਨਾਲ ਹੀ ਅੱਖ ਵਿਚ ਪਹਿਲੇ ਪਏ ਹੋਏ ਲੈਨਜ ‘ਤੇ ਫਿਟ ਕੀਤੇ ਜਾਂਦੇ ਹਨ ਅਤੇ ਮਰੀਜ ਅਗਲੇ ਹੀ ਦਿਨ ਤੋਂ ਸਾਫ ਦੇਖ ਸਕਦੇ ਹਨ। ਡਾ. ਐਸ. ਰਾਜਨ ਨੇ ਦੱਸਿਆ ਕਿ ਸਾਬਕਾ ਫੌਜੀ ਜਗਤਾਰ ਸਿੰਘ ਜੋ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਸ ਦੀਆਂ ਅੱਖਾਂ ਨੂੰ ਹੁਣ ਨਵੀਂ ਰੌਸ਼ਨੀ ਮਿਲ ਚੁੱਕੀ ਹੈ। ਉਹਨਾਂ ਕਿਹਾ ਕਿ ਜੋ ਮਰੀਜ ਪਹਿਲਾਂ ਤੋਂ ਪਏ ਹੋਏ ਲੈਨਜਾ ਦੇ ਵੱਡੇ ਨੰਬਰਾਂ ਤੋਂ ਪ੍ਰੇਸ਼ਾਨ ਹਨ ਉਹ ਰਾਜਨ ਆਈ ਕੇਅਰ ਵਿਖੇ ਆਪਣਾ ਇਲਾਜ ਕਰਵਾ ਸਕਦੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन