ਕਿਸਾਨੀ ਅੰਦੋਲਨ ‘ਚ ਮੋਹਰੀ ਬਣੇ ਪੰਜਾਬ ਨੇ ਇਕ ਵਾਰ ਫਿਰ ਰਚਿਆ ਸੁਨਿਹਰਾ ਇਤਿਹਾਸ - ਜੋਗਿੰਦਰ ਸਿੰਘ ਮਾਨ


ਫਗਵਾੜਾ 19 ਨਵੰਬਰ (ਧਰੁਵ ਕਲੂਚਾ) ਪੰਜਾਬ ਨੇ ਜਦੋਂ ਵੀ ਹੱਕ ਸੱਚ ਲਈ ਕੋਈ ਮੋਰਚਾ ਲਗਾਇਆ ਹੈ ਤਾਂ ਉਸ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਹ ਗੱਲ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸਵੇਰੇ ਤਿੰਨ ਕਿਸਾਨੀ ਕਾਨੂੰਨਾਂ ਦੀ ਵਾਪਸੀ ਦੇ ਕੀਤੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕ੍ਰਿਆ ਵਜੋਂ ਕਹੀ। ਉਹਨਾਂ ਜਿੱਥੇ ਕਿਸਾਨਾਂ ਨੂੰ ਉਹਨਾਂ ਦੇ ਸੰਘਰਸ਼ ਦੀ ਜਿੱਤ ਲਈ ਵਧਾਈ ਦਿੱਤੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨੂੰ ਅਗਾਹ ਕੀਤਾ ਸੀ ਕਿ ਕਾਲੇ ਕਾਨੂੰਨ ਵਾਪਸ ਨਾ ਲੈਣ ਦੇ ਅੜੀਅਲ ਰਵੱਈਏ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਜੋਗਿੰਦਰ ਸਿੰਘ ਮਾਨ ਨੇ ਭਾਰਤ ਵਿਚ ਇਸ ਤੋਂ ਪਹਿਲਾਂ ਹੋਏ ਕਿਸਾਨੀ ਸੰਘਰਸ਼ਾਂ ਦਾ ਜਿਕਰ ਕਰਦਿਆਂ ਕਿਹਾ ਕਿ 1906 ਤੋਂ 1909 ਵਿਚ ਪਹਿਲਾ ਕਿਸਾਨ ਸੰਘਰਸ਼ ਹੋਇਆ ਜੋ ਕਿ ਉਸ ਸਮੇਂ ਪਗੜੀ ਸੰਭਾਲ ਜੱਟਾ ਮੋਰਚੇ ਵਜੋਂ ਮਸ਼ਹੂਰ ਹੋਇਆ ਸੀ। 1907 ਵਿਚ ਵੀ ਅੰਗ੍ਰੇਜ ਹਕੂਮਤ ਵਲੋਂ ਕਿਸਾਨ ਵਿਰੋਧੀ ਤਿੰਨ ਬਿਲ ਪਾਸ ਕੀਤੇ ਗਏ ਸਨ ਜਿਸਦੇ ਵਿਰੋਧ ਵਿਚ ਪੰਜਾਬ ਤੋਂ ਹੀ ਲਾਲਾ ਲਾਜਪਤ ਰਾਏ ਅਤੇ ਸਰਲਾ ਦੇਵੀ ਨੇ ਆਵਾਜ ਬੁਲੰਦ ਕੀਤੀ ਜਿਸ ਨਾਲ ਕਿਸਾਨਾਂ ਵਿਚ ਜਾਗਰੁਕਤਾ ਆਈ। ਉਸ ਅੰਦਲੋਨ ਵਿਚ ਪੰਦਰਾਂ ਤੋਂ ਵੀਹ ਹਜਾਰ ਕਿਸਾਨ ਸ਼ਹੀਦ ਹੋਏ। ਜਿਸ ਤੋਂ ਬਾਅਦ ਅੰਗ੍ਰੇਜਾਂ ਨੂੰ ਕਾਲੇ ਕਾਨੂੰਨ ਰੱਦ ਕਰਨੇ ਪਏ ਸੀ। ਉਪਰੰਤ 1937 ਵਿਚ ਉਸ ਸਮੇਂ ਸੰਯੁਕਤ ਪੰਜਾਬ ਦੀ ਸਿਕੰਦਰ ਹਯਾਤ ਖਾਨ ਸਰਕਾਰ ਨੇ ਸਰ ਛੋਟੂ ਰਾਮ ਨੂੰ ਵਿਕਾਸ ਅਤੇ ਮਾਲ ਮੰਤਰੀ ਬਣਾਇਆ ਤਾਂ ਉਹ ਕਿਸਾਨਾਂ ਦੇ ਮਸੀਹਾ ਬਣੇ। ਉਹਨਾਂ ਨੇ ਨਾ ਸਿਰਫ ਸਮਾਜ ਸੁਧਾਰ ਦੇ ਨਾਮ ਤੇ ਕਿਸਾਨਾਂ ਨੂੰ ਸ਼ਾਹੁਕਾਰਾਂ ਦੇ ਅਨਿਆ ਤੋਂ ਬਚਾਇਆ ਬਲਕਿ ਗਿਰਵੀ ਜਮੀਨਾਂ ਦੀ ਮੁਫਤ ਵਾਪਸੀ ਵੀ ਕਰਵਾਈ। ਜਿਸ ਤਰ੍ਹਾਂ ਸਮੇਂ-ਸਮੇਂ ਤੇ ਚੱਲੇ ਵੱਖੋ ਵਖਰੇ ਅੰਦੋਲਨਾਂ ਅਤੇ ਸਮਾਜ ਸੁਧਾਰਾਂ ਦੀਆਂ ਲਹਿਰਾਂ ਵਿਚ ਪੰਜਾਬ ਨੇ ਜਿੱਤ ਪ੍ਰਾਪਤ ਕੀਤੀ ਉਸੇ ਲੜੀ ਵਿਚ ਮੌਜੂਦਾ ਕਿਸਾਨੀ ਸੰਘਰਸ਼ ਦਾ ਸੁਨਹਿਰਾ ਇਤਿਹਾਸ ਵੀ ਜੁੜ ਗਿਆ ਹੈ। ਉਹਨਾਂ ਇਸ ਅੰਦੋਲਨ ਵਿਚ ਮੋਹਰੀ ਰਹੇ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਇਸ ਜਿੱਤ ਦੀ ਵਧਾਈ ਦਿੱਤੀ। ਨਾਲ ਹੀ ਕਿਹਾ ਕਿ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਆਮ ਵਰਕਰ ਤੱਕ ਨੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਅਤੇ ਮੋਰਚੇ ਵਿਚ ਸ਼ਮੂਲੀਅਤ ਕੀਤੀ ਉਹ ਵੀ ਸ਼ਲਾਘਾਯੋਗ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन