ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਪਿੰਡਾਂ ‘ਚ ਤੁਫਾਨੀ ਦੌਰੇ ਜਾਰੀ * ਰਾਵਲਪਿੰਡੀ ਪਾਂਛਟਾ ਸਮੇਤ 9 ਪਿੰਡਾਂ ‘ਚ ਵੋਟਰਾਂ ਨਾਲ ਕੀਤਾ ਰਾਬਤਾ


ਗਵਾੜਾ 10 ਫਰਵਰੀ (ਧਰੁਵ ਕਲੂਚਾ) ਵਿਧਾਨਸਭਾ ਹਲਕਾ ਫਗਵਾੜਾ ਤੋਂ ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵਲੋਂ ਆਪਣੀ ਚੋਣ ਮੁਹਿਮ ਨੂੰ ਰਫਤਾਰ ਦਿੰਦਿਆਂ 9 ਪਿੰਡਾਂ ਦੇ ਤੁਫਾਨੀ ਦੌਰੇ ਕਰਕੇ ਵੋਟਰਾਂ ਨਾਲ ਰਾਬਤਾ ਕੀਤਾ ਗਿਆ। ਪਿੰਡ ਢੱਕ ਜਗਪਾਲਪੁਰ, ਰਾਵਲਪਿੰਡੀ, ਢੰਡੋਲੀ, ਬੀੜ ਢੰਡੋਲੀ, ਰਿਹਾਣਾ ਜੱਟਾਂ, ਮੀਰਾਂਪੁਰ, ਬਘਾਣਾ, ਨਰੂੜ ਤੇ ਪਾਂਛਟਾ ‘ਚ ਭਰਵੀਂਆਂ ਚੋਣ ਮੀਟਿੰਗਾਂ ਸਮੇਂ ਉਹਨਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਸਰਵਨ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਮਾ. ਹਰਭਜਨ ਸਿੰਘ ਬਲਾਲੋਂ, ਜੋਨ ਇੰਚਾਰਜ ਲੇਖਰਾਜ ਜਮਾਲਪੁਰ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਬਸਪਾ ਦੇ ਜਿਲ੍ਹਾ ਉਪ ਪ੍ਰਧਾਨ ਤੇ ਇੰਚਾਰਜ ਸਟੂਡੈਂਟ ਵਿੰਗ ਇੰਜੀਨੀਅਰ ਪ੍ਰਦੀਪ ਮੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪਿੰਡ ਪਾਂਛਟ ਵਿਖੇ ਵੋਟਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗਠਜੋੜ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਿਚ ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ। ਸਰਕਾਰ ਬਣਨ ਤੇ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਬਿਲ ਅੱਠ ਸੌ ਯੁਨਿਟ ਫਰੀ ਬਿਜਲੀ ਦਿੱਤੀ ਜਾਵੇਗੀ। ਨੀਲੇ ਕਾਰਡ ਧਾਰਕ ਔਰਤਾਂ ਦੇ ਬੈਂਕ ਖਾਤੇ ਵਿਚ ਹਰ ਮਹੀਨੇ ਦੋ ਹਜਾਰ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤੀ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ ਮੁਹੱਈਆ ਕਰਵਾਇਆ ਜਾਵੇਗਾ। ਹਰ ਜਿਲ੍ਹੇ ਵਿਚ ਪੰਜ ਸੌ ਬੈਡ ਦਾ ਆਧੁਨਿਕ ਹਸਪਤਾਲ ਅਤੇ ਮੈਡੀਕਲ ਕਾਲਜ ਖੋਲਿ੍ਹਆ ਜਾਵੇਗਾ। ਇਸ ਦੌਰਾਨ ਸਰਵਨ ਸਿੰਘ ਕੁਲਾਰ, ਰਣਜੀਤ ਸਿੰਘ ਖੁਰਾਣਾ ਅਤੇ ਮਾਸਟਰ ਹਰਭਜਨ ਸਿੰਘ ਬਲਾਲੋਂ ਸਮੇਤ ਹੋਰਨਾਂ ਬੁਲਾਰਿਆਂ ਨੇ ਅਕਾਲੀ-ਬਸਪਾ ਗਠਜੋੜ ਦੇ ਹੱਕ ਵਿਚ ਵੋਟਾਂ ਪਾ ਕੇ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਤੋਂ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿਚ ਗਠਜੋੜ ਸਰਕਾਰ ਬਣਨ ਤੇ ਪੰਜਾਬੀਆਂ ਲਈ ਸਹੂਲਤਾਂ ਦਾ ਪਿਟਾਰਾ ਖੋਲਿ੍ਹਆ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ ਪਲਾਹੀ, ਅਵਤਾਰ ਸਿੰਘ ਮੰਗੀ, ਸੁਰਿੰਦਰ ਢੰਡਾ, ਚਿਰੰਜੀ ਲਾਲ ਕਾਲਾ, ਹਰਭਜਨ ਖਲਵਾੜਾ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਸੁਰਜੀਤ ਭੁੱਲਾਰਾਈ, ਅਮਰੀਕ ਪੰਡਵਾ, ਚਰਨਜੀਤ ਚੱਕ ਹਕੀਮ, ਮੌਂਟੀ ਮਹਿਮੀ, ਸੁਰਿੰਦਰ ਰਾਵਲਪਿੰਡੀ, ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਰਾਵਲਪਿੰਡੀ, ਸੋਨੂੰ ਗੋਬਿੰਦਪੁਰਾ, ਗੁਰਮੁਖ ਸਿੰਘ ਚਾਨਾ, ਨਰੇਸ਼ ਕੈਲੇ, ਹਰਮੇਸ਼ ਕਾਲਾ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਨੀਲਮ ਸਹਿਜਲ, ਪੁਸ਼ਪਿੰਦਰ ਕੌਰ ਅਠੋਲੀ, ਸੁੱਚਾ, ਸਿੰਘ, ਹਰਜੀਤ ਸਿੰਘ, ਸੁਖਰਾਜ ਸਿੰਘ, ਹਰਦੀਪ, ਗੁਰਸ਼ਰਨ ਸਿੰਘ, ਸੁਰਜੀਤ ਸਿੰਘ ਸਰਪੰਚ, ਤਜਿੰਦਰ ਬਿੱਟੂ ਤੇ ਵਿੱਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ-ਅਕਾਲੀ ਗਠਜੋੜ ਦੇ ਵਰਕਰ ਅਤੇ ਸਮਰਥਕ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन