ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਪਿੰਡ ਭੁੱਲਾਰਾਈ ਤੇ ਸੰਗਤਪੁਰ ਵਿਖੇ ਕੀਤਾ ਡੋਰ-ਟੂ-ਡੋਰ ਪ੍ਰਚਾਰ * ਬਸਪਾ-ਅਕਾਲੀ ਗਠਜੋੜ ਦੇ ਹੱਕ ‘ਚ ਚਲ ਰਹੀ ਲਹਿਰ - ਪ੍ਰਮਜੀਤ ਖਲਵਾੜਾ


ਫਗਵਾੜਾ 8 ਫਰਵਰੀ (ਧਰੁਵ ਕਲੂਚਾ) ਫਗਵਾੜਾ ਵਿਧਾਨਸਭਾ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਸ਼ਾਨਦਾਰ ਲੀਡ ਨਾਲ ਯਕੀਨੀ ਬਨਾਉਣ ਲਈ ਪਿੰਡ ਪਿੰਡ ਸੰਗਤਪੁਰ ਵਿਖੇ ਪ੍ਰਮਜੀਤ ਖਲਵਾੜਾ ਅਤੇ ਪਿੰਡ ਭੁੱਲਾਰਾਈ ਵਿਖੇ ਪਰਮਿੰਦਰ ਬੋਧ ਤੇ ਸੁਰਜੀਤ ਭੁੱਲਾਰਾਈ ਦੀ ਅਗਵਾਈ ਹੇਠ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਚਲਾਈ ਗਈ। ਇਸ ਦੌਰਾਨ ਉਹਨਾਂ ਬਸਪਾ-ਅਕਾਲੀ ਗਠਜੋੜ ਦੇ ਹੱਕ ‘ਚ ਵੋਟ ਪਾਉਣ ਅਤੇ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਦੀ ਅਪੀਲ ਕੀਤੀ। ਪ੍ਰਮਜੀਤ ਖਲਵਾੜਾ ਪਰਮਿੰਦਰ ਬੋਧ ਅਤੇ ਸੁਰਜੀਤ ਭੁੱਲਾਰਾਈ ਨੇ ਦੱਸਿਆ ਕਿ ਪਿੰਡਾਂ ਵਿਚ ਬਸਪਾ-ਅਕਾਲੀ ਗਠਜੋੜ ਦੇ ਹੱਕ ਵਿਚ ਚਲ ਰਹੀ ਲਹਿਰ ਤੋਂ ਸਪਸ਼ਟ ਹੈ ਕਿ ਇਸ ਵਾਰ ਫਗਵਾੜਾ ਵਿਧਾਨਸਭਾ ਹਲਕੇ ਤੋਂ ਜਸਵੀਰ ਸਿੰਘ ਭਾਰੀ ਵੋਟਾਂ ਨਾਲ ਵਿਰੋਧੀਆਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਹਨਾਂ ਸਮੂਹ ਵੋਟਰਾਂ ਨੂੰ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਹਲਕੇ ਦੇ ਵਿਕਾਸ ਲਈ 20 ਫਰਵਰੀ ਨੂੰ ਹਾਥੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ। ਇਸ ਮੌਕੇ ਬਲਵੀਰ ਢੱਡਾ, ਨਿਰਮਲ ਸਿੰਘ ਮਲਕਪੁਰ, ਪੁਸ਼ਪਿੰਦਰ ਕੌਰ ਅਠੌਲੀ, ਭਾਵਨਾ, ਮੋਹਨ ਬੇਗਮਪੁਰਾ, ਚਰਨਜੀਤ ਜੱਖੂ, ਕਮਲ ਲੱਖਪੁਰ, ਮਨਜੀਤ ਵਾਹਦ, ਗੁਲਸ਼ਨ ਢੰਡਾ, ਮੀਨਾ ਪੰਚ, ਸਰਵਨ ਸਿੰਘ ਦਾਨੀ ਪੰਚ, ਬਾਬਾ ਹਰਬੰਸ ਸਿੰਘ ਭੁੱਲਾਰਾਈ, ਪੱਪੀ ਭੁੱਲਾਰਾਈ, ਵਿਜੇ ਕੁਮਾਰ, ਸੰਤੋਖ ਲਾਲ, ਰਿੱਖੀ ਰਾਮ ਆਦਿ ਹਾਜਰ ਸਨ। ਇਸ ਤੋਂ ਇਲਾਵਾ ਸੀਮਾ ਰਾਣੀ ਮੈਂਬਰ ਬਲਾਕ ਸੰਮਤੀ, ਨੀਲਮ ਸਹਿਜਲ ਤੇ ਸੀਮਾ ਅਰਬਨ ਅਸਟੇਟ ਦੀ ਅਗਵਾਈ ਹੇਠ ਵੀ ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन