ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣੀ ਤਾਂ ਜਸਵੀਰ ਸਿੰਘ ਗੜ੍ਹੀ ਹੋਣਗੇ ਡਿਪਟੀ ਸੀ.ਐਮ. ਵਾਹਦ/ਕੁਲਾਰ * ਸ਼ਹਿਰ ਦੇ ਕਈ ਮੁਹੱਲਿਆਂ ਸਮੇਤ ਇਕ ਦਰਜਨ ਪਿੰਡਾਂ ‘ਚ ਕੀਤੀਆਂ ਭਰਵੀਆਂ ਚੋਣ ਮੀਟਿੰਗਾਂ


ਫਗਵਾੜਾ 12 ਫਰਵਰੀ (ਧਰੁਵ ਕਲੂਚਾ) ਵਿਧਾਨਸਭਾ ਹਲਕਾ ਫਗਵਾੜਾ ਤੋਂ ਬਸਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪਿੰਡ ਖਲਵਾੜਾ ਕਲੋਨੀ, ਵਜੀਦੋਵਾਲ, ਪੰਡੋਰੀ, ਢੱਕ ਪੰਡੋਰੀ, ਮਾਣਕ, ਵਾਹਦ, ਚੈੜ, ਬ੍ਰਹਮਪੁਰ, ਮਲਕਪੁਰ, ਲੱਖਪੁਰ, ਸੰਗਤਪੁਰ ਤੇ ਬੇਗਮਪੁਰ ਤੋਂ ਇਲਾਵਾ ਸ਼ਹਿਰ ਦੇ ਮੁਹੱਲਾ ਪ੍ਰੇਮਪੁਰਾ, ਸ਼ਿਵਪੁਰੀ ਅਤੇ ਪੀਪਾਰੰਗੀ ਵਿਖੇ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਚੋਣ ਮੀਟਿੰਗਾਂ ਦੌਰਾਨ ਵੋਟਰਾਂ ਦਾ ਜਬਰਦਸਤ ਸਮਰਥਨ ਮਿਲਿਆ ਅਤੇ ਉਹਨਾਂ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਗਠਜੋੜ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋਂ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਜੋਨ ਇੰਚਾਰਜ ਲੇਖਰਾਜ ਜਮਾਲਪੁਰ, ਇੰਜੀਨੀਅਰ ਪ੍ਰਦੀਪ ਮੱਲ ਜਿਲ੍ਹਾ ਉਪ ਪ੍ਰਧਾਨ ਅਤੇ ਇੰਚਾਰਜ ਸਟੂਡੈਂਟ ਵਿੰਗ, ਜਤਿੰਦਰ ਸਿੰਘ ਪਲਾਹੀ ਅਤੇ ਰਜਿੰਦਰ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਸਵੀਰ ਸਿੰਘ ਗੜ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਜਦੋਂ ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣੇਗੀ ਤਾਂ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦਿੱਤਾ ਜਾਵੇਗਾ। ਸ਼ਹਿਰ ਦੇ ਚੌਤਰਫਾ ਵਿਕਾਰ ਅਤੇ ਖੂਬਸੂਰਤੀ ਲਈ ਪੁਰਜੋਰ ਯਤਨ ਕੀਤੇ ਜਾਣਗੇ। ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ 400 ਯੁਨਿਟ ਪ੍ਰਤੀ ਮਹੀਨਾ ਫਰੀ ਮਿਲਣਗੇ ਅਤੇ ਔਰਤਾਂ ਨੂੰ ਹਰ ਮਹੀਨੇ ਦੋ ਹਜਾਰ ਰੁਪਏ ਉਹਨਾਂ ਦੇ ਬੈਂਕ ਖਾਤੇ ਵਿਚ ਪਾਏ ਜਾਣਗੇ। ਇਸ ਤੋਂ ਇਲਾਵਾ ਨਸ਼ਿਆਂ ਦੇ ਖਾਤਮੇ ਅਤੇ ਭ੍ਰਿਸ਼ਟਾਚਾਰ ਨੂੰ ਮੁਕਾਉਣ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ। ਇਸ ਦੌਰਾਨ ਜਰਨੈਲ ਸਿੰਘ ਵਾਹਦ ਅਤੇ ਜੱਥੇਦਾਰ ਸਰਵਣ ਸਿੰਘ ਕੁਲਾਰ ਨੇ ਕਿਹਾ ਕਿ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਹਲਕੇ ਤੋਂ ਭਾਰੀ ਅੰਤਰ ਨਾਲ ਜਿਤਾਇਆ ਜਾਵੇ ਕਿਉਂਕਿ ਸ੍ਰ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਨ ਤੇ ਜਸਵੀਰ ਸਿੰਘ ਗੜ੍ਹੀ ਨੂੰ ਡਿਪਟੀ ਸੀ.ਐਮ. ਬਣਾਇਆ ਜਾਵੇਗਾ ਜੋ ਫਗਵਾੜਾ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ। ਇਸ ਮੌਕੇ ਅਮਰਜੀਤ ਖੁੱਤਣ, ਅਵਤਾਰ ਸਿੰਘ ਮੰਗੀ, ਸੁਰਿੰਦਰ ਢੰਡਾ, ਚਿਰੰਜੀ ਲਾਲ ਕਾਲਾ, ਹਰਭਜਨ ਖਲਵਾੜਾ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਸੁਰਜੀਤ ਭੁੱਲਾਰਾਈ, ਅਮਰੀਕ ਪੰਡਵਾ, ਚਰਨਜੀਤ ਚੱਕ ਹਕੀਮ, ਮੌਂਟੀ ਮਹਿਮੀ, ਸੁਰਿੰਦਰ ਰਾਵਲਪਿੰਡੀ, ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਰਾਵਲਪਿੰਡੀ, ਸੋਨੂੰ ਗੋਬਿੰਦਪੁਰਾ, ਗੁਰਮੁਖ ਸਿੰਘ ਚਾਨਾ, ਨਰੇਸ਼ ਕੈਲੇ, ਹਰਮੇਸ਼ ਕਾਲਾ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਨੀਲਮ ਸਹਿਜਲ, ਪੁਸ਼ਪਿੰਦਰ ਕੌਰ ਅਠੋਲੀ, ਮਨੀ ਅੰਬੇਡਕਰ, ਸੰਦੀਪ ਕੌਲਸਰ, ਰਤਨ ਅੰਬੇਡਕਰੀ, ਬੰਟੀ ਮੋਰਾਂਵਾਲੀ, ਕਮਲ ਲੱਖਪੁਰ, ਗੁਰਮੁਖ ਸਿੰਘ ਚਾਨਾ ਤੋਂ ਇਲਾਵਾ ਸ਼ਿੰਗਾਰਾ ਸਿੰਘ, ਲਵਲੀ ਵਾਲੀਆ, ਸੁਖਦੇਵ ਸਿੰਘ, ਨਰੇਸ਼ ਕੈਲੇ, ਜਸਵੀਰ ਬੰਗਾ, ਵਿਨੋਦ ਖੰਨਾ ਪ੍ਰਧਾਨ, ਦਲਜੀਤ ਜੀਤਾ, ਹਰਜਿੰਦਰ ਟੋਨਾ, ਕੁਲਦੀਪ ਚੁੰਬਰ, ਮਨਜੀਤ ਚੁੰਬਰ, ਪ੍ਰੇਮ ਕੈਲੇ, ਹਰਵਿੰਦਰ ਸੈਣੀ, ਕੁਲਦੀਪ ਬਾਲੂ, ਲਵਪ੍ਰੀਤ ਬੋਬੀ, ਲਾਡੀ, ਸਨੀ ਕੈਲੇ, ਸੋਹਨ ਲਾਲ, ਡੇਵਿਡ ਚੁੰਬਰ, ਸਾਬੀ ਕੈਲੇ, ਸਰਬਜੀਤ, ਦਲਵੀਰ ਕੁਮਾਰ, ਵਿੱਕੀ ਸਿੱਧੂ, ਪ੍ਰੇਮ ਚੋਪੜਾ, ਪਰਮਜੀਤ ਪੰਮਾ, ਨਰਿੰਦਰ ਪਾਲ, ਓਮ ਪ੍ਰਕਾਸ਼, ਸਰਬਜੀਤ ਸੱਬਾ ਸਮੇਤ ਵੱਡੀ ਗਿਣਤੀ ਵਿਚ ਬਸਪਾ-ਅਕਾਲੀ ਗਠਜੋੜ ਦੇ ਵਰਕਰ ਅਤੇ ਸਮਰਥਕ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन