ਡਾ. ਅੰਬੇਡਕਰ ਮੂਲ ਨਿਵਾਸੀ ਮੁਕਤੀ ਮੋਰਚਾ ਨੇ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ਪਿੰਡ ਪੱਧਰ ਤੇ ਕੀਤਾ ਚੋਣ ਪ੍ਰਚਾਰ * ਫਗਵਾੜਾ ਹਲਕੇ ‘ਚ ਭਾਜਪਾ ਦੀ ਜਿੱਤ ਯਕੀਨੀ - ਲੱਕੀ ਸਰਵਟਾ



ਫਗਵਾੜਾ 6 ਫਰਵਰੀ (ਧਰੁਵ ਕਲੂਚਾ) ਡਾ. ਅੰਬੇਡਕਰ ਮੂਲ ਨਿਵਾਸੀ ਮੁਕਤੀ ਮੋਰਚਾ ਵਲੋਂ ਮੋਰਚਾ ਦੇ ਕਨਵੀਨਰ ਲੱਕੀ ਸਰਵਟਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਐਸ.ਸੀ. ਮੋਰਚਾ ਦੀ ਅਗਵਾਈ ਹੇਠ ਫਗਵਾੜਾ ਵਿਧਾਨਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ‘ਚ ਪਿੰਡ ਖਲਵਾੜਾ, ਪੰਡੋਰੀ ਤੇ ਢੱਕ ਪੰਡੋਰੀ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਮੁਹਿਮ ਚਲਾਈ ਗਈ। ਇਸ ਦੌਰਾਨ ਲੱਕੀ ਸਰਵਟਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਗਵਾੜਾ ਹਲਕੇ ਦੇ ਵੋਟਰ ਪੂਰੇ ਦੇਸ਼ ਦੀ ਤਰ੍ਹਾਂ ਮੋਦੀ ਸਰਕਾਰ ਦੀਆਂ ਰਾਸ਼ਟਰਵਾਦੀ ਨੀਤੀਆਂ ਤੋਂ ਪ੍ਰਭਾਵਿਤ ਹਨ। ਪਿੰਡਾਂ ਦੇ ਵੋਟਰਾਂ ਨੂੰ ਅੱਜਕਲ ਸੋਸ਼ਲ ਮੀਡੀਆ ਰਾਹੀਂ ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ ਪਹੁੰਚਦੀਆਂ ਹਨ। ਵੋਟਰਾਂ ਨੂੰ ਪਤਾ ਹੈ ਕਿ ਭਾਜਪਾ ਇੱਕੋ ਇਕ ਪਾਰਟੀ ਹੈ ਜੋ ਕਿ ਚੋਣਾਂ ਸਮੇਂ ਕੀਤਾ ਆਪਣਾ ਹਰ ਵਾਅਦਾ ਪੂਰਾ ਕਰਦੀ ਹੈ। ਉਹਨਾਂ ਦੱਸਿਆ ਕਿ ਵੋਟਰਾਂ ਦੇ ਸਮਰਥਨ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਕਿ ਫਗਵਾੜਾ ਵਿਧਾਨਸਭਾ ਹਲਕੇ ਤੋਂ ਇਸ ਵਾਰ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੀ ਜਿੱਤ ਯਕੀਨੀ ਹੈ ਅਤੇ ਵੋਟਰ ਝੂਠੇ ਸਬਜਬਾਗ ਦਿਖਾਉਣ ਵਾਲੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਮੁਕਤੀ ਮੋਰਚਾ ਦੇ ਚੇਅਰਮੈਨ ਓ.ਪੀ. ਚੌਧਰੀ, ਪ੍ਰਧਾਨ ਅਸ਼ੋਕ ਆਦੀਆ, ਸੀਨੀਅਰ ਮੀਤ ਪ੍ਰਧਾਨ ਲੇਖਰਾਜ ਨਾਹਰ ਤੋਂ ਇਲਾਵਾ ਆਦਿ ਵੀ ਉਹਨਾਂ ਦੇ ਨਾਲ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन