ਵੋਟਰਾਂ ਦਾ ਪਿਆਰ ਤੇ ਸਮਰਥਨ ਬਸਪਾ-ਅਕਾਲੀ ਗਠਜੋੜ ਦੀ ਜਿੱਤ ‘ਤੇ ਲਾ ਰਿਹੈ ਮੋਹਰ - ਜਸਵੀਰ ਸਿੰਘ ਗੜ੍ਹੀ * ਕਿਹਾ- ਸਿੱਖਿਆ, ਰੁਜ਼ਗਾਰ ਤੇ ਵਿਕਾਸ ਲਈ ਕਰਾਂਗੇ ਕੰਮ * ਫਗਵਾੜਾ ਨੂੰ ਜਿਲ੍ਹਾ ਬਨਾਉਣਾ ਰਹੇਗੀ ਪ੍ਰਾਥਮਿਕਤਾ


ਗਵਾੜਾ 14 ਫਰਵਰੀ (ਧਰੁਵ ਕਲੂਚਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹਲਕਾ ਵਿਧਾਨਸਭਾ ਫਗਵਾੜਾ ਤੋਂ ਬਸਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਖਾਸ ਗੱਲਬਾਤ ਦੌਰਾਨ ਕਿਹਾ ਕਿ ਫਗਵਾੜਾ ਦੇ ਲੋਕਾਂ ਵਲੋਂ ਮਿਲ ਰਿਹਾ ਪਿਆਰ ਅਤੇ ਸਤਿਕਾਰ ਹਲਕੇ ਵਿੱਚ ਗਠਜੋੜ ਦੀ ਜਿੱਤ ‘ਤੋ ਮੋਹਰ ਲਗਾ ਰਿਹਾ ਹੈ। ਉਹਨਾਂ ਸ਼ਹਿਰ ਦੇ ਹਰ ਮੁਹੱਲੇ ਅਤੇ ਖਾਸ ਤੌਰ ਤੇ ਪਿੰਡਾਂ ਦੇ ਬਸਪਾ-ਅਕਾਲੀ ਵਰਕਰਾਂ ਦੇ ਉਤਸ਼ਾਹ ਦਾ ਜਿਕਰ ਕਰਦਿਆਂ ਕਿਹਾ ਕਿ ਜਿੱਥੇ ਵੀ ਉਹ ਪ੍ਰਚਾਰ ਲਈ ਜਾ ਰਹੇ ਹਨ ਉੱਥੇ ਵੋਟਰਾਂ ਦਾ ਸੈਲਾਬ ਹੀ ਉਹਨਾਂ ਦੇ ਸਵਾਗਤ ਵਿਚ ਆ ਕੇ ਖੜਾ ਹੋ ਜਾਂਦਾ ਹੈ। ਗੜ੍ਹੀ ਨੇ ਕਿਹਾ ਕਿ ਲੋਕਾਂ ਨੂੰ ਪਿਛਲੇ ਪੰਜ ਸਾਲ ਦੇ ਕਾਂਗਰਸ ਪਾਰਟੀ ਦੇ ਰਾਜ ਵਿਚ ਹੋਏ ਮਾੜੇ ਤਜ਼ੁਰਬਿਆਂ ਨੂੰ ਦੇਖ ਕੇ ਇਹ ਗੱਲ ਸਮਝ ਆ ਚੁੱਕੀ ਹੈ ਕਿ ਹੁਣ ਉਹਨਾਂ ਦਾ ਭਵਿੱਖ ਬਸਪਾ-ਅਕਾਲੀ ਗਠਜੋੜ ਦੇ ਹੱਥਾਂ ਵਿਚ ਹੀ ਸੁਰੱਖਿਅਤ ਰਹਿ ਸਕਦਾ ਹੈ। ਉਹਨਾਂ ਕਿਹਾ ਗਠਜੋੜ ਸਰਕਾਰ ਬਣਨ ‘ਤੇ ਸੂਬੇ ਵਿਚ ਸਸਤੀ ਤੇ ਮਿਆਰੀ ਸਿੱਖਿਆ, ਫਰੀ ਸਿਹਤ ਸਹੂਲਤਾਂ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦਾ ਮੁੱਖ ਟੀਚਾ ਹੋਵੇਗਾ। ਇਸ ਦੇ ਨਾਲ ਹੀ ਫਗਵਾੜਾ ਵਾਸੀਆਂ ਦੀ ਕਾਫੀ ਲੰਬੇ ਸਮੇਂ ਤੋਂ ਤਹਿਸੀਲ ਨੂੰ ਜਿਲ੍ਹਾ ਬਨਾਉਣ ਦੀ ਮੰਗ ਪ੍ਰਾਥਮਿਕਤਾ ਦੇ ਅਧਾਰ ਤੇ ਪੂਰੀ ਕੀਤੀ ਜਾਵੇਗੀ। ਉਹਨਾਂ ਸੂਬੇ ਨੂੰ ਕਰਜਾ ਮੁਕਤ ਅਤੇ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿਚ ਆਰਥਕ ਮਾਹਿਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨੀਤੀ ਬਨਾਉਣ ਦੀ ਗੱਲ ਵੀ ਕਹੀ। ਨਾਲ ਹੀ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਹਿਤਾਂ, ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਖਾਸ ਤੌਰ ਤੇ ਦਲਿਤਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ 20 ਫਰਵਰੀ ਨੂੰ ‘ਹਾਥੀ’ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਉਹਨਾਂ ਨੂੰ ਕਾਮਯਾਬ ਕਰਨ ਤਾਂ ਜੋ ਪੰਜਾਬ ਵਿਚ ਰਿਕਾਰਡ ਜਿੱਤ ਹਾਸਲ ਕਰਦਿਆਂ ਲੋਕ ਹਿਤਕਾਰੀ ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣਾਈ ਜਾ ਸਕੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन