ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ 20 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ * ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਨੇ ਕਰਵਾਇਆ 49ਵਾਂ ਮਹੀਨਾਵਾਰ ਸਮਾਗਮ


ਫਗਵਾੜਾ
 21 ਅਪ੍ਰੈਲ (ਧਰੁਵ ਕਲੂਚਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਸ਼ਾਖਾ ਵਲੋਂ 49ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਉ ਮੰਡੀ ਰੋਡ ਸਥਿਤ ਦਫਤਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਬਿ੍ਰਜ ਮੋਹਨ ਪੁਰੀ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਦੇ ਪ੍ਰਧਾਨ ਸ਼ੀਤਲ ਕੋਹਲੀ ਸ਼ਾਮਲ ਹੋਏ ਸਮਾਗਮ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਉਪਰੰਤ ਸਮਾਜ ਸੇਵਕ ਬਿ੍ਰਜ ਮੋਹਨ ਪੁਰੀ ਨੇ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਅਜਿਹੇ ਨੇਕ ਕਾਰਜ ਕਰਨ ਵਾਲਿਆਂ ਉੱਪਰ ਹਮੇਸ਼ਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹਿੰਦਾ ਹੈ ਸ਼ੀਤਲ ਕੋਹਲੀ ਨੇ ਵੀ ਫੋਰਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰਦੀਪ ਸਿੰਘ ਕੰਗ ਹਮੇਸ਼ਾ ਸਮਾਜ ਸੇਵਾ ਵਿੱਚ ਮੋਹਰੀ ਰਹਿੰਦੇ ਹਨ ਅਤੇ ਪਿਛਲੇ ਕੋਵਿਡ ਕਾਲ ਵਿਚ ਉਹਨਾਂ ਵਲੋਂ ਲਗਾਤਾਰ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਜੋ ਕਿ ਬਹੁਤ ਹੀ ਹਿੱਮਤ ਤੇ ਹੌਸਲੇ ਵਾਲਾ ਕੰਮ ਹੈ ਫੋਰਮ ਵਲੋਂ ਬਿ੍ਰਜ ਮੋਹਨ ਪੁਰੀ ਅਤੇ ਸ਼ੀਤਲ ਕੋਹਲੀ ਨੂੰ ਸਨਮਾਨਤ ਵੀ ਕੀਤਾ ਗਿਆ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਅਗਲਾ ਸਮਾਗਮ ਗੋਲਡਨ ਜੁਬਲੀ ਸਮਾਗਮ ਹੋਵੇਗਾ ਜਿਸ ਨੂੰ ਵੱਡੇ ਪੱਧਰ ਤੇ ਆਯੋਜਿਤ ਕਰਕੇ ਵੱਧ ਤੋਂ ਵੱਧ ਲੋੜਵੰਦਾਂ ਨੂੰ ਰਾਸ਼ਨ ਭੇਂਟ ਕਰਨ ਦਾ ਉਪਰਾਲਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਬੇਸਹਾਰਿਆਂ ਅਤੇ ਗਰੀਬ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਲਈ ਉਹ ਅਤੇ ਜੱਥੇਬੰਦੀ ਤਨਦੇਹੀ ਨਾਲ ਸਮਰਪਿਤ ਹਨ ਇਸ ਮੌਕੇ ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਸੀਨੀਅਰ ਉਪ ਪ੍ਰਧਾਨ ਸੰਜੀਵ ਲਾਂਬਾ, ਉਪ ਪ੍ਰਧਾਨ ਸੁਨੀਲ ਢੀਂਗਰਾ, ਆਸ਼ੂ ਮਾਰਕੰਡਾ, ਕੈਸ਼ੀਅਰ ਵਿਨੇ ਕੁਮਾਰ ਬਿੱਟੂ, ਸਕੱਤਰ ਜੁਗਲ ਬਵੇਜਾ, ਪ੍ਰੈਸ ਸਕੱਤਰ ਸੰਜੀਵ ਸੂਰੀ, ਵਿਪਨ ਕੁਮਾਰ, ਅਜੇ ਕੁਮਾਰ, ਸੰਜੀਵ ਤ੍ਰੇਹਨ, ਰਮੇਸ਼ ਕਪੂਰ, ਦਵਿੰਦਰ ਚੱਢਾ, ਸੁਮਿਤ ਭੰਡਾਰੀ, ਅਸ਼ਵਨੀ ਐਰੀ, ਹੈੱਪੀ ਮਲ੍ਹਣ, ਧਰਮਪਾਲ ਨਿਸ਼ਚਲ ਤੋਂ ਇਲਾਵਾ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਤੇ ਸਤਪਾਲ ਕੋਛੜ ਆਦਿ ਹਾਜਰ ਸਨ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन