ਫਗਵਾੜਾ ਦੇ ਸਿਵਲ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਟਰੋਮਾ ਸੈਂਟਰ ਵਰਗੀਆਂ ਸੁਵਿਧਾਵਾਂ ਨਾਲ ਕੀਤਾ ਜਾਵੇਗਾ ਲੈਸ - ਮਾਨ * ਮੁੱਖ ਮੰਤਰੀ ਨੇ ਵਿਧਾਨਸਭਾ ‘ਚ ਪ੍ਰਵਾਣ ਕੀਤੀ ਮੰਗ


ਫਗਵਾੜਾ
 28 ਜੂਨ (ਧਰੁਵ ਕਲੂਚਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫਗਵਾੜਾ ਵਿਖੇ ਟਰੋਮਾ ਸੈਂਟਰ ਵਰਗੀ ਉੱਚ ਪੱਧਰੀ ਸਿਹਤ ਸਹੂਲਤ ਦੇਣ ਦੇ ਪੰਜਾਬ ਵਿਧਾਨਸਭਾ ‘ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਸਹੂਲਤ ਲਈ ਉਹਨਾਂ ਨੇ ਭਗਵੰਤ ਮਾਨ ਨੂੰ ਬੇਨਤੀ ਕੀਤੀ ਸੀ ਅਤੇ ਵਿਧਾਨਸਭਾ ਚੋਣਾਂ ਸਮੇਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਫਗਵਾੜਾ ਨੂੰ ਟਰੋਮਾ ਸੈਂਟਰ ਜਾਂ ਉਸ ਵਰਗੀਆਂ ਉੱਚ ਪੱਧਰੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਲੁਧਿਆਣਾ ਅਤੇ ਜਲੰਧਰ ‘ ਇਹ ਸੁਵਿਧਾਵਾਂ ਮੋਜੂਦ ਹਨ ਪਰ ਫਗਵਾੜਾ ਜਾਂ ਨੇੜਲੇ ਇਲਾਕੇ ‘ ਕੋਈ ਗੰਭੀਰ ਹਾਦਸੇ ਦੀ ਸਥਿਤੀ ‘ ਜਲੰਧਰ ਦੀ ਦੂਰੀ 23 ਕਿਲੋਮੀਟਰ ਜਦਕਿ ਲੁਧਿਆਣਾ ਦੀ ਦੂਰੀ ਕਰੀਬ 35 ਤੋਂ 40 ਕਿਲੋਮੀਟਰ ਤੈਅ ਕਰਨ ‘ ਕਾਫੀ ਸਮਾਂ ਲੱਗਦਾ ਹੈ ਜੋ ਮਰੀਜ ਲਈ ਜਾਨਲੇਵਾ ਹੋ ਸਕਦਾ ਹੈ। ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਭਗਵੰਤ ਮਾਨ ਤੋਂ ਫਗਵਾੜਾ ‘ ਇਸ ਸਹੂਲਤ ਦੀ ਮੰਗ ਕੀਤੀ ਸੀ ਅਤੇ ਖੁਸ਼ੀ ਦੀ ਗੱਲ ਹੈ ਕਿ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੇ ਫਗਵਾੜਾ ਦੀ ਇਸ ਜਰੂਰਤ ਨੂੰ ਨਾ ਸਿਰਫ ਯਾਦ ਰੱਖਿਆ ਬਲਕਿ ਵਿਧਾਨਸਭਾ ‘ ਐਲਾਨ ਵੀ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਫਗਵਾੜਾ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਕੇ ਇੱਥੇ ਇਕ ਸਪੈਸ਼ਲ ਵਾਰਡ ਬਣਾਇਆ ਜਾਵੇਗਾ ਜੋ ਕਿ ਯੋਗ ਡਾਕਟਰਾਂ ਅਤੇ ਸਟਾਫ ਤੋਂ ਇਲਾਵਾ ਅਤੀ ਆਧੂਨਿਕ ਸਿਹਤ ਸੁਵਿਧਾਵਾਂ ਅਤੇ ਮਸ਼ੀਨਰੀ ਨਾਲ ਲੈਸ ਹੋਵੇਗਾ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन