ਜੋਗਿੰਦਰ ਸਿੰਘ ਮਾਨ ਨੇ ਮੇਰਾ ਸ਼ਹਿਰ-ਮੇਰਾ ਮਾਣ ਮੁਹਿਮ ਤਹਿਤ ਕੀਤਾ ਸ਼ਹਿਰ ਦੇ ਵਾਰਡ ਨੰਬਰ 2 ਦਾ ਦੌਰਾ * ਏ.ਡੀ.ਸੀ. ਨਯਨ ਜੱਸਲ ਨੇ ਅਧਿਕਾਰੀਆਂ ਨੂੰ ਦਿੱਤੇ ਜਰੂਰੀ ਨਿਰਦੇਸ਼


ਫਗਵਾੜਾ
 26 ਅਗਸਤ (ਧਰੁਵ ਕਲੂਚਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਨਗਰ ਨਿਗਮ ਕਮਿਸ਼ਨਰ ਨਯਨ ਜੱਸਲ ਦੇ ਨਾਲ ‘ਮੇਰਾ ਸ਼ਹਿਰ-ਮੇਰਾ ਮਾਣ ਮੁਹਿਮ ਤਹਿਤ ਸ਼ਹਿਰ ਦੇ ਵਾਰਡ ਨੰਬਰ 2 ਦਾ ਦੌਰਾ ਕਰਕੇ ਲੋੜੀਂਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਵਾਰਡ ਦੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸ਼ਹਿਰ ਦੇ ਹਰ ਵਾਰਡ ਦਾ ਸੰਪੂਰਨ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਹਰ ਵਾਰਡ ‘ ਸੀਵਰੇਜਵਾਟਰ ਸਪਲਾਈ ਤੇ ਸਟਰੀਟ ਲਾਈਟ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਜਾਵੇਗਾ। ਨਿਗਮ ਕਮਿਸ਼ਨਰ ਨਯਨ ਜੱਸਲ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਕਾਰਪੋਰੇਸ਼ਨ ਦੇ ਅਧਿਕਾਰੀ ਸ਼ਾਮ ਲਾਲ ਐਸ.ਸੀਰਾਜਪਾਲ ਐਕਸ..ਐਨਸ਼ਾਂਤੀ ਸਰੂਪ ਐਕਸ..ਐਨਪਰਮਜੋਤ ਸਿੰਘ ਐਸ.ਡੀ.ਪਰਦੀਪ ਚੱਟਾਨੀ ਐਸ.ਡੀ.ਕੰਵਰਪਾਲ ਸਿੰਘ ਜੇ.ਰਾਜੇਸ਼ ਪੱਬੀ ਜੇ.ਦਵਿੰਦਰ ਪਾਲ ਸਿੰਘ ਜੇ.ਵਿਕਰਮ ਜੇ.ਰਾਕੇਸ਼ ਕੁਮਾਰ ਜੇ. ਤੋਂ ਇਲਾਵਾ ਨਰੇਸ਼ ਸ਼ਰਮਾ ਵਾਰਡ ਇੰਚਾਰਜਵਿਸ਼ਾਲ ਵਾਲੀਆਵਿਜੇ ਬਸੰਤ ਨਗਰਕ੍ਰਿਸ਼ਨ ਕੁਮਾਰ ਹੀਰੋਰਵਿੰਦਰ ਰਵੀ ਸਾਬਕਾ ਕੌਂਸਲਰਪ੍ਰਿਤਪਾਲ ਕੌਰ ਤੁਲੀਗੁਰਦੀਪ ਸਿੰਘ ਤੁਲੀਸੁਭਾਸ਼ ਕਵਾਤਰਾਵਿਨੋਦ ਕੁਮਾਰਰਵਿੰਦਰ ਅਨੰਦਨਵਜੋਤ ਸਿੰਘ ਸਮੇਤ ਮੁਹੱਲੇ ਦੇ ਹੋਰ ਪਤਵੰਤੇ ਹਾਜਰ ਸਨ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन