‘ਆਪ’ ਦੀਆਂ ਗਰੰਟੀਆਂ ਤੇ ਯਕੀਨ ਕਰਕੇ ਪੰਜਾਬ ਵਾਲੀ ਗਲਤੀ ਹਿਮਾਚਲ ਤੇ ਗੁਜਰਾਤ ਨਾ ਦੁਹਰਾਉਣ - ਲੱਕੀ ਸਰਵਟਾ * ਕਿਹਾ 350 ਕਰੋੜ ਦੀ ਗੱਡੀ ਤੋਂ ਪਹਿਲਾਂ ਗਰੰਟੀਆਂ ਤਾਂ ਪੂਰੀਆਂ ਕਰੇ ਸਰਕਾਰ


ਫਗਵਾੜਾ
 30 ਅਗਸਤ (ਧਰੁਵ ਕਲੂਚਾ) ਭਾਜਪਾ ਐਸ.ਸੀਮੋਰਚਾ ਜਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਲੱਕੀ ਸਰਵਟਾ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਵੋਟਰਾਂ ਨੂੰ ਸਚੇਤ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਗਰੰਟੀਆਂ ਤੇ ਯਕੀਨ ਕਰਕੇ ਪੰਜਾਬੀਆਂ ਵਲੋਂ ਕੀਤੀ ਗਲਤੀ ਨਾ ਦੁਹਰਾਉਣ ਨਹੀਂ ਤਾਂ ਅਗਲੇ ਪੰਜ ਸਾਲ ਪਛਤਾਵੇ ਤੋਂ ਸਿਵਾ ਕੁੱਝ ਵੀ ਹੱਥ ਨਹੀਂ ਲੱਗੇਗਾ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ 350 ਕਰੋੜ ਰੁਪਏ ਦੀ ਮਾਲ ਗੱਡੀ ਖਰੀਦਣ ਸਬੰਧੀ ਬੀਤੇ ਦਿਨੀਂ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਅਤੇ ਕਿਹਾ ਕਿ 18+ ਉਮਰ ਦੀਆਂ ਔਰਤਾਂ ਨੂੰ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣਾਂ ਸਮੇਂ ਕੀਤਾ ਵਾਅਦੇ ਤੋਂ ਤਾਂ ਭਗਵੰਤ ਮਾਨ ਸਰਕਾਰ ਇਹ ਕਹਿ ਕੇ ਮੁਕਰ ਗਈ ਕਿ ਖਜਾਨਾ ਖਾਲੀ ਹੈ। ਫਿਰ ਹੁਣ ਆਪ ਸਰਕਾਰ ਸਾਢੇ ਤਿੰਨ ਸੌ ਕਰੋੜ ਦੀ ਮਾਲ ਗੱਡੀ ਕਿੱਥੋਂ ਖਰੀਦੇਗੀਉਹਨਾਂ ਕਿਹਾ ਕਿ ਅਜਿਹੇ ਬੇਸਿਰ ਪੈਰ ਦੇ ਐਲਾਨ ਸਿਰਫ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖ ਕੇ ਉੱਥੋਂ ਦੀ ਜਨਤਾ ਨੂੰ ਭਰਮਾਉਣ ਲਈ ਕੀਤੇ ਜਾ ਰਹੇ ਹਨ। ਕੇਜਰੀਵਾਲ ਹਰ ਮਹੀਨੇ ਗੁਜਰਾਤ ਜਾ ਕੇ ਇਕ ਨਵੀਂ ਗਰੰਟੀ ਦਾ ਐਲਾਨ ਕਰ ਰਹੇ ਹਨਜਿਵੇਂ ਪੰਜਾਬਗੋਆ ਤੇ ਉਤਰਾਖੰਡ ਦੀਆਂ ਚੋਣਾਂ ਸਮੇਂ ਕੀਤੇ ਸੀ। ਗੋਆ ਤੇ ਉਤਰਾਖੰਡ ਦੇ ਵੋਟਰ ਨੇ ਤਾਂ ਇਹਨਾਂ ਨੂੰ ਮੂੰਹ ਨਹੀਂ ਲਗਾਇਆ ਪਰ ਪੰਜਾਬੀਆਂ ਨੇ ਭਾਵੁਕਤਾ ‘ ਕੇਜਰੀਵਾਲ ‘ਤੇ ਭਰੋਸਾ ਕਰ ਲਿਆ ਜਿਸਦਾ ਨਤੀਜਾ ਇਹ ਹੈ ਕਿ ਸੂਬੇ ‘ ਆਪ ਸਰਕਾਰ ਬਣਨ ਦੇ ਤੁਰੰਤ ਬਾਅਦ ਸੰਗਰੂਰ ਲੋਕਸਭਾ ਹਲਕਾ ਜੋ ਕਿ ਮੁੱਖ ਮੰਤਰੀ ਦਾ ਆਪਣਾ ਹਲਕਾ ਹੈਇੱਥੇ ਆਪ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਪ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਤੋ ਪਹਿਲਾਂ ਉਹਨਾਂ ਨੂੰ ਗਰੰਟੀਆਂ ਦੇ ਸਿਰਫ ਝੂਠੇ ਸਬਜਬਾਗ ਦਿਖਾਏ ਗਏ ਸੀ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन