ਨੈਸ਼ਨਲ ਫੈਡਰੇਸ਼ਨ ਕੱਪ ਲਈ ਅੰਡਰ-17 ਲੜਕੀਆਂ ਦੇ ਟਰਾਇਲ ਮੁਕਾਬਲੇ ਕਰਵਾ ਕੇ ਚੁਣੀ ਪੰਜਾਬ ਦੀ ਟੀਮ * 21 ਤੇ 22 ਸਤੰਬਰ ਨੂੰ ਦਿੱਲੀ ‘ਚ ਹੋਣਗੇ ਕੁਸ਼ਤੀ ਮੁਕਾਬਲੇ - ਪੀ.ਆਰ. ਸੋਂਧੀ


ਫਗਵਾੜਾ 9 ਸਤੰਬਰ (ਧਰੁਵ ਕਲੂਚਾ) ਰਾਏਪੁਰ ਡੱਬਾ ਰੈਸਲਿੰਗ ਓਲੰਪਿਕ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਵਿਖੇ 21 ਅਤੇ 22 ਸਤੰਬਰ ਨੂੰ ਦਿੱਲੀ ‘ਚ ਹੋਣ ਵਾਲੇ ਨੈਸ਼ਨਲ ਫੈਡਰੇਸ਼ਨ ਕੱਪ ਮੁਕਾਬਲੇ ਲਈ ਅੰਡਰ-17 ਲੜਕੀਆਂ ਦੇ ਟਰਾਇਲ ਕਰਵਾਏ ਗਏ। ਇਹਨਾਂ ਟਰਾਇਲ ਕੁਸ਼ਤੀ ਮੁਕਾਬਲਿਆਂ ਦਾ ਸ਼ੁੱਭ ਆਰੰਭ ਪੰਡਿਤ ਰਵੀ ਦੱਤ ਸ਼ਰਮਾ ਵਿਰਕਾਂ ਵਾਲਿਆਂ ਨੇ ਕਰਵਾਇਆ। ਵਧੇਰੇ ਜਾਣਕਾਰੀ ਦਿੰਦਿਆਂ ਆਰ.ਪੀ.ਡੀ. ਰੈਸਲਿੰਗ ਓਲੰਪਿਕ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਦੱਸਿਆ ਕਿ ਟਰਾਇਲ ਦੌਰਾਨ ਵੱਖ ਵੱਖ ਭਾਰ ਵਰਗ ‘ਚ ਗੁਰਸ਼ੀਨ ਕੌਰ ਜਲੰਧਰ, ਪਾਇਲ ਫਾਜਿਲਕਾ, ਸ਼ੀਤਲ ਫਰੀਦਕੋਟ, ਸਿਮਰਨਜੀਤ ਕੌਰ ਰੋਪੜ, ਖੁਸ਼ੀ ਫਰੀਦਕੋਟ, ਅਰਸ਼ਪ੍ਰੀਤ ਕੌਰ ਹੁਸ਼ਿਆਰਪੁਰ, ਹਕੀਕਤ ਕੌਰ ਗਰੇਵਾਲ ਫਾਜਿਲਕਾ, ਗੁਰਲੀਨ ਕੌਰ ਜਲੰਧਰ, ਮਨਵੀਰ ਕੌਰ ਮੋਗਾ ਅਤੇ ਭੂਮੀ ਪਠਾਨਕੋਟ ਦੀ ਚੋਣ ਕੀਤੀ ਗਈ ਹੈ। ਇਹ ਸਾਰੀਆਂ ਲੜਕੀਆਂ 40 ਕਿਲੋਗ੍ਰਾਮ ਤੋਂ 73 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲਿਆਂ ‘ਚ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ। ਟੀਮ ਦੇ ਇੰਚਾਰਜ ਕੁਸ਼ਤੀ ਕੋਚ ਯਤਿਨ ਸ਼ੁਕਲਾ ਅਤੇ ਮੈਡਮ ਸਰਬਜੀਤ ਕੌਰ ਹੋਣਗੇ। ਇਸ ਮੌਕੇ ਇੰਦਰਜੀਤ ਸੈਣੀ ਢਾਬਾ, ਡਾ. ਝਿਰਮਿਲ ਸਿੰਘ ਭਿੰਡਰ, ਕੋਚ ਰਵਿੰਦਰ ਨਾਥ, ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਸਾਜਨ, ਸੋਨੂੰ ਵਿਰਕ, ਆਰ.ਪੀ.ਡੀ. ਅਕੈਡਮੀ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन