ਖੇਡਾਂ ਵਤਨ ਪੰਜਾਬ ਦੀਆਂ 2022 ਜ਼ਿਲ੍ਹਾ ਪੱਧਰੀ ਮੁਕਾਬਲੇ 13 ਤੋਂ 21 ਸਤੰਬਰ ਤੱਕ 5 ਹਜ਼ਾਰ ਤੋਂ ਵੱਧ ਖਿਡਾਰੀ ਲੈਣਗੇ ਭਾਗ



ਕਪੂਰਥਲਾ 8 ਸਤੰਬਰ (ਧਰੁਵ ਕਲੂਚਾ) : 
ਕਪੂਰਥਲਾ ਜ਼ਿਲ੍ਹੇ ਵਿਚ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ 13 ਸਤੰਬਰ ਤੋਂ 21 ਸਤੰਬਰ ਤੱਕ ਹੋਣਗੇ,ਜਿਸ ਵਿਚ 5 ਹਜ਼ਾਰ ਦੇ ਕਰੀਬ ਖਿਡਾਰੀ ਭਾਗ ਲੈਣਗੇ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੇਠਲੇ ਪੱਧਰ ਤੇ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਉੱਭਰਦੇ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਮਕਸਦ ਨਾਲ 29 ਅਗਸਤ ਤੋਂ 6 ਸਤੰਬਰ ਤੱਕ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਵਿਚ 7 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ,ਜਦਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ 5 ਹਜ਼ਾਰ ਦੇ ਕਰੀਬ ਵਿਦਿਆਰਥੀ ਤੇ ਨੌਜਵਾਨ ਭਾਗ ਲੈਣਗੇ।
ਉਨਾਂ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ- ਵੱਖ ਥਾਵਾਂ ਤੇ ਹੋਣ ਵਾਲੇ ਮੁਕਾਬਲਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ,ਜਿਸ ਤਹਿਤ ਖਿਡਾਰੀਆਂ ਦੀ ਰਿਫਰੈਸ਼ਮੈਂਟ ਅਤੇ ਆਵਾਜ਼ਾਈ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
13 ਸਤੰਬਰ ਤੋਂ ਇਹ ਮੁਕਾਬਲੇ ਸਥਾਨਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਤੋਂ ਸ਼ੁਰੂ ਹੋਣਗੇ। ਅਥਲੈਟਿਕਸ,ਬਾਸਕਿਟਬਾਲ,ਖੋ-ਖੋ,ਕਬੱਡੀ,ਹਾਕੀ ਅਤੇ ਵਾਲੀਬਾਲ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿਖੇ 15 ਸਤੰਬਰ ਤੱਕ ਚਲਣਗੇ।
ਹੈੰਡਬਾਲ ਦੇ ਮੁਕਾਬਲੇ 13 ਸਤੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕਾਦਮੀ ਲੱਖਣਕਲਾਂ ਵਿਖੇ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ 15 ਸਤੰਬਰ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹੋਣਗੇ।
ਬੈਡਮਿੰਟਨ ਦੇ ਮੁਕਾਬਲੇ ਰਣਜੀਤ ਬੈਡਮਿੰਟਨ ਅਕਾਦਮੀ ਪਿੰਡ ਢੁਡੀਆਂਵਾਲ ਵਿਖੇ 13 ਤੋਂ 15 ਸਤੰਬਰ ਤੱਕ ਹੋਣਗੇ।
ਫੁੱਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਫਗਵਾੜਾ ਵਿਖੇ 16 ਤੋਂ 18 ਸਤੰਬਰ ਤੱਕ ਹੋਣਗੇ। ਕੁਸ਼ਤੀ ਦੇ ਮੁਕਾਬਲੇ ਆਰ.ਪੀ.ਡੀ ਰੈਸਲਿੰਗ ਅਕਾਦਮੀ ਫਗਵਾੜਾ ਵਿਖੇ 16 ਸਤੰਬਰ ਨੂੰ ਹੋਣਗੇ,ਜਦਕਿ ਤੈਰਾਕੀ ਦੇ ਮੁਕਾਬਲੇ ਕੈਂਬ੍ਰਿੱਜ ਸਕੂਲ ਫਗਵਾੜਾ ਵਿਖੇ 16 ਤੇ 17 ਸਤੰਬਰ ਨੂੰ ਹੋਣਗੇ।
ਇਸੇ ਤਰ੍ਹਾਂ ਰੋਲਰ ਸਕੇਟਿੰਗ  ਦੇ ਮੁਕਾਬਲੇ ਕੈਂਬ੍ਰਿਜ ਸਕੂਲ ਫਗਵਾੜਾ ਵਿਖੇ 16 ਸਤੰਬਰ ਅਤੇ ਪਾਵਰਲਿਫਟਿੰਗ ਦੇ ਮੁਕਾਬਲੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ 16 ਸਤੰਬਰ ਨੂੰ ਹੀ ਹੋਣਗੇ।
ਗਤਕੇ ਦੇ ਮੁਕਾਬਲੇ 19 ਸਤੰਬਰ ਨੂੰ ਸ੍ਰੀ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਅਤੇ ਬਾਕਸਿੰਗ ਦੇ ਮੁਕਾਬਲੇ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ
ਫਗਵਾੜਾ ਵਿਖੇ 21 ਸਤੰਬਰ ਨੂੰ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन