ਨਗਰ ਨਿਗਮ ਫ਼ਗਵਾੜਾ ਵਲੋਂ ਜਲਦ ਤਿੰਨ ਨਵੇਂ ਪਾਣੀ ਵਾਲੇ ਟੈਂਕਰ ਅਤੇ ਤਿੰਨ ਟਰੈਕਟਰ ਖਰੀਦੇ ਜਾਣਗੇ ਨਿਗਮ ਦੇ ਸਟਾਫ਼ ਲਈ ਸਰਕਾਰੀ ਗੱਡੀ ਦੀ ਖਰੀਦ


ਫਗਵਾੜਾ 20 ਸਤੰਬਰ (ਧਰੁਵ ਕਲੂਚਾ) : ਨਗਰ ਨਿਗਮ ਕਮਿਸ਼ਨਰ ਡਾ.ਨਯਨ ਜੱਸਲ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੇ ਸਟਾਫ਼ ਨੂੰ ਨਵੀਂ ਬੁਲੈਰੋ ਮੁਹੱਈਆ ਕਰਵਾਈ ਗਈ,ਜਿਸ ਦੇ ਨਾਲ ਨਿਗਮ ਦੇ ਸਟਾਫ਼ ਨੂੰ ਸਰਕਾਰੀ ਕੰਮਾਂ ਦੇ ਲਈ ਆਉਣ ਜਾਣ ਵਿਚ ਸਹਾਇਤਾ ਮਿਲੇਗੀ। 
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਾਸ ਅਜੇ ਤੱਕ ਆਪਣੇ ਸਟਾਫ਼ ਜਿਵੇਂ ਕਿ ਬਿਲਡਿੰਗ ਵਿੰਗ,ਤਿਹਬਾਜ਼ੀ ਵਿੰਗ,ਇਸ਼ਤਿਹਾਰਬਾਜ਼ੀ ਵਿੰਗ ਆਦਿ ਪਾਸ ਜ਼ਮੀਨੀ ਪੱਧਰ ਤੇ ਜਾ ਕੇ ਕੰਮ ਕਰਨ ਲਈ ਕੋਈ ਵੀ ਸਰਕਾਰੀ ਗੱਡੀ ਮੌਜੂਦ ਨਹੀਂ ਸੀ। ਜਿਸ ਤਹਿਤ ਨਵੀਂ ਗੱਡੀ ਦੇ ਆਉਣ ਦੇ ਨਾਲ ਨਗਰ ਨਿਗਮ ਨੂੰ ਸੁਚਾਰੂ ਢੰਗ ਨਾਲ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਹਾਇਤਾ ਮਿਲੇਗਾ। 
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ 10.5 ਕਿਊਬਿਕ ਮੀਟਰ ਦੀ ਸਮਰੱਥਾ ਵਾਲਾ ਟਿੱਪਰ ਖਰੀਦਿਆ ਗਿਆ,ਜਿਸ ਨੂੰ ਸ਼ਹਿਰ ਵਿਚੋਂ ਕੂੜਾ ਚੁੱਕ ਕੇ ਮੁੱਖ ਕੂੜਾ ਡੰਪ ਤੱਕ ਸ਼ਿਫ਼ਟ ਕਰਨ ਲਈ ਵਰਤੋ ਵਿਚ ਲਿਆਂਦਾ ਜਾ ਰਿਹਾ ਹੈ। ਡਾ.ਨਯਨ ਜੱਸਲ ਨੇ ਹੋਰ ਦੱਸਿਆ ਕਿ ਅਗਲੇ ਕੁਝ  ਮਹੀਨਿਆਂ ਤੱਕ ਨਗਰ ਨਿਗਮ ਫਗਵਾੜਾ ਵਲੋਂ 2 ਪਾਣੀ ਵਾਲੇ ਟੈਂਕਰ ਤੇ 3 ਟਰੈਕਟਰ ਟਰਾਲੀ ਦੀ ਖਰੀਦ ਕਰਕੇ ਉਸਨੂੰ ਫ਼ਗਵਾੜਾ ਦੇ ਲੋਕਾਂ ਦੀ ਸੇਵਾ ਵਿਚ ਲਿਆਂਦਾ ਜਾਵੇਗਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕਪੂਰਥਲਾ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦ ਕਾਰ, ਟੈਕਸੀ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫਰ 10 ਲੋਕਾਂ ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ ਸਰਕਾਰੀ ਦਫਤਰ ਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन