ਭਾਜਯੁਮੋ ਨੇ ਪੀ.ਐਫ.ਆਈ ‘ਤੇ ਪਾਬੰਦੀ ਦਾ ਕੀਤਾ ਸੁਆਗਤ ਆਈ.ਐਸ.ਆਈ.ਐਸ. ਦੇ ਏਜੰਡੇ ‘ਤੇ ਕੰਮ ਕਰਨ ਵਾਲਿਆਂ ਖਿਲਾਫ ਹੋਵੇ ਸਖ਼ਤ ਕਾਰਵਾਈ : ਨਿਤਿਨ ਚੱਢਾ


ਫਗਵਾੜਾ 29 ਸਤੰਬਰ (ਧਰੁਵ ਕਲੂਚਾ) ਕੇਂਦਰ ਸਰਕਾਰ ਵੱਲੋਂ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਅਤੇ ਇਸ ਨਾਲ ਸਬੰਧਤ ਕਈ ਹੋਰ ਸੰਗਠਨਾਂ ’ਤੇ ਪੰਜ ਸਾਲਾਂ ਲਈ ਪਾਬੰਦੀ ਲਗਾਉਣ ਦੇ ਚੁੱਕੇ ਗਏ ਕਦਮ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਇਹ ਫੈਸਲਾ ਦੇਸ਼ ਹਿੱਤ ਵਿਚ ਅਤੇ ਬਿਲਕੁਲ ਸਹੀ ਸਮੇਂ ਤੇ ਲਿਆ ਗਿਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਯੁਵਾ ਮੋਰਚਾ ਆਗੂ ਨੇ ਕਿਹਾ ਕਿ ਪੀ.ਐਫ.ਆਈ. ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਜਿਸ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਮਿਲੀ ਹੈ, ਉਸ ਦੇ ਮੱਦੇਨਜ਼ਰ ਇਸ ਸੰਗਠਨ ’ਤੇ ਸਥਾਈ ਪਾਬੰਦੀ ਲਗਾਉਣ ਦੀ ਲੋੜ ਹੈ ਅਤੇ ਆਈ.ਐਸ.ਆਈ.ਐਸ. ਦੇ ਏਜੰਡੇ ਤੇ ਗ਼ਜ਼ਵਾ-ਏ-ਹਿੰਦ ਦੀ ਮਾਨਸਿਕਤਾ ਵਾਲੇ ਗਿਰਫਤਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਮੁੜ ਤੋਂ ਭਾਰਤ ਦੇ ਮੁਸਲਮਾਨਾਂ ਨੂੰ ਭੜਕਾ ਕੇ ਦੇਸ਼ ਨੂੰ ਅਸਥਿਰ ਕਰਨ ਜਾਂ ਗ੍ਰਹਿਯੁੱਧ ਵਰਗੇ ਹਾਲਾਤ ਪੈਦਾ ਕਰਨ ਦੀ ਕਲਪਨਾ ਵੀ ਨਾ ਕਰ ਸਕੇ। ਨਿਤਿਨ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਹੀ ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਦੇ ਮੰਤਰ ਨੂੰ ਅਪਣਾਇਆ ਹੈ ਇਸ ਲਈ ਦੇਸ਼ ਦੇ ਮੁਸਲਮਾਨਾਂ ਨੂੰ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਵਿਦੇਸ਼ੀ ਫੰਡਾਂ ’ਤੇ ਆਪ ਤਾਂ ਐਸ਼ ਕਰਦੇ ਹਨ ਪਰ ਬੇਕਸੂਰ ਨੌਜਵਾਨਾਂ ਨੂੰ ਕੱਟੜਤਾ ਦਾ ਪਾਠ ਪੜ੍ਹਾ ਕੇ ਤਬਾਹੀ ਦੀ ਅੱਗ ਵਿੱਚ ਸੁੱਟ ਦਿੰਦੇ ਹਨ। ਪੀ.ਐਫ.ਆਈ ਤੋਂ ਬਾਅਦ ਆਰ.ਐਸ.ਐਸ ਉਪਰ ਵੀ ਬੈਨ ਲਗਾਉਣ ਦੀ ਮੰਗ ਕਰਨ ਵਾਲੇ ਕੁਝ ਕਾਂਗਰਸੀ ਆਗੂਆਂ ’ਤੇ ਚੁਟਕੀ ਲੈਂਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਕਾਂਗਰਸ ਦੀ ਇਸ ਖੋਖਲੀ ਮਾਨਸਿਕਤਾ ਨੇ ਇਸ ਨੂੰ ਅਸਮਾਨ ਦੀ ਉਚਾਈ ਤੋਂ ਜ਼ਮੀਨ ’ਤੇ ਲਿਆ ਸੁੱਟਿਆ ਹੈ ਪਰ ਜੇਕਰ ਹੁਣ ਵੀ ਇਹ ਪਾਰਟੀ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਜ਼ਮੀਨ ਦੇ ਹੇਠਾਂ ਦਫਨ ਹੋ ਜਾਵੇਗੀ ਅਤੇ ਇਸ ਪਾਰਟੀ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਪੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਐਸ.ਐਸ ਇੱਕ ਰਾਸ਼ਟਰਵਾਦੀ ਸੰਗਠਨ ਹੈ ਜੋ ਭਾਰਤ ਨੂੰ ਤੋੜਨ ਦੀ ਨਹੀਂ ਸਗੋਂ ਕਾਂਗਰਸ ਦੀਆਂ ਗਲਤੀਆਂ ਨਾਲ ਟੁੱਟੇ ਹੋਏ ਕਈ ਟੁਕੜਿਆਂ ਨੂੰ ਜੋੜ ਕੇ ਇੱਕ ਅਖੰਡ ਭਾਰਤ ਦੇ ਨਿਰਮਾਣ ਦੀ ਗੱਲ ਕਰਦਾ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन