ਰਾਏਪੁਰ ਡੱਬਾ ਅਕੈਡਮੀ ਪਰਮ ਨਗਰ ਵਿਖੇ ਹੋਈ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ * ਜਲਦ ਕਰਵਾਈ ਜਾਵੇਗੀ ਅੰਤਰਰਾਸ਼ਟਰੀ ਕੁਸ਼ਤੀ ਲੀਗ - ਕਰਤਾਰ ਸਿੰਘ


ਫਗਵਾੜਾ 25 ਸਤੰਬਰ (ਧਰੁਵ ਕਲੂਚਾ) ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨਾਂ ਦੀ ਇਕ ਮੀਟਿੰਗ ਪੰਜਾਬ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ ਅਤੇ ਰਿਟਾ. ਆਈ.ਜੀ. ਪੰਜਾਬ ਪੁਲਿਸ ਦੀ ਪ੍ਰਧਾਨਗੀ ਹੇਠ ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਵਿਖੇ ਹੋਈ। ਜਿਸ ਵਿਚ ਐਸੋਸੀਏਸ਼ਨ ਦੇ ਖਜਾਨਚੀ ਅਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਰ.ਐਸ. ਕੁੰਡੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਅੰਤਰ-ਰਾਸ਼ਟਰੀ ਕੁਸ਼ਤੀ ਲੀਗ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ  ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਕਰਤਾਰ ਸਿੰਘ ਅਤੇ ਆਰ.ਐਸ. ਕੁੰਡੂ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਕਰਵਾਈ ਜਾਣ ਵਾਲੀ ਕੁਸ਼ਤੀ ਲੀਗ ਵਿਚ ਛੇ ਟੀਮਾਂ ਭਾਗ ਲੈਣਗੀਆਂ। ਇਹਨਾਂ ਟੀਮਾਂ ਵਿਚ ਐਨ.ਆਰ.ਆਈ. ਪੰਜਾਬੀ, ਲਹਿੰਦਾ ਪੰਜਾਬ, ਦੁਆਬਾ, ਮਾਝਾ, ਮਾਲਵਾ, ਚੰਡੀਗੜ੍ਹ ਰਾਜਧਾਨੀ ਸ਼ਾਮਲ ਹਨ। ਇਹਨਾਂ ਟੀਮਾਂ ਦੇ ਫਰੀ ਸਟਾਇਲ ਤੋਂ ਇਲਾਵਾ 65, 74, 86, 97 ਅਤੇ 125 ਕਿ.ਗ੍ਰਾਮ ਭਾਰ ਵਰਗ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਗ੍ਰੀਕੋ ਰੋਮਨ 67 ਤੇ 87 ਕਿਲੋ ਭਾਰ ਵਰਗ, ਮਹਿਲਾ ਰੈਸਲਿੰਗ ‘ਚ 65 ਤੇ 76 ਕਿ.ਗ੍ਰਾਮ ਭਾਰ ਵਰਗ ਦੇ ਮੁਕਾਬਲੇ ਹੋਣਗੇ। ਸਭ ਤੋਂ ਅਹਿਮ ਅਤੇ ਖਿੱਚ ਦਾ ਕੇਂਦਰ ਰੁਸਤਮ ਲੀਗ ‘ਚ 97 ਤੇ +97 ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਬਹੁਤ ਜਲਦੀ ਇਸ ਕੁਸ਼ਤੀ ਲੀਗ ਦੇ ਸਮੇਂ ਅਤੇ ਸਥਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਜਿਲ੍ਹਾ ਪ੍ਰਧਾਨ ਅਮਨਵੀਰ ਪਠਾਨਕੋਟ, ਅਮਰੀਕ ਸਿੰਘ ਨਵਾਂਸ਼ਹਿਰ, ਸਰਬਜੀਤ ਸਿੰਘ ਫਤਿਹਗੜ੍ਹ, ਰਜਿੰਦਰ ਸਿੰਘ ਸਕੱਤਰ ਹੁਸ਼ਿਆਰਪੁਰ, ਜੋਰਾਵਰ ਸਿੰਘ ਚੀਫ ਪੈਟਰਨ ਹੁਸ਼ਿਆਰਪੁਰ, ਗੁਰਮੀਤ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੋਂ ਇਲਾਵਾ ਕੁਸ਼ਤੀ ਕੋਚ ਜਤਿਨ ਸ਼ੁਕਲਾ, ਸਾਜਨ, ਰਵਿੰਦਰ ਨਾਥ, ਵਿਸ਼ਾਲ ਨੱਨ੍ਹਾ ਡਡਵਾਲ, ਇੰਸਪੈਕਟਰ ਬਾਜ ਸਿੰਘ ਜਲੰਧਰ, ਰਸਾਲ ਸਿੰਘ ਏ.ਐਸ.ਆਈ. ਜਲੰਧਰ, ਪਹਿਲਵਾਨ ਪ੍ਰਦੀਪ ਸਿੰਘ ਜਗਪਾਲ, ਪਹਿਲਵਾਨ ਤਰਲੋਚਨ ਸਿੰਘ ਪੰਮਾ ਰਾਣੀਪੁਰ, ਰਾਣਾ ਫਰਾਲਾ ਤੇ ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन