ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਵਿਖੇ ਕਰਵਾਏ ਸੁਜ਼ੇਫ ਬੰਗਾ ਯਾਦਗਾਰੀ ਕੁਸ਼ਤੀ ਮੁਕਾਬਲੇ * ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਸ਼ਲਾਘਾਯੋਗ - ਸੰਤ ਅਮਰੀਕ ਸਿੰਘ


ਫਗਵਾੜਾ 15 ਸਤੰਬਰ (ਧਰੁਵ ਕਲੂਚਾ) ਸੁਜ਼ੇਫ ਬੰਗਾ ਮੈਮੋਰੀਅਲ ਚਿਲਡਰਨ ਵੇੈਲਫੇਅਰ ਟਰੱਸਟ ਫਗਵਾੜਾ ਵਲੋਂ ਸੁਜ਼ੇਫ ਦੇ 15ਵੇਂ ਜਨਮ  ਦਿਨ ਮੌਕੇ ਸੁਜ਼ੇਫ ਦੀ ਯਾਦ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਕਰਵਾਏ ਗਏ। ਇਸ ਮੌਕੇ ਬਾਬਾ ਅਮਰੀਕ ਸਿੰਘ ਮੰਨਣਹਾਣਾ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਉਪਰੰਤ ਕਿਹਾ ਕਿ ਕੁਸ਼ਤੀ ਪੰਜਾਬੀ ਵਿਰਾਸਤ ਦਾ ਅਟੁੱਟ ਅੰਗ ਹੈ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰਕ ਤੰਦਰੁਸਤੀ ਨੂੰ ਮੁੱਖ ਰੱਖ ਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਸੀ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਨੇ ਕੁਸ਼ਤੀ ਤੋਂ ਮੂੰਹ ਮੋੜ ਲਿਆ ਹੈ ਅਤੇ ਕੁਸ਼ਤੀ ਵਿਚ ਪੰਜਾਬ ਕਾਫੀ ਪਿਛੜ ਗਿਆ ਹੈ। ਇਸ ਲਈ ਟਰੱਸਟ ਅਤੇ ਅਕੈਡਮੀ ਦਾ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਕੁਸ਼ਤੀ ਮੁਕਾਬਲਿਆਂ ਦੌਰਾਨ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਅਤੇ ਰਾਏਪੁਰ ਡੱਬਾ ਅਖਾੜਾ ਤੋਂ ਇਲਾਵਾ ਹਰਗੋਬਿੰਦ ਅਖਾੜਾ ਬਾਹੜੋਵਾਲ, ਪੀ.ਏ.ਪੀ. ਅਖਾੜਾ ਜਲੰਧਰ ਦੇ ਕਰੀਬ 70 ਪਹਿਲਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪਟਕੇ ਦੀ ਕੁਸ਼ਤੀ ਵਿਸ਼ਾਲ ਫਗਵਾੜਾ ਅਤੇ ਹਰਮਨਜੀਤ ਖੰਨਾ ਵਿਚਾਕਰ ਹੋਈ ਜਿਸ ਵਿਚ ਵਿਸ਼ਾਲ ਪਹਿਲਵਾਨ ਜੇਤੂ ਰਿਹਾ। ਪਟਕੇ ਦੀ ਦੋ ਨੰਬਰ ਕੁਸ਼ਤੀ ਵਿਚ ਪਹਿਲਵਾਨ ਰਮਨਦੀਪ ਨੇ ਮਨਸ਼ੂ ਨੂੰ ਹਰਾਇਆ। ਜਦਕਿ ਪਟਕੇ ਦੀ ਤੀਸਰੀ ਕੁਸ਼ਤੀ ਵਿਚ ਪਹਿਲਵਾਨ ਰਾਹੁਲ ਨੇ ਜਸਟਿਨ ਸਿੱਧੂ ਨੂੰ ਮਾਤ ਦਿੱਤੀ। ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਨਾਲ ਨਵਾਜਿਆ ਗਿਆ। ਅਕੈਡਮੀ ਵਲੋਂ ਸੰਤ ਬਾਬਾ ਅਮਰੀਕ ਸਿੰਘ ਤੋਂ ਇਲਾਵਾ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ.ਸੋਧੀ ਨੇ ਦੱਸੀਆਂ ਇਹ ਕੁਸ਼ਤੀ ਮੁਕਾਬਲੇ ਕਰਵਾਉਣ ਦਾ ਮਕਸਦ ਛੋਟੇ ਬੱਚਿਆਂ ਅਤੇ ਨੌਜਵਾਨਾਂ ਦੀ ਕੁਸ਼ਤੀ ਵੱਲ ਦਿਲਚਸਪੀ ਪੈਦਾ ਕਰਨਾ ਹੈ। ਉਨ੍ਹਾ ਇਲਕੇ ਭੱਰ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ  ਅਪੀਲ ਕੀਤੀ ਕਿ ਆਪਣੇ  ਬੱਚਿਆਂ ਨੂੰ  ਕੁਸ਼ਤੀ ਅਖਾੜੇ ਵਿਚ ਭੇਜਣ ਤਾਂ ਜੋ ਬੱਚੇ ਤੰਦਰੁਸਤ ਅਤੇ ਸਮਾਜ ਲਈ ਮਿਸਾਲ ਬਣ ਸਕਣ। ਇਸ ਮੋਕੇ ਐਸ.ਪੀ. ਮੁਕੇਸ਼ ਕੁਮਾਰ (ਸੀ.ਐਮ. ਸਕਿਉਰਿਟੀ), ਇੰਸਪੈਕਟਰ  ਅਮਨਦੀਪ ਸੌਂਧੀ, ਅਕੈਡਮੀ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਕੁਸ਼ਤੀ ਕੋਚ ਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ, ਰਵਿੰਦਰ ਨਾਥ, ਸ਼ੀਤਲ ਸਿੰਘ ਫੁਟਬਾਲ ਕੋਚ, ਸਾਜਨ ਕੋਚ, ਜਤਿਨ ਸ਼ੁਕਲਾ ਕੋਚ, ਬਲਵੀਰ ਕੁਮਾਰ, ਨੰਨ੍ਹਾ ਢਡਵਾਲ, ਕਾਲਾ, ਸਾਬਾ ਸੰਘਾ, ਹਰਮੇਸ਼ ਲਾਲ, ਜਥੇਦਾਰ ਸੁੱਚਾ ਸਿੰਘ ਬਿਸ਼ਨਪੁਰ, ਪਿ੍ਰੰਸੀਪਲ ਹਰਮੇਸ਼ ਲਾਲ ਘੇੜਾ, ਬਲਵੀਰ ਸਿੰਘ ਪਿ੍ਰੰਸੀਪਲ, ਮਨਜੀਤ ਸਿੰਘ ਪਿ੍ਰੰਸੀਪਲ, ਰਵਿੰਦਰ ਭੱਲਾ, ਗੁਰਮੀਤ ਸਿੰਘ ਬੇਦੀ, ਸੁਰਿੰਦਰ ਪਾਲ ਏ.ਐਸ.ਆਈ., ਸੁਨੀਲ ਜਰਮਨ, ਜੁਗਲ, ਪਹਿਲਵਾਨ ਜਸਵਿੰਦਰ ਸਿੰਘ ਜਗਪਾਲ, ਸੋਢੀ ਬੰਗਾ ਜਰਮਨ, ਸਾਹਿਲ ਬੰਗਾ, ਮੈਡਮ ਮੀਤਾ ਬੰਗਾ ਜਰਮਨ ਸਮੇਤ ਹੋਰ ਪਤਵੰਤੇ ਅਤੇ ਕੁਸ਼ਤੀ ਪੇ੍ਰਮੀ ਵੀ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन