ਪਿੰਡ ਵਿਰਕਾਂ ਵਿਖੇ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ ਗੁੱਗਾ ਨੌਂਵੀ ਛਿੰਜ ਮੇਲਾ * ਪਟਕੇ ਦੀ ਕੁਸ਼ਤੀ ‘ਚ ਬੋਬੀ ਖੰਨਾ ਨੇ ਜੋਗਿੰਦਰ ਰੋਹਤਕ ਨੂੰ ਦਿੱਤੀ ਮਾਤ * ਨਾਮਵਰ ਸ਼ਖਸੀਅਤਾਂ ਦਾ ਹੋਇਆ ਸਨਮਾਨ


ਫਗਵਾੜਾ 12 ਸਤੰਬਰ (ਧਰੁਵ ਕਲੂਚਾ) ਨਜਦੀਕੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਰੋਜਾ ਗੁਗਾ ਨੌਂਵੀ ਛਿੰਜ ਮੇਲਾ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜੋ ਕਿ ਹਮੇਸ਼ਾ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ। ਪੰਡਿਤ ਰਵੀ ਦੱਤ ਸ਼ਰਮਾ ਦੀ ਰਹਿਨੁਮਾਈ ਅਤੇ ਅੰਤਰ ਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ, ਅੰਤਰਰਾਸਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਤੇ ਰਵਿੰਦਰ ਨਾਥ ਕੋਚ ਦੀ ਦੇਖਰੇਖ ਹੇਠ ਆਯੋਜਿਤ ਛਿੰਜ ਮੇਲੇ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਸੈਂਕੜੇ ਪਹਿਲਵਾਨਾਂ ਨੇ ਹਿੱਸਾ ਲਿਆ। ਲੜਕੀਆਂ ਦੀਆਂ ਕੁਸ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਪਹਿਲੇ ਦਿਨ ਸਾਹਿਲ ਮਾਨਸਾ ਅਤੇ ਜੋਗਿੰਦਰ ਰੋਹਤਕ ਦਰਮਿਆਨ ਪਟਕੇ ਦੀ ਕੁਸ਼ਤੀ ਦਾ ਫਸਵਾਂ ਮੁਕਾਬਲਾ ਹੋਇਆ ਜਿਸ ਵਿਚ ਸਾਹਿਲ ਮਾਨਸਾ ਨੂੰ ਜੇਤੂ ਕਰਾਰ ਦਿੱਤਾ ਗਿਆ। ਪਟਕੇ ਦੀ ਇਕ ਨੰਬਰ ਕੁਸ਼ਤੀ ਬੋਬੀ ਖੰਨਾ ਤੇ ਜੋਗਿੰਦਰ ਰੋਹਤਕ ਵਿਚਕਾਰ ਹੋਈ ਜਿਸ ਵਿਚ ਬੋਬੀ ਖੰਨਾ ਜੇਤੂ ਰਿਹਾ ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਵਿਚ ਸਚਿਨ ਰੋਹਤਕ ਨੇ ਸੁਮਿਤ ਖੰਨਾ ਨੂੰ ਸ਼ਾਨਦਾਰ ਸ਼ਿਕਸਤ ਦਿੱਤੀ। ਛਿੰਜ ਮੇਲੇ ਦੇ ਚੇਅਰਮੈਨ ਪੰਡਿਤ ਰਵੀ ਦੱਤ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਇਸੇ  ਤਰ੍ਹਾਂ ਭਾਰੀ ਛਿੰਜ ਮੇਲਾ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀਆਂ ਪੁਰਾਤਨ ਖੇਡਾਂ ਅਤੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਇਸ ਦੌਰਾਨ ਮੁਕੇਸ਼ ਕੁਮਾਰ ਐਸ.ਪੀ. (ਸੀ.ਐਮ. ਸਕਿਉਰਿਟੀ), ਡੀ.ਐਸ.ਪੀ. ਸਤੀਸ਼ ਕੁਮਾਰ (ਨੰਗਲ), ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੋਂਧੀ, ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਅਤੇ ਰਵਿੰਦਰ ਨਾਥ ਕੋਚ ਨੂੰ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ। ਪਿੰਡ ਵਿਰਕਾਂ ਦੇ ਹੋਣਹਾਰ ਪਹਿਲਵਾਨ ਅਤੇ ਪੰਜਾਬ ਮੈਡਲਿਸਟ ਸੁਖਮਨਦੀਪ ਵਿਰਕ ਪੁੱਤਰ ਬਚਿਤ੍ਰ ਸਿੰਘ ਨੂੰ ਪੰਡਿਤ ਰਵੀ ਦੱਤ ਸ਼ਰਮਾ ਵਲੋਂ ਤਾਜੀ ਸੁਈ ਝੋਟੀ ਨਾਲ ਸਨਮਾਨਿਤ ਕੀਤਾ ਗਿਆ ਤਾਂ ਜੋ ਹੋਰ ਵੱਧੀਆ ਕੁਸ਼ਤੀ ਲੜ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ। ਇਸ ਮੌਕੇ  ਕੋਚ ਯਤਿਨ ਸ਼ੁਕਲਾ, ਕੋਚ ਸਾਜਨ, ਪ੍ਰਧਾਨ ਕੁਲਵੀਰ ਸਿੰਘ ਸ਼ਿਦਾ ਪੰਚ, ਖਜਾਨਚੀ ਸੁਖਵਿੰਦਰ ਸਿੰਘ ਭੁੱਟੋ ਅਤੇ ਮੈਂਬਰ ਸ਼ਿਗਾਰਾ ਸਿੰਘ ਤੋਂ ਇਲਾਵਾ ਮਨਜੀਤ ਸਿੰਘ  ਵਿਰਕ ਯੂ. ਅੇੈਸ. ਏ, ਗਿਆਨ  ਸਿੰਘ  ਵਿਰਕ ਕਨੇਡਾ, ਬਚਿਤ੍ਰ ਸਿੰਘ ਵਿਰਕ, ਹਰਜਿੰਦਰ  ਸਿੰਘ ਸੰਘਾ, ਹਰਜੀਤ  ਸਿੰਘ ਰਾਜਾ, ਨਿਰਮਲ  ਸਿੰਘ ਆਸੀ, ਗਿਆਨ ਚੰਦ, ਮੰਗਾ, ਮਨਜੀਤ ਸਿੰਘ ਲੰਬੜਦਾਰ, ਸ਼ਿਗਾਰਾ ਸਿੰਘ ਵਿਰਕ ਕਨੇਡਾ, ਹਰਪ੍ਰੀਤ ਸਿੰਘ ਸੋਨੂੰ, ਸੱਬਾ ਸੰਘਾ, ਬਲਵਿੰਦਰ ਸਿੰਘ ਵਿਰਕ, ਲਾਡੀ ਬਸਰਾ, ਅਸ਼ੋਕ ਵਿਰਕ, ਬਿੰਦੂ ਪੰਚ, ਹਰਜਿੰਦਰ ਤੇ ਰਣਜੀਤ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन