ਹਿਮਾਚਲ ਪ੍ਰਦੇਸ਼ ਦੇ ਵੋਟਰ ਪੰਜਾਬ ਤੋਂ ਸਬਕ ਲੈਣ ਅਤੇ ਆਪ ਨੂੰ ਮੂੰਹ ਨਾ ਲਗਾਉਣ - ਅਰੁਣ ਖੋਸਲਾ * ਸਾਬਕਾ ਮੇਅਰ ਨੇ ਚੋਣ ਇੰਚਾਰਜ ਦੇਵੇਂਦਰ ਸਿੰਘ ਰਾਣਾ ਨੂੰ ਕੀਤਾ ਅਗਾਹ


ਫਗਵਾੜਾ 8 ਸਤੰਬਰ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਅਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਹਿਮਾਚਲ ਪ੍ਰਦੇਸ਼ ਦੀ ਫੇਰੀ ਦੌਰਾਨ ਦੇਵੇਂਦਰ ਸਿੰਘ ਰਾਣਾ ਇਲੈਕਸ਼ਨ ਇੰਚਾਰਜ (ਹਿ.ਪ੍ਰ.) ਅਤੇ ਸਾਬਕਾ ਵਿਧਾਇਕ ਨਗਰੋਟਾ (ਜੇ.ਕੇ.) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀਆਂ ਨੇੜਲੇ ਭਵਿੱਖ ‘ਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਬਾਰੇ ਚਰਚਾ ਹੋਈ। ਅਰੁਣ ਖੋਸਲਾ ਨੇ ਇਲੈਕਸ਼ਨ ਇੰਚਾਰਜ ਰਾਣਾ ਨੂੰ ਦੱਸਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਝੂਠੀਆਂ ਗਰੰਟੀਆਂ ਵੰਡ ਕੇ ਸਰਕਾਰ ਤਾਂ ਬਣਾ ਲਈ ਪਰ ਸੱਤਾ ‘ਚ ਆਉਣ ਤੋਂ ਬਾਅਦ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਸਾਰੀਆਂ ਬਾਲਗ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜਾਰ ਰੁਪਏ ਦੇਣ ਦੀ ਗਰੰਟੀ ਤੋਂ ਸਰਕਾਰ ਨੇ ਮੂੰਹ ਫੇਰ ਲਿਆ ਹੈ ਜਦਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਮੀਡੀਆ ‘ਚ ਦੱਸਦੇ ਸੀ ਕਿ ਕਿਸ ਤਰ੍ਹਾਂ ਵੀਹ ਹਜਾਰ ਕਰੋੜ ਰੁਪਏ ਦਾ ਇੰਤਜਾਮ ਉਹ ਔਰਤਾਂ ਨੂੰ ਇੱਕ-ਇੱਕ ਹਜਾਰ ਰੁਪਏ ਦੇਣ ਲਈ ਕਰਨਗੇ। ਖੋਸਲਾ ਨੇ ਇਹ ਵੀ ਦੱਸਿਆ ਕਿ ਪੰਜਾਬ ‘ਚ ਰੇਤ ਮਾਈਨਿੰਗ ਰੋਕਣ ਦੀ ਗਰੰਟੀ ਵੀ ਝੂਠੀ ਸਾਬਿਤ ਹੋਈ ਹੈ ਅਤੇ ਜੋ ਪ੍ਰਚਾਰ ਜੀਰੋ ਬਿਜਲੀ ਬਿਲ ਆਉਣ ਦਾ ਕੀਤਾ ਜਾ ਰਿਹਾ ਹੈ ਉਹ ਵੀ ਬਿਲਕੁਲ ਝੂੁਠ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਖਪਤਕਾਰ ਦਾ ਜੀਰੋ ਬਿਜਲੀ ਬਿਲ ਨਹੀਂ ਆਇਆ ਹੈ। ਇਸ ਮੁਲਾਕਾਤ ਬਾਰੇ ਫਗਵਾੜਾ ‘ਚ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਮੇਅਰ ਨੇ ਦੱਸਿਆ ਕਿ ਉਹਨਾਂ ਨੇ ਚੋਣ ਇੰਚਾਰਜ ਦੇਵੇਂਦਰ ਸਿੰਘ ਰਾਣਾ ਨੂੰ ਅਗਾਹ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਜਾਣ ਤਾਂ ਜੋ ਉਹ ਪੰਜਾਬ ਦੇ ਵੋਟਰਾਂ ਤੋਂ ਸਬਕ ਲੈਣ ਅਤੇ ਬਾਅਦ ਵਿਚ ਪਛਤਾਵਾ ਨਾ ਹੋਵੇ। ਉਹਨਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਸਥਿਤੀ ਬੇਹਦ ਮਜਬੂਤ ਹੈ ਅਤੇ ਪਾਰਟੀ ਲਗਾਤਾਰ ਦੂਸਰੀ ਵਾਰ ਸ਼ਾਨਦਾਰ ਜਿੱਤ ਦੇ ਨਾਲ ਸੱਤਾ ‘ਚ ਵਾਪਸੀ ਕਰੇਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन