ਫਗਵਾੜਾ ਸ਼ੂਗਰ ਮਿੱਲ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਬਕਾਇਆ ਅਦਾਇਗੀ ਦੇ ਮਾਮਲੇ ਵਿਚ ਪ੍ਰਸ਼ਾਸ਼ਨ ਹੋਰ ਸਖਤ ਹੋਇਆ ਬੱਸ ਅੱਡੇ ਨੇੜੇ ਗੋਲਡ ਜਿੰਮ ਫਗਵਾੜਾ ਦੀ ਇਮਾਰਤ, ਉਪਕਰਣ ਤੇ ਹੋਰ ਭੌਤਿਕ ਵਸਤੂਆਂ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਅਟੈਚ ਜਿੰਮ ਸੰਚਾਲਕਾਂ ਨੂੰ ਹੋਣ ਵਾਲੀ ਸਾਰੀ ਆਮਦਨ ਪ੍ਰਸ਼ਾਸ਼ਨ ਵਲੋਂ ਸੰਚਾਲਿਤ ਖਾਤੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਫਰਮ ਦੇ ਬੈਂਕ ਖਾਤੇ ਸੀਲ ਕਰਨ ਦੇ ਨਿਰਦੇਸ਼

ਫਗਵਾੜਾ/ਕਪੂਰਥਲਾ 15 ਸਤੰਬਰ (ਧਰੁਵ ਕਲੂਚਾ) : ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਵਲੋਂ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਬਕਾਇਆ ਅਦਾਇਗੀ ਕਰਨ ਲਈ ਸਖਤ ਕਦਮ ਚੁੱਕਦਿਆਂ ਗੋਲਡ ਜਿੰਮ ਜੀ.ਟੀ. ਰੋਡ ਨਜਦੀਕ ਬੱਸ ਅੱਡਾ ਫਗਵਾੜਾ ਦੀ ਇਮਾਰਤ , ਉਪਕਰਨਾਂ ਤੇ ਹੋਰ ਭੌਤਿਕ ਵਸਤੂਆਂ ਨੂੰ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਅਟੈਚ ਕਰ ਦਿੱਤਾ ਗਿਆ ਹੈ। 
ਦੱਸਣਯੋਗ ਹੈ ਕਿ ਉਪਰੋਕਤ ਅਟੈਚਮੈਂਟ ਜਿੰਮ ਦੀ ਜ਼ਮੀਨ ’ਤੇ ਲਾਗੂ ਨਹੀਂ ਹੁੰਦੀ ਕਿਉਂਕਿ ਜ਼ਮੀਨ ਦੀ ਮਾਲਕੀ ਮਹਾਰਾਜਾ ਜਗਤਜੀਤ ਕਪੂਰਥਲਾ (ਹੁਣ ਪੰਜਾਬ ਸਰਕਾਰ ) ਦੀ ਹੈ।
ਐਸ.ਡੀ. ਐਮ. ਫਗਵਾੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਡਿਫਾਲਟਰ ਮਿੱਲ ਮਾਲਕਾਂ ਵਲੋਂ ਭੁਗਤਾਨਯੋਗ ਕੁੱਲ ਏਰੀਅਰ ਦੀ ਰਕਮ ਦਾ ਅੰਸ਼ਿਕ ਹਿੱਸਾ ਵਸੂਲਣ ਹਿੱਤ ਇਹ ਫੈਸਲਾ ਲਿਆ ਗਿਆ ਹੈ, ਜਿਸ ਤਹਿਤ  ਅਟੈਚਮੈਂਟ ਦੇ ਸਮੇਂ ਦੌਰਾਨ ਜਿੰਮ ਦੇ ਸੰਚਾਲਕਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੰਚਾਲਿਤ ਖਾਤੇ ਵਿਚ ਜਿੰਮ ਤੋਂ ਹੋਣ ਵਾਲੀ ਸਾਰੀ ਆਮਦਨ ਜਮ੍ਹਾਂ ਕਰਵਾਉਣ। 
ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹਾ ਨਾ ਕਰਨ ’ਤੇ ਸੰਚਾਲਕਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਇਸ ਤੋਂ ਇਲਾਵਾ ਉਪਰੋਕਤ ਫਰਮ ਦੇ ਬੈਂਕ ਖਾਤਾ ਨੰਬਰ ਸਬੰਧਿਤ ਬੈਕਾਂ ਦੇ ਮੈਨੇਜ਼ਰਾਂ ਨੂੰ ਭੇਜਕੇ ਫਰਮ ਦੇ ਬੈਂਕ ਖਾਤੇ ਸੀਲ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਰਕਮ ਕਢਾਈ ਨਾ ਜਾ ਸਕੇ । ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਖਾਤਿਆਂ ਵਿਚ ਕਿਸੇ ਰਕਮ ਨੂੰ ਜਮ੍ਹਾਂ ਕਰਨ ਦੀ ਕੋਈ ਮਨਾਹੀ ਨਹੀਂ ਹੈ। 
ਦੱਸਣਯੋਗ ਹੈ ਕਿ ਤਹਿਸੀਲਦਾਰ ਫਗਵਾੜਾ ਵਲੋਂ ਰਿਪੋਰਟ ਕੀਤੀ ਗਈ ਸੀ ਕਿ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਜਿਲ੍ਹਾ ਕਪੂਰਥਲਾ ਵੱਲ ਗੰਨਾ ਕਾਸ਼ਤਕਾਰਾਂ ਦੇ 50 ਕਰੋੜ 33 ਲੱਖ ਰੁਪੈ ਦੀ ਰਿਕਵਰੀ ਬਾਕੀ ਹੈ। 
ਉਨ੍ਹਾਂ ਵਲੋਂ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਗੋਲਡਨ ਸੰਧਰ ਮਿੱਲ ਮਾਲਕਾਂ ਨੇ ਇਕ ਜਿੰਮ ਜਿਸਦਾ ਨਾਮ ਗੋਲਡ ਜਿੰਮ ਨਜਦੀਕ ਬੱਸ ਸਟੈਂਡ ਫਗਵਾੜਾ ਹੈ, ਤੋਂ ਕਮਾਈ ਕੀਤੀ ਜਾ ਰਹੀ ਹੈ।
ਐਸ ਡੀ ਐਮ ਨੇ ਦੱਸਿਆ ਕਿ ਮਿੱਲ ਮਾਲਕਾਂ ਵਲੋਂ ਗੰਨੇ ਦੀ ਅਦਾਇਗੀ ਕਰਨ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਮਿੱਲ ਮਾਲਕਾਂ ਦੀਆਂ ਜ਼ਮੀਨਾਂ, ਜਾਇਦਾਦਾਂ  ਪੰਜਾਬ ਸਰਕਾਰ ਰਾਹੀਂ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਅਟੈਚ ਕੀਤੀਆਂ ਜਾਣ, ਜਿਸ ’ਤੇ ਇਹ ਜਿੰਮ ਦੀ ਇਮਾਰਤ , ਉਪਕਰਨਾਂ ਨੂੰ ਅਟੈਚ ਕੀਤਾ ਗਿਆ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन