ਵੁਮੈਨ ਇੰਪਾਵਰਮੈਂਟ ‘ਚ ਸਰਬ ਨੌਜਵਾਨ ਸਭਾ ਦੇ ਰਹੀ ਵਢਮੁੱਲਾ ਸਹਿਯੋਗ - ਡੀ.ਕੇ. ਵਰਮਾ * ਸੋਸਵਾ ਦੇ ਮੈਂਬਰ ਡਾਇਰੈਕਟਰ ਨੇ ਕੀਤਾ ਵੋਕੇਸ਼ਨਲ ਸੈਂਟਰ ਦਾ ਦੌਰਾ


ਫਗਵਾੜਾ 29 ਸਤੰਬਰ (ਧਰੁਵ ਕਲੂਚਾ) ਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੇ ਮਨੋਰਥ ਨਾਲ ਸੋਸਵਾ ਪੰਜਾਬ ਦੇ ਸਹਿਯੋਗ ਸਦਕਾ ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਅੱਜ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਰਿਟਾ. ਚੀਫ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਦੌਰਾ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਉਹਨਾਂ ਨੂੰ ਸੈਂਟਰ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਅਤੇ ਨਾਲ ਹੀ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸੈਂਟਰ ‘ਚ ਪਹਿਲਾਂ ਤੋਂ ਚਲ ਰਹੇ ਟੇਲਰਿੰਗ, ਕਟਿੰਗ, ਬਿਊਟੀਸ਼ੀਅਨ ਤੇ ਕੰਪਿਊਟਰ ਕੋਰਸਾਂ ਤੋਂ ਇਲਾਵਾ ਸੋਸਵਾ ਵਲੋਂ ਬਜੁਰਗਾਂ ਤੇ ਬਿਮਾਰਾਂ ਲਈ ਹੋਮ ਕੇਅਰਟੇਕਰ ਕੋਰਸ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੇ ਜਿੱਥੇ ਸੈਂਟਰ ਦੇ ਪ੍ਰਬੰਧਾਂ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਭਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਜਿਵੇਂ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਵਾਤਾਵਰਣ ਸੰਭਾਲ, ਨਸ਼ਿਆਂ ਖਿਲਾਫ ਸੈਮੀਨਾਰ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਉਪਰਾਲੇ ਆਦਿ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾ ਕਿਹਾ ਕਿ ਲੜਕੀਆਂ ਹੱਥੀਂ ਕਿੱਤਾ ਸਿੱਖ ਕੇ ਸਵੈ-ਰੁਜ਼ਗਾਰਤ ਹੋ ਸਕਦੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ., ਫਗਵਾੜਾ ਨੇ ਕਿਹਾ ਕਿ ਸਭਾ ਦੇ ਸਮਾਜ ਸੇਵੀ ਪ੍ਰੋਜੈਕਟਾਂ ‘ਚ ਵੋਕੇਸ਼ਨਲ ਸਿੱਖਿਆ ਮਹੱਤਵਪੂਰਨ ਪ੍ਰੋਜੈਕਟ ਹੈ, ਇਸ ਦਾ ਲੜਕੀਆਂ ਨੂੰ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਸਭਾ ਵਲੋਂ ਮੈਂਬਰ ਡਾਇਰੈਕਟਰ ਸ੍ਰੀ ਵਰਮਾ ਨੂੰ ਯਾਗਦਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਮੈਨੇਜਰ ਸੋਸਵਾ ਤਰਸੇਮ ਗਿੱਲ, ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਲੈਕਚਰਾਰ ਹਰਜਿੰਦਰ ਗੋਗਨਾ, ਮੈਡਮ ਪੂਜਾ ਸੈਣੀ, ਮੈਡਮ ਤਨੂੰ, ਜਗਜੀਤ ਸਿੰਘ ਸੇਠ, ਮੈਡਮ ਸੁਖਜੀਤ ਕੌਰ, ਮੈਡਮ ਟੀਸ਼ਾ, ਅਨੂਪ ਦੁੱਗਲ, ਰਾਜ ਬਸਰਾ, ਨਰਿੰਦਰ ਸੈਣੀ, ਰਮੇਸ਼ ਧੀਰ, ਰਕੇਸ਼ ਕੋਛੜ, ਤਿ੍ਰਖਾ, ਹਰਕੋਮਲ, ਆਫਰੀਨ, ਜਸਮੀਤ ਰੇਖਾ, ਮੀਨਾ ਰਾਣੀ, ਸੋਨੀਆ, ਸੰਜਨਾ, ਕਿਰਨ, ਸਿਮਰਨ, ਕੋਮਲ, ਰਾਜਵਿੰਦਰ, ਕੁਲਦੀਪ ਕੌਰ, ਮੀਨਾਕਸ਼ੀ, ਹਰਮੀਤ ਕੌਰ, ਦੀਪਿਕਾ, ਮੋਨਿਕਾ ਸ਼ਰਮਾ, ਅਮਰਜੀਤ ਕੌਰ, ਹੁਸਨਿਆਰਾ, ਸੁਗੰਤੀ, ਰੀਨਾ, ਜੈਸਮੀਨ, ਪਿ੍ਰਆ, ਸੋਨੀਆ ਰਾਣੀ, ਅਪਰਨਾ, ਸੋਨਮ, ਮਹਿਕ, ਹਿਨਾ, ਅੰਜਲੀ, ਅਨੁਰਾਧਾ,  ਵੰਦਨਾ, ਸੁਮਨ, ਤਨੂੰ, ਅਮਨ, ਆਸ਼ਾ ਆਦਿ ਹਾਜ਼ਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन