ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਅੱਜ * ਭਗਵਾਨ ਵਾਲਮੀਕਿ ਬ੍ਰਹਮਾਲਿਆ ਤੋਂ ਦੁਪਿਹਰ 2 ਵਜੇ ਹੋਵੇਗਾ ਸ਼ੁੱਭ ਆਰੰਭ


ਫਗਵਾੜਾ 8 ਅਕਤੂਬਰ (ਧਰੁਵ ਕਲੂਚਾ) ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 8 ਅਕਤੂਬਰ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੈਲਫੇਅਰ ਕਮੇਟੀ (ਰਜਿ.) ਜਗਤ ਰਾਮ ਸੂੰਢ ਕਲੋਨੀ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਚੇਅਰਮੈਨ ਵਿਪਨ ਲਹੌਰੀਆ, ਪ੍ਰਧਾਨ ਬਲਬੀਰ ਕਲਿਆਣ ਅਤੇ ਲੱਕੀ ਸਰਵਟਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਐਸ.ਸੀ. ਮੋਰਚਾ ਜਿਲ੍ਹਾ ਕਪੂਰਥਲਾ ਨੇ ਮੀਟਿੰਗ ਦੌਰਾਨ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਦਿੱਤੀ। ਉਹਨਾਂ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਦੁਪਿਹਰ 2 ਵਜੇ  ਭਗਵਾਨ ਵਾਲਮੀਕਿ ਬ੍ਰਹਮਾਲਿਆ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਹੋਵੇਗਾ। ਉਹਨਾਂ ਦੱਸਿਆ ਕਿ 9 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬ੍ਰਹਮਾਲਿਆ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਕਮੇਟੀ ਅਹੁਦੇਦਾਰਾਂ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ, ਇਲਾਕਾ ਨਿਵਾਸੀਆਂ ਤੇ ਸਿਆਸੀ ਸ਼ਖਸੀਅਤ ਨੂੰ ਸ਼ੋਭਾ ਯਾਤਰਾ ‘ਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ਵਿਚ ਸ਼ਾਮਲ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਸਕੰਦਰ ਸੋਂਧੀ, ਵਿਜੇ ਸੋਂਧੀ ਸਕੱਤਰ, ਅਮਿਤ ਸੋਂਧੀ ਸਲਾਹਕਾਰ, ਵਿਜੇ ਮੱਟੂ ਕੈਸ਼ੀਅਰ, ਕਰਨ ਮੱਟੂ, ਵੰਸ਼ ਲਹੋਰੀਆ, ਬਲਦੇਵ, ਪਪਲਾ, ਸ਼ੇਖਰ, ਬਿੰਦੂ ਬਘਾਣੀਆ, ਆਕਾਸ਼ ਸਰਵਟਾ, ਇੰਦੂ ਸਰਵਟਾ, ਅਜੇ ਬਘਾਣੀਆ ਤੇ ਦੀਪਕ ਘਈ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन