ਭਗਵਾਨ ਵਾਲਮੀਕਿ ਬ੍ਰਹਮਾਲਿਆ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਪ੍ਰਗਟ ਦਿਵਸ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵੀ ਹੋਏ ਨਤਮਸਤਕ


ਫਗਵਾੜਾ 10 ਅਕਤੂਬਰ (ਧਰੁਵ ਕਲੂਚਾ) ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਬ੍ਰਹਮਾਲਿਆ ਜਗਤ ਰਾਮ ਸੂੰਢ ਕਲੋਨੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਭਗਵਾਨ ਵਾਲਮੀਕਿ ਵੈਲਫੇਅਰ ਕਮੇਟੀ (ਰਜਿ.) ਫਗਵਾੜਾ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਕੀਰਤਨ ਮੰਡਲੀਆਂ ਵਲੋਂ ਸੁੰਦਰ ਗੁਣਗਾਨ ਕੀਤਾ ਗਿਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਭਾਜਪਾ ਆਗੂ ਚੰਦਰੇਸ਼ ਕੌਲ ਵੀ ਸਨ। ਸਮੂਹ ਪਤਵੰਤਿਆਂ ਦਾ ਕਮੇਟੀ ਚੇਅਰਮੈਨ ਵਿਪਨ ਲਹੌਰੀਆ, ਪ੍ਰਧਾਨ ਬਲਬੀਰ ਕਲਿਆਣ, ਵਿਜੇ ਸੋਂਧੀ ਸਕੱਤਰ, ਅਮਿਤ ਸੋਂਧੀ ਸਲਾਹਕਾਰ, ਵਿਜੇ ਮੱਟੂ ਕੈਸ਼ੀਅਰ ਤੇ ਕਰਨ ਮੱਟੂ ਵਲੋਂ ਪਹੁੰਚਣ ਤੇ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਅਤੇ ਹੋਰਨਾਂ ਨੇ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਅੱਗੇ ਨਤਮਸਤਕ ਹੁੰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ। ਸੋਮ ਪ੍ਰਕਾਸ਼ ਕੈਂਥ ਨੇ ਸਮੂਹ ਹਾਜਰਨੀ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ‘ਚ ਹਮੇਸ਼ਾ ਕਲਮ ਹੁੰਦੀ ਹੈ ਜੋ ਕਿ ਗਿਆਨ ਦੀ ਪ੍ਰਤੀਕ ਹੈ। ਸਾਨੂੰ ਉਹਨਾਂ ਤੋਂ ਸੇਧ ਲੈ ਕੇ ਗਿਆਨ ਪ੍ਰਾਪਤੀ ਲਈ ਯਤਨ ਕਰਨਾ ਚਾਹੀਦਾ ਹੈ ਜੋ ਕਿ ਪੜ੍ਹ-ਲਿਖ ਕੇ ਹੀ ਸੰਭਵ ਹੋ ਸਕਦਾ ਹੈ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਚੰਗੇ ਸੰਸਕਾਰ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਉਹ ਦੇਸ਼ ਅਤੇ ਕੌਮ ਦੀ ਸੇਵਾ ਕਰਨ ਦੇ ਯੋਗ ਹੋ ਸਕਣ। ਭਾਜਪਾ ਐਸ.ਸੀ. ਮੋਰਚਾ ਜਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਲੱਕੀ ਸਰਵਟਾ ਅਤੇ ਸਮਾਜ ਸੇਵਿਕਾ ਇੰਦੂ ਸਰਵਟਾ ਨੇ ਵੀ ਸਮੂਹ ਹਾਜਰੀਨ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਸਮੂਹ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ। ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਕੰਦਰ ਸੋਂਧੀ ਵੰਸ਼ ਲਹੋਰੀਆ, ਬਲਦੇਵ, ਪਪਲਾ, ਸ਼ੇਖਰ, ਬਿੰਦੂ ਬਘਾਣੀਆ, ਆਕਾਸ਼ ਸਰਵਟਾ, ਅਜੇ ਬਘਾਣੀਆ ਤੇ ਦੀਪਕ ਘਈ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन