ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੇਟ ਮੈਂਬਰ ਵਜੋਂ ਨਾਮਜ਼ਦ ਹੋਏ ਸਾਹਿਤਕਾਰ ਡਾ: ਕੇਵਲ ਧੀਰ * ਐਨ.ਸੀ.ਪੀ.ਯੂ.ਐਲ. ਦੀ ਰਾਸ਼ਟਰੀ ਗਵਰਨਿੰਗ ਬਾਡੀ ਦੇ ਵੀ ਬਣੇ ਮੈਂਬਰ


ਫਗਵਾੜਾ
 2 ਨਵੰਬਰ (ਧਰੁਵ ਕਲੂਚਾ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਡਾ: ਕੇਵਲ ਧੀਰ ਵੱਲੋਂ ਇੱਕੋ ਸਮੇਂ ਦੋ ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਦੀ ਸੂਚਨਾ ਮਿਲਣ ਤੇ ਧੀਰ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਦੀਆਂ ਖੁਸ਼ੀਆਂ ਸੱਤਵੇਂ ਆਸਮਾਨ ਤੇ ਹਨ ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਸੌ ਤੋਂ ਵੱਧ ਪੁਸਤਕਾਂ ਦੇ ਲੇਖਕ ਅਤੇ ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਦੇ ਨਾਲ ਹੀ ਦੇਸ਼-ਵਿਦੇਸ਼ ਦੀਆਂ ਕਈ ਰਾਸ਼ਟਰੀ ਸਾਹਿਤਕ ਅਕਾਦਮੀਆਂ ਵੱਲੋਂ ਸਨਮਾਨਿਤ ਡਾ: ਕੇਵਲ ਧੀਰ ਨੂੰ ਭਾਰਤ ਸਰਕਾਰ ਦੀ ਉਰਦੂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਬਣਾਈ ਗਈ ਸੰਸਥਾ ਨੈਸ਼ਨਲ ਕੌਂਸਿਲ ਫਾਰ ਪ੍ਰਮੋਸ਼ਨ ਆਫ ਉਰਦੂ ਭਾਸ਼ਾ (ਐਨ.ਸੀ.ਪੀ.ਯੂ.ਐਲ.) ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਦੁਨੀਆ ਦੇ ਸੱਠ ਤੋਂ ਵੱਧ ਦੇਸ਼ਾਂ ਵਿੱਚ ਸਾਹਿਤਕ ਪ੍ਰੋਗਰਾਮਾਂ ਵਿੱਚ ਜਾਣ ਵਾਲੇ ਡਾ: ਕੇਵਲ ਧੀਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੀਨੇਟ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ ਫਗਵਾੜਾ ਦੇ ਪ੍ਰਸਿੱਧ ਡਾਕਟਰ ਸਵ. ਹੰਸਰਾਜ ਧੀਰ ਦੇ ਵੱਡੇ ਸਪੁੱਤਰ ਡਾ: ਕੇਵਲ ਧੀਰ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਪਾਸੋਂ ਪਾਕਿਸਤਾਨ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਵਉੱਚ ਪੁਰਸਕਾਰ ਅਤੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਵਲੋਂ ਵੀ ਹਿੰਦੀ ਦਿਵਸ ਮੌਕੇ ਅਵਾਰਡ ਪ੍ਰਾਪਤ ਕਰ ਚੁੱਕੇ ਹਨ ਜਿਕਰਯੋਗ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਹਿੰਦੇ ਪੰਜਾਬ ਨਾਲ ਤਾਅਲੁਕ ਰੱਖਣ ਵਾਲੇ ਡਾ. ਕੇਵਲ ਧੀਰ ਦੇ ਨਾਮ ਤੇ ਪਾਕਿਸਤਾਨ  ਇਕ ਸੜਕ ਦਾ ਨਾਮ ਵੀ ਰੱਖਿਆ ਗਿਆ ਹੈ ਡਾ: ਕੇਵਲ ਧੀਰ ਦੇ ਛੋਟੇ ਭਰਾ ਅਤੇ ਉੱਘੇ ਸਾਹਿਤਕਾਰ ਡਾ: ਜਵਾਹਰ ਧੀਰ ਨੇ ਦੱਸਿਆ ਕਿ ਸੂਬੇ ਤੇ ਕੌਮੀ ਪੱਧਰ ਤੇ ਦੋਹਰੀ ਪ੍ਰਾਪਤੀ ਦੀ ਖਬਰ ਮਿਲਣ ਤੇ ਉਨ੍ਹਾਂ ਦੇ ਪਰਿਵਾਰ  ਖੁਸ਼ੀ ਦੀ ਲਹਿਰ ਹੈ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन