ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਜਿਹਨਾਂ ਦੀ ਸਿਹਤ ਸੰਭਾਲ ਬਹੁਤ ਜਰੂਰੀ ਹੈ ; ਡੀ ਡੀ ਐਚ ੳ ਡਾ ਕਪਿਲ ਡੋਗਰ



ਫਗਵਾੜਾ (ਧਰੁਵ ਕਲੂਚਾ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਿਤੀ 14/11/2022 ਤੋਂ 29/1/2022 ਤੱਕ ਦੰਦਾ ਦੀ ਸਿਹਤ ਸੰਭਾਲ ਸਬੰਧੀ ਪੰਦਰਵਾੜਾ ਕੈਂਪ ਲਗਾਇਆ ਗਿਆ ਸੀ । ਸਿਵਲ ਸਰਜਨ ਕਪੂਰਥਲਾ ਡਾ . ਗੁਰਿੰਦਰਬੀਰ ਕੌਰ ਅਤੇ ਜਿਲਾ ਡੈਂਟਲ ਅਫਸਰ ਦੀ ਯੋਗ ਅਗਵਾਈ ਹੇਠ ਇਸ ਪੰਦਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਲੋੜਵੰਦ ਬਜ਼ੁਰਗਾਂ ਨੂੰ ਮੁਫ਼ਤ ਡੈਂਬਰ ਸੇਟ ਵੰਡੇ ਗਏ । ਇਸ ਮੌਕੇ ਤੇ ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਡੀ.ਡੀ.ਐਚ.ਓ. ਡਾ . ਕਪਿਲ ਡੋਗਰਾ ਨੇ ਕਿਹਾ ਕਿ ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਜਿਹਨਾਂ ਦੀ ਸਿਹਤ ਸੰਭਾਲ ਬਹੁਤ ਜਰੂਰੀ ਹੈ । ਇਹਨਾਂ ਨੂੰ ਆਮ ਹੀ ਦੰਦਾ ਦੀ ਸਮਸਿਆ ਦਾ ਸਾਹਮਨਾ ਕਰਨਾ ਪੈਂਦਾ ਹੈ , ਜਿਸ ਦਾ ਸਹੀ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ । ਐਸ.ਐਮ.ਓ ਡਾ . ਕਮਲ ਕਿਸ਼ੋਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰੇਸ਼ੇਦਾਰ ਭੋਜਨ ਦੀ ਵਰਤੋਂ ਤੇ ਜੋਰ ਦਿੱਤਾ ਅਤੇ ਤੰਬਾਕੂ ਆਦਿ ਦੀ ਵਰਤੋਂ ਦਾ ਪਰਹੇਜ ਕੀਤਾ ਜਾਣਾ ਬਹੁਤ ਜਰੂਰੀ ਹੈ , ਬਾਰੇ ਦੱਸਿਆ ਗਿਆ । ਉਹਨਾਂ ਕਿਹਾ ਕਿ ਦੰਦਾ ਦੀ ਸਿਹਤ ਸੰਭਾਲ ਬਚਪਨ ਤੋਂ ਹੀ ਸ਼ੁਰੂ ਹੋਣੀ ਬਹੁਤ ਜਰੂਰੀ ਹੈ । ਇਸ ਮੌਕੇ ਤੇ ਬੋਲਦਿਆਂ ਡਾ . ਪਰਮਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਪੰਦਰਵਾੜੇ ਦੌਰਾਨ ਦੰਦਾ ਦੀ ਸਿਹਤ ਸੰਭਾਲ ਬਾਰੇ ਇਕ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਵਿਚ ਵੱਖ ਵੱਖ ਪ੍ਰਕਾਰ ਦੇ ਚਾਰਟਾਂ , ਬੈਨਰਾਂ ਤੇ ਮਾਡਲਾਂ ਦੀ ਸਹਾਇਤਾ ਨਾਲ ਲੋੜੀਂਦੀ ਜਾਣਕਾਰੀ ਮੁਹਾਇਆ ਕਰਵਾਈ ਗਈ । ਇਸ ਕੈਂਪ ਦੌਰਾਨ ਮਰੀਜਾਂ ਦੇ ਦੰਦਾ ਦਾ ਨਿਰਖਣ ਅਤੇ ਮੁਫ਼ਤ ਲੋੜੀਂਦਾ ਇਲਾਜ ਕੀਤਾ ਗਿਆ । ਇਸ ਪੰਦਰਵਾੜੇ ਦੌਰਾਨ ਸਕੂਲੀ ਬੱਚਿਆਂ ਦੇ ਕੁਇਜ ਕੰਪੀਟੀਸ਼ਨ ਕਰਵਾਏ ਗਏ ਅਤੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਸੈਮੀਨਾਰ ਵੀ ਲਗਾਏ ਗਏ । ਇਸ ਕੈਂਪ ਦੌਰਾਨ ਡਾ . ਪਰਮਜੀਤ ਕੌਰ ਮੈਡੀਕਲ ਅਫਸਰ ਐਸ.ਡੀ.ਐਚ ਫਗਵਾੜਾ , ਡਾ . ਸੁਮਨਦੀਪ ਸਿੰਘ ਸੀ.ਐਚ.ਸੀ ਪਾਂਛਟ , ਡਾ . ਤਲਵਿੰਦਰ ਕੌਰ ਈ.ਐਸ.ਆਈ ਫਗਵਾੜਾ ਅਤੇ ਡੈਂਟਲ ਹਾਈਜਿਨਿਸਟ ਸ਼੍ਰੀਮਤੀ ਅਨੀਤਾ ਕੁਮਾਰੀ ਐਸ.ਡੀ.ਐਚ ਫਗਵਾੜਾ ਨੇ ਇਸ ਕੈਂਪ ਵਿਚ ਡਿਊਟੀ ਨਿਭਾਈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕਪੂਰਥਲਾ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦ ਕਾਰ, ਟੈਕਸੀ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫਰ 10 ਲੋਕਾਂ ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ ਸਰਕਾਰੀ ਦਫਤਰ ਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन