ਹਾਈਵੇ ਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 05 ਮੈਂਬਰ ਗ੍ਰਿਫਤਾਰ


ਫਗਵਾੜਾ : (ਧਰੁਵ ਕਲੂਚਾ) ਮਿਤੀ 03.04.2023 ਨੂੰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਪਾਸ ਸੁਖਵਿੰਦਰ ਸਿੰਘ ਪੁੱਤਰ ਸ੍ਰੀ ਮੇਲਾ ਸਿੰਘ ਵਾਸੀ ਤੱਗੜ ਕਲਾਂ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅਵਤਾਰ ਨਗਰ ਜਲੰਧਰ ਪਾਸ ਟਿੱਪਰ ਨੰਬਰੀ PB 07 CB 6363 ਪਰ ਡਰਾਇਵਰੀ ਕਰਦਾ ਹੈ। ਉਹ ਮਿਤੀ 02.04.2023 ਨੂੰ ਉਕਤ ਟਿੱਪਰ ਵਿਚ ਰੇਤਾ ਭਰ ਕੇ ਫਗਵਾੜਾ ਵੱਲ ਜਾ ਰਿਹਾ ਸੀ ਤਾਂ ਈਸਟ ਵੁਡ ਵਿਲੇਜ ਫਗਵਾੜਾ ਦੇ ਨਜਦੀਕ ਤਿੰਨ ਅਣਪਛਾਤੇ ਨੌਜਵਾਨ ਹੁੰਡਾਈ ਔਰਾ ਕਾਰ ਰੰਗ ਚਿੱਟਾ ਪਰ ਆਏ ਜੋ ਡਰਾਇਵਰ ਪਾਸੋ ਟਿੱਪਰ ਨੰਬਰੀ PB07-CB-6363, ਇੱਕ ਮੋਬਾਇਲ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ। ਜਿਸਦੇ ਸਬੰਧ ਵਿਚ ਮੁਕਦਮਾ ਨੰਬਰ 22 ਮਿਤੀ 03-04-2023 ਅੱਧ 379 ਬੀ ਵਾਧਾ ਜੁਰਮ 365,120 ਬੀ ਭ:ਦ ਥਾਣਾ ਸਦਰ ਫਗਵਾੜਾ ਦਰਜ ਕੀਤਾ ਗਿਆ ਸੀ।
ਜਿਸਦੇ ਸਬੰਧ ਵਿੱਚ ਸ੍ਰੀ ਰਾਜਪਾਲ ਸਿੰਘ ਸੰਧੂ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀ ਮੁਖਤਿਆਰ ਰਾਏ PPS ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਹਦਾਇਤ ਤੇ ਸ੍ਰੀ ਜਸਪ੍ਰੀਤ ਸਿੰਘ PPS ਉਪ ਪੁਸਿਲ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਊਸ਼ਾ ਰਾਣੀ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਤੇ ਸੀ.ਆਈ ਏ ਸਟਾਫ ਫਗਵਾੜਾ ਦੀਆਂ ਵੱਖ-ਵੱਖ ਟੀਮਾ ਮੁੱਕਦਮਾ ਨੂੰ ਟਰੇਸ ਕਰਨ ਲਈ ਲਾਈਆਂ ਗਈਆਂ ਸਨ। ਇਹਨਾ ਟੀਮਾ ਵਲੋਂ ਮੁੱਕਦਮਾਂ ਨੂੰ ਟਰੇਸ ਕਰਨ ਲਈ ਤਫਤੀਸ਼ ਦੇ ਵੱਖ-ਵੱਖ ਐਂਗਲਾਂ ਤੋਂ ਮੁਕੱਦਮਾ ਦੀ ਤਫਤੀਸ਼ ਕਰਦੇ ਹੋਏ ਦੋਸ਼ੀਆਂ ਦੀ ਤਹਿ ਤਕ ਪੁਹੰਚ ਕੇ ਮੁੱਕਦਮਾ ਦੇ ਦੋਸ਼ੀਆ ਰਫੀਕ ਮੁਹੰਮਦ ਪੁੱਤਰ ਰੇਸ਼ਮ ਵਾਸੀ ਹਰਦੋ ਫਰਾਲਾ ਥਾਣਾ ਜਮਸ਼ੇਰ ਜਿਲਾ ਜਲੰਧਰ, ਰਹਿਮਤ ਅਲੀ ਪੁਤਰ ਮਸਕੀਨ ਅਲੀ ਵਾਸੀ ਵਡਾਲਾ ਨੇੜ ਰੁੜਕਾ ਤਹਿਸੀਲ ਫਿਲੌਰ ਜਿਲਾ ਜਲੰਧਰ ਹਾਲ ਵਾਸੀ ਰੂਪੋਵਾਲ ਥਾਣਾ ਗੁਰਾਇਆ ਜਿਲਾ ਜਲੰਧਰ, ਮਨਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਰੋ ਮਜਾਰਾ ਜਿਲਾ ਐਸ.ਬੀ.ਐਸ ਨਗਰ ਨੂੰ ਦੋਸ਼ੀ ਨਾਮਜਦ ਕਰਕੇ ਇਹਨਾਂ ਨੂੰ ਮਿਤੀ 06- 04-2023 ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਦੋਸ਼ੀਆ ਦੀ ਪੁੱਛਗਿਛ ਦੌਰਾਨ ਨਾਮਜਦ ਦੋਸ਼ੀ ਮੁਰਾਦ ਅਲੀ ਪੁੱਤਰ ਜੁਮਨ ਵਾਸੀ ਖਟੜਾ ਚੌਹਾਰਮ ਥਾਣਾ ਡੇਹਲੋਂ ਖੰਨਾ, ਰਜਿੰਦਰ ਕੁਮਾਰ ਉਰਫ ਗੁੱਡੂ ਪੁੱਤਰ ਅਯੁੱਧਿਆ ਵਾਸੀ ਹਰਦਾਸਪੁਰ, ਥਾਣਾ ਸਤਨਾਮਪੁਰਾ ਫਗਵਾੜਾ ਨੂੰ ਮਿਤੀ 07.04.2023 ਨੂੰ ਮੁਕਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜੋ ਗ੍ਰਿਫਤਾਰ ਦੋਸ਼ੀਆਨ ਪਾਸੋ ਰਿਮਾਂਡ ਦੌਰਾਨ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਗ੍ਰਿਫਤਾਰ ਦੋਸ਼ੀਆਨ ਪਾਸੋ ਹੋਰ ਵੀ ਅਹਿਮ ਖੁਲਾਸੇ ਸਾਹਮਣੇ ਆਉਣ ਸੰਭਾਵਨਾ ਹੈ।
ਜਿਨ੍ਹਾਂ ਪਾਸੋ ਬ੍ਰਾਮਦਗੀ :-
1. ਟਿੱਪਰ ਨੰਬਰ PB07-CB-6363.
2. ਟ੍ਰੈਕਟਰ ਟਰਾਲੀ ਸਵਰਾਜ ਜੋ ਲਾਅ ਗੇਟ ਤੋਂ ਚੋਰੀ ਕੀਤਾ ਸੀ 
3. ਵਾਰਦਾਤ ਵਿੱਚ ਵਰਤੀ ਮਾਰੂਤੀ ਬਰੇਜਾ ਕਾਰ ਨੰਬਰੀ T1122PB100F
4. ਵਾਰਦਾਤ ਵਿੱਚ ਵਰਤੀ ਹਡੁਈ ਔਰਾ ਕਾਰ ਨੰਬਰੀ PB36-J-8064

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन