Posts

Showing posts from November, 2022

ਪੰਜਾਬ ਰੈਸਲਿੰਗ ਐਸੋਸੀਏਸ਼ਨ ਨੇ ਫਗਵਾੜਾ ‘ਚ ਕਰਵਾਏ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਲਈ ਲੜਕੀਆਂ ਦੇ ਟਰਾਇਲ * 10 ਮਹਿਲਾ ਪਹਿਲਵਾਨਾਂ ਦੀ ਹੋਈ ਚੋਣ

Image
ਫਗਵਾੜਾ 30 ਨਵੰਬਰ (ਧਰੁਵ ਕਲੂਚਾ) ਪੰਜਾਬ ਰੈਸਲਿੰਗ ਐਸੋਸੀਏਸ਼ਨ ਵਲੋਂ 21 ਤੋਂ 23 ਦਸੰਬਰ ਤੱਕ ਆੰਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਹੋਣ ਵਾਲੀ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ (ਵੁਮੈਨ) ਲਈ ਮਹਿਲਾ ਪਹਿਲਵਾਨਾਂ ਦੇ ਟਰਾਇਲ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਕਲੱਬ ਪਰਮ ਨਗਰ ਫਗਵਾੜਾ ਵਿਖੇ ਕਰਵਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਵਿੱਤ ਸਕੱਤਰ ਪੀ.ਆਰ. ਸੋਂਧੀ ਨੇ ਦੱਸਿਆ ਕਿ ਇਸ ਟਰਾਇਲ ਵਿਚ 10 ਲੜਕੀਆਂ ਦੀ ਚੋਣ ਕੀਤੀ ਗਈ ਹੈ। ਜਿਹਨਾਂ ਵਿਚ 50 ਕਿਲੋਗ੍ਰਾਮ ਭਾਰ ਵਰਗ ‘ਚ ਪ੍ਰੀਤੀ, 53 ਕਿਲੋਗ੍ਰਾਮ ਭਾਰ ਵਰਗ ‘ਚ ਅਰਪਣਪ੍ਰੀਤ ਕੌਰ, 55 ਕਿਲੋਗ੍ਰਾਮ ਭਾਰ ਵਰਗ ‘ਚ ਮਨਪ੍ਰੀਤ ਕੌਰ, 57 ਕਿਲੋਗ੍ਰਾਮ ਭਾਰ ਵਰਗ ‘ਚ ਰਾਜ, 59 ਕਿਲੋਗ੍ਰਾਮ ਭਾਰ ਵਰਗ ‘ਚ ਸੀਮਾ, 62 ਕਿਲੋਗ੍ਰਾਮ ਭਾਰ ਵਰਗ ‘ਚ ਲਵਲੀਨ ਕੌਰ ਤਰਨਤਾਰਨ, 65 ਕਿਲੋਗ੍ਰਾਮ ਭਾਰ ਵਰਗ ‘ਚ ਜਸਪ੍ਰੀਤ ਕੌਰ ਫਤਿਹਗੜ੍ਹ ਸਾਹਿਬ, 68 ਕਿਲੋਗ੍ਰਾਮ ਭਾਰ ਵਰਗ ‘ਚ ਜਸ਼ਨਵੀਰ ਕੌਰ ਅੰਮ੍ਰਿਤਸਰ, 72 ਕਿਲੋਗ੍ਰਾਮ ਭਾਰ ਵਰਗ ‘ਚ ਨਵਜੋਤ ਕੌਰ ਮੋਗਾ, 76 ਕਿਲੋਗ੍ਰਾਮ ਭਾਰ ਵਰਗ ‘ਚ ਗੁਰਸ਼ਰਨਪ੍ਰੀਤ ਕੌਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹ ਲੜਕੀਆਂ ਕੁਸ਼ਤੀ ਕੋਚ ਬੇਅੰਤ ਕੌਰ ਦੀ ਨਿਗਰਾਨੀ ਹੇਠ ਉਕਤ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ।

ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਜਿਹਨਾਂ ਦੀ ਸਿਹਤ ਸੰਭਾਲ ਬਹੁਤ ਜਰੂਰੀ ਹੈ ; ਡੀ ਡੀ ਐਚ ੳ ਡਾ ਕਪਿਲ ਡੋਗਰ

Image
ਫਗਵਾੜਾ (ਧਰੁਵ ਕਲੂਚਾ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਿਤੀ 14/11/2022 ਤੋਂ 29/1/2022 ਤੱਕ ਦੰਦਾ ਦੀ ਸਿਹਤ ਸੰਭਾਲ ਸਬੰਧੀ ਪੰਦਰਵਾੜਾ ਕੈਂਪ ਲਗਾਇਆ ਗਿਆ ਸੀ । ਸਿਵਲ ਸਰਜਨ ਕਪੂਰਥਲਾ ਡਾ . ਗੁਰਿੰਦਰਬੀਰ ਕੌਰ ਅਤੇ ਜਿਲਾ ਡੈਂਟਲ ਅਫਸਰ ਦੀ ਯੋਗ ਅਗਵਾਈ ਹੇਠ ਇਸ ਪੰਦਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਲੋੜਵੰਦ ਬਜ਼ੁਰਗਾਂ ਨੂੰ ਮੁਫ਼ਤ ਡੈਂਬਰ ਸੇਟ ਵੰਡੇ ਗਏ । ਇਸ ਮੌਕੇ ਤੇ ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਡੀ.ਡੀ.ਐਚ.ਓ. ਡਾ . ਕਪਿਲ ਡੋਗਰਾ ਨੇ ਕਿਹਾ ਕਿ ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਜਿਹਨਾਂ ਦੀ ਸਿਹਤ ਸੰਭਾਲ ਬਹੁਤ ਜਰੂਰੀ ਹੈ । ਇਹਨਾਂ ਨੂੰ ਆਮ ਹੀ ਦੰਦਾ ਦੀ ਸਮਸਿਆ ਦਾ ਸਾਹਮਨਾ ਕਰਨਾ ਪੈਂਦਾ ਹੈ , ਜਿਸ ਦਾ ਸਹੀ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ । ਐਸ.ਐਮ.ਓ ਡਾ . ਕਮਲ ਕਿਸ਼ੋਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰੇਸ਼ੇਦਾਰ ਭੋਜਨ ਦੀ ਵਰਤੋਂ ਤੇ ਜੋਰ ਦਿੱਤਾ ਅਤੇ ਤੰਬਾਕੂ ਆਦਿ ਦੀ ਵਰਤੋਂ ਦਾ ਪਰਹੇਜ ਕੀਤਾ ਜਾਣਾ ਬਹੁਤ ਜਰੂਰੀ ਹੈ , ਬਾਰੇ ਦੱਸਿਆ ਗਿਆ । ਉਹਨਾਂ ਕਿਹਾ ਕਿ ਦੰਦਾ ਦੀ ਸਿਹਤ ਸੰਭਾਲ ਬਚਪਨ ਤੋਂ ਹੀ ਸ਼ੁਰੂ ਹੋਣੀ ਬਹੁਤ ਜਰੂਰੀ ਹੈ । ਇਸ ਮੌਕੇ ਤੇ ਬੋਲਦਿਆਂ ਡਾ . ਪਰਮਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਪੰਦਰਵਾੜੇ ਦੌਰਾਨ ਦੰਦਾ ਦੀ ਸਿਹਤ ਸੰਭਾਲ ਬਾਰੇ ਇਕ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਵਿਚ ਵੱਖ ਵੱਖ ਪ੍ਰਕਾਰ ਦੇ ਚਾਰਟਾਂ , ਬੈਨਰਾਂ ਤੇ ਮਾਡਲਾਂ ਦੀ ਸਹਾਇਤਾ ਨਾਲ ਲੋੜੀ...

ਸ੍ਰੀ ਨੰਗਲੀ ਕੁਟੀਆ ਆਸਰਮ, ਪ੍ਰੀਤਮ ਨਗਰ, ਫਗਵਾੜਾ ਵਿਖੇ ਸ੍ਰੀ ਤੁਲਸੀ ਵਿਆਹ ਕੀਤਾ ਗਿਆ

Image
ਫਗਵਾੜਾ (ਧਰੁਵ ਕਲੂਚਾ) : ਸ੍ਰੀ ਨੰਗਲੀ ਕੁਟੀਆ ਆਸਰਮ, ਪ੍ਰੀਤਮ ਨਗਰ,  ਫਗਵਾੜਾ ਵਿਖੇ ਸ੍ਰੀ ਤੁਲਸੀ ਵਿਆਹ ਕੀਤਾ ਗਿਆ ।ਜਿਸ ਵਿੱਚ ਸੰਤ ਦਇਆਨੰਦ ਪੁਰੀ ਜੀ ਸੰਤ ਕੈਲਾਸ ਪੁਰੀ ਜੀ ਸੰਤ ਵਿਰਾਟ ਪੁਰੀ ਜੀ ਸੰਤ ਸਮਰਾਟ ਪੁਰੀ ਜੀ ਨੇ ਸ੍ਰੀ ਤੁਲਸੀ ਵਿਆਹ  ਪੁਰੀ ਸਰਧਾ ਪੂਰਵਕ ਮਨਾਇਆ ਗਿਆ ।ਅਤੇ ਕੀਰਤਨ ਭਜਨ ਨਾਲ ਸੰਗਤਾਂ ਨੂੰ ਝੁਮਣ ਲਾ ਦਿੱਤਾ ।ਇਸ ਮੋਕੇ ਤੇ ਵਿਸੇਸ਼ ਤੌਰ ਤੇ ਨਤਮਸਤਕ ਹੋਏ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਅਤੇ ਗੁਰੂ ਮਹਾਰਾਜ ਜੀ ਤੋ ਅਸੀਰਬਾਦ ਲਿਆ ਅਤੇ ਸਤਸੰਗ ਸਰਧਾ ਭਾਵਨਾ ਨਾਲ ਸੁਣਿਆ ।ਇਸ ਮੋਕੇ ਤੇ ਸ੍ਰੀ ਅਜੈ ਸਰਮਾ, ਉਸਾ ਸਰਮਾ ਨੇ ਸ੍ਰੀ ਤੁਲਸੀ ਵਿਆਹ ਦੀ ਸੇਵਾ ਕੀਤੀ । ਇਸ ਮੋਕੇ ਤੇ ਅੰਕੁਸ਼ ਪ੍ਰਭਾਕਰ, ਵਰੁਨ ਸ਼ਰਮਾ, ਨੇਹਾ ਸ਼ਰਮਾ, ਗੁਰਜੀਤ ਪਾਲ ਵਾਲੀਆ,ਕਸਤੂਰੀ ਲਾਲ ਵਧਵਾ ਰਾਜੇਸ਼ ਪੁਟੇਹਲਾ ,ਦੀਪਕ ਵਧਵਾ, ਅੰਕੁਸ ਵਧਵਾ,ਪੁਨੀਤ ਪ੍ਰਭਾਕਰ, ਸਾਹਿਲ ਖੁਰਾਨਾ, ਵਿੱਕੀ ਢੀਂਗਰਾ,  ਰਾਜੂ ਪ੍ਰਭਾਕਰ, ਰਵਿੰਦਰ ਅਰੋੜਾ,ਸੁਦੇਸ਼ ਸਰਮਾ, ਨਿਸਾ ਸਰਮਾ,ਮਹਿਕ ਸਰਮਾ, ਸੋਨੂੰ ਸਰਮਾ, ਰਮਾ ਪ੍ਰਭਾਕਰ, ਰਾਧਾ ਵਧਵਾ,ਚੰਚਲ ਤਲਵਾੜ, ਪਰਮਜੀਤ ਕੌਰ ਵਾਲੀਆ, ਮੀਨੂੰ ਵਾਲੀਆ ,ਵਿਜੈ ਪ੍ਰਭਾਕਰ,ਨਵਨੀਤ ਪਾਲ ਵਾਲੀਆ  ਆਦਿ ਮੌਜੂਦ ਸਨ ।ਸ੍ਰੀ ਤੁਲਸੀ ਵਿਆਹ ਉਪਰੰਤ ਲੰਗਰ ਵੀ ਵਰਤਾਇਆ ਗਿਆ ਅਤੇ ਆਈ ਹੋਈ ਸੰਗਤ ਨੂੰ ਅਸੀਰਬਾਦ ਦਿੱਤਾ।

ਸੁਧੀਰ ਸੂਰੀ ਕਤਲ ਕਾਂਡ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਹੈਰਾਨ ਕਰਨ ਵਾਲੀ - ਕਮਲ ਸਰੋਜ * ਕਿਹਾ- ਸਥਿਤੀ ਨਹੀਂ ਸੰਭਾਲ ਸਕਦੇ ਤਾਂ ਅਸਤੀਫਾ ਦੇਣ ਮੁੱਖ ਮੰਤਰੀ

Image
ਫਗਵਾੜਾ 5 ਨਵੰਬਰ (ਧਰੁਵ ਕਲੂਚਾ) ਅੰਮ੍ਰਿਤਸਰ ਵਿਖੇ ਹਿੰਦੂ ਸੰਗਠਨ ਦੇ ਸੀਨੀਅਰ ਆਗੂ ਸੁਧੀਰ ਸੂਰੀ ਦੇ ਸ਼ੁੱਕਰਵਾਰ ਨੂੰ ਹੋਏ ਕਤਲ ਦੀ ਸਖਤ ਨਖੇਦੀ ਕਰਦਿਆਂ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਇਸ ਘਟਨਾ ਦੇ ਲਈ ਸਿੱਧੇ ਤੌਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਨਾਉਣਾ ਸੂਬਾ ਸਰਕਾਰ ਦਾ ਕੰਮ ਹੈ ਪਰ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਇਸ ਵਿਚ ਪੂਰੀ ਤਰ੍ਹਾਂ ਦੇ ਨਾਲ ਨਾਕਾਮ ਸਾਬਿਤ ਹੋਈ ਹੈ। ਕਮਲ ਸਰੋਜ ਨੇ ਹੈਰਾਨੀ ਪ੍ਰਗਟਾਈ ਕਿ ਹਿੰਦੂ ਸਮਾਜ ਦੇ ਸੀਨੀਅਰ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਹ ਨਹੀਂ ਖੋਲਿ੍ਹਆ ਹੈ ਜਦਕਿ ਉਹਨਾਂ ਦਾ ਨੈਤਿਕ ਫਰਜ਼ ਸੀ ਕਿ ਤੁਰੰਤ ਇਸ ਘਟਨਾ ਦੀ ਨਖੇਦੀ ਕਰਦੇ ਅਤੇ ਭਰੋਸਾ ਦਿੰਦੇ ਕੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਦੇ ਅਜਿਹਾ ਕਰਨ ਨਾਲ ਹਿੰਦੂ ਸਮਾਜ ਅਤੇ ਖਾਸ ਤੌਰ ਤੇ ਸੂਰੀ ਪਰਵਿਾਰ ਨੂੰ ਕੁੱਝ ਹੌਸਲਾ ਹੋਣਾ ਸੀ। ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੂਰੀ ਦੇ ਪਰਿਵਾਰ ਦੀ ਮੰਗ ਅਨੁਸਾਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸਰਕਾਰ ਵਲੋਂ ਬਣਦੀ ਮੁਆਵਜਾ ਰਾਸ਼ੀ ਅਤੇ ਇਸ ਕਤਲ ਕਾਂਡ ਦੀ ਸਾਜਿਸ਼ ਵਿਚ ਸ਼ਾਮਲ ਅਸਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹਨਾਂ ਅਨਸਰਾਂ ਨੂੰ ਸਖ਼ਤ ਸੰਦੇਸ਼ ਜਾਵ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੇਟ ਮੈਂਬਰ ਵਜੋਂ ਨਾਮਜ਼ਦ ਹੋਏ ਸਾਹਿਤਕਾਰ ਡਾ: ਕੇਵਲ ਧੀਰ * ਐਨ.ਸੀ.ਪੀ.ਯੂ.ਐਲ. ਦੀ ਰਾਸ਼ਟਰੀ ਗਵਰਨਿੰਗ ਬਾਡੀ ਦੇ ਵੀ ਬਣੇ ਮੈਂਬਰ

Image
ਫਗਵਾੜਾ   2   ਨਵੰਬਰ   (ਧਰੁਵ ਕਲੂਚਾ)   ਅੰਤਰਰਾਸ਼ਟਰੀ   ਪ੍ਰਸਿੱਧੀ   ਪ੍ਰਾਪਤ   ਸਾਹਿਤਕਾਰ   ਡਾ :   ਕੇਵਲ   ਧੀਰ   ਵੱਲੋਂ   ਇੱਕੋ   ਸਮੇਂ   ਦੋ   ਰਾਸ਼ਟਰੀ   ਸਨਮਾਨ   ਪ੍ਰਾਪਤ   ਕਰਨ   ਦੀ   ਸੂਚਨਾ   ਮਿਲਣ   ’ ਤੇ   ਧੀਰ   ਪਰਿਵਾਰ   ਅਤੇ   ਉਨ੍ਹਾਂ   ਦੇ   ਦੋਸਤਾਂ   ਦੀਆਂ   ਖੁਸ਼ੀਆਂ   ਸੱਤਵੇਂ   ਆਸਮਾਨ   ’ ਤੇ   ਹਨ ।   ਉਰਦੂ ,   ਹਿੰਦੀ   ਅਤੇ   ਪੰਜਾਬੀ   ਵਿੱਚ   ਸੌ   ਤੋਂ   ਵੱਧ   ਪੁਸਤਕਾਂ   ਦੇ   ਲੇਖਕ   ਅਤੇ   ਪੰਜਾਬ   ਸਰਕਾਰ   ਵੱਲੋਂ   ਸਾਹਿਤ   ਸ਼੍ਰੋਮਣੀ   ਪੁਰਸਕਾਰ   ਦੇ   ਨਾਲ   ਹੀ   ਦੇਸ਼ - ਵਿਦੇਸ਼   ਦੀਆਂ   ਕਈ   ਰਾਸ਼ਟਰੀ   ਸਾਹਿਤਕ   ਅਕਾਦਮੀਆਂ   ਵੱਲੋਂ   ਸਨਮਾਨਿਤ   ਡਾ :   ਕੇਵਲ   ਧੀਰ   ਨੂੰ   ਭਾਰਤ   ਸਰਕਾਰ   ਦੀ   ਉਰਦੂ   ਭਾਸ਼ਾ   ਦੇ   ਪ੍ਰਚਾਰ - ਪ੍ਰਸਾਰ   ਲਈ   ਬਣਾਈ   ਗਈ   ਸੰਸਥਾ ...