Posts

Showing posts from June, 2021

ਭਗਵਾਨ ਵਾਲਮਿਕੀ ਧਰਮ ਰਕਸ਼ਾ ਸਮਿਤੀ ਹਦੀਆਬਾਦ ਫਗਵਾੜਾ ਨੇ ਇਕ ਵਿਸ਼ੇਸ਼ ਮੀਟਿੰਗ ਕੀਤੀ

 

ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਸਹਿਯੋਗ ਨਾਲ ਬਲੱਡ ਬੈਂਕ ‘ਚ ਮਨਾਇਆ ਨਸ਼ਾ ਵਿਰੋਧੀ ਦਿਵਸ

Image
ਫਗਵਾੜਾ 27 ਜੂਨ (ਧਰੁਵ ਕਲੂਚਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਡੀ.ਐਸ.ਪੀ. ਫਗਵਾੜਾ ਸ੍ਰ. ਪਰਮਜੀਤ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਅਤੇ ਸਾਬਕਾ ਪ੍ਰਧਾਨ ਲਾਇਨ ਕਮਲ ਪਾਹਵਾ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਸੈਮੀਨਾਰ ਦੀ ਅਰੰਭਤਾ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਥੀਮ ‘ਸ਼ੇਅਰ ਫੈਕਟਸ ਆਨ ਡਰੱਗਜ਼, ਸੇਵ ਲਾਈਵਜ਼’ ਭਾਵ ਨਸ਼ੇ ਦੀ ਅਸਲੀਅਤ ਲੋਕਾਂ ਨਾਲ ਸਾਂਝੀ ਕਰੋ, ਜ਼ਿੰਦਗੀ ਬਚਾਓ ਸੀ। ਵੱਖ ਬੁਲਾਰਿਆਂ ਨੇ ‘ਨਸ਼ਿਆਂ ਲਈ ਦੋਸ਼ੀ ਕੌਣ ਹੈ’ ਵਿਸ਼ੇ ਨੂੰ ਮੁੱਖ ਰਖਦਿਆਂ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਉਹਨਾਂ ਮਾਤਾ-ਪਿਤਾ, ਦੋਸਤਾਂ-ਮਿੱਤਰਾਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ਤੱਕ ਆਪਣੇ ਪਿਆਰਿਆਂ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਜੀਵਨ ਦੇ ਤਨਾਅ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੜ੍ਹੇ ਲਿਖੇ ਨੌਜਵਾਨਾਂ ਲਈ ਰੁਜਗਾਰ...

ਪੰਜਾਬ ਯੰਗ ਪੀਸ ਕੌਂਸਲ ਪੰਜਾਬ ਦੇ ਵਫ਼ਦ ਨੇ ਐਸ.ਐਸ.ਪੀ.ਸ.ਖੱਖ ਨਾਲ ਮੁਲਾਕਾਤ ਕੀਤੀ -ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਵੇਗੀ ਕੌਂਸਲ

Image
ਫਗਵਾੜਾ 25 ਜੂਨ (ਧਰੁਵ ਕਲੂਚਾ) ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸੰਜੀਵ ਕਾਲੜਾ ਦੀ ਸਰਪ੍ਰਸਤੀ ਵਿਚ ਚੱਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ (ਪੰਜਾਬ) ਦੇ ਅਹੁਦੇਦਾਰਾਂ ਨੇ ਸੰਸਥਾਪਕ ਸੰਯੋਜਕ ਅਸ਼ਵਨੀ ਕੁਮਾਰ ਦਸੌੜ ਦੀ ਅਗਵਾਈ ਵਿਚ ਐਸ.ਐਸ.ਪੀ. ਕਪੂਰਥਲਾ ਸ. ਹਰਕਮਲਪ੍ਰੀਤ ਸਿੰਘ ਖੱਖ ਜੋ ਕੌਂਸਲ ਦੇ ਸਲਾਹਕਾਰ ਵੀ ਹਨ ਨਾਲ ਮੁਲਾਕਾਤ ਕੀਤੀ ਅਤੇ ਕਪੂਰਥਲਾ ਵਿਚ ਤੈਨਾਤੀ ਲਈ ਵਧਾਈ ਦਿੱਤੀ। ਇਸ ਮੌਕੇ ਸ. ਖੱਖ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦੇ ਸੰਯੋਜਕ ਅਸ਼ਵਨੀ ਕੁਮਾਰ ਦਸੌੜ ਨੇ ਐਸ.ਐਸ.ਪੀ.ਸ.ਖੱਖ ਨੂੰ ਵਿਸ਼ਵਾਸ ਦਿਵਾਇਆ ਕਿ ਕੌਂਸਲ ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਨੂੰ ਹਮੇਸ਼ ਵਧ ਚੜ ਕੇ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਿਚ ਜ਼ਿਲ੍ਹੇ ਵਿਚ ਅਪਰਾਧ  ਦੀ ਰੋਕਥਾਮ ਲਈ ਜੋ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ,ਉਸ ਦੀ ਸ਼ਲਾਘਾ ਕਰਦੇ ਹਾਂ। ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕੌਂਸਲ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਹੈ ਅਤੇ ਅਪਰਾਧ ਅਤੇ ਅਪਰਾਧਿਕ ਤੱਤਾ ਦੇ ਖ਼ਿਲਾਫ਼ ਅਤੇ ਕਾਨੂੰਨ ਵਿਵਸਥਾ ਨੂੰ ਹੱਥ ਵਿਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਕੌਂਸਲ ਦੇ ਡਾਇਰੈਕਟਰ ਰਾਮ ਚੰਦਰ ਸਿੰਘ, ਰਸ਼ਪਾਲ ਸਿੰਘ ਭੱਟੀ,ਜੋਗਿੰਦਰ ਪਾਲ ਭੋਲੀ, ਗਗਨ ਰਾਜ ਪੁਰੋਹਿਤ ਮੌਜੂਦ ਸਨ।

वरिन्द्र पार्क से मेहली गेट को जोडऩे वाली सडक़ की दयनीय दशा से लोग परेशान : राजकुमार राजू * पंजाब हिन्द फोर्स ने की सडक़ बनाने की मांग

Image
फगवाड़ा 24 जून (ध्रुव कलूचा) फगवाड़ा के पॉश इलाके गुरुहरिकृष्ण नगर एवं प्रोफैसर कालोनी के नजदीक स्थित वरिन्द्र पार्क से मेहली गेट की ओर जाने वाली सडक़ की दयनीय दशा से क्षेत्र निवासी एवं राहगीर परेशान हो रहे हैं। लोगों में इस बात को लेकर रोष है कि काफी व्यस्त रहने वाली इस सडक़ की मुरम्मत आखिर क्यों नहीं करवाई जा रही। इस विषय पर वार्तालाप के दौरान पंजाब हिन्द फोर्स के फगवाड़ा चेयरमैन राजकुमार राजू, प्रधान दीपक कुमार एवं फोर्स के मजदूर सैल प्रधान राजन राय ने कहा कि वरिन्द्र पार्क चौक से जो रास्ता मेहली गेट की तरफ जाता है वहां बड़े तथा गहरे गड्ढे हैं जिससे वाहन चालकों और निकट ही स्थित धर्मस्थलों में आने-जाने वाले श्रद्धालु काफी परेशान हो रहे हैं। उन्होंने बताया कि इस सडक़ के इर्द-गिर्द तालाब अरोडिय़ां शिव मंदिर तथा गुरुद्वारा सैनियां के अलावा एक गौशाला व कुछ ही दूरी पर शीतला माता मंदिर स्थित है। जहां रोजाना भारी संख्या में श्रद्धालु अराधना के लिए जाते हैं। जिसे देखते हुए कार्पोरेशन को चाहिए कि इस सडक़ को पहल के आधार पर बनाया जाए। उन्होंने कहा कि बरसात का मौसम सिर पर है और बारिश में सडक़ पर पड़े ...

ਅੱਧਾ ਸ਼ਹਿਰ ਪੀਣ ਵਾਲੇ ਪਾਣੀ ਨੂੰ ਤਰਸ ਰਿਹਾ ਤੇ ਅੱਧਾ ਬਰਸਾਤੀ ਪਾਣੀ ਤੋਂ ਬੇਹਾਲ - ਅਰੁਣ ਖੋਸਲਾ

Image
ਫਗਵਾੜਾ 24 ਜੂਨ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਵਿਧਾਇਕ ਦੀ ਕੁੱਝ ਨਜਦੀਕੀ ਕਾਂਗਰਸੀ ਆਗੂਆਂ ਵਲੋਂ ਫਗਵਾੜਾ ਸ਼ਹਿਰ ਦੇ ਕਰਵਾਏ ਵਿਕਾਸ ਨੂੰ ਝੂਠ ਦਾ ਪੁਲਿੰਦਾ ਦਸਦਿਆਂ ਅੱਜ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਵਾਰਡ ਨੰਬਰ 16 ਵਿਚ ਪਾਣੀ ਦੀ ਭਾਰੀ ਕਿੱਲਤ ਹੈ ਜਿਸ ਕਰਕੇ ਗਰਮੀ ਦੇ ਮੌਸਮ ਵਿਚ ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ। ਪੁਰਾਣੀ ਤਹਿਸੀਲ ਵਿਚ ਸਬ-ਮਰਸੀਬਲ ਪੰਪ ਖਰਾਬ ਪਿਆ ਹੈ ਪਰ ਵਾਟਰ ਸਪਲਾਈ ਵਿਭਾਗ ਉਸ ਵਲ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿਚ ਸੜਕਾਂ ਦੀ ਹਾਲਤ ਖਸਤਾ ਹੈ। ਜਿਸ ਕਰਕੇ ਲੋਕ ਪਰੇਸ਼ਾਨ ਹਨ। ਦੂਸਰੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਕੁੱਝ ਮਿਨਟਾ ਦੀ ਬਰਸਾਤ ਨਾਲ ਹੀ ਸ਼ਹਿਰ ਦੇ ਹੇਠਲੇ ਇਲਾਕੇ ਦਰਿਆ ਦਾ ਰੂਪ ਧਾਰ ਲੈਂਦੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਤੇ ਦੂਸਰੇ ਪਾਸੇ ਬਰਸਾਤੀ ਪਾਣੀ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ। ਜੇਕਰ ਵਿਧਾਇਕ ਧਾਲੀਵਾਲ ਅਤੇ ਕਮਿਸ਼ਨਰ ਰਾਜੀਵ ਵਰਮਾ ਦੀ ਨਜ਼ਰ ਵਿਚ ਇਹ ਹੀ ਵਿਕਾਸ ਹੈ ਤਾਂ ਇਸ ਵਿਕਾਸ ਤੋਂ ਪਰਮਾਤਮਾ ਹੀ ਬਚਾਏ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਬਰਸਾਤ ਦਾ ਮੌਸਮ ਕਰੀਬ ਸ਼ੁਰੂ ਹੋ ਚੁੱਕਾ ਹੈ ਅਤੇ ਮਾੜੀਆਂ ਸੜਕਾਂ, ਬਰਸਾਤ ਵਿਚ ਪਾਣੀ ਦਾ ਹੜ ਤੇ ਰਾਤ ਸਮੇਂ ਖਰਾਬ ਸਟਰੀਟ ਲਾਈਟਾਂ ਦੇ ਚਲਦਿਆਂ ਘੁਪ ਹਨੇਰੇ ਦੀ ਕਲਪ...

ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ

Image
ਕਪੂਰਥਲਾ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋੰ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ। ਨਵੇੰ ਹੁਕਮ 16 ਜੂਨ ਤੋੰ 25 ਜੂਨ ਤੱਕ ਲਾਗੂ ਰਹਿਣਗੇ। ਹੁਣ ਦੁਕਾਨਾਂ ਸੋਮਵਾਰ ਤੋੰ ਸ਼ਨੀਵਾਰ ਤੱਕ ਖੁੱਲਣਗੀਆਂ। ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 8 ਵਜੇ ਤੋੰ ਸ਼ਾਮ 7 ਵਜੇ ਦਾ ਕਰ ਦਿੱਤਾ ਗਿਆ ਹੈ।

ਭਾਜਯੁਮੋਂ ਵਰਕਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਮਰ ਕੱਸੇ ਕਰ ਲੈਣ-ਅਸ਼ਵਨੀ ਸ਼ਰਮਾ -ਪ੍ਰਦੇਸ਼ ਮੀਟਿੰਗ ਵਿਚ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਭਾਣੁ ਪ੍ਰਤਾਪ ਰਾਣਾ ਨੇ ਕਾਂਗਰਸ ਸਰਕਾਰ ਦੇ ਝੂਠ ਨੂੰ ਨੰਗਾ ਕਰਨ ਲਈ ਕਿਹਾ

Image
ਫਗਵਾੜਾ 14 ਜੂਨ (ਧਰੁਵ ਕਲੂਚਾ) ਪੰਜਾਬ ਭਾਜਪਾ ਵੱਲੋਂ ਚੋਣਾਂ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਸੰਬੰਧੀ ਭਾਰਤੀ ਜਨਤਾ ਯੁਵਾ ਮੋਰਚਾ ਪ੍ਰਦੇਸ਼ ਦੀ ਮੀਟਿੰਗ ਭਾਜਪਾ ਦਫ਼ਤਰ ਚੰਡੀਗੜ੍ਹ ਵਿਚ ਬੁਲਾਈ ਗਈ,ਜਿਸ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼ ,ਪ੍ਰਦੇਸ਼ ਭਾਜਯੁਮੋ ਪ੍ਰਧਾਨ ਭਾਨੂ ਪ੍ਰਤਾਪ ਰਾਣਾ,ਦੀਪਾਂਸ਼ੂ ਘਈ ਪ੍ਰਦੇਸ਼ ਜਨਰਲ ਸਕੱਤਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਵਿਚ ਕਪੂਰਥਲਾ ਦੇ ਮੋਰਚਾ ਪ੍ਰਭਾਰੀ ਪ੍ਰਤੀਕ ਕਪੂਰ, ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ,ਮਿਤੁਲ ਸੁਧੀਰ ਜ਼ਿਲ੍ਹਾ ਉਪ ਪ੍ਰਧਾਨ,ਪਾਰਸ ਸ਼ਰਮਾ ਪ੍ਰੈਸ ਸਕੱਤਰ ਜ਼ਿਲ੍ਹਾ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਨਿਤਿਨ ਚੱਢਾ ਨੇ ਕਿਹਾ ਕਿ ਪ੍ਰਦੇਸ਼ ਹਾਈਕਮਾਨ ਵੱਲੋਂ ਭਾਜਯੁਮੋਂ ਵਰਕਰਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰ ਲਈ ਕਮਰ ਕੱਸੇ ਕਰਨ ਲਈ ਕਿਹਾ ਗਿਆ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਯੁਮੋਂ ਪ੍ਰਧਾਨ ਭਾਣੁ ਪ੍ਰਤਾਪ ਰਾਣਾ ਨੇ ਕਿਹਾ ਯੁਵਾ ਮੋਰਚਾ ਪੰਜਾਬ ਭਾਜਪਾ ਦੀ ਇੱਕ ਫਰੰਟਲ ਫੋਰਸ ਹੈ ਅਤੇ ਪੰਜਾਬ ਵਿਚ ਹਮੇਸ਼ਾ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਗੁਮਰਾਹਕੁਨ ਨੀਤੀਆਂ ਅਤੇ ਕੀਤੇ ਗਏ ਵਾਇਦਿਆ ਤੋ ਮੁੱਕਰਨ,ਪੰਜਾਬ ਵਿਚ ਨਸ਼ਾ ਬੰਦ ਕਰਨ ਦੀ ਸੋਹ ਚੁੱਕ ਕੇ ਲੋਕਾਂ ਨੂੰ ਧੋਖਾ ਕਰਨ ਅਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੱਕੇ ਅਤੇ ਧੋਖੇ ਨੂੰ ਲੋਕਾਂ ਵਿਚ ਨੰਗਾ ਕਰਨ ਲਈ ਤਿਆਰ ਕ...

ਪਿਛਲੇ ਕੲੀ ਮਹੀਨੀਆ ਤੋ ਪੈਚ ਵਰਕ ਨੂੰ ਤਰਸ ਰਹੀ ਭਗਤਪੁਰਾ ਭਾਣੋਕੀ ਰੋਡ

Image
ਫਗਵਾੜਾ (ਧਰੁਵ ਕਲੂਚਾ) ਸੜਕਾ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆ ਹਨ ਜੋ ਮਨੁੱਖ ਨੂੰ ਅਪਣੀ ਮੰਜਿਲ ਤੱਕ ਪਹੁੰਚਣ ਲਈ ਸਹਾਈ ਹੁੰਦੀਆ ਹਨ ਪਰ ਜੇਕਰ ੲਿਨ੍ਹਾਂ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੋਵੇ ਤਾਂ ਫਿਰ ੲਿਹ ਟੁੱਟੀਆ ਸੜਕਾਂ ਮਨੁੱਖਤਾ ਲੲੀ ਸ਼ਰਾਪ ਬਣ ਜਾਦੀਆ ਹਨ ੲਿਸੇ ਤਰ੍ਹਾਂ ਦੀ ਤ੍ਰਾਸਦੀ ਭਗਤਪੁਰਾ ਭਾਣੋਕੀ ਰੋਡ ਤੋਂ ਲੰਘਣ ਵਾਲੇ ਹਰ ਮਨੁੱਖ ਨੂੰ ਪਿਛਲੇ ਲੰਬੇ ਸਮੇਂ ਤੋਂ ਭੋਗਣੀ ਪੈ ਰਹੀ ਹੈ ੲਿਸ ਰੋਡ ਤੇ ਥਾਂ ਥਾਂ ਸੜਕ ਟੁੱਟੀ ਹੋਣ ਕਾਰਣ  ਨਿੱਤ ਹਾਦਸਿਆ ਨੂੰ ਸੱਦਾ ਦਿੰਦੀ ਹੈ ਜਿੱਥੇ ਪੈਚ ਵਰਕ ਦਾ ਕੰਮ ਹੋਣਾ ਬੇਹੱਦ ਜ਼ਰੂਰੀ ਹੈ ਫਗਵਾੜਾ ਸਬ ਡਵੀਜ਼ਨ ਤੋਂ ਅੱਠ ਦੱਸ ਪਿੰਡਾਂ ਨੂੰ ਜੋੜਦੀ ੲਿਸ ਸੜਕ ਤੋਂ ਲੰਘਣ ਵਾਲੇ ਹਜਾਰਾ ਮਜ਼ਦੂਰ ਕਾਮੇ , ਰਾਹਗੀਰ,ਕਿਸਾਨ ੲਿੱਥੋਂ ਦੀ ਲੰਘਣ ਸਮੇਂ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ ੲਿਸ ਸੰਬਧ ਵਿੱਚ ੲਿੱਥੋਂ ਦੇ ਦੁਕਾਨਦਾਰਾਂ ਜਸਜੀਤ ਸਿੰਘ ( ਜੱਸੀ) , ਸ਼ਮਿੰਦਰ ਸਿੰਘ , ਸੁਨੀਲ ,  ਜੋਗਿੰਦਰ ਸਿੰਘ , ਸਤਨਾਮ ਸਿੰਘ ਜੱਖੁ , ਪਵਿੱਤਰ , ਯੋਗੇਸ਼ ਵਰਮਾ , ਸੁਰਿੰਦਰ ਕੁਮਾਰ , ਜਸਵੀਰ ਮਾਹੀ , ਕ੍ਹਿਸ਼ਨ ਲਾਲ ਬਿੱਟੂ , ਸੁਭਾਸ਼ ਚੰਦਰ (ਬਾਸ਼ਾ ) ਆਦਿ ਨੇ ਦੱਸਿਆ ਕਿ ਬਰਸਾਤ ਹੋਣ ਤੇ ਤਾ ੲਿਸ ਸੜਕ ਤੋਂ ਲੰਘਣਾ ਦੁਰਘਟਨਾ ਨੂੰ ਸੱਦਾ ਦੇਣ ਦੇ ਬਰਾਬਰ ਹੈ ਉਨ੍ਹਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋ ਮੰਗ ਕੀਤੀ ਕਿ ਜਿੱਥੇ ਉਨ੍ਹਾਂ ਵਿਕਾਸ ਦੇ ਕੰਮਾ ਚ ਸਭ ਤੋਂ ਮੋਹਰੀ ਹੋ ਫਗਵਾੜਾ ਸ਼ਹਿਰ ਦੀ ਨੁ...

शिव सेना ने यूथ अध्यक्ष अदित्य ठाकरे का जन्मदिन मनाया -युवा पीढ़ी नशे से दूर रह कर समाज भलाई के काम करे-रुपेश धीर,रमन शर्मा

Image
फगवाड़ा 13 जून (ध्रुव कलूचा) शिव सेना ने आल इंडिया के यूथ अध्यक्ष अदित्य ठाकरे के जन्मदिन पर एक समारोह का आयोजन प्रदेश सचिव गुरदीप सैनी के दिशा निर्देश पर प्रदेश युवा उपाध्यक्ष रुपेश धीर व सिटी प्रमुख रमन शर्मा की अध्यक्षता में मनाया गया,जिसमें प्रदेश प्रैस सचिव कमल सरोज व हैरी विशेष रुप में शामिल हुए। समारोह दौरान केक काट कर सभी को बधाई दी गई तथा युवा अध्यक्ष अदित्य ठाकरे की लंबी उम्र की दुआ की गई। इस मौके रुपेश धीर व रमन शर्मा ने अपने संबोधन में युवा पीढ़ी से आह्वान किया कि वो नशे से दूर रह कर समाज भलाई के लिए अग्रसर हो तथा सेहतमंद समाज की स्थापना में सहयोग करे। उन्होंने कहा कि शिव सेना एक राष्ट्रवादी सोच वाली संस्था है तथा शिव सेना संबंधी फैलाई जा रही भ्रांतियों से दूर रह शिव सेना में शामिल हो कर देखे। उन्होंने कहा कि शिव सेना प्रत्येक धर्म का सम्मान करने वाली एक राष्ट्रीय पार्टी है जिसमें जाति,धर्म व सियासत का कोई सवाल नही है। कोई भी युवा जो सिर्फ देश की अखंडता व एकता में विश्वास रखते हुए समाज भलाई के कार्य करना चाहता है वो शिव सेना का सदस्य बन सकता है। उन्होंने कहा कि कोरोना महांम...

ਵਿਸ਼ਵ ਹਿੰਦੂ ਸੰਘ ਦਾ ਸਥਾਪਨਾ ਦਿਵਸ ਸ਼ਨੀਵਾਰ 12 ਜੂਨ ਨੂੰ ਮਨਾਇਆ ਜਾ ਰਿਹਾ

Image
ਫਗਵਾੜਾ : (ਧਰੁਵ ਕਲੂਚਾ) ਵਿਸ਼ਵ ਹਿੰਦੂ ਸੰਘ ਦਾ ਸਥਾਪਨਾ ਦਿਵਸ ਸ਼ਨੀਵਾਰ 12 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਵੱਲੋਂ 12 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ਼੍ਰੀ ਕਾਲੀਨਾਥ ਮਹਾਦੇਵ ਕਾਲੇਸ਼ਵਰ ਸੋਮਨਾਥ ਮੰਦਿਰ, ਸ਼ਾਮ ਐਨਕਲੇਵ ਕਲੋਨੀ, ਚੱਕ ਹਕੀਮ, ਸ੍ਰੀ ਗੁਰੂ ਰਵਿਦਾਸ ਮੰਦਰ ਨੇੜੇ, ਜੀ.ਟੀ. ਰੋਡ ਫਗਵਾੜਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਕਪੂਰਥਲਾ ਦੇ ਮੁਖੀ ਰਮਨ ਨਹਿਰਾ ਅਤੇ ਦੇਹਤੀ ਪ੍ਰਧਾਨ ਜਤਿੰਦਰ ਕੌਸ਼ਲ (ਬੱਬੀ) ਕਰਨਗੇ ਅਤੇ ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਪੂਜਾ ਪਾਠ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਕਪੂਰਥਲਾ ਦੇ ਮੁਖੀ ਰਮਨ ਨਹਿਰਾ ਅਤੇ ਦਿਹਾਤੀ ਮੁਖੀ ਜਤਿੰਦਰ ਕੌਸ਼ਲ (ਬੱਬੀ) ਨੇ ਕਿਹਾ ਕਿ ਵਿਸ਼ਵ ਹਿੰਦੂ ਸੰਘ ਹਮੇਸ਼ਾ ਹਿੰਦੂਆਂ ਦੀ ਸਹਾਇਤਾ ਲਈ ਤਿਆਰ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਵੀ ਤੱਤਪਰ ਰਹਿੰਦਾ ਹੈ।

ਧਾਲੀਵਾਲ ਦੇ ਚਮਚਿਆਂ ਨੇ ਪਾਸ ਕੀਤੀ ਹੋਈ ਹੈ ਝੂਠ ਬੋਲਣ ਦੀ ਡਿਗਰੀ - ਅਰੁਣ ਖੋਸਲਾ * ਨਕੋਦਰ ਰੋਡ ਦੀ ਉਸਾਰੀ ‘ਚ ਰੁਕਾਵਟ ਦੀ ਵਜ੍ਹਾ ਪੰਜਾਬ ਸਰਕਾਰ

Image
ਫਗਵਾੜਾ 10 ਜੂਨ (ਧਰੁਵ ਕਲੂਚਾ) ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਬੀਤੇ ਦਿਨ ਮੀਡੀਆ ‘ਚ ਦਿੱਤੇ ਇਕ ਬਿਆਨ ਦਾ ਜਵਾਬ ਦਿੰਦਿਆਂ ਅੱਜ ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕੁੱਝ ਖਾਸ ਚਮਚੇ ਹਨ ਜੋ ਸਾਬਕਾ ਕੌਂਸਲਰ ਹਨ ਅਤੇ ਉਹਨਾਂ ਨੇ ਝੂਠ ਬੋਲਣ ਦੀ ਡਿਗਰੀ ਪਾਸ ਕੀਤੀ ਹੋਈ ਹੈ। ਕਿਉਂਕਿ ਇਹਨਾਂ ਸਾਬਕਾ ਕੌਂਸਲਰਾਂ ਦਾ ਕਹਿਣਾ ਹੈ ਕਿ ਨਕੋਦਰ ਰੋਡ ਦੀ ਮੁੜ ਉਸਾਰੀ ਨੂੰ ਕੇਂਦਰ ਸਰਕਾਰ ਲਟਕਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਕੇਂਦਰ ਸਰਕਾਰ ਵਲੋਂ 15 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ. ਵਿਭਾਗ ਨੂੰ ਜਮਾ ਕਰਵਾਈ ਜਾ ਚੁੱਕੀ ਹੈ ਪਰ ਵਣ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੋਰ ਸਬੰਧਤ ਮਹਿਕਮਿਆਂ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਦੇ ਚਲਦਿਆਂ ਇਹ ਪ੍ਰੋਜੈਕਟ ਸ਼ੁਰੂ ਹੋਣ ਵਿਚ ਦੇਰ ਹੋ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਵਿਕਾਸ ਦਾ ਸਿਰਫ ਝੂਠਾ ਪ੍ਰਚਾਰ ਕੀਤਾ ਜਾ ਰਹੀ ਹੈ ਜਦਕਿ ਸ਼ਹਿਰ ਦੀਆਂ ਅੱਧੇ ਤੋਂ ਜਿਆਦਾ ਸੜਕਾਂ ਦੀ ਹਾਲਤ ਬੇਹਦ ਖਸਤਾ ਹੈ। ਅਨੇਕਾਂ ਵਾਰਡਾਂ ਵਿਚ ਵਿਕਾਸ ਦੇ ਕੰਮ ਬਿਲਕੁਲ ਠੱਪ ਪਏ ਹਨ। ਟੁੱਟੀਆਂ ਸੜਕਾਂ ਅਤੇ ਸੀਵਰੇਜ ਸਬੰਧੀ ਮੁਸ਼ਕਲਾਂ ਦੀਆਂ ਖਬਰਾਂ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਸ ਦੌਰਾਨ ਉਹਨਾਂ ਫਗਵਾੜਾ ਵਿਚ ਕੋਰੋਨਾ ਵੈਕਸੀਨ ਦੇ ਟੀਕਾਕ...

ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੀਆਂ ਸਾਰੀਆਂ ਨਿਯੁਕਤੀਆਂ ਕੀਤੀਆਂ ਰੱਦ * ਅਗਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਫੈਸਲਾ - ਸੌਰਵ ਖੁੱਲਰ * ਜਲਦ ਕੀਤੀਆਂ ਜਾਣਗੀਆਂ ਨਵੀਂਆਂ ਨਿਯੁਕਤੀਆਂ

Image
ਫਗਵਾੜਾ 10 ਜੂਨ (ਧਰੁਵ ਕਲੂਚਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਚਾਰ ਵਿਧਾਨਸਭਾ ਹਲਕੇ ਜਿਹਨਾਂ ‘ਚ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ਸ਼ਾਮਲ ਹਨ, ਦੀਆਂ ਬਲਾਕ ਅਤੇ ਵਾਰਡ ਪੱਧਰ ਦੀਆਂ ਸਾਰੀਆਂ ਨਿਯੁਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਅਗਲੇ ਨੋਟਿਸ ਤਕ ਸਿਰਫ ਪੰਜਾਬ ਯੂਥ ਕਾਂਗਰਸ ਵਲੋਂ ਇਲੈਕਟਡ ਨੁਮਾਇੰਦੇ ਹੀ ਅਹੁਦਿਆਂ ਤੇ ਬਣੇ ਰਹਿਣਗੇ। ਉਹਨਾਂ ਦੱਸਿਆ ਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖ ਕੇ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਹਨ। ਜਲਦ ਹੀ ਨਵੀਂਆਂ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਯੂਥ ਵਰਕਰ ਕਾਂਗਰਸ ਪਾਰਟੀ ਪ੍ਰਤੀ ਸਮਰਪਿਤ ਅਤੇ ਮਿਹਨਤੀ ਹੋਣਗੇ ਉਹਨਾਂ ਨੂੰ ਮਹੱਤਵਪੂਰਣ ਅਹੁਦੇ ਦਿੱਤੇ ਜਾਣਗੇ ਤਾਂ ਜੋ ਅਗਲੇ ਸਾਲ ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਇਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕਰਵਾਈ ਜਾ ਸਕੇ।

श्री शनिदेव मंदिर निगाहा मोहल्ला में मनाई शनि जयंती * आशु मारकंडा के परिवार ने निभाई यजमान की भूमिका

Image
फगवाड़ा 10 जून (ध्रुव कलूचा) श्री शनिदेव मंदिर निगाहा मोहल्ला मेहली गेट फगवाड़ा में श्री शनिदेव जयंती महोत्सव का वार्षिक आयोजन श्रद्धा पूर्वक किया गया। कोविड-19 कोरोना आपदा के दौरान प्रशासन द्वारा जारी विशेष दिशा-निर्देशों का पालन करते हुए पंडित लवनीश गौतम की देखरेख में झंडे की रस्म श्री राजीव शर्मा घुग्गा तथा तिलकराज मारकंडा द्वारा निभाई गई। इस दौरान हवन यज्ञ करवाया जिसमें यजमान की भूमिका आशु मारकंडा एवं परिवार ने संयुक्त तौर पर निभाई। तत्पश्चात विश्व शांति एवं कोरोना आपदा से मुक्ति की प्रार्थना की गई। संगत ने बहुत ही श्रद्धा एवं प्रेम भावना के साथ श्री शनिदेव की महिमा का गुणगान किया। भंडारे की सेवा अटूट बरताई गई। इस अवसर पर बड़ी संख्या में श्रद्धालु संगत ने श्री शनिदेव की प्रतिमा के समक्ष नतमस्तक होकर आशीर्वाद लिया। इस अवसर पर श्रीमति पुष्पा रानी मारकंडा, नेहा मारकंडा, पवन मारकंडा, पूजा मारकंडा, ईश कुमार, राधा रानी, परल, पीहु, चिराग मारकंडा के अलावा अन्य श्रद्धालुगण उपस्थित थे।

ਸੇਵਾ ਕੇਂਦਰਾਂ ਦੇ ਸਮੇਂ 'ਚ ਹੋਈ ਤਬਦੀਲੀ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲਣਗੀਆਂ ਸੇਵਾਵਾਂ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਰਹਿਣਗੇ ਖੁੱਲੇ

Image
ਕਪੂਰਥਲਾ 9 ਜੂਨ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਅਤੇ ਹੁਣ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਹੁਣ ਬਿਨਾਂ ਅਗਾਊਂ ਪ੍ਰਵਾਨਗੀ ਦੇ ਵੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ 'ਚ ਆਇਆ ਜਾ ਸਕਦਾ ਹੈ ਅਤੇ ਪਹਿਲਾਂ ਅਗਾਊਂ ਮੁਲਾਕਾਤ ਦਾ ਸਮਾਂ ਲੈਕੇ ਆਉਣ ਦੀ ਸਹੂਲਤ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੁਝ ਕਾਊਂਟਰ ਅਗਾਊਂ ਪ੍ਰਵਾਨਗੀ ਲੈਕੇ ਆਉਣ ਵਾਲਿਆਂ ਲਈ ਰਾਖਵੇਂ ਰੱਖੇ ਗਏ ਹਨ ਤਾਂ ਜੋ ਅਗਾਊਂ ਪ੍ਰਵਾਨਗੀ ਦਾ ਸਿਸਟਮ ਵੀ ਨਾਲੋਂ ਨਾਲ ਚਲਦਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਵਿਅਕਤੀ ਪਹਿਲਾਂ ਸਮਾਂ ਲੈਕੇ ਸੇਵਾ ਕੇਂਦਰ 'ਚ ਆਉਣਾ ਚਾਹੁੰਦੇ ਹਾਂ ਤਾਂ ਉਹ ਵੈਬਸਾਇਟ https://esewa.punjab.gov.in/CenterSlotBooking ਜਾਂ 89685-93812-13 ਡਾਇਲ ਕਰਕੇ ਸਮਾਂ ਲੈ ਸਕਦੇ ਹਨ।। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਅੰਦਰ ਸਟਾਫ਼ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ। ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਣਗੇ।

ਅੇਮ ਐਲ ਏ ਧਾਲੀਵਾਲ ਨੇ ਇਕਾਂਤਵਾਸ ਹੋਏ ਮਰੀਜਾਂ ਲਈ ਭੇਂਟ ਕੀਤੇ ਦੋ ਏਸੀ ਹਲਕਾ ਵਾਸੀਆਂ ਦੀ ਸੁਵਿਧਾ ਲਈ ਸਿਵਲ ਹਸਪਤਾਲ ਵਿਖੇ ਬਣਨਗੀਆਂ ਦੋ ਸ਼ੈੱਡਾਂ

Image
ਫਗਵਾੜਾ : (ਧਰੁਵ ਕਲੂਚਾ) ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਆਪਣੇ ਹਲਕੇ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਪ੍ਰਤੀ ਹੀ ਨਹੀ ਬਲਕਿ ਹਲਕਾ ਵਾਸੀਆਂ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਵੀ ਜਾਣੇ ਜਾਂਦੇ ਹਨ।ਕੋਰੋਨਾ ਮਹਾਮਾਰੀ ਦੀ ਦੁਜੀ ਲਹਿਰ ਦੌਰਾਨ ਆਪਣੇ ਘਰਾ ਵਿਚ ਇਕਾਂਤਵਾਸ ਹੋਏ ਮਰੀਜ਼ਾਂ ਲਈ ਰਾਸ਼ਨ ਕਿੱਟਾਂ, ਕੋਰੋਨਾ ਜਾਂਚ ਕਿੱਟਾਂ, ਟੀਕਾਕਰਨ ਕੈਂਪ ਆਯੋਜਨ, ਕੋਰੋਨਾ ਜਾਂਚ ਕੈਂਪਾਂ ਦਾ ਆਯੌਜਨ ਕਰਕੇ ਉਨ੍ਹਾ ਨੇ ਆਪ ਨਿਗਰਾਨੀ ਕੀਤੀ ਤਾਜੋ ਹਲਕਾ ਫਗਵਾੜਾ ਦਾ ਕੋਈ ਵਸਨੀਕ ਵੀ ਇਸ ਮੁਸ਼ਕਿਲ ਘੜੀ ਵਿਚ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੀਆਂ ਜਾ ਰਹੀਆਂ ਸਹੂਲਤਾ ਤੋ ਵਾਂਝਾ ਨਾ ਰਹੇ।ਇਸੇ ਲੜੀ ਤਹਿਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਇਕਾਂਤਵਾਸ ਹੋਏ ਮਰੀਜ਼ਾਂ ਦੇ ਇਕਾਂਤਵਾਸ ਸੈਂਟਰ ਵਿਚ ਲਗਾਉਣ ਲਈ ਦੋ ਏਸੀ ਭੇਂਟ ਕੀਤੇ ਗਏ।ਸਿਵਲ ਹਸਪਤਾਲ ਫਗਵਾੜਾ ਦਾ ਦੌਰਾ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੇਖਿਆ ਕਿ ਹਸਪਤਾਲ ਵਿਚ ਕੋਰੋਨਾ ਜਾਂਚ ਕਰਵਾਉਣ ਆਉਣ ਵਾਲੇ ਅਤੇ ਪਰਚੀ ਕਟਵਾਉਣ ਵਾਲੇੇ ਸ਼ਹਿਰ ਵਾਸੀਆਂ ਨੂੰ ਕੜਕਦੀ ਧੁੱਪ ਵਿਚ ਖੜਾ ਹੋਣਾ ਪੈ ਰਿਹਾ ਸੀ ।ਹਲਕਾ ਵਾਸੀਆਂ ਦੀ ਇਸ ਦਰਪੇਸ਼ ਮੁਸਕਿਲ ਨੁੰ ਦੇਖਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੌਕੇ ਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਦੋ ਸ਼ੈੱਡਾਂ ਬਣਵਾਉਣ ਦੀ ਵਿਉਂਤਬੰਦੀ ...

ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੇ ਦੂਸਰਾ ਜਿੱਤਿਆ ਸੂਬਾ ਪੱਧਰੀ ਆਨ ਲਾਈਨ ਭਾਸ਼ਣ ਮੁਕਾਬਲਾ * ਫਤਿਹਗੜ੍ਹ ਸਾਹਿਬ ਦੀ ਮਨਕੀਰਤ ਦੂਸਰੇ ਤੇ ਫਗਵਾੜਾ ਦੇ ਆਸਤਿਕ ਤੀਸਰੇ ਸਥਾਨ ਤੇ ਰਹੇ

Image
ਫਗਵਾੜਾ  9 ਜੂਨ (ਧਰੁਵ ਕਲੂਚਾ)  ਸਾਈਟ ਸੇਵਰ ਚੈਰੀਟੇਬਲ ਸੁਸਾਇਟੀ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਦੂਸਰਾ ਰਾਜ ਪੱਧਰੀ ਆਨਲਾਇਨ ਭਾਸ਼ਣ ਮੁਕਾਬਲਾ ਸਾਂਝੇ ਤੌਰ ਤੇ ਕਰਵਾਇਆ ਗਿਆ। ਇਹ ਮੁਕਾਬਲਾ ਡਾਕਟਰ ਸਰਬਜੀਤ ਰਾਜਨ, ਡਾਕਟਰ ਰਮੇਸ਼, ਡਾਕਟਰ ਸੀਮਾ ਰਾਜਨ ਅਤੇ ਸੁਭਾਸ਼ ਮਲਿਕ ਦੀ ਦੇਖਰੇਖ ਹੇਠ ਹੋਇਆ। ਇਸ ਭਾਸ਼ਣ ਮੁਕਾਬਲੇ ਦੇ ਮੁੱਖ ਸੰਚਾਲਕ ਅਸ਼ੋਕ ਮਹਿਰਾ ਅੰਤਰ ਰਾਸ਼ਟਰੀ ਕੋਆਰਡੀਨੇਟਰ ਪੁਨਰਜੋਤ ਸਨ। ਉਹਨਾਂ ਦੱਸਿਆ ਕਿ ਭਾਸ਼ਣ ਮੁਕਾਬਲੇ ਵਿਚ ਦੋ ਵਿਸ਼ਿਆਂ  ਪਹਿਲਾ ‘ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ’ ਅਤੇ ਦੂਸਰਾ ‘ਕੋਰੋਨਾ ਕਾਲ ਨਾਲ ਲੜਨ ਦੀ ਸ਼ਕਤੀ ਕਿਵੇਂ ਵਧਾਈ ਜਾਵੇ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ। 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ 200 ਤੋਂ ਵੱਧ ਵਿਦਿਆਰਥੀਆਂ ਨੇ ਪ੍ਰਤਿਯੋਗਿਤਾ ਵਿਚ ਹਿੱਸਾ ਲਿਆ। ਜਿਹਨਾਂ ਆਪਣੇ ਭਾਸ਼ਣ ਦੀ ਦੋ ਮਿਨਟ ਦੀ ਵੀਡੀਓ ਬਣਾ ਕੇ ਆਨਲਾਇਨ ਭੇਜੀ ਸੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਡਾ. ਰਮੇਸ਼ ਸੁਪਰ ਸਪੈਸ਼ਐਲਿਟੀ ਆਈ ਅਤੇ ਲੇਜਕ ਸੈਂਟਰ ਲੁਧਿਆਣਾ ਅਤੇ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਲੋਂ ਕੀਤੀ ਗਈ। ਪਹਿਲਾ ਇਨਾਮ ਪੰਜ ਹਜਾਰ ਰੁਪਏ ਨਗਦੀ ਤੇ ਟਰਾਫੀ ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੂੰ ਮਿਲਿਆ । ਦੂਸਰਾ ਇਨਾਮ ਮਨਕੀਰਤ ਕੌਰ ਫਤਿਹਗੜ੍ਹ ਸਾਹਿਬ ਨੂੰ ਟਰਾਫੀ ਤੇ ਤਿੰਨ ਹਜਾਰ ਰੁਪਏ ਨਗਦ ਦਿੱਤਾ ਗਿਆ ਜਦਕਿ ਤੀਸਰਾ ਇਨਾਮ ਦੋ ਹਜਾਰ ਰੁਪਏ ਨਗਦੀ ਦੇ ਨਾਲ ਟਰਾਫੀ ਫਗਵਾੜਾ ...

शिव सेना पंजाब ने बढ़ती महंगाई के विरोध में मोदी सरकार के खिलाफ किया प्रदर्शन * रोष में मोदी तथा शाह की तस्वीर वाली फलैक्स भी फूकी * पैट्रोल-डीजल व रसोई गैस हुई जनता की पहुंच से बाहर : राजेश पलटा

Image
फगवाड़ा 9 जून (ध्रुव कलूचा) शिव सेना पंजाब की फगवाड़ा इकाई ने आज वरिष्ठ प्रदेश उपाध्यक्ष राजेश पलटा की अगवाई में स्थानीय जी.टी. रोड पर बस स्टैंड के नजदीक महंगाई के खिलाफ प्रदर्शन किया। इस दौरान प्रधानमंत्री नरेन्द्र मोदी तथा केन्द्रीय गृहमंत्री अमित शाह की तस्वीर वाली महंगाई की फलैक्स भी फूकी गई। इस दौरान पत्रकारों से वार्तालाप में राजेश पलटा के अलावा वहां मौजूद शिव सेना पंजाब के प्रदेश प्रवक्ता विपन शर्मा ने कहा कि देश में महंगाई सीमाएं तोड़ चुकी है जिसके लिए प्रधान मंत्री नरेन्द्र मोदी तथा केन्द्रीय गृहमंत्री अमित शाह जिम्मेवार हैं। जब से केन्द्र ने पैट्रोल, डीजल और रसोई गैस पर से सरकारी नियंत्रण खत्म किया है तभी से लगातार इनके मुल्य बढ़ते जा रहे हैं। कोविड काल में जब जनता केन्द्र सरकार से राहत की उम्मीद कर रही है तो महंगाई पर काबू पाने में असफल रहना केन्द्र की सबसे बड़ी नाकामी है। उन्होंने कहा कि देश की जनता ने लगातार दूसरी बार भाजपा को केन्द्र की सत्ता इस विश्वास के साथ सौंपी थी कि प्रधानमंत्री मोदी दृढ़ निश्चल वाले व्यक्तित्व के स्वामी हैं जो इस बार महंगाई पर अंकुश जरूर लगायेंगे ल...

ਵਿਧਾਇਕ ਧਾਲੀਵਾਲ ਦੇ ਇਸ਼ਾਰੇ ਤੇ ਨਹੀਂ ਕੀਤੀ ਜਾ ਰਹੀ ਸ਼ਹਿਰ ਦੇ ਲੋੜਵੰਦਾਂ ਨੂੰ ਕੇਂਦਰ ਦੀ ਭੇਜੀ ਕਣਕ ਦੀ ਵੰਡ - ਅਰੁਣ ਖੋਸਲਾ * 18+ ਦੇ ਨਾਗਰਿਕਾਂ ਨੂੰ ਫਰੀ ਵੈਕਸੀਨ ਕੇਂਦਰ ਦਾ ਇਤਿਹਾਸਕ ਫੈਸਲਾ

Image
ਫਗਵਾੜਾ 9 ਜੂਨ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਇਸ਼ਾਰੇ ਤੇ ਕੇਂਦਰ ਸਰਕਾਰ ਵਲੋਂ ਸ਼ਹਿਰ ਦੇ ਕੋਵਿਡ-19 ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਭੇਜੀ 10/10 ਕਿਲੋ ਫਰੀ ਕਣਕ ਦੀ ਵੰਡ ਨਾ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਜਿੱਥੇ ਦੀਵਾਲੀ ਤੱਕ ਦੇਸ਼ ਦੇ 80 ਕਰੋੜ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ ਉੱਥੇ ਹੀ ਹਰੇਕ ਪਰਿਵਾਰ ਨੂੰ 10 ਕਿੱਲੋ ਫਰੀ ਕਣਕ ਵੀ ਭਿਜਵਾਈ ਹੈ। ਹਲਕਾ ਵਿਧਾਨਸਭਾ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਫੂਡ ਸਪਲਾਈ ਵਿਭਾਗ ਵਲੋਂ ਇਸ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਪਰ ਸ਼ਹਿਰੀ ਵਾਰਡਾਂ ‘ਚ ਕਣਕ ਦੀ ਵੰਡ ਨਾ ਹੋਣ ਨਾਲ ਲੋੜਵੰਦ ਪਰਿਵਾਰ ਕੇਂਦਰ ਸਰਕਾਰ ਦੀ ਇਸ ਸੁਵਿਧਾ ਦੇ ਲਾਭ ਤੋਂ ਵਾਂਝੇ ਹਨ। ਉਹਨਾਂ ਜਿੱਥੇ ਸ਼ਹਿਰ ’ਚ ਕਣਕ ਦੀ ਵੰਡ ਤੁਰੰਤ ਸ਼ੁਰੂ ਕਰਨ ਦੀ ਫੂਡ ਸਪਲਾਈ ਵਿਭਾਗ ਤੋਂ ਮੰਗ ਕੀਤੀ ਉੱਥੇ ਹੀ ਮੋਦੀ ਸਰਕਾਰ ਵਲੋਂ ਦੀਵਾਲ ਤੱਕ 80 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣ ਦੇ ਨਾਲ ਹੀ 18+ ਉਮਰ ਦੇ ਹਰ ਨਾਗਰਿਕ ਨੂੰ ਕੋਵਿਡ ਵੈਕਸੀਨ ਫਰੀ ਲਗਾਉਣ ਦੇ ਕੀਤੇ ਐਲਾਨ ਨੂੰ ਇਤਹਾਸਿਕ ਦੱਸਦਿਆਂ ਤਹਿ ਦਿਲੋਂ ਸ਼ਲਾਘਾ ਕੀਤੀ।

ਕਪੂਰਥਲਾ ਜ਼ਿਲ੍ਹੇ ਵਿਚ ਬਜ਼ਾਰਾਂ ਦੇ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਸ਼ਨੀਵਾਰ ਆਮ ਵਾਂਗ ਖੁੱਲਣਗੇ ਬਜ਼ਾਰ ਰੋਜ਼ਾਨਾ ਦਾ ਕਰਫਿਊ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਹੋਵੇਗਾ

Image
ਕਪੂਰਥਲਾ 8 ਜੂਨ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਦੁਕਾਨਾਂ,ਦਫਤਰਾਂ ਦੇ ਖੁੱਲਣ ਅਤੇ ਆਵਾਜ਼ਾਈ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਹੁਕਮ ਤੁਰੰਤ ਲਾਗੂ ਹੋ ਕੇ 15 ਜੂਨ 2021 ਤੱਕ ਲਾਗੂ ਰਹਿਣਗੇ। ਇਨਾਂ ਤਹਿਤ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਹਫਤਾਵਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੇ ਬਾਹਰੀ ਵਿਅਕਤੀਆਂ ਲਈ ਜਾਂ ਤਾਂ ਘੱਟੋਂ ਘੱਟ 14 ਦਿਨ ਪਹਿਲਾਂ ਦੀ ਵੈਕਸੀਨੇਸ਼ਨ ਹੋਈ ਹੋਵੇ ਅਤੇ ਜਾਂ ਉਹ ਉਨਾਂ ਕੋਲ ਆਰ ਟੀ ਪੀ ਸੀ ਆਰ ਟੈਸਟ ਦੀ ਨੈਗਟਿਵ ਰਿਪੋਰਟ ਹੋਵੇ ਜੋਕਿ 72 ਘੰਟੇ ਤੋਂ ਵੱਧ ਪੁਰਾਣਾ ਨਾ ਹੋਵੇ। ਜਨਤਕ ਆਵਾਜ਼ਾਈ ਸੇਵਾਵਾਂ ਜਿਵੇਂ ਕਿ ਬੱਸਾਂ ,ਟੈਕਸੀਆਂ ਅਤੇ ਆਟੋ 50ਫੀਸਦੀ ਸਮਰੱਥਾ ਨਾਲ ਚੱਲਣਗੇ ਅਤੇ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਖੇਡਾਂ ਅਤੇ ਸਿਖਲਾਈ ਦੇ ਸਮਾਗਮ ਹੋ ਸਕਣਗੇ। ਸਾਰੀਆਂ ਦੁਕਾਨਾਂ ਸਮੇਤ ਮਾਲ ਅਤੇ ਮਲਟੀਪਲੈਕਸਾਂ ਵਿਚ ਸ਼ਾਮ ਦੇ 6 ਵਜੇ ਤੱਕ ਖੁੱਲ ਸਕਣਗੀਆਂ। ਇਸ ਤੋਂ ਇਲਾਵਾ ਸਾਰੇ ਰੈਸਟਰਾਂ,ਹੋਟਲ, ਢਾਬੇ ਕੇਵਲ ਟੇਕ ਅਵੈ ਜਾਂ ਹੋਮ ਡਲਿਵਰੀ ਲਈ ਖੁੱਲਣਗੇ ਜੋਕਿ ਰਾਤ 9 ਵਜੇ ਤੱਕ ਹੋ ਸਕੇਗੀ। ਨ...

ਗੰਦੇ ਪਾਣੀ ਨੇ ਲੋਕਾ ਦੇ ਘਰਾ ਚੋਂ ਬਾਹਰ ਨਿਕਲ ਤੇ ਲਗਾੲੀ ਰੋਕ

Image
ਫਗਵਾੜਾ ( ਧਰੁਵ ਕਲੂਚਾ) ਪਿਛਲੇ ਕੲੀ ਦਿਨਾ ਤੋ ਸੀਵਰੇਜ ਜਾਮ ਦੀ ਸਮਸਿਆ ਕਾਰਣ ੲਿਲਾਕਾ ਭਗਤਪੁਰਾ ਗਲੀ ਨੰਬਰ 2 ਅਤੇ 3 ਦੇ ਵਸਨੀਕ ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹੇ ਰਹਿਣ ਕਾਰਣ ਢਾਢੇ ਪ੍ਰੇਸ਼ਾਨ ਹਨ ਇਲਾਕਾ ਨਿਵਾਸੀਆ ਸਤਨਾਮ ਸਿੰਘ , ਸੰਜੀਵ ਕੁਮਾਰ , ਰਾਜੀਵ ਕੁਮਾਰ , ਕਾਲਾ , ਰਾਜਨ , ਪਿੰਦੀ , ਅਮਨਦੀਪ ਸਿੰਘ , ਰਾਜੂ , ਜੋਗਿੰਦਰ ਸਿੰਘ , ਬਲਵੀਰ ਸਿੰਘ ਬੀਰਾ , ਰਮੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀਆ ਗਲੀਆ ਚ ਪਹਿਲਾ ਨਾਲੀਆ ਹੋਣ ਕਾਰਨ ੲਿਹ ਸਮਸਿਆ ਕਦੇ ਵੀ ਨਹੀਂ ਸੀ ਆੲੀ ਹੁਣ ਕੁਝ ਮਹੀਨੇ ਪਹਿਲਾਂ ਹੀ ਨਾਲੀਆ ਬੰਦ ਕਰਨ ਤੋਂ ਬਾਅਦ ੲਿਹ ਸਮਸਿਆ ਆਏ ਦਿਨ ਰਹਿੰਦੀ ਹੈ ਜਿਸ ਕਾਰਣ ਗੰਦਾ ਅਤੇ ਬਦਬੂਦਾਰ ਪਾਣੀ ਉਨਾ ਦੇ ਘਰਾ ਮੁਹਰੇ ਢੇਰੇ ਜਮਾਈ ਬੈਠਾ ਹੈ ਜਿਸ ਨੇ ਉਨ੍ਹਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਜਿਸ ਕਾਰਣ ਉਨ੍ਹਾਂ ਦਾ ਘਰਾ ਚੋਂ ਬਾਹਰ ਨਿਕਲਣਾ ਵੀ ਔਖਾ ਹੋੲਿਆ ਹੈ ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨ ਮੁਹਰੇ ਖੜ੍ਹਾ ਗੰਦਾ ਪਾਣੀ ਗ੍ਰਾਹਕਾ ਤੇ ਰੋਕ ਲਗਾਉਦਾ ਹੈ ਜਿਸ ਕਾਰਣ ਉਨ੍ਹਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਵੀ ਉਨ੍ਹਾਂ ਦੀ ਗੱਲ ਸੁਣਣ ਨੂੰ ਤਿਆਰ ਨਹੀਂ ਉਹ ੲਿਹ ਕਹਿ ਕੇ ਪੱਲਾ ਝਾੜ੍ਹ ਦਿੰਦੇ ਹਨ ਕਿ ਹੁਣ ਉਨ੍ਹਾਂ ਦਾ ੲਿਹ ਵਾਰਡ ਨਹੀਂ ਜਿਹੜ੍ਹੇ ੲਿੱਥੋਂ ਚੋਣਾ ਲੜਣਗੇ ਉਨ੍ਹਾਂ ਨੂੰ ਕਹੋ, ਜਦੋਂ ਚੋਣ ਲੜ੍ਹਣ ਵਾਲੇ ਉਮੀਦਵਾਰਾ ਨਾਲ ਗੱਲ ਕੀਤੀ ਜਾਦੀ ਹੈ ਤਾ ਉਹ ਵੀ ੲਿਹ ਕਹਿ ...

कोरोना काल में महंगाई को लगाम दें मोदी व कैप्टन अमरेन्द्र की सरकारें : बिन्नी कौड़ा * राजकुमार राजू बने फगवाड़ा चेयरमैन

Image
फगवाड़ा 8 जून (ध्रुव कलूचा) पंजाब हिन्द फोर्स की एक बैठक पंजाब उपाध्यक्ष अमरीक सिंह बसूटा की अध्यक्षता में हुई। जिसमें फोर्स के वरिष्ठ नेता सतपाल लांबा, बिन्नी कौड़ा, राकेश शर्मा व सुनीष अग्रवाल शामिल हुए। इस दौरान फोर्स की कार्यकारिणी को विस्तार देते हुए राजकुमार राजू को फगवाड़ा चेयरमैन, दीपक कुमार को फगवाड़ा प्रधान, राजन राय को मजदूर सैल फगवाड़ा का प्रधान जबकि उमेश पासवान को मजदूर सैल का उप प्रधान मनोनीत किया गया। बैठक संबंधी जानकारी देते हुए वरिष्ठ नेता बिन्नी कौड़ा एवं सुनीष अग्रवाल ने 18 वर्ष के सभी नागरिकों को आगामी 21 जून से मुफ्त वैक्सीन टीकाकरण की सुविधा देने के केन्द्र सरकार के ऐलान का स्वागत किया लेकिन साथ ही कहा कि इस आपदा काल में व्यापारी वर्ग को विशेष राहत पैकेज न देना निराश करने वाला है। उन्होंने मोदी सरकार के साथ ही पंजाब की कैप्टन अमरेन्द्र सिंह सरकार से भी पुरजोर मांग कर कहा कि महंगाई को काबू में करके भी जनता को बड़ी राहत दी जा सकती है। जिसकी शुरुआत पैट्रोल व डीजल पर टैक्स कम करके की जाए। केन्द्र तथा प्रदेश की सरकारें अपने हिस्से का टैक्स कम करें व पैट्रोल-डीजल में कम...

फगवाड़ा में पुलिस द्वारा दुकान पर छापेमारी कर दुकान मालिक सहित कई अज्ञात लोगों पर कारवाई

फगवाड़ा : (शिव कौड़ा/ध्रुव कलूचा) कोरोना को लेकर पंजाब सरकार द्वारा कई प्रकार की पाबंदियां लगाई गई है लेकिन ग्राहकों के चक्कर में नियमों को तोड़ देते है। फगवाड़ा में पुलिस द्वारा आज़ एक ऐसे ही दुकान पर छापेमारी कर दुकान मालिक सहित कई अज्ञात लोगों पर कोरोना नियमों को तोड़ने की कारवाई की गई है इस संबंधी ज़ानकारी देते हुए थाना सिटी के प्रभारी बलविंदर पाल ने बताया कि उनके पास एक तस्वीर वायरल होकर आई थी जिसमें आशू दी हटृी वाले द्वारा LockDown के समय में भी दुकान खोल कर ग्राहकों को सूट बेचे ज़ा रहे थे।जिसके बाद पुलिस ने मौके पर ही छापेमारी कर दुकान के मालिक आशू दुग्गल व अज्ञात ग्राहकों पर मामला दर्ज कर अगली कारवाई शुरू कर दी है।

ਨੌਜਵਾਨਾਂ ਲਈ ਫਾਰਨ ਸਟੱਡੀ ਅਤੇ ਪਲੇਸਮੈਂਟ ਸੈਲ ਸਥਾਪਿਤ ਕਰੇਗਾ ਰੋਜ਼ਗਾਰ ਵਿਭਾਗ ਵਿਦੇਸ਼ ਵਿਚ ਕੰਮ ਅਤੇ ਪੜ੍ਹਾਈ ਕਰਨ ਦੇ ਚਾਹਵਾਨਾਂ ਲੈ ਸਕਣਗੇ ਲਾਭ

Image
ਕਪੂਰਥਲਾ 7 ਜੂਨ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਘਰ- ਘਰ ਰੋਜ਼ਗਾਰ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਰੋਜ਼ਗਾਰ ਹਾਸਿਲ ਕਰਨ ਦੇ ਕਾਬਿਲ ਬਨਾਉਣ ਲਈ ਰੋਜ਼ਗਾਰ ਉਤਪਾਦਨ ਤੇ ਸਕਿੱਲ ਡਿਵੈਲਪਮੈਂਟ ਤੇ ਟ੍ਰੇਨਿੰਗ ਵਿਭਾਗ ਵਲੋਂ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸੈਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਦੇਸ ਜਾ ਕੇ ਪੜ੍ਹਾਈ ਕਰਨ ਵਾਲੇ ਜਾਂ ਨੌਕਰੀ ਕਰਨ ਵਾਲੇ ਚਾਹਵਾਨ ਨੌਜਵਾਨਾਂ ਦੀ ਮੁਫਤ ਕਾਊਂਸਲਿੰਗ ਕੀਤੀ ਜਾਵੇਗੀ।  ਇਸ ਤਹਿਤ ਦੂਸਰੇ ਬੈਂਚ ਦੀ ਕਾਊਂਸਲਿੰਗ ਲਈ 10 ਜੂਨ ਤੋਂ ਰਜਿਸਟ੍ਰੇਸ਼ਨ ਸੁਰੂ ਹੋ ਰਹੀ ਹੈ, ਜਿਸ ਦੌਰਾਨ ਇਸ ਕਾਊਂਸਲਿੰਗ ਦੌਰਾਨ ਪ੍ਰਾਰਥੀਆਂ ਨੂੰ ਵਿਦੇਸ਼ ਜਾਣ ਬਾਰੇ ਪਾਰਦਰਸ਼ੀ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪ੍ਰਾਰਥੀ ਨੂੰ ਵਿਦੇਸ਼ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ।  ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਜਿਹੜੇ ਪ੍ਰਾਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਇਛੁੱਕ ਹਨ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਕਪੂਰਥਲਾ ਦੇ ਲਿੰਕ  https://tinyurl.com/foreignstudykpt ਤੇ ਰਜਿਸਟਰ ਕਰ ਸਕਦੇ ਹਨ ਅਤੇ ਜਿਹੜੇ ਪ੍ਰਾਰਥੀ ਵਿਦੇਸ ਵਿੱਚ ਨੌਕਰੀ ਕਰਨ ਦੇ ਇਛੁੱਕ ਹਨ ਉਹ ਲਿੰਕ httpsz://tinyurl.com/foreignplacementkpt ਤੇ ਰਜਿਸਟਰ ਕਰ ਸਕਦੇ ਹਨ। ਪ੍ਰਾਰਥੀ ਹੋਰ ਜਾਣਕਾਰੀ ਲੈਣ ਲਈ ਕਿਸੇ ਵੀ ਕੰਮ ਵਾਲੇ ਦਿ...

ਪਾਵਰਕਾਮ ਨੇ ਵਾਰਡ ਨੰਬਰ 7 ‘ਚ 350 ਖਪਤਕਾਰਾਂ ਨੂੰ ਸਬਸਿਡੀ ਰੇਟ ਤੇ ਦਿੱਤੇ ਐਲ.ਈ.ਡੀ. ਬੱਲਬ * ਬਿਜਲੀ ਦੇ ਬਿਲਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਸੁਨਿਹਰੀ ਮੌਕਾ - ਮੁਕੇਸ਼ ਭਾਟੀਆ

Image
ਫਗਵਾੜਾ 7 ਜੂਨ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਪਾਵਰਕਾਮ ਵਲੋਂ ਐਕਸ.ਈ.ਐਨ. ਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਲੋਕਾਂ ਨੂੰ ਬਿਜਲੀ ਦੀ ਬਚਤ ਪ੍ਰਤੀ ਜਾਗਰੁਕ ਕਰਦੇ ਹੋਏ ਐਲ.ਈ.ਡੀ. ਬੱਲਬ ਕੰਟਰੋਲ ਰੇਟ ਤੇ ਦਿੱਤੇ ਗਏ। ਵਾਰਡ ਦੇ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਦੇ ਉਪਰਾਲੇ ਸਦਕਾ ਪਾਵਰਕਾਮ ਦੇ ਐਸ.ਡੀ.ਓ. ਅਮਰਪ੍ਰੀਤ ਸਿੰਘ ਨੇ ਮੁਹਿਮ ਦਾ ਸ਼ੁੱਭ ਆਰੰਭ ਕੀਤਾ। ਇਸ ਦੌਰਾਨ ਇਕ ਖਪਤਕਾਰਾਂ ਜਿਸ ਨੂੰ 200 ਯੁਨਿਟ ਫਰੀ ਬਿਜਲੀ ਦੀ ਸਹੂਲਤ ਮਿਲ ਰਹੀ ਹੈ, ਉਸ ਨੂੰ 30 ਰੁਪਏ ਵਿਚ ਦੋ ਐਲ.ਈ.ਡੀ. ਬਲੱਬ ਅਤੇ ਹੋਰਨਾਂ ਨੂੰ 60 ਰੁਪਏ ਵਿਚ ਦੋ ਐਲ.ਈ.ਡੀ. ਬੱਲਬ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਐਲ.ਈ.ਡੀ. ਬੱਲਬ ਲੈਣ ਲਈ ਖਪਤਕਾਰ ਪਾਸੋਂ ਇਕ ਸਵੈ ਘੋਸ਼ਣਾ ਪੱਤਰ ਲਿਆ ਜਾਂਦਾ ਹੈ ਜਿਸ ਅਨੁਸਾਰ ਸਬਸਿਡੀ ਉੱਪਰ ਲਏ ਗਏ ਐਲ.ਈ.ਡੀ. ਬੱਲਬਾਂ ਨੂੰ ਵੇਚਿਆ ਨਹੀਂ ਜਾ ਸਕਦਾ। ਇਸ ਸਕੀਮ ਦਾ ਇਕ ਵਾਰ ਲਾਭ ਪ੍ਰਾਪਤ ਕਰਨ ਵਾਲਾ ਖਪਤਕਾਰ ਦੁਬਾਰਾ ਲਾਭ ਲੈਣ ਦਾ ਪਾਤਰ ਨਹੀਂ ਹੋਵੇਗਾ। ਉਹਨਾਂ ਵਾਰਡ ਵਾਸੀਆਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਐਲ.ਈ.ਡੀ. ਬਲਬਾਂ ਰਾਹੀਂ ਬਿਜਲੀ ਦੀ ਕਾਫੀ ਹੱਦ ਤਕ ਬਚਤ ਕੀਤੀ ਜਾ ਸਕਦੀ ਹੈ। ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਮਹਿਕਮੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਵਾਰਡ ਦੇ 350 ਖਪਤਕਾਰਾਂ ਨੂੰ ਨਿਯਮਾਂ ਅਨੁਸਾਰ ਦੋ ਐਲ.ਈ.ਡੀ. ਬੱਲਬ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਹੜੇ ਖਪਤਕਾਰ ਜਿਆਦਾ ਬਿਜਲੀ ਦ...

ਗਮਗੀਨ ਮਾਹੌਲ ‘ਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ ਕੁਲਵਿੰਦਰ ਸਿੰਘ ਦੇ ਨਮਿਤ ਅੰਤਮ ਅਰਦਾਸ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਵਿਧਾਇਕ ਧਾਲੀਵਾਲ ਨੇ ਦਿੱਤੀ ਸ਼ਰਧਾਂਜਲੀ

Image
ਫਗਵਾੜਾ 7 ਮਈ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਜੋ ਕਿ ਬੀਤੇ ਦਿਨੀਂ ਕੋਵਿਡ-19 ਸੰਕ੍ਰਮਣ ਦਾ ਸ਼ਿਕਾਰ ਹੋ ਕੇ ਸਦੀਵੀਂ ਵਿਛੋੜਾ ਦੇ ਗਏ ਹਨ ਉਹਨਾਂ ਦੇ ਨਮਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਇਆ ਗਿਆ। ਜਿਸ ਉਪਰੰਤ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਸਥਾਨ ਮਿਲਣ ਪ੍ਰਤੀ ਅੰਤਮ ਅਰਦਾਸ ਕੀਤੀ ਗਈ। ਰਾਗੀ ਭਾਈ ਸਾਹਿਬਾਨ ਵਲੋਂ ਸੰਗਤਾਂ ਨੂੰ ਗੁਰਬਾਣੀ ਦਾ ਵੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ। ਉਪਰੰਤ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸ਼ਖ਼ਸ਼ੀਅਤਾਂ ਨੇ ਸਵਰਗਵਾਸੀ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਉਦਯੋਗਪਤੀ ਕੇ.ਕੇ. ਸਰਦਾਨਾ, ਜੋਗਿੰਦਰ ਸਿੰਘ ਡੀਐਸਪੀ, ਇੰਸਪੈਕਟਰ ਉਂਕਾਰ ਸਿੰਘ ਬਰਾੜ, ਪਵਨ ਬੀਸਲਾ ਐਸ.ਸੀ ਪਾਵਰਕਾਮ, ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕਿਟ ਕਮੇਟੀ, ਵਿਨੋਦ ਵਰਮਾਨੀ ਸੀਨੀਅਰ ਕਾਂਗਰਸੀ ਆਗੂ, ਜਸਬੀਰ ਸਿੰਘ ਡੀਐਸਪੀ ਲੁਧਿਆਣਾ, ਦਲਜੀਤ ਰਾਜੂ ਜਿਲ੍ਹਾਂ ਕੋਆਰਡੀਨੇਟਰ ਤੇ ਦਿਹਾਤੀ ਕਾਂਗਰਸ ਪ੍ਰਧਾਨ ਫਗਵਾੜਾ, ਸਾਹਿਤਕਾਰ ਪਿ੍ਰੰਸੀਪਲ ਗੁਰਮ...

ਕੁਰਸੀ ਦੀ ਲੜਾਈ ‘ਚ ਉਲਝੇ ਕਾਂਗਰਸੀ, ਕੋਰੋਨਾ ਕਾਲ ‘ਚ ਪੰਜਾਬ ਹੋਇਆ ਲਾਵਾਰਿਸ - ਵਿਸ਼ਾਲ ਵਾਲੀਆ * ਸ਼ਹਿਰ ਦੇ ਸਾਬਕਾ ਕੌਂਸਲਰ ਹੁਣ ਤੋਂ ਹੀ ਮੇਅਰ ਬਣਨ ਲਈ ਹੋ ਰਹੇ ਤਰਲੋ ਮੱਛੀ

Image
ਫਗਵਾੜਾ 6 ਜੂਨ (ਧਰੁਵ ਕਲੂਚਾ) ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੇ ਬੇਕਾਬੂ ਹੋਣ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੰਮੇਵਾਰ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਨੇ ਅੱਜ ਇੱਥੇ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਕਹੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਵੈਕਸੀਨ ਵਿਦੇਸ਼ਾਂ ਨੂੰ ਭੇਜ ਕੇ ਇੱਥੋਂ ਦੇ ਨਾਗਰਿਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨੂੰ ਫਰੀ ਵੈਕਸੀਨ ਲਗਾਉਣ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਮੁਨਾਫਾ ਖੱਟਣ ਨੂੰ ਤਰਜੀਹ ਦਿੱਤੀ ਅਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਪੰਦਰਾਂ ਸੌ ਰੁਪਏ ਵਿਚ ਵੈਕਸੀਨ ਲਗਾਈ ਜਾ ਰਹੀ ਹੈ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਇਸ ਤਰ੍ਹਾਂ ਮਹਾਮਾਰੀ ਦੇ ਇਸ ਭਿਆਨਕ ਦੌਰ ਵਿਚ ਵੀ ਕਾਂਗਰਸ ਅਤੇ ਭਾਜਪਾ ਸਰਕਾਰ ਨੇ ਆਪਣੇ ਹਿਤਾਂ ਲਈ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿਚ ਪਾਇਆ। ਉਹਨਾਂ ਕੈਪਟਨ ਸਰਕਾਰ ਉਪਰ ਪੰਜਾਬ ਨੂੰ ਮਹਾਮਾਰੀ ਦੇ ਦੌਰ ਵਿਚ ਲਾਵਾਰਿਸ ਹਾਲਤ ਵਿਚ ਛੱਡਣ ਦਾ ਦੋਸ਼ ਲਾਂਦਿਆਂ ਕਿਹਾ ਕਿ ਕਾਂਗਰਸੀ ਕੁਰਸੀ ਦੀ ਲੜਾਈ ਵਿਚ ਉਲਝੇ ਹੋਏ ਹਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰਾ ਮੰਤਰੀ ਮੰਡਲ ਤੇ ਵਿਧਾਇਕ ਦਿੱਲੀ ‘ਚ ਕੁਰਸੀ ਦੀ ਜੱਦੋਜਹਿਦ ਕਰ ਰਹੇ ਹਨ ਜਦਕਿ ਪੰਜਾਬ ਵਿਚ ਲੋਕ ਕੋਰੋਨਾ ਨਾਲ ਲੜ ਰਹੇ ਹਨ। ਫਗਵਾੜਾ ਦੇ ਕਾਂਗਰਸੀ ਆਗੂਆਂ ਨੂੰ ਵ...

ਵਾਰਡ ਨੰਬਰ 15 ਵਿੱਚ ਸਿਹਤ ਵਿਭਾਗ ਨੇ ਲਗਾਇਆ ਤੀਸਰਾ ਵੈਕਸੀਨੇਸ਼ਨ ਕੈਂਪ , 50 ਲੋਕਾਂ ਨੇ ਲਗਵਾਈ ਕਰੋਨਾ ਵੈਕਸੀਨ

Image
ਫਗਵਾੜਾ : (ਧਰੁਵ ਕਲੂਚਾ) ਵਾਰਡ ਨੰਬਰ 15  ਵਿੱਚ ਸਿਵਲ ਹਸਪਤਾਲ ਫਗਵਾੜਾ  ਦੇ ਸਹਿਯੋਗ ਵਲੋਂ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ  ਗੁਰਜੀਤ ਪਾਲ  ਵਾਲਿਆ  ਦੇ ਦਫ਼ਤਰ ਵਿੱਚ ਕੋਰੋਨਾ ਵੈਕਸੀਨੇਸ਼ਨ ਦੇ ਤਹਿਤ ਕੈਂਪ ਲਗਾਇਆ ਗਿਆ ।ਕੈਂਪ ਦੇ ਦੌਰਾਨ ਗੁਰਜੀਤ ਪਾਲ  ਵਾਲੀਆ ਅਤੇ ਪਰਮਜੀਤ ਕੌਰ ਵਾਲੀਆ  ਨੇ  ਵਿਧਾਇਕ ਬਲਵਿੰਦਰ ਸਿੰਘ  ਧਾਲੀਵਾਲ  ( ਰਿਟਾਇਰਡ ਆਈਏਐਸ ) ਦਾ ਵਿਸ਼ੇਸ਼ ਰੂਪ ਵਿੱਚ ਵਾਰਡ ਵਿਚ ਤੀਸਰਾ ਕੈਂਪ ਲਗਵਾਉਣ ਤੇ ਧੰਨਵਾਦ ਕੀਤਾ ।ਉਹਨਾਂ ਕਿਹਾ ਕਿ  ਧਾਲੀਵਾਲ ਸਾਹਿਬ ਵਾਰਡ  ਨੰ 15 ਵਿੱਚ ਸੇਨੇਟਾਇਜਰ, ਫੋਗ ਸਪਰੇਅ, ਵੈਕਸੀਨ ਟੀਕਾ ਆਦਿ ਟੀਮਾਂ ਭੇਜ ਕੇ ਸਾਡੇ ਵਾਰਡ ਦੇ ਨਾਗਰਿਕਾਂ ਦੀ ਤੰਦਰੁਸਤੀ ਲਈ ਉਪਰਾਲੇ ਕਰਦੇ ਹਨ । ਸਾਡੇ ਵਿਧਾਇਕ ਦਾ ਇਕੋ ਇਕ ਉਦੇਸ਼  ਕਿ  ਫਗਵਾੜੇ ਦੇ ਹਰ ਵਾਰਡ , ਹਰ ਪਿੰਡ ਦੇ ਲੋਕਾਂ ਨੂੰ ਕੋਈ ਪਰੇਸਾਨੀ ਨਾ ਆਣ ਦਇਐ ।ਫਗਵਾੜਾ ਖੁਸ਼ਹਾਲ ਰਹੇ,ਤੰਦਰੁਸਤ ਰਹੇ। ਵਾਲੀਆ  ਨੇ ਕਿਹਾ ਕਿ ਉਹਨਾਂ ਨੇ ਅਤੇ ਪਰਮਜੀਤ ਕੌਰ ਵਾਲੀਆ ਨੇ ਵੀ ਕੋਰੋਨਾ ਵੈਕਸੀਨ ਟੀਕਾ  ਲਗਵਾਇਆ  ਹੈ ਅਤੇ ਅਸੀ ਪੂਰੀ  ਤਰਾਂ ਤੰਦੁਰੁਸਤ ਹਾਂ । ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਵੈਕਸੀਨੇਸ਼ਨ  ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ  ਇਸ ਮੌਕੇ ਵਾਲੀਆ ਨੇ ਕ...

शिव सेना हिन्दुस्तान ने हवन यज्ञ कर मनाई आप्रेशन ब्लू स्टार की बरसी * पंजाब एक बार फिर नाजुक दौर से गुजर रहा : मनीष सूद * दिल्ली की सीमाओं पर किसानों की शहादत को भी किया नमन

Image
फगवाड़ा 6 जून (ध्रुव कलूचा) शिवसेना हिंदुस्तान ने राष्ट्रीय अध्यक्ष श्री पवन गुप्ता जी के दिशा निर्देशों पर हर साल की तरह आज भी आप्रेशन ब्लू स्टार की बरसी को शौर्य दिवस के रूप में मनाया। इस दौरान हवन यज्ञ का आयोजन कर आतंकवाद के काले दौर में शहीद हुए भारतीय फौज के जवानों, पुलिस बल के अलावा आप्रेशन ब्लू स्टार के दौरान श्री हरिमंदिर साहिब में शहीद हुए निर्दोष हिन्दू-सिखों एवं काले दौर में आतंकवाद का शिकार बने मासूम नागरिकों को श्रधा सुमन भेंट किये गए। इसके अलावा दिल्ली की सीमाओं पर वरगला कर बिठाये गए किसानों की शहादत, कोरोना काल में अपनी ड्यूटी निभाते मेडिकल स्टाफ तथा पुलिस के जवानों के बलिदान को भी नमन किया और उनकी आत्मा की शांति की प्रार्थना की गई। शिव सेना हिन्दुस्तान के प्रदेश उप प्रमुख मनीष सूद ने कहा कि पंजाब आज फिर बहुत ही नाजुक दौर से गुजर रहा है। विदेशी ताकतें मृतप्राय: खालिस्तानी आंदोलन को पुनर्जीवित करने में जुटी हुई हैं। यही समय है कि सभी पंजाबियों को आपसी एकता और भाईचारे की मिसाल का प्रदर्शन करते हुए इन ताकतों को मूंह तोड़ जवाब देना होगा। उन्होंने कहा कि शिव सेना हिन्दुस्तान ...

ਸ਼ਹਿਰ ਦੇ ਵਾਰਡ ਨੰਬਰ 7 ‘ਚ ਕੋਵਿਡ ਟੀਕਾਕਰਣ ਕੈਂਪ ਦੋਬਾਰਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਮਿਲੀ ਰਾਹਤ * 45+ ਦੇ 70 ਔਰਤਾਂ/ਮਰਦਾਂ ਨੇ ਲਈ ਵੈਕਸੀਨ ਦੀ ਡੋਜ - ਮੁਕੇਸ਼ ਭਾਟੀਆ

Image
ਫਗਵਾੜਾ 5 ਜੂਨ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਡਾ. ਅੰਬੇਡਕਰ ਪਾਰਕ/ਭਵਨ ਪਲਾਹੀ ਗੇਟ ਵਿਖੇ ਕੁਝ ਦਿਨਾਂ ਦੇ ਅੰਤਰਾਲ ਤੋਂ ਬਾਅਦ ਅੱਜ ਦੋਬਾਰਾ ਫਰੀ ਕੋਰੋਨਾ ਵੈਕਸੀਨ ਟੀਕਾਕਰਣ ਕੈਂਪ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਅਤੇ ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਲਗਾਇਆ ਗਿਆ। ਮੁਕੇਸ਼ ਭਾਟੀਆ ਨੇ ਦੱਸਿਆ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਰੋਜਾਨਾ ਹੀ ਟੀਕਾਕਰਣ ਦਾ ਕੰਮ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਵੈਕਸੀਨ ਦੀ ਸਪਲਾਈ ਠੱਪ ਹੋਣ ਦੇ ਚਲਦਿਆਂ ਕੈਂਪ ਮੁਲਤਵੀ ਕਰਨਾ ਪਿਆ। ਅੱਜ ਵੈਕਸੀਨ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਵਲੋਂ 45+ ਦੇ 70 ਔਰਤਾਂ/ਮਰਦਾਂ ਨੂੰ ਕੋਵੀਸ਼ੀਲਡ ਵੈਕਸੀਨ ਦਾ ਟੀਕਾ ਲਗਾਇਆ ਗਿਆ। ਕੈਂਪ ਦੁਬਾਰਾ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਉਹਨਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਕੰਟਰੋਲ ਕਰਨ ਅਤੇ ਆਪਣੀ ਸਿਹਤ ਦੀ ਸੁਰੱਖਿਆ ਦੇ ਲਿਹਾਜ ਨਾਲ ਬਿਨਾ ਕਿਸੇ ਡਰ ਤੋਂ ਜਲਦੀ ਟੀਕਾਕਰਣ ਕਰਵਾਇਆ ਜਾਵੇ।