Posts

Showing posts from July, 2021

ਕਪੂਰਥਲਾ ਪੁਲਿਸ ਨੇ ਰੁੜਕੀ ਤੋਂ ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੋਸੀਆਂ ਦੇ ਕਬਜ਼ੇ ਵਿਚੋਂ .32 ਬੋਰ ਦੀ ਪਿਸਤੌਲ ਸਮੇਤ ਦੋ ਮੈਗਜੀਨ ਅਤੇ ਇੱਕ ਹੌਂਡਾ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ

Image
ਕਪੂਰਥਲਾ 19 ਜੁਲਾਈ (ਧਰੁਵ ਕਲੂਚਾ) : ਅਪਰਾਧੀਆਂ ਖਿਲਾਫ ਮੁਹਿੰਮ ਨੂੰ ਜਾਰੀ ਰੱਖਦਿਆਂ ਕਪੂਰਥਲਾ ਪੁਲਿਸ ਨੇ ਉਤਰਾਖੰਡ ਤੋਂ ਪੰਜਾਬ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ ਤਿੰਨ ਦੋਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਨੂੰ ਅਰਸ਼ਦ ਸਲਮਾਨੀ ਵਾਸੀ ਰੁੜਕੀ, ਉਤਰਾਖੰਡ, ਹਨੀ ਹੰਸ ਉਰਫ ਪਾਲੀ ਅਤੇ ਰਾਜਿੰਦਰ ਕੁਮਾਰ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦਸਿਆਂ ਸੀਆਈਏ ਫਗਵਾੜਾ ਇੰਚਾਰਜ ਸਿਕੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਉਤਰਾਖੰਡ ਵਾਸੀ ਅਰਸ਼ਦ ਸਲਮਾਨੀ ਅਤੇ ਉਸ ਦੇ ਸਾਥੀ ਜੋ ਜੇਲ੍ਹਾਂ ਵਿਚ ਬੰਦ ਕੁਝ ਗੈਂਗਸਟਰਾਂ ਦੇ ਸੰਪਰਕ ਵਿਚ ਹਨ ਅਤੇ ਇਕ ਹੌਂਡਾ ਐਕਟਿਵਾ ਸਕੂਟਰ ਤੇ ਫਗਵਾੜਾ ਵੱਲ ਨੂੰ ਜਾਂ ਤਾਂ ਅਪਰਾਧਿਕ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਜਾਂ ਕੁਝ ਲੁੱਟ ਖੋਹ ਕਰਨ ਲਈ ਆ ਰਹੇ ਹਨ। ਐਸਐਸਪੀ ਨੇ ਕਿਹਾ ਕਿ ਸੀਆਈਏ ਸਟਾਫ਼ ਅਤੇ ਸਦਰ ਥਾਣਾ ਫਗਵਾੜਾ ਦੀ ਸਾਂਝੀ ਪੁਲਿਸ ਟੀਮ ਨੇ ਤੁਰੰਤ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਜਦੋਂ ਦੋਸੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਐਸਐਸਪੀ ਖੱਖ ਨੇ ਦੱਸਿਆ ਕਿ ਪੁਲਿਸ...

ਅੰਗਹੀਣਤਾ ਪ੍ਰਮਾਣ ਪੱਤਰ ਬਨਾਉਣ ਲਈ ਫਗਵਾੜਾ ‘ਚ ਜਲਦੀ ਹੀ ਲਗਾਏ ਜਾਣਗੇ ਦੋ ਮੈਡੀਕਲ ਕੈਂਪ - ਅਰੁਣ ਖੋਸਲਾ * ਪਾਂਛਟ ਤੇ ਫਗਵਾੜਾ ‘ਚ ਲੱਗਣ ਵਾਲੇ ਕੈਂਪਾਂ ਦਾ ਲਾਭ ਉਠਾਉਣ ਲੋੜਵੰਦ

Image
ਫਗਵਾੜਾ 14 ਜੁਲਾਈ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਯਤਨਾ ਸਦਕਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਕਪੂਰਥਲਾ ਦੀ ਹਦਾਇਤ ਅਨੁਸਾਰ ਆਉਂਦੇ ਦਿਨਾਂ ‘ਚ ਫਗਵਾੜਾ ਵਿਖੇ ਦੋ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਹਨਾਂ ‘ਚ ਲੋੜਵੰਦ ਅੰਗਹੀਣਾਂ ਦੇ ਅੰਗਹੀਣਤਾ ਪ੍ਰਮਾਣ ਪੱਤਰ ਬਣਾਏ ਜਾਣਗੇ। ਉਹਨਾਂ ਦੱਸਿਆ ਕਿ ਪਹਿਲਾ ਕੈਂਪ 19 ਜੁਲਾਈ ਦਿਨ ਸੋਮਵਾਰ ਨੂੰ ਸੀ.ਐਚ.ਸੀ. ਪਾਂਛਟ ਵਿਖੇ ਜਦਕਿ ਦੂਸਰਾ ਕੈਂਪ 23 ਜੁਲਾਈ ਦਿਨ ਸ਼ੁੱਕਰਵਾਰ ਨੂੰ ਫਗਵਾੜਾ ਵਿਖੇ ਲਗਾਇਆ ਜਾਵੇਗਾ। ਅਰੁਣ ਖੋਸਲਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਉਹ ਖੁਦ ਮੌਕੇ ਤੇ ਮੌਜੂਦ ਰਹਿ ਕੇ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਹਰ ਲੋੜਵੰਦ ਅੰਗਹੀਣ ਦਾ ਮੈਡੀਕਲ ਸਰਟੀਫਿਕੇਟ ਉਸਦੀ ਸਰੀਰਕ ਅੰਗਹੀਣਤਾ ਦੇ ਪ੍ਰਤੀਸ਼ਤ ਅਨੁਸਾਰ ਬਣਾਇਆ ਜਾਵੇ ਕਿਉਂਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ 70/80 ਫੀਸਦੀ ਅੰਗਹੀਣਤਾ ਦੇ ਸ਼ਿਕਾਰ ਲੋਕਾਂ ਦਾ ਪ੍ਰਮਾਣ ਪੱਤਰ ਵੀ 60 ਫੀਸਦੀ ਤੋਂ ਵੱਧ ਨਹੀਂ ਬਣਾਇਆ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ। ਕਿਉਂਕਿ ਇਸ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ 80 ਫੀਸਦੀ ਅੰਗਹੀਣਤਾ ਦੇ ਸ਼ਿਕਾਰ ਲੋਕ ਇਲੈਕਟ੍ਰਿਕ ਟਰਾਈ ਸਾਇਕਲ ਦੀ ਦਿੱਤੀ ਜਾਂਦੀ ਸੁਵਿਧਾ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਜਿੱਥੇ ਸਮੂਹ ਅੰਗਹੀਣਾ...

ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਨੇ ਪਦਉੱਨਤ ਹੋਏ ਐਸ.ਡੀ.ਓ. ਪਰਮਜੀਤ ਰਾਮ ਤੇ ਇੰਜੀ. ਜੋਤੀ ਪ੍ਰਕਾਸ਼ ਦੇ ਸਨਮਾਨ ‘ਚ ਸਮਾਗਮ ਦਾ ਕੀਤਾ ਆਯੋਜਨ

Image
ਫਗਵਾੜਾ : (ਧਰੁਵ ਕਲੂਚਾ) ਸਰਬ ਨੌਜਵਾਨ ਸਭਾ (ਰਜ਼ਿ:) ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰਕਾਮ ਦੇ ਐਸ.ਡੀ.ਓ ਪਰਮਜੀਤ ਰਾਮ ਜੋ ਕਿ ਫਗਵਾੜਾ ਤੋਂ ਪਦਉਂਨਤ ਹੋ ਕੇ ਫਿਲੌਰ ਗਏ ਹਨ ਅਤੇ ਇੰਜੀਨੀਅਰ ਜੋਤੀ ਪ੍ਰਕਾਸ਼ ਦੇ ਐਡੀਸ਼ਨਲ ਐਸ.ਡੀ.ਓ ਇਨਫੋਰਸਮੈਂਟ-2 ਪਾਵਰਕਾਮ ਜਲੰਧਰ ਨਿਯੁੱਕਤ ਹੋਣ ‘ਤੇ ਦੋਵੇਂ ਅਧਿਕਾਰੀਆਂ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲਜ਼ ਫਗਵਾੜਾ ਨੇ ਕੀਤੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਇੰਜੀਨਅਰ ਪਵਨ ਕੁਮਾਰ ਬੀਸਲਾ ਐਸ.ਈ, ਸੀ.ਓ.ਐਸ. ਪਾਵਰਕਾਮ ਲੁਧਿਆਣਾ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਅਤੇ ਬਲਵੀਰ ਸਿੰਘ ਐਸ ਐਸ ਈ ਪਾਵਰਕਾਮ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਇੰਜੀਨਅਰ ਬੀਸਲਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਉਹਨਾਂ ਸਾਰੇ ਸਮਾਜ ਸੇਵਕਾਂ, ਈਮਾਨਦਾਰ ਅਧਿਕਾਰੀਆਂ ਦਾ ਸਨਮਾਨ ਕਰਦੀ ਹੈ, ਜਿਹਨਾਂ ਦੀਆਂ ਆਪੋ-ਆਪਣੇ ਖੇਤਰ ਵਿੱਚ ਪ੍ਰਾਪਤੀਆਂ ਵੱਡੀਆਂ ਹਨ। ਸਰਬ ਨੌਜਵਾਨ ਸਭਾ ਨੇ ਪੂਰੇ ਪੰਜਾਬ ’ਚ ਆਪਣਾ ਇਕ ਵਿਸ਼ਾਲ ਪਰਿਵਾਰ ਬਣਾਇਆ ਹੋਇਆ ਹੈ, ਜਿਸ ਵਿੱਚ ਸਮਾਜ ਸੇਵਕ, ਪੁਲਿਸ ਪ੍ਰਸਾਸ਼ਨ, ਵੱਖੋ-ਵੱਖਰੇ ਮਹਿਕਮਿਆਂ ਤੇ ਸੰਸਥਾਵਾਂ ’ਚ ਕੰਮ ਕਰਦੇ ਅਫਸਰ ਸ਼ਾਮਲ ਹਨ। ਜੋ ਕਿ ਆਪਣੀ ਨੌਕਰੀ ਦੇ ਨਾਲ ਹੀ ਲੋਕ ਸੇਵਾ ਵਿਚ ਵੀ ਵਢਮੁੱਲਾ ਯੋਗਦਾਨ ਪਾ ਰ...

ਡਾਕਟਰਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਚ ਮਰੀਜ਼ ਪਰੇਸ਼ਾਨ ਐਮਰਜੈਸੀ ਸੇਵਾਵਾਂ ਨੂੰ ਛੱਡ ਮੁੱਕਮਲ ਤੋਰ ਤੇ ਕੀਤਾ ਕੰਮਕਾਜ ਠੱਪ

Image
ਫਗਵਾੜਾ (ਧਰੁਵ ਕਲੂਚਾ) ਪੀ ਸੀ ਐਮ ਅੈਸ ਐਸੋਸ਼ੀਏਸ਼ਨ  ਸਿਵਲ ਹਸਪਤਾਲ ਫਗਵਾੜਾ ਵਲੋਂ ਅੱਜ ਦੂਜੇ ਦਿਨ ਸਿਵਲ ਹਸਪਤਾਲ ਫਗਵਾੜਾ ਵਿਖੇ ਐਨ ਪੀ ੲੇ ਦੇ ਰੋਸ ਵਜੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਸਾਰੀਆ ਸੇਵਾਵਾਂ ਮੁੱਕਮਲ ਤੋਰ ਤੇ ਬੰਦ ਰਹੀਆਂ ਸਿਰਫ਼ ਐਮਰਜੈਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ੲਿਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਡਾਕਟਰਾਂ ਵਲੋਂ ਹੜਤਾਲ ਚ ਹਾਜਰੀ ਦਿੱਤੀ ਗਈ ੲਿਸ ਮੌਕੇ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਸਿਵਲ ਹਸਪਤਾਲ ਫਗਵਾੜਾ ਦੇ ਆਗੂ  ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਨੇ ਦੱਸਿਆ ਕਿ ੲਿਹ ਹੜਤਾਲ ਤਿੰਨ ਦਿਨਾਂ (12 , 13 , 14 , )  ਲੲੀ ਰੱਖੀ ਗਈ ਹੈ ਜਿਸ ਵਿੱਚ ਕੇਵਲ ਐਮਰਜੈਸੀ ਸੇਵਾਵਾਂ ਹੀ ਵੇਖੀਆ ਜਾਣਗੀਆ ਇਸ ਮੌਕੇ ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸਰਕਾਰੀ ਡਾਕਟਰਾਂ ਵਲੋਂ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਵਲੋਂ ਦਿੱਤੀ ਗਈ ਹੜਤਾਲ ਦੀ ਕਾਲ ਤੇ ਸਰਕਾਰੀ ਹਸਪਤਾਲਾਂ ਦਾ ਕੰਮਕਾਜ ਠੱਪ ਹੋਣ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਸੀ ਅਤੇ ਸਰਕਾਰ ਵੀ ਸੋਚਣ ਲਈ ਮਜਬੂਰ ਹੋ ਗੲੀ ਸੀ ਉਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਸੀ ਉਨ੍ਹਾਂ ਦੀਆ ਮੰਗਾਂ ਤੇ ਹਮਦਰਦੀ ਨਾਲ ਗੋਰ ਕੀਤੀ ਜਾਵੇਗੀ ਪਰ ਦੱਸ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਸਰਕਾਰ ਨੇ ਡਾਕਟਰਾਂ ਦੀਆ ਮੰਗਾਂ ਸੰਬੰਧੀ ਚੁੱਪੀ ਨਹੀ ਤੋੜ...

ਅਨਿਲ ਸਿੰਗਲਾ ਦੀ ਅਗਵਾਈ ਹੇਠ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲਿਆ ਲਘੂ ਉਦਯੋਗ ਭਾਰਤੀ ਦਾ ਵਫਦ * ਬਿਜਲੀ ਦਾ ਲੋਡ 30 ਤੋਂ 40 ਫੀਸਦੀ ਕਰਨ ਦਾ ਦਿੱਤਾ ਭਰੋਸਾ

Image
ਫਗਵਾੜਾ 10 ਜੁਲਾਈ (ਧਰੁਵ ਕਲੂਚਾ) ਲਘੂ ਉਦਯੋਗ ਭਾਰਤੀ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ਹੇਠ ਪੰਜਾਬ ਦੇ ਇੰਡਸਟ੍ਰੀ ਐਂਡ ਕਾਮਰਸ ਵਿਭਾਗ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਵਲੋਂ ਲਘੂ ਉਦਯੋਗਾਂ ਉਪਰ ਬਿਜਲੀ ਦੇ ਲੋਡ ਦੀ 10 ਫੀਸਦੀ ਵਰਤੋਂ ਸਬੰਧੀ ਲਗਾਈ ਪਾਬੰਦੀ ਨਾਲ ਪੇਸ਼ ਆ ਰਹੀ ਮੁਸ਼ਕਲ ਬਾਰੇ ਜਾਣੂ ਕਰਵਾਉਂਦੇ ਹੋਏ ਕੋਵਿਡ ਮਹਾਮਾਰੀ ‘ਚ ਸਮਾਲ ਸਕੇਲ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਹਤ ਦੇਣ ਦੀ ਅਪੀਲ ਕੀਤੀ। ਅਨਿਲ ਸਿੰਗਲਾ ਅਨੁਸਾਰ ਕੈਬਿਨੇਟ ਮੰਤਰੀ ਨੇ ਉਹਨਾਂ ਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਮੀਟਿੰਗ ਹੈ ਜਿਸ ਵਿਚ ਉਹ ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣਗੇ। ਕੈਬਿਨੇਟ ਮੰਤਰੀ ਨੇ 10 ਫੀਸਦੀ ਲੋਡ ਨੂੰ ਵਧਾ ਕੇ 30 ਤੋਂ 40 ਫੀਸਦੀ ਕਰਨ ਅਤੇ ਸੋਮਵਾਰ ਤਕ ਕੋਈ ਨਾ ਕੋਈ ਰਾਹਤ ਦੇਣ ਦਾ ਭਰੋਸਾ ਦਿੱਤਾ। ਕੈਬਿਨੇਟ ਮੰਤਰੀ ਨੇ ਨਾਲ ਹੀ ਕਿਹਾ ਕਿ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਅਗਲੇ 48 ਘੰਟੇ ਵਿਚ ਚਾਲੂ ਹੋਣ ਦੀ ਉਮੀਦ ਹੈ। ਜੇਕਰ ਇਹ ਪਲਾਂਟ ਚਾਲੂ ਹੋ ਗਿਆ ਤਾਂ ਵੀ ਸਮੱਸਿਆ ਦਾ ਹਲ ਹੋ ਜਾਵੇਗਾ। ਇਸ ਮੌਕੇ ਲਘੂ ਉਦਯੋਗ ਭਾਰਤੀ ਦੇ ਸਕੱਤਰ ਗੌਰਵ ਹਾਂਡਾ, ਮੁਖਿੰਦਰ ਸਿੰਘ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਮੈਡਮ ਨਰਿੰਦਰ ਸੱਗੂ, ਦੀਪਕ ਕੋਹਲੀ, ਚੇਤਨ ਗੁਪਤਾ, ਓਮ ਉੱਪਲ ਆਦਿ ਹਾਜਰ ਸਨ।

इनर व्हील क्लब फगवाड़ा साउथ ईस्ट ने साल 2021-22 के लिए नई टीम बनाकर नए साल की शुरुआत की

Image
फगवाड़ा : (ध्रुव कलूचा) इनर व्हील क्लब फगवाड़ा साउथ ईस्ट ने साल 2021-22 के लिए नई टीम बनाकर नए साल की शुरुआत की। श्रीमती कविता उप्पल ने परविंदर कौर को अध्यक्ष बनाया। टीम में अन्य सदस्य हैं- गुरमिंदर बल सचिव के रूप में, नीरू ग्रोवर संयुक्त सचिव के रूप में, जसविंदर परमार कोषाध्यक्ष के रूप में, गुरमीत सोही आईएसओ और तृप्त सेठी संपादक के रूप में। उपस्थित अन्य सदस्यों में पूर्व अध्यक्ष संतोष कुमारी, सतिंदर सूच, सुषमा शर्मा, अंजलि कुमार, मंजीत सिधवानी, आशु सिधवानी, जसवीर कौर, सिमरजीत कौर, इंद्रपाल कौर शामिल हैं।

ਲਾਇੰਨਜ ਕਲੱਬ ਫਗਵਾੜਾ ਸਿਟੀ ਨੇ ਨੇਤਰਹੀਣ ਬਿਰਧ ਆਸ਼ਰਮ ਨੂੰ ਖਾਣ-ਪੀਣ ਦੀਆਂ ਵਸਤਾਂ ਕੀਤੀਆਂ ਭੇਂਟ * ਗੁਰਦੀਪ ਸਿੰਘ ਕੰਗ ਦੇ ਸਹਿਯੋਗ ਨਾਲ ਹੋਇਆ ਦੂਸਰਾ ਪ੍ਰੋਜੈਕਟ

Image
ਫਗਵਾੜਾ 9 ਜੁਲਾਈ (ਧਰੁਵ ਕਲੂਚਾ) ਲਾਇੰਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਦੂਸਰਾ ਪ੍ਰੋਜੈਕਟ ਸਫਲਤਾ ਪੂਰਵਕ ਕੀਤਾ ਗਿਆ। ਜਿਸਦੇ ਤਹਿਤ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਦੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਥਾਨਕ ਸਪਰੋੜ ਸਥਿਤ ਨੇਤਰਹੀਣ ਬਿਰਧ ਆਸ਼ਰਮ ਵਿਖੇ ਜੂਸ, ਬਿਸਕੁਟ, ਰਸ, ਸਨੈਕਸ ਅਤੇ ਕਈ ਤਰ੍ਹਾਂ ਦੇ ਫਲ ਭੇਂਟ ਕੀਤੇ ਗਏ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਇਕਲੌਤੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਸ਼ਰਮ ਦੇ ਵਸਨੀਕਾਂ ਦੀ ਸੇਵਾ ਵਿਚ ਅਜਿਹੇ ਉਪਰਾਲਾ ਕਰਦੇ ਹਨ। ਲਾਇਨ ਅਤੁਲ ਜੈਨ ਸਮੇਤ ਸਮੁੱਚੀ ਟੀਮ ਨੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਣਗੇ ਜਿਹਨਾਂ ਵਾਰੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਅਤੇ ਤਿਆਰੀਆਂ ਚਲ ਰਹੀਆਂ ਹਨ।  ਇਸ ਦੌਰਾਨ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਗੁਰਦੀਪ ਸਿੰਘ ਕੰਗ ਸਮੇਤ ਲਾਇਨਜ ਕਲੱਬ ਫਗਵਾੜਾ ਸਿਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਸਕੱਤਰ ਸੁਨੀਲ ਢੀਂਗਰਾ, ਉਪ ਪ੍ਰਧਾਨ ਲਾਇਨ ਜੁਗਲ ਬਵੇਜਾ, ਲਾਇਨ ਹਰਦੀਪ ਕੁਮਾਰ ਆਦਿ ਹਾਜਰ ਸਨ।

ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਨਾਲ ਦੇਸ਼ ਭਰ ਦਾ ਖੱਤਰੀ ਭਾਈਚਾਰਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ - ਰਮਨ ਨਹਿਰਾ * ਖੱਤਰੀ ਸਭਾ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ

Image
ਫਗਵਾੜਾ 9 ਜੁਲਾਈ (ਧਰੁਵ ਕਲੂਚਾ) ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਫੇਰਬਦਲ ਅਤੇ ਵਿਸਤਾਰ ਕਰਦੇ ਸਮੇਂ ਖੱਤਰੀ ਭਾਈਚਾਰੇ ਨਾਲ ਸਬੰਧਤ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਤੇ ਉੱਤਰੀ ਭਾਰਤ ਖੱਤਰੀ ਸਭਾ ਨੇ ਅਪਣੇ ਇੱਕ ਈ ਮੇਲ਼ ਵਧਾਈ ਸੰਦੇਸ਼ ਰਾਹੀਂ ਨਵਨਿਯੁਕਤ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਸਮੂਚੇ ਦੇਸ਼ ਦੇ ਖੱਤਰੀ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉੱਤਰੀ ਭਾਰਤ ਖੱਤਰੀ ਸਭਾ ਦੇ ਚੇਅਰਮੈਨ ਅਤੇ ਪੰਜਾਬ ਜੋਨ ਅਤੇ ਖੱਤਰੀ ਸਭਾ ਮੋਗਾ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ, ਉੱਤਰੀ ਭਾਰਤ ਦੇ ਪ੍ਰਧਾਨ ਰਮਨ ਨਹਿਰਾ ਫਗਵਾੜਾ ਅਤੇ ਹਰਿਆਣਾ ਜੋਨ ਦੇ ਪ੍ਰਧਾਨ ਨਰੇਸ਼ ਭੰਡਾਰੀ ਅਤੇ ਜ਼ੋਨਲ ਪ੍ਰਧਾਨ ਮਹਿਲਾ ਵਿੰਗ ਰਜਨੀ ਓਬਰਾਏ ਨੇ ਕਿਹਾ ਕਿ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਨਾਲ ਦੇਸ਼ ਭਰ ਦਾ ਖੱਤਰੀ ਭਾਈਚਾਰਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਨਾਲ ਦੇਸ਼ ਭਰ ਦੇ ਖੱਤਰੀ ਸਮਾਜ਼ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਪ੍ਰਤਿਨਿਧਿਤਾ ਮਿਲੀ ਹੈ। ਮੀਨਾਕਸ਼ੀ ਲੇਖੀ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਿਆਂ ਖੱਤਰੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਦੱਸਿਆ ਕਿ 54 ਸਾਲਾਂ ਮੀਨਾਕਸ਼ੀ ਲੇਖੀ ਮਾਣਯੋਗ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਹੈ ਅਤੇ ਦੂਸਰੀ ਬਾਰ ਦਿੱਲੀ ਤੋਂ ...

स्वच्छता अभियान सोसाइटी रजिस्टर्ड की ओर से अध्यक्ष मदन मोहन खट्टर के नेतृत्व में श्री गीता भवन मंदिर कटारा चौक फगवाड़ा में एक बैठक का आयोजन हुआ

Image
फगवाड़ा 9 जुलाई (ध्रुव कलूचा) स्वच्छता अभियान सोसाइटी रजिस्टर्ड की ओर से अध्यक्ष मदन मोहन खट्टर के नेतृत्व में श्री गीता भवन मंदिर कटारा चौक फगवाड़ा में एक बैठक का आयोजन हुआ उक्त बैठक में सर्वसम्मति से निर्णय लिया गया कि 25 जुलाई दिन रविवार को प्रातः 9:00 बजे बस स्टैंड फगवाड़ा में वृक्षारोपण कार्यक्रम का आयोजन होगा गौरतलब है कि फगवाड़ा बस स्टैंड परिसर में वर्षों से स्वच्छता अभियान सोसायटी द्वारा अनेकों बार अनगिनत पौधे लगाए गए और उनकी  संभाल भी की गई 25 जुलाई दिन रविवार को ही प्रातः 10:00 से 11:00 बजे तक आर्य समाज मंदिर बंगा रोड फगवाड़ा में  सदस्यों की वर्कशॉप का आयोजन भी किया जा रहा है इस वर्कशॉप को सफल बनाने हेतु साहिल सोनी अशीष गांधी एवं नीरज कुमार को प्रोजेक्ट इंचार्ज  बनाया गया इस वर्कशॉप में यहां सदस्यों को स्वच्छता अभियान सोसाइटी  द्वारा अब तक के किए गए कार्यों पर बनाई गई एक डॉक्यूमेंट्री जिसे जसविंदर सिंह  द्वारा तैयार किया गया है दिखाई जाएगी और आशीष गांधी के निर्देशन में  कोरियोग्राफी का भी मंचन किया जाएगा   सदस्यों को शहर की सफाई व्यवस्था...

सर्व नौजवान सभा ने करवाया नशों के विरुद्ध जागरूकता सैमीनार नशों के खात्मे में देश का मार्ग दर्शक बना पंजाब : एस.पी. सरबजीत सिंह बाहिया * पार्क में पौधारोपण कर दिया पर्यावरण सुरक्षा का संदेश

Image
फगवाड़ा 9 जुलाई (ध्रुव कलूचा) पंजाबिओ जागो, नशे त्यागो विषय पर सर्व नौजवान सभा (रजि.) की ओर से एक सैमीनार सभा के प्रधान सुखविन्द्र सिंह के नेतृत्व में स्थानीय गुरू हरगोबिन्द नगर स्थित ब्लड बैंक में करवाया गया। इस दौरान मुख्य वक्ता के तौर पर पहुँचे सरबजीत सिंह बाहिया एस.पी. फगवाड़ा ने अपने विचार पेश करते हुए कहा कि पंजाब में नशा खत्म करने के लिए पुलिस फोर्स ने विशेष मुहिम चलाई है परन्तु इस मुहिम को सफल बनाने के लिए आम जनता का सहयोग बेहद जरूरी है। इस मुहिम में महिलाएं विशेष योगदान दे सकती हैं व समाज को बेहतर बनाया जा सकता है। उन्होंने बताया कि इस समय पंजाब नशों का खात्मा करने की दिशा में अन्य राज्यों के मुकाबले काफी आगे है और पूरे देश के लिए मार्ग दर्शक की भूमिका निभा रहा है। इस सैमीनार की अध्यक्षता करते हुए थाना सदर फगवाड़ा में बतौर ट्रेनी एस.एच.ओ. तैनात डी.एस.पी. बबनदीप सिंह (पी.पी.एस.) ने पंजाब पुलिस की तरफ से चलाई जा रही नशों को करो न मुहिम में सभी को शामिल होने की अपील की। भाजपा के राष्ट्रीय सचिव और पंजाब प्रवक्ता अवतार सिंह मंड ने कहा कि नशे मानवता को सेंक की तरह खोखला कर रहे हैं। ...

सरकारी सीनियर सेकेंडरी स्कूल रानीपुर में की लाइब्रेरी में किताबों का लंगर लगाया गया

Image
फगवाड़ा : (ध्रुव कलूचा) सरकारी सीनियर सेकेंडरी स्कूल रानीपुर में की लाइब्रेरी में किताबों का लंगर लगाया गया जिला शिक्षा अधिकारी गुरदीप सिंह और उप जिला शिक्षा अधिकारी विक्रमजीत सिंह थिंड के दिशा निर्देशों पर सरकारी सीनियर सेकेंडरी स्कूल रानीपुर द्वारा गांव के गुरुद्वारा साहिब की लाइब्रेरी में पुस्तकों का लंगर लगाया गया जिसमें बच्चों और नगर निवासियों ने बहुत उत्साह से भाग लिया इस कार्य को स्कूल के प्रिंसिपल जगजीत सिंह नोडल अफसर और समूह स्टाफ में बड़ों की मेहनत से संपन्न किया गया इस दौरान बच्चों को जिंदगी में किताबों के महत्व के बारे में भी बताया गया।

ਫਗਵਾੜਾ ਦੇ ਨਵ ਨਿਯੁਕਤ ਐਸ.ਐਮ.ਓ.ਡਾ. ਲੈਂਬਰ ਰਾਮ ਨੇ ਅਹੁੱਦਾ ਸੰਭਾਲ ਕੰਮ ਕੀਤਾ ਸੂਰੁ ਕਿਹਾ ਜੇਕਰ ਹਸਪਤਾਲ 'ਚ ਕਿਸੇ ਵੀ ਮਰੀਜ ਨੂੰ ਕੋਈ ਪ੍ਰੇਸ਼ਾਨੀ ਆਉਦੀ ਹੈ ਤਾਂ ਉਹ ਸਿੱਧੇ ਆ ਕੇ ਮੈਨੂੰ ਮਿਲ ਸਕਦਾ ਹੈ

Image
ਫਗਵਾੜਾ  (ਧਰੁਵ ਕਲੂਚਾ) ਸਿਵਲ ਹਸਪਤਾਲ ਫਗਵਾੜਾ ਵਿਖੇ  ਜਿੱਥੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਵਲੋਂ ਕੀਤੀਆ ਬੇਹਤਰੀਨ ਸੇਵਾਵਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਉੱਥੇ ਹੀ ਨਵ ਨਿਯੁਕਤ ਅੈਸ.ਐਮ.ਓ.ਡਾ.ਲੈਂਬਰ ਰਾਮ ਵਲੋਂ ਅਹੁੱਦਾ ਸੰਭਾਲ ਕੰਮ ਸ਼ੁਰੂ ਕੀਤਾ। ਜਿਨ੍ਹਾਂ ਦਾ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ੲਿਸ ਮੌਕੇ ਵਿਸ਼ੇਸ਼ ਮੁਲਾਕਾਤ ਦੋਰਾਨ ਹਸਪਤਾਲ ਵਿੱਖੇ ਖਾਲੀ ਪਈਆਂ ਕੁਝ ਅਸਾਮੀਆਂ ਜਿਨ੍ਹਾਂ ਚ ਸਕਿਨ ਸਪੈਸ਼ਲਿਸਟ,ਬੀ.ਟੀ.ਓ, ਈ.ਐਮ.ਓ , ਤੋਂ ਇਲਾਵਾ 100 ਬੈਂਡ ਵਾਲੇ ਇਸ ਹਸਪਤਾਲ ਮਰੀਜਾ ਦੀ ਗਿਣਤੀ ਵਧੇਰੇ ਹੋਣ ਕਾਰਨ ਫਗਵਾੜਾ ਅਤੇ ਇਸ ਦੇ ਲਾਗਲੇ ਇਲਾਕੇ ਬੰਗਾ , ਗੁਰਾਇਆ , ਨੂਰਮਹਿਲ ਆਦਿ ਇਲਾਕਿਆ ਦੇ ਮਰੀਜ਼ ਫਗਵਾੜਾ ਸਿਵਲ ਹਸਪਤਾਲ ਨੂੰ ਪਹਿਲ ਦਿੰਦੇ ਹਨ ਜਿਸ ਕਰਕੇ ਇੱਥੇ ਡਿਲੀਵਰੀ ਕੇਸ ਵੀ ਵੱਡੀ ਗਿਣਤੀ ਚ ਆਉਂਦੇ ਹਨ ਪਰ 2 ਗਾਇਨਾਕੋਲੋਜਿਸਟ  ਹੋਣ ਕਾਰਨ ਕਈ ਵਾਰ ਇਕ ਦੇ ਵੀ ਛੁੱਟੀ ਤੇ ਚੱਲੇ ਜਾਣ ਕਾਰਣ ਮਰੀਜਾ ਨੂੰ ਭਾਰੀ ਪਰੇਸਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ  ਜਿਨ੍ਹਾਂ ਦੀ ਗਿਣਤੀ ਵਧਾਈ ਜਾਵੇ। ਇਸੇ ਤਰ੍ਹਾਂ ਸਰਜਰੀ ਕੇਸ ਵੀ ਕਾਫੀ ਨਿਕਲਦੇ ਹਨ ਜਿਸ ਕਾਰਨ 1 ਸਰਜਨ ਹੋਣ ਕਾਰਨ ਮਰੀਜਾ ਨੂੰ ਕਾਫੀ ਪ੍ਰੇਸ਼ਾਨੀ ਦਰਪੇਸ਼ ਆਉਂਦੀ ਹੈ ਇਸ ਲਈ ਸਰਜਨ ਹੋਰ ਲਿਆਦਾ ਜਾਵੇ ਇਸੇ ਤਰ੍ਹਾਂ ਸੀ.ਟੀ. ਸਕੈਨ ਮਸ਼ੀਨ,ਫਿਜ਼ੀਓਥਰੈਪਿਸਟ , ਆਦਿ ਪ੍ਰਮੁੱਖ ਹਨ ਡਾ ਲੈਂਬਰ...

ਲਾਇਨਜ ਕਲੱਬ ਫਗਵਾੜਾ ਸਿਟੀ ਨੇ ਨਵੇਂ ਸੈਸ਼ਨ ਦੇ ਪਹਿਲੇ ਪ੍ਰੋਜੈਕਟ ਤਹਿਤ ਸਕੂਲ ਵਿਚ ਬੂਟੇ ਲਗਾਏ * ਵਾਤਾਵਰਣ ਸੁਰੱਖਿਆ ਹਰ ਇਨਸਾਨ ਦਾ ਮੁਢਲਾ ਫਰਜ਼ - ਅਤੁਲ ਜੈਨ

Image
ਫਗਵਾੜਾ 6 ਜੁਲਾਈ (ਧਰੁਵ ਕਲੂਚਾ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਵਲੋਂ ਕਲੱਬ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਸਾਲ 2021-22 ਦਾ ਪਹਿਲਾ ਪ੍ਰੋਜੈਕਟ ਕਰਦਿਆਂ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਸਥਾਨਕ ਸ੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਲਦਾਰ, ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਸਮਾਗਮ ਵਿਚ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨਵੀਂ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਲਾਇਨ ਅਤੁਲ ਜੈਨ ਅਤੇ ਉਹਨਾਂ ਦੀ ਸਮੁੱਚੀ ਟੀਮ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ 321-ਡੀ ਦੀਆਂ ਸਮੂਹ ਕੱਲਬਾਂ ‘ਚ ਮੋਹਰੀ ਸਥਾਨ ਤੇ ਰਹੇਗੀ। ਕਲੱਬ ਪ੍ਰਧਾਨ ਅਤੁਲ ਜੈਨ ਅਤੇ ਸਕੱਤਰ ਸੁਨੀਲ ਢੀਂਗਰਾ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਵਿਚ ਸਹਿਯੋਗ ਦੇਣਾ ਅਤੇ ਵੱਧ ਤੋਂ ਵੱਧ ਬੂਟੇ ਲਗਾਉਣਾ ਹਰ ਇਨਸਾਨ ਦਾ ਮੁਢਲਾ ਫਰਜ਼ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਅਨੇਕਾਂ ਪ੍ਰੋਜੈਕਟ ਕੀਤੇ ਜਾਣਗੇ ਜਿਹਨਾਂ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਲਾਇਨ ਅਮਿਤ ਸ਼ਰਮਾ ਆਸ਼ੂ ਕੈਸ਼ੀਅਰ, ਲਾਇਨ ਸੰਜੀਵ ਲਾਂਬਾ ਪੀ.ਆਰ.ਓ. ਤੋਂ ਇਲਾਵਾ ਲਾਇਨ ਜੁਗਲ ਬਵੇਜਾ, ਲਾਇਨ ਜਸਵੀਰ ਮਾਹੀ, ਲਾਇਨ ਸੰਜੇ ਤ੍ਰੇਹਨ, ਲਾਇਨ ਸੰਜੀਵ ਸੂਰੀ, ਲਾਇਨ ਸੁਮਿਤ ਭੰਡਾਰੀ ਆਦਿ ਹਾਜਰ ਸਨ।

श्री राम जन्मभूमि शिलान्यास की वर्षगांठ भव्य स्तर पर मनायेगी पंजाब हिन्द फोर्स : बिन्नी कौड़ा * मंगल सिंह को सौंपा जिला उपाध्यक्ष का पदभार

Image
फगवाड़ा 5 जुलाई (ध्रुव कलूचा) पंजाब हिन्द फोर्स की एक बैठक बी.सी. सैल पंजाब के प्रधान कमल राजपूत की अध्यक्षता में स्थानीय अणखी नगर स्थित कार्यालय में संपन्न हुई। जिसमें फोर्स के वरिष्ठ नेता बिन्नी कौड़ा, राकेश शर्मा तथा सुनीष अग्रवाल लाडी विशेष तौर पर शामिल हुए। बैठक के दौरान मंंगल सिंह को जिला कपूरथला इकाई के उपाध्यक्ष पद की कमान सौंपी गई जबकि दो नए सदस्यों बिट्टू कुमार व राजिन्द्र कुमार को फोर्स की सदस्यता ग्रहण करवाई गई। बैठक संबंधी विस्तृत जानकारी देते हुए बिन्नी कौड़ा एवं अन्यों ने बताया कि आगामी 5 अगस्त को श्रीराम जन्मभूमि मंदिर के शिलान्यास की वर्षगांठ को धूमधाम से मनाया जाएगा। बिन्नी कौड़ा ने बताया कि इस संबंधी कार्यक्रम की रूपरेखा तैयार की जा रही है। शीघ्र ही अंतिम रूप देकर विस्तार से बताया जाएगा। इस अवसर पर अमरीक सिंह, फगवाड़ा चेयरमैन राजकुमार राजू, फगवाड़ा प्रधान दीपक कुमार, मजदूर सैल फगवाड़ा के प्रधान राजन राय, मजदूर सैल का उप प्रधान उमेश पासवान, फगवाड़ा उप प्रधान सुरिन्द्र कुमार व रोहन इत्यादि उपस्थित थे।

ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਕੋਠੀ ਦੇ ਘੇਰਾਉ ਲਈ ਯੁਵਾ ਮੋਰਚਾ ਦੇ ਅਹੁਦੇਦਾਰ ਰਵਾਨਾ -ਨਸ਼ਾ ਖ਼ਤਮ ਕਰਨ ਦੀ ਸੌਂਹ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪੰਜਾਬੀਆਂ ਨਾਲ ਧੋਖਾ-ਨਿਤਿਨ ਚੱਢਾ

Image
ਫਗਵਾੜਾ 5 ਜੁਲਾਈ (ਧਰੁਵ ਕਲੂਚਾ) ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਉ ਕਰਨ ਲਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਸੱਦੇ ਤੇ ਭਾਜਯੁਮੋਂ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ ਅਤੇ ਇੰਚਾਰਜ ਪ੍ਰਤੀਕ ਮੂਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਅਤੇ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਦੀ ਅਗਵਾਈ ਵਿਚ ਇੱਕ ਜਥਾ ਫਗਵਾੜਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਧੱਕੇ ਤੇ ਧੋਖੇ ਨਾਲ ਰਾਜ ਕੀਤਾ ਅਤੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸੱਤਾ ਸੰਭਾਲਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਸ਼੍ਰੱੀ ਗੁਟਕਾ ਸਾਹਿਬ ਦੀ ਸੌਂਹ ਖ਼ਾਕੇ ਅਤੇ ਤਖ਼ਤ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਦਿੱਤਾ ਸੀ ਕਿ ਉਹ ਚਾਰ ਹਫ਼ਤੇ ਵਿਚ ਨਸ਼ਾ ਜੜੋ ਪੁੱਟ ਦੇਣਗੇ। ਪਰ ਹੋਇਆ ਇਸ ਦੇ ਉਲਟ ਖ਼ੁਦ ਕਾਂਗਰਸ ਨੇਤਾ ਜ਼ਹਿਰੀਲੀ ਸ਼ਰਾਬ ਵਰਗੇ ਮਾਮਲਿਆਂ ਵਿਚ ਸ਼ਾਮਲ ਹੋ ਗਏ ਅਤੇ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਨ ਲੱਗੇ। ਭਾਜਯੁਮੋਂ ਅੱਜ ਇਸ ਗੱਲ ਲਈ ਪੰਜਾਬੀਆਂ ਨਾਲ ਕੀਤਾ ਧੋਖੇ ਦਾ ਜਵਾਬ ਮੰਗਣ ਲਈ ਕੈਪਟਨ ਦੀ ਰਿਹਾਇਸ਼ ਅੱਗੇ ਜਾ ਰਿਹਾ ਹੈ। ਕਪੂਰਥਲਾ ਮੰਡਲ ਪ੍ਰਧਾਨ ਪੀਉਸ਼ ਮਨਚੰਦਾ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦਾ ...

ਯੂ.ਪੀ. ਜਿਲ੍ਹਾ ਪੰਚਾਇਤ ਚੋਣਾਂ ‘ਚ ਸ਼ਾਨਦਾਰ ਜਿੱਤ ਨੇ ਦਿਖਾਇਆ ਮੋਦੀ-ਯੋਗੀ ਦੀ ਜੋੜੀ ਦਾ ਦਮ * ਕਿਹਾ - ਪੰਜਾਬ ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ

Image
ਫਗਵਾੜਾ 5 ਜੁਲਾਈ (ਧਰੁਵ ਕਲੂਚਾ) ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੰਚਾਇਤ ਪ੍ਰਧਾਨਾਂ ਲਈ ਹੋਈਆਂ ਚੋਣ ‘ਚ ਭਾਰਤੀ ਜਨਤਾ ਪਾਰਟੀ ਨੂੰ 75 ਵਿਚੋਂ ਰਿਕਾਰਡ 67 ਸੀਟਾਂ ‘ਤੇ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਦੀ ਨੁਕਤਾਚੀਨੀ ਕਰਨ ਵਾਲਿਆਂ ਦੇ ਮੂੰਹ ਤੇ ਇਸ ਸ਼ਾਨਦਾਰ ਜਿੱਤ ਨੇ ਤਾਲੇ ਲਗਾ ਦਿੱਤੇ ਹਨ। ਮੋਦੀ-ਯੋਗੀ ਦੀ ਜੋੜੀ ਨੇ ਵਿਰੋਧੀਆਂ ਨੂੰ ਆਪਣਾ ਦਮ ਦਿਖਾ ਦਿੱਤਾ ਹੈ। ਦੇਸ਼ ਦਾ ਹਰ ਵਰਗ ਅੱਜ ਭਾਜਪਾ ਦੇ ਨਾਲ ਹੈ। ਪੰਜਾਬ ਵਿਚ ਵੀ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਭਾਜਪਾ ਦਾ ਝੰਡਾ ਲਹਿਰਾਏਗਾ ਅਤੇ ਪਹਿਲੀ ਵਾਰ ਇੱਕਲਿਆਂ ਚੋਣ ਲੜਕੇ ਜਿੱਤ ਦਾ ਨਵਾਂ ਰਿਕਾਰਡ ਭਾਰਤੀ ਜਨਤਾ ਪਾਰਟੀ ਕਾਇਮ ਕਰੇਗੀ। ਉਹਨਾਂ ਕਿਹਾ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਸਿਰਫ ਭਾਜਪਾ ਹੀ ਉਹ ਪਾਰਟੀ ਹੈ ਜੋ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦਾ ਦਮ ਰੱਖਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ‘ਚ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਇੱਥੋਂ ਤੱਕ ਕੇ ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ ਜਿਸਦੀ ਸਜਾ ਜਨਤਾ ਤਾਂ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਦੇਵੇਗੀ ਹੀ ਪਰ ਪਰਮਾਤਮਾ ਵੀ ਮਾਫ ...

सीनियर सिटीजन वैल्फेयर सोसायटी में शामिल हुए समाज सेवक रमन नेहरा * गुलदस्ता भेंट कर सोसायटी ने किया स्वागत

Image
फगवाड़ा 5 जुलाई (ध्रुव कलूचा) एफ.सी.आई. जालंधर शाखा से बतौर प्रबंधक सेवानिवृत हुए प्रसिद्ध समाज सेवक श्री रमन नेहरा ने अपने जीवन की 60वीं वर्षगांठ के अवसर पर सीनियर सिटीजन वैल्फेयर सोसायटी की सदस्यता ग्रहण की। जिस पर सोसायटी के प्रधान धीरज सिंह सग्गू तथा महासचिव रामलुभाया ने रमन नेहरा को जन्मदिन की हार्दिक शुभकामनाएं भेंट की तथा गुलदस्ता भेंट कर स्वागत करते हुए सीनियर सिटीजन वैल्फेयर सोसायटी में शामिल किया। सोसायटी के कैशियर विश्वामित्र शर्मा तथा कुलदीप सिंह सीहरा ने कहा कि सरकारी सेवा तथा परिवारिक दायित्व निभाते हुए रमन नेहरा हमेशा समाज सेवा से जुड़े रहे हैं। उन्हें पूर्ण विश्वास है कि अब सेवानिवृति के पश्चात वे उनकी संस्था के साथ जुड़ कर सीनियर सिटीजनस के कल्याण में महत्वपूर्ण योगदान देंगे। श्री रमन नेहरा ने सोसायटी के पदाधिकारियों एवं सदस्यों का आभार जताते हुए कहा कि वे तन-मन से सीनियर सिटीजन वैल्फेयर सोसायटी से जुड़े हैं और संस्था की गतिविधियों में बढ़चढ़ कर भाग लेने के साथ ही हर संभव सहयोग भी करेंगे। इस अवसर पर सोसयटी के समूह सदस्य उपस्थित थे।

ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਲੱਕ ਤੋੜਵੀਂ ਮਹਿੰਗਾਈ ਕਰਕੇ ਜਨਤਾ ਦਾ ਜੀਣਾ ਕੀਤਾ ਮੁਹਾਲ - ਐਡਵੋਕੇਟ ਭੱਟੀ

Image
ਫਗਵਾੜਾ 5 ਜੁਲਾਈ (ਧਰੁਵ ਕਲੂਚਾ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਵੱਧਦੀ ਮਹਿੰਗਾਈ ਲਈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਦੇ ਹੋਏ ਅੱਜ ਇੱਥੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਗਲਤ ਨੀਤੀਆਂ ਦੀ ਵਜ੍ਹਾ ਨਾਲ ਜਿੱਥੇ ਰੋਜਾਨਾ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਹਨ ਉੱਥੇ ਹੀ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਟੇਟ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇਕ ਦੂਸਰੇ ਨੂੰ ਦੋਸ਼ੀ ਦੱਸਦੀਆਂ ਹਨ ਪਰ ਇਹਨਾਂ ਦੀ ਸਿਆਸੀ ਖਿੱਚੋਤਾਨ ਵਿਚ ਜਨਤਾ ਭੁੱਖੀ ਮਰਨ ਲਈ ਮਜਬੂਰ ਹੋ ਗਈ ਹੈ। ਮਹਿੰਗਾ ਪੈਟਰੋਲ, ਮਹਿੰਗਾ ਡੀਜਲ ਅਤੇ ਮਹਿੰਗੀ ਰਸੋਈ ਗੈਸ ਨੇ ਕੋਵਿਡ-19 ਕੋਰੋਨਾ ਕਾਲ ਵਿਚ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਉਹਨਾਂ ਮੋਦੀ ਅਤੇ ਕੈਪਟਨ ਸਰਕਾਰ ਤੋਂ ਜਿੱਥੇ ਪੁਰਜੋਰ ਮੰਗ ਕੀਤੀ ਕਿ ਲੋਕਾਂ ਤੇ ਤਰਸ ਕਰਦੇ ਹੋਏ ਮਹਿੰਗਾਈ ਘਟਾਉਣ ਦਾ ਉਪਰਾਲਾ ਕਰਨ ਉੱਥੇ ਹੀ ਕਿਹਾ ਕਿ ਜੇਕਰ ਇਸੇ ਤਰ੍ਹਾਂ ਮਹਿੰਗਾਈ ਵੱਧਦੀ ਰਹੀ ਤਾਂ ਭਾਜਪਾ ਅਤੇ ਕਾਂਗਰਸ ਦਾ ਸਿਆਸੀ ਵਜੂਦ ਖਤਮ ਹੋ ਜਾਵੇਗਾ। ਕਿਉਂਕਿ ਕੋਰੋਨਾ ਕਾਲ ਵਿਚ ਜਿੱਥੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਉੱਥੇ ਹੀ ਲਾਕਡਾਉਨ ਨੇ ਕਾਰੋਬਾਰ ਖਤਮ ਕਰ ਦਿੱਤੇ ਹਨ। ਲੋਕ ਸੱਤਾ ਵਿਚ ਬੈਠੇ ਸਿਆਸੀ ਆਗੂਆਂ ਦੀਆਂ ਕਾਰ...

ਅੰਗਹੀਣਾਂ ਲਈ ਰੁਜ਼ਗਾਰ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ - ਅਨੀਤਾ ਸੋਮ ਪ੍ਰਕਾਸ਼ * ਅੰਗਹੀਣਤਾਂ ਦਾ ਪ੍ਰਤੀਸ਼ਤ ਘਟਾ ਕੇ ਨਾ ਬਣਾਏ ਜਾਣ ਸਰਟੀਫਿਕੇਟ - ਅਰੁਣ ਖੋਸਲਾ * ਤਿੰਨ ਲੋੜਵੰਦਾਂ ਨੂੰ ਵੰਡੀਆਂ ਟਰਾਈ ਸਾਇਕਲਾਂ

Image
ਫਗਵਾੜਾ 4 ਜੁਲਾਈ (ਧਰੁਵ ਕਲੂਚਾ) ਪ੍ਰਸਿੱਧ ਸਮਾਜ ਸੇਵਿਕਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਵਲੋਂ ਅੱਜ ਤਿੰਨ ਲੋੜਵੰਦ ਅੰਗਹੀਣਾਂ ਨੂੰ ਟਰਾਈ ਸਾਇਕਲਾਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟਰਾਈ ਸਾਇਕਲ ਅਤੇ ਵਹੀਲ ਚੇਅਰਾਂ ਲੈਣ ਦੇ ਚਾਹਵਾਨ ਲੋੜਵੰਦਾਂ ਦੀਆਂ ਪੰਜਾਹ ਦਰਖਾਸਤਾਂ ਵੀ ਲਈਆਂ ਅਤੇ ਭਰੋਸਾ ਦਿੱਤਾ ਕਿ ਸ੍ਰੀ ਸੋਮ ਪ੍ਰਕਾਸ਼ ਜੋ ਕਿ ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਹਨ ਦੇ ਸਹਿਯੋਗ ਨਾਲ ਜਲਦੀ ਹੀ ਸਾਰੇ ਲੋੜਵੰਦਾਂ ਨੂੰ ਵਹੀਲ ਚੇਅਰਾਂ ਅਤੇ ਟਰਾਈ ਸਾਇਕਲਾਂ ਦਾ ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਬੰਧ ਕਰਵਾ ਕੇ ਦੇਣਗੇ। ਇਸ ਦੌਰਾਨ ਉਹਨਾਂ ਇਹ ਕਿਹਾ ਕਿ ਲੋੜਵੰਦ ਅੰਗਹੀਣਾਂ ਲਈ ਰੁਜਗਾਰ ਦੇ ਪ੍ਰਬੰਧ ਦਾ ਵੀ ਉਹ ਹਰ ਸੰਭਵ ਉਪਰਾਲਾ ਕਰਨਗੇ। ਉਹਨਾਂ ਦੇ ਨਾਲ ਮੌਜੂਦ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਅੱਜ ਜਿਹਨਾਂ ਤਿੰਨ ਲੋੜਵੰਦਾਂ ਨੂੰ ਟਰਾਈ ਸਾਇਕਲਾਂ ਦਿੱਤੀਆਂ ਗਈਆਂ ਹਨ ਉਹਨਾਂ ਵਿਚ ਦੋ ਗੁਰੂ ਹਰਿਸਹਾਏ ਅਤੇ ਇਕ ਲੋੜਵੰਦ ਫਗਵਾੜਾ ਨਾਲ ਸਬੰਧਤ ਹੈ। ਉਹਨਾਂ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਅੰਗਹੀਣਾਂ ਦੇ ਮੈਡੀਕਲ ਸਰਟੀਫਿਕਟ ਉਹਨਾਂ ਦੀ ਅੰਗਹੀਣਤਾ ਪ੍ਰਤੀਸ਼ਤ ਦੇ ਹਿਸਾਬ ਨਾਲ ਬਣਾਏ ਜਾਣ ਕਿਉਂਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ 60 ਫੀਸਦੀ ਤੋਂ ਵੱਧ ਅੰਗਹੀਣਤਾ ਸਰਟੀਫਿਕੇਟ ਵਿਚ ਦਰਜ ਨਹੀਂ ਕਰ ਰਿਹਾ ਜਦ...

पंजाब विधानसभा चुनाव को लेकर शाहकोट के भाजपा वर्करों में विशेष उत्साह : लोकेश नारंग

Image
फगवाड़ा 3 जुलाई (ध्रुव कलूचा) आगामी वर्ष 2022 में होने वाले पंजाब विधानसभा चुनाव को देखते हुए भारतीय जनता पार्टी द्वारा शाहकोट विधानसभा हलके के इंचार्ज नियुक्त किए एडवोकेट लोकेश नारंग ने शाहकोट में भाजपा वर्करों के साथ बैठक कर चुनावी रणनीति बारे विचार विमर्श किया। उन्होंने शाहकोट की राजनीतिक गतिविधियों तथा क्षेत्र के मुद्दों के बारे में भाजपा कार्यकर्ताओं से जानकारी प्राप्त करने के पश्चात उनमें चुनाव को लेकर जोश का संचार किया तथा कहा कि केन्द्र की नरेन्द्र मोदी सरकार की लोकप्रियता तथा देश हित में किये जा रहे कार्यों के बल पर ही पंजाब विधानसभा चुनाव लड़ा जाएगा। पंजाब एक सीमांत क्षेत्र है जहां पाकिस्तान की ओर से माहौल बिगाडऩे की अक्सर कोशिश जारी रहती है जिसे देखते हुए पंजाब के लोग अब प्रदेश स्तर पर भाजपा को सत्ता सौंपन के पक्षधर हैं। इससे पूर्व शाहकोट पधारने पर भाजपा के जिला प्रधान सुदर्शन सोबती, महासचिव संयम मैसन, मंडल प्रधान संजीव सोबती, जिला सोशल मीडिया इंचार्ज राहुल कौशल, कन्वीनर विवेक शर्मा तथा महासचिव राजिन्द्र कुमार गुप्ता सहित अन्य भाजपा कार्यकताओं की ओर से हलका इंचार्ज लोकेश नार...

ਸਰੋਜ ਪੱਬੀ ਨੂੰ ਐਲਾਨਿਆ ਇਨਰਵ੍ਹੀਲ ਕਲੱਬ ਫਗਵਾੜਾ ਦੀ ਪ੍ਰਧਾਨ * ਤਿੰਨ ਪ੍ਰੋਜੈਕਟ ਨੇਪਰੇ ਚਾੜ੍ਹ ਕੇ ਕੀਤਾ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ

Image
ਫਗਵਾੜਾ 3 ਜੁਲਾਈ (ਧਰੁਵ ਕਲੂਚਾ) ਇਨਰਵ੍ਹੀਲ ਕਲੱਬ ਫਗਵਾੜਾ ਦੀ ਇਕ ਮੀਟਿੰਗ ਕੇਸ਼ਲਤਾ ਬਿਮਰਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕਲੱਬ ਦੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਕਰਦਿਆਂ ਸ੍ਰੀਮਤੀ ਸਰੋਜ ਪੱਬੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ ਅਤੇ ਨਵ ਨਿਯੁਕਤ ਪ੍ਰਧਾਨ ਸਰੋਜ ਪੱਬੀ ਨੇ ਸਮੂਹ ਕੱਲਬ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਆਪਣੀ ਕਾਰਜਕਾਰਣੀ ਘੋਸ਼ਿਤ ਕਰਦਿਆਂ ਸ੍ਰੀਮਤੀ ਪ੍ਰੀਤੀ ਕੌਰ ਨੂੰ ਸਕੱਤਰ, ਡਾ. ਸੀਮਾ ਰਾਜਨ ਨੂੰ ਕੈਸ਼ੀਅਰ, ਰੀਤੂ ਗੁਪਤਾ ਨੂੰ ਆਈ.ਐਸ.ਓ. ਤੇ ਸ੍ਰੀਮਤੀ ਭਾਰਤੀ ਰਾਓ ਨੂੰ ਐਡੀਟਰ ਦੀ ਜਿੰਮੇਵਾਰੀ ਦਿੱਤੀ। ਇਸ ਦੌਰਾਨ ਕਲੱਬ ਵਲੋਂ ਤਿੰਨ ਪ੍ਰੋਜੈਕਟਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ। ਪਹਿਲਾ ਪ੍ਰੋਜੈਕਟ ਡਾਕਟਰ ਦਿਵਸ ਨੂੰ ਸਮਰਪਿਤ ਕਰਦੇ ਹੋਏ ਡਾ. ਦਵਿੰਦਰ ਕੌਰ, ਡਾ. ਸੀਮਾ ਰਾਜਨ, ਡਾ. ਅਨੀਤਾ ਕਟਾਰੀਆ, ਡਾ. ਸਿਮਰਨ, ਡਾ. ਪਰਮਜੀਤ, ਡਾ. ਮੀਨੂੰ ਟੰਡਨ ਅਤੇ ਡਾ. ਨਵਨੀਤ ਨੂੰ ਕੋਵਿਡ-19 ਦੌਰਾਨ ਨਿਭਾਈਆਂ ਬਿਹਤਰੀਨ ਸੇਵਾਵਾਂ ਸਦਕਾ ਸਨਮਾਨਤ ਕੀਤਾ ਗਿਆ। ਦੂਸਰਾ ਪ੍ਰੋਜੈਕਟ ਸੀ.ਏ. ਦਿਵਸ ਨੂੰ ਸਮਰਪਿਤ ਕਰਦਿਆਂ ਚਾਰਟਿਡ ਅਕਾਉਂਟੈਂਟ ਨੰਦਨੀ ਕਵਾਤਰਾ ਨੂੰ ਸਨਮਾਨਤ ਕੀਤਾ ਅਤੇ ਤੀਸਰਾ ਪ੍ਰੋਜੈਕਟ ਵਾਤਾਵਰਣ ਤੇ ਸਵੱਛਤਾ ਮੁਹਿਮ ਨੂੰ ਸਮਰਪਿਤ ਕਰਦੇ ਹੋਏ ਕਲੱਬ ਮੈਂਬਰਾਂ ਵਲੋਂ ਤਿਆਰ ਕੀਤੀਆਂ ਈ-ਬਿ੍ਰਕਸ ਦੀ ਪ੍ਰਦਰਸ਼ਨੀ ਲਗਾਈ ਗਈ। ਕਲੱਬ ਵਲੋਂ ਸ੍ਰੀਮਤੀ ਕੇਸ਼ਲਤਾ ਬਿਮਰਾ ਦੀ ਰਿਹਾਇਸ਼ ਦੇ ਨਜਦੀਕ ਚਾਲੀ ਬੂਟੇ ਵੀ ਲਗਾਏ ਗਏ। ਮੀਟ...