Posts

Showing posts from March, 2020

ਨਿਰਧਾਰਤ ਕੀਮਤਾਂ ਤੋਂ ਵੱਧ ਰੇਟ ਵਸੂਲਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਡੀ. ਸੀ

Image
ਕਪੂਰਥਲਾ 31 ਮਾਰਚ : ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਅਤੇ ਸੇਵਾਵਾਂ ਉਨਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕਦਮ ਉਠਾਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਬੰਧਤ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਡਾਇਰੈਕਟਰੀ ਜਾਰੀ ਕੀਤੀ ਗਈ ਹੈ ਅਤੇ ਜ਼ਿਲਾ ਵਾਸੀ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਫੋਨ ਕਰਕੇ ਸਾਰਾ ਲੋੜੀਂਦਾ ਸਾਮਾਨ ਮੰਗਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਿਆਨਾ ਅਤੇ ਹੋਰ ਵੱਖ-ਵੱਖ ਚੀਜ਼ਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਤਰਾਂ ਸਬਜ਼ੀਆਂ ਦੇ ਰੇਟ ਵੀ ਰੋਜ਼ਾਨਾ ਨਿਰਧਾਰਤ ਕੀਤੇ ਜਾਂਦੇ ਹਨ। ਉਨਾ ਸਬੰਧਤ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਸ ਔਖੀ ਘੜੀ ਵਿਚ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਕੋਲੋਂ ਨਿਰਧਾਰਤ ਰੇਟ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮਾਂਖੋਰੀ ਕੀਤੀ ਜਾਵੇ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਅਚਾਨਕ ਛਾਪੇਮਾਰੀ ਕਰਕੇ ਅਜਿਹੇ ਵਰਤਾਰੇ ਨੂੰ ਠੱਲ ਪਾਉਣਗੀਆਂ। ਉਨਾਂ ਲੋਕਾਂ ਨੂੰ ਘਰਾ...

ਫਗਵਾੜਾ ਸਬ ਡਵੀਜਨ ਨੂੰ ਸੈਨਿਟਾਈਜ ਕਰਨ ਦਾ ਕੰਮ ਹੋਇਆ ਮੁਕੱਮਲ - ਬਲਵਿੰਦਰ ਸਿੰਘ ਧਾਲੀਵਾਲ * 14 ਅਪ੍ਰੈਲ ਤੱਕ ਸੰਯਮ ਨਾਲ ਲਾਕ ਡਾਊਨ ਦੀ ਪਾਲਣਾ ਕਰਨ ਲੋਕ

Image
ਫਗਵਾੜਾ 31 ਮਾਰਚ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਏ.ਡੀ.ਸੀ. ਫਗਵਾੜਾ ਗੁਰਮੀਤ ਸਿੰਘ ਮੁਲਤਾਨੀ ਦੇ ਦਫਤਰ 'ਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨਾਂ ਫਗਵਾੜਾ ਵਿਚ ਜਾਰੀ ਸੈਨੀਟਾਈਜੇਸ਼ਨ ਦੇ ਕੰਮ ਬਾਰੇ ਜਾਣਕਾਰੀ ਲਈ। ਅਧਿਕਾਰੀਆਂ ਨੇ ਉਨਾਂ ਨੂੰ ਦੱਸਿਆ ਕਿ ਫਗਵਾੜਾ ਨੂੰ ਸੈਨੀਟਾਈਜ ਕਰਨ ਦਾ ਕੰਮ ਮੁਕੱਮਲ ਕਰ ਲਿਆ ਗਿਆ ਹੈ। ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਸਾਰੇ ਰਿਹਾਇਸ਼ੀ ਇਲਾਕਿਆਂ, ਮੁਹੱਲਿਆਂ ਅਤੇ ਕਲੋਨੀਆਂ ਨੂੰ ਪੂਰੀ ਤਰਾਂ ਸੈਨੀਟਾਈਜ ਕੀਤਾ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਫਗਵਾੜਾ ਸਮੇਤ ਪੂਰੇ ਜਿਲਾ ਕਪੂਰਥਲਾ ਵਿਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰੀ ਹੁਕਮਾ ਤੱਕ ਪੂਰੀ ਸਤਰਕਤਾ ਵਰਤੀ ਜਾਵੇਗੀ। ਸ਼ਹਿਰ ਅਤੇ ਪਿੰਡਾਂ ਨੂੰ ਸੈਨੀਟਾਈਜ ਕਰਨ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਚੁੱਕਾ ਹੈ ਫਿਰ ਵੀ ਜੇਕਰ ਕੋਈ ਮੁਹੱਲਾ ਇਸ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉੱਥੋਂ ਦੇ ਵਸਨੀਕ ਖੁਦ ਉਨਾਂ ਨਾਲ ਜਾਂ ਕਾਰਪੋਰੇਸ਼ਨ ਕਮੀਸ਼ਨਰ ਗੁਰਮੀਤ ਸਿੰਘ ਮੁਲਤਾਨੀ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਗੰਭੀਰਤਾ ਰੱਖਣ ਅਤੇ ਲਾਕ ਡਾਊਨ ਦੇ ਹੁਕਮਾ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ 14 ਅਪ੍ਰੈਲ ਤੱਕ ਅਸੀਂ...

ਫਗਵਾੜਾ 'ਚ ਸਬਜੀ ਦੀ ਲੁੱਟ ਨੂੰ ਰੋਕਣ ਲਈ ਵਿਧਾਇਕ ਧਾਲੀਵਾਲ ਨੇ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ * ਚੁਨਿੰਦਾ ਰੇਹੜੀਆਂ ਰਾਹੀਂ ਵਾਰਡ ਪੱਧਰ ਤੇ ਹੋਵੇਗੀ ਸਬਜੀ ਦੀ ਸਪਲਾਈ * ਹਰ ਰੇਹੜੀ ਤੇ ਰੋਜਾਨਾ ਜਾਰੀ ਹੋਣ ਵਾਲੀ ਰੇਟ ਲਿਸਟ ਲਾਉਣ ਜਰੂਰੀ

Image
ਫਗਵਾੜਾ 30 ਮਾਰਚ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਜਾਰੀ ਕਰਫਿਊ ਦੇ ਦੌਰਾਨ ਮਹਿੰਗੀ ਸਬਜੀ ਵੇਚਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੌਹਲ ਦੇ ਦਫਤਰ ਵਿਖੇ ਮੰਡੀ ਬੋਰਡ ਦੇ ਡੀ.ਐਮ.ਓ. ਰੁਪਿੰਦਰ ਸਿੰਘ ਮਿਨਹਾਸ, ਸਕੱਤਰ ਗੁਰਇਕਬਾਲ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸਬਜੀ ਦੀ ਥੋਕ ਅਤੇ ਪਰਚੂਨ ਪੱਧਰ ਤੇ ਹੋ ਰਹੀ ਲੁੱਟ ਨੂੰ ਰੋਕਣ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੋਜਾਨਾ ਸਬਜੀ ਦੀ ਥੋਕ ਅਤੇ ਪਰਚੂਨ ਭਾਅ ਦੀ ਲਿਸਟ ਤਿਆਰ ਹੋਵੇਗੀ ਅਤੇ ਜਿਹਨਾਂ ਰੇਹੜੀ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ ਸਿਰਫ ਉਹੀ ਵਾਰਡ ਪੱਧਰ ਤੇ ਜਾ ਕੇ ਸਬਜੀ ਵੇਚਣਗੇ। ਵਾਰਡ ਦੇ ਖੇਤਰਫਲ ਦੇ ਹਿਸਾਬ ਨਾਲ ਲੋੜ ਅਨੁਸਾਰ ਰੇਹੜੀਆਂ ਨੂੰ ਹਰ ਵਾਰਡ ਵਿਚ ਭੇਜਿਆ ਜਾਵੇਗਾ। ਸਬਜੀ ਦੀ ਹਰ ਰੇਹੜੀ ਉਪਰ ਰੇਟ ਲਿਸਟ ਲੱਗੀ ਹੋਵੇਗੀ। ਜੇਕਰ ਕੋਈ ਸਬਜੀ ਵਿਕ੍ਰੇਤਾ ਲਿਸਟ ਦੇ ਰੇਟ ਤੋਂ ਇਕ ਪੈਸਾ ਵੀ ਵੱਧ ਵਸੂਲੇਗਾ ਤਾਂ ਉਸਦੀ ਸ਼ਿਕਾਇਤ ਮਿਲਣ ਤੇ ਸਖਤ ਕਾਨੂੰਨੀ ਕਾਰ...

ਫਗਵਾੜਾ ਵਿਖੇ ਜ਼ੋਮੈਟੋ ਰਾਹੀਂ ਮੰਗਵਾਇਆ ਜਾ ਸਕੇਗਾ ਕਰਿਆਨਾ ਅਤੇ ਹੋਰ ਜ਼ਰੂਰੀ ਸਾਮਾਨ - Watan Ki Rahen

ਫਗਵਾੜਾ 29 ਮਾਰਚ : (ਧਰੁਵ ਕਲੂਚਾ) ਫਗਵਾੜਾ ਵਾਸੀ ਕਰਿਆਨਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਜ਼ੋਮੈਟੋ ਰਾਹੀਂ ਵੀ ਮੰਗਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੇ ਲਈ ਫਗਵਾੜਾ ਦੇ ਲੋਕ ਜ਼ੋਮੈਟੋ ਐਪ ਡਾਊਨਲੋਡ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜ਼ੋਮੈਟੋ ਐਪ ਨੂੰ ਖੋਲਣ ਉਪਰੰਤ ‘ਜ਼ੋਮੈਟੋ ਮਾਰਕੀਟ’ ਦੇ ਬੈਨਰ ’ਤੇ ਕਲਿਕ ਕਰਕੇ ਆਰਡਰ ਕਰਨ ਉਪਰੰਤ ਆਪਣੀ ਜ਼ਰੂਰਤ ਦਾ ਕਰਿਆਨਾ ਅਤੇ ਹੋਰ ਸਾਮਾਨ ਘਰ ਬੈਠੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਵਿਚ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਵੀ ਉਪਲਬੱਧ ਹੈ, ਜਿਸ ’ਤੇ ਤੁਹਾਡਾ ਆਰਡਰ ਤੁਹਾਡੇ ਦਰਵਾਜ਼ੇ ਦੇ ਬਾਹਰ ਇਕ ਸਾਫ ਸਤਾ ’ਤੇ ਰੱਖ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਉਠਾ ਸਕੋ। ਉਨਾਂ ਦੱਸਿਆ ਕਿ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਕੇਵਲ ਆਨਲਾਈਨ ਅਦਾਇਗੀ ’ਤੇ ਹੀ ਉਪਲਬੱਧ ਹੋਵੇਗੀ।

ਲੋਕਾਂ ਵਿਚਾਲੇ ਢੁਕਵੀਂ ਦੂਰੀ ਬਣਾਈ ਰੱਖਣ ਲਈ ਲਗਾਏ ਦਾਇਰੇ - Watan Ki Rahen

Image
ਕਪੂਰਥਲਾ :  ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਦੀ ਇਕ-ਦੂਜੇ ਤੋਂ ਢੁਕਵੀਂ ਦੂਰੀ ਬਣਾਏ ਰੱਖਣਾ ਯਕੀਨੀ ਬਣਾਉਣ ਲਈ ਕਪੂਰਥਲਾ ਪ੍ਰਸ਼ਾਸਨ ਵੱਲੋਂ ਕਦਮ ਉਠਾਏ ਗਏ ਹਨ। ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਕਰਫਿੳੂ ਪਾਸ ਬਣਾਉਣ ਲਈ ਆਉਂਦੇ ਲੋਕਾਂ ਵਿਚ ਢੁਕਵੀਂ ਦੂਰੀ ਬਣਾਉਣ ਲਈ ਦਾਇਰੇ ਲਗਾ ਦਿੱਤੇ ਗਏ ਹਨ। ਇਸੇ ਤਰਾਂ ਕੈਮਿਸਟਾਂ ਦੀਆਂ ਦੁਕਾਨਾਂ, ਜਿਥੇ ਕਿ ਸਵੇਰ ਵੇਲੇ ਤਿੰਨ ਘੰਟੇ ਦੀ ਛੋਟ ਦੌਰਾਨ ਭੀੜ ਲੱਗ ਜਾਂਦੀ ਸੀ, ਦੇ ਬਾਹਰ ਵੀ ਅਜਿਹੇ ਦਾਇਰੇ ਲਗਾਏ ਗਏ ਹਨ।  ਜ਼ਿਲਾ ਪ੍ਰਸ਼ਾਸਨ ਦੇ ਇਸ ਕਦਮ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।

ਡੀ.ਸੀ. ਅਤੇ ਐਸ.ਐਸ.ਪੀ ਕਪੂਰਥਲਾ ਨੇ ਫਗਵਾੜਾ ਦੌਰਾ ਕਰਕੇ ਲਿਆ ਹਾਲਾਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ * ਵਾਰਡ ਪੱਧਰ ਤੇ ਦਵਾਈ ਦਾ ਛਿੜਕਾਅ ਸ਼ੁਰੂ - ਧਾਲੀਵਾਲ

Image
ਫਗਵਾੜਾ 25 ਮਾਰਚ (ਗੁਲਸ਼ਨ ਬਤਰਾ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਰਫਿਊ ਦੇ ਜਾਰੀ ਨਿਰਦੇਸ਼ਾਂ ਤੇ ਹੋ ਰਹੇ ਅਮਲ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਡਿਪਟੀ ਕਮੀਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੋਹਲ, ਏ.ਡੀ.ਸੀ. ਗੁਰਮੀਤ ਸਿੰਘ ਮੁਲਤਾਨੀ, ਐਸ.ਪੀ. ਮਨਵਿੰਦਰ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਸਬ-ਡਵੀਜਨ ਦੇ ਸਮੂਹ ਪਿੰਡਾਂ ਅਤੇ ਸ਼ਹਿਰ ਵਾਸੀਆਂ ਦੀ ਸਿਹਤ ਸੁਰੱਖਿਆ ਅਤੇ ਸਹੂਲਤਾਂ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।ਡੇਅਰੀ ਪ੍ਰੋਡਕਟਾਂ ਦੀ ਸੁਚਾਰੂ ਸਪਲਾਈ ਅਤੇ ਦਵਾਈਆਂ ਦੀ ਖਰੀਦ ਲਈ ਸਵੇਰੇ 5 ਤੋਂ 8 ਵਜੇ ਤਕ ਜਦਕਿ ਕਰਿਆਨਾ ਵਗੈਰਾ ਖਰੀਦਣ ਲਈ ਦੁਪਿਹਰ 2 ਤੋਂ ਸ਼ਾਮ 6 ਵਜੇ ਤਕ ਦੀ ਛੂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਬਜੀ ਅਤੇ ਫਰੂਟ ਵੇਚਣ ਵਾਲਿਆਂ ਨੂੰ ਗਲੀਆਂ ਮੁਹੱਲਿਆਂ ਵਿਚ ਜਾ ਕੇ ਵਿਕਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ...

ਸਲਮ ਬਸਤੀਆਂ 'ਚ ਵਿਧਾਇਕ ਧਾਲੀਵਾਲ ਨੇ ਅੱਜ ਤੀਸਰੇ ਦਿਨ ਭੇਜਿਆ ਦੋ ਹਜ਼ਾਰ ਲੋਕਾਂ ਦਾ ਖਾਣਾ * ਕਿਹਾ - ਕਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਣ ਲੋਕ ਘਰਾਂ ਵਿੱਚ ਹੀ ਰਹਿਣ ।

Image
ਫਗਵਾੜਾ 25 ਮਾਰਚ (ਪਵਨ ਪਿੰਕਾ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਚਲਦੇ ਘਰਾਂ 'ਚ ਕੈਦ ਹੋ ਕੇ ਰਹਿਣ ਨੂੰ ਮਜਬੂਰ ਸਲਮ ਬਸਤੀਆਂ ਦੇ ਦਿਹਾੜੀਦਾਰ ਗਰੀਬ ਲੋਕਾਂ ਦੀ ਸਹੂਲਤ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਦੋ ਹਜਾਰ ਲੋਕਾਂ ਦਾ ਖਾਣਾ ਤਿਆਰ ਕਰਕੇ ਹੁਸ਼ਿਆਰਪੁਰ ਰੋਡ ਸਬਜੀ ਮੰਡੀ, ਛੱਜ ਕਲੋਨੀ ਅਤੇ ਪਹਿਚਾਨ ਨਗਰ ਇਲਾਕਿਆਂ ਦੀਆਂ ਸਲਮ ਬਸਤੀਆਂ ਵਿਚ ਭੇਜਿਆ। ਇਹ ਖਾਣਾ ਵਿਧਾਇਕ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ  ਦੀ ਦੇਖਰੇਖ ਹੇਠ  ਰਘੂ ਸ਼ਰਮਾ,  ਈਸ਼ੂ ਵਰਮਾਨੀ, ਪੰਕਜ, ਉਦੈ ਖੁੱਲਰ, ਮਨ ਸਰਮਾ ਆਦਿ ਨੇ ਆਪਣੇ ਹੱਥੀਂ ਵਰਤਾਇਆ। ਜਿਕਰਯੋਗ ਹੈ ਕਿ ਬੀਤੇ ਦਿਨ ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਆਪਣੇ ਹੱਥੀਂ ਸਲਮ ਬਸਤੀਆਂ ਵਿਚ ਵੰਡਣ ਦੀ ਸ਼ੁਰੂਆਤ ਕੀਤੀ ਸੀ ਅਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜਦੋਂ ਤੱਕ ਇਹ ਲੋਕ ਰੁਜਗਾਰ ਲਈ ਬਾਹਰ ਨਹੀਂ ਨਿਕਲ ਸਕਦੇ ਉਸ ਸਮੇਂ ਤਕ ਰੋਜਾਨਾ ਇਹ ਸੇਵਾ ਜਾਰੀ ਰੱਖੀ ਜਾਵੇਗੀ। ਦੂਸਰੇ ਪਾਸੇ ਵਿਧਾਇਕ ਧਾਲੀਵਾਲ  ਦੇ ਸਪੁੱਤਰ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਨੇ ਕਿਹਾ ਕਿ  ਉੱਥੇ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਵਿਚ ਵੀ ਕੋਈ ਕਸਰ ਨਾ ਛੱਡੀ ਜਾਵੇ ਇਸ ਦੇ ਨਾਲ ਹੀ ਉਨਾ ਅੱਜ ਇਕ ਵਾਰ ਫਿਰ ਫਗਵਾੜਾ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਰਹਿਣ ਵਾਲੇ ਨਾਗਰਿਕਾਂ ਨ...

ਫਗਵਾੜਾ ਵਿਖੇ 60,000 ਦੀ ਲੁੱਟ ਖੋਹ ਦਾ ਝੂਠਾ ਮੁਕੱਦਮਾ ਦਰਜ ਕਰਵਾਉਣ ਵਾਲਾ 01 ਗਿਰਫ਼ਤਾਰ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਲੁੱਟ-ਖੋਹ ਦੀਆੰ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ| ਇਸੀ ਅਭਿਆਨ ਦੌਰਾਨੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਨਾਕਾ ਬੰਦੀ ਪੇਟਰੋਲਿੰਗ ਕੀਤੀ ਜਾ ਰਹੀ ਹੈ| ਮੌਜੂਦਾ ਸਮੇ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਮ ਪਬਲਿਕ ਨੂੰ ਹਰ ਤਰੀਕੇ ਪੁਲਿਸ ਵਲੋਂ ਬੇਨਤੀ ਕੀਤੀ ਜਾ ਰਹੀ ਹੈ| ਮੁਕੱਦਮਾ ਨੰਬਰ 88 ਮਿਤੀ 13.03.2020 ਅਧੀਨ 379-ਬੀ ਭ:ਦ: ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਬਰਬਿਆਨ ਪ੍ਰਭਜੋਤ ਕੁਮਾਰ ਪੁੱਤਰ ਕੇਵਲ ਹਰਦਾਸਪੁਰ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਨੇ ਦਰਜ ਰਜਿਸਟਰ ਕਰਵਾਇਆ ਕਿ ਮਿਤੀ 13.03.2020 ਨੂੰ ਵਕਤ ਕਰੀਬ 1 ਵਜੇ ਦਿਨ ਦੁਪਹਿਰ ਸਮੇ ਪੰਜਾਬ ਨੈਸ਼ਨਲ ਬੈਂਕ ਨਹਿਰੂ ਨਗਰ ਨੇੜੇ ਬੱਸ ਸਟੈਂਡ ਫਗਵਾੜਾ ਤੋਂ 60,000 ਰੁਪਏ ਚੈਕ ਰਾਹੀ ਕਢਵਾਏ ਸਨ| ਉਸ ਸਮੇ ਬੈਂਕ ਅ...

कोरोना वायरस की आड़ में चांदी कूट रहे दवा विक्रेताओं पर प्रशासन करे कार्रवाई : अंकुर बेदी, अशोक अहूजा

Image
फगवाड़ा : (पवन पिंका) शिव सेना पंजाब ने कोविड-19 कोरोना वायरस की आड़ में आवश्यक वस्तुओं के मनमाने दाम वसूल कर लूट मचाने वालों के खिलाफ प्रशासन से कड़ी कार्रवाई करने की मांग की है। आज यहां बातचीत में शिव सेना पंजाब के फगवाड़ा शहरी प्रधान अंकुर बेदी तथा व्यापार सैल पंजाब के प्रधान अशोक आहूजा ने कहा कि कैमिस्टों द्वारा सैनेटाईजर तथा मास्क के ऊंचे दाम वसूल करके लोगों की जेब पर डाका डाला जा रहा है वहीं सब्जी विके्रताओं ने भी सरेआम लूट मचा रखी है। उन्होंने जहां प्रशासन से इस विकट परिस्थिति का नाजायज लाभ उठाने वालों के खिलाफ कार्रवाई की मांग की है वहीं हलका विधायक बलविन्द्र सिंह धालीवाल से भी पुरजोर अपील की है कि जनता के हित को ध्यान में रखते हुए वार्ड स्तर पर पार्षदों तथा वार्ड प्रधानों की ड्यूटी लगा कर लोगों को लूट से बचाया जाए। उन्होंने कोरोना को लेकर सोशल मीडिया पर डर पैदा करने के लिये फैलाई जा रही झूठी अफवाहों पर लोगों को यकीन न करने की अपील भी की। उन्होंने बताया कि शिव सेना भी कोरोना वायरस से बचाव के जागरुक करने का हर संभव प्रयास कर रही है।

विधायक धालीवाल ने अनाज मंडी में चल रहे सीवरेज के काम का लिया जायजा * मार्किट कमेटी कार्यालय में बैठक कर अधिकारियों को दिये निर्देश

Image
फगवाड़ा 21 मार्च (गुलशन बतरा) हलका विधायक बलविन्द्र सिंह धालीवाल ने आज स्थानीय मंडी का दौरा करके चल रहे विकास कार्यों का जायजा लिया साथ ही मार्किट कमेटी कार्यालय में सीवरेज बोर्ड तथा मंडी बोर्ड के अधिकारियों से विकास संबंधी चर्चा की। उन्होंने बताया कि गेंहू का सीजन शुरु होने वाला है इसलिए मंडी प्रशासन को जरूरी हिदायत की गई है ताकि किसानों को किसी तरह की परेशानी न हो। धालीवाल ने बताया कि मंडी की सडक़ों की दशा सुधारने पर सवा तीन करोड़ रुपए खर्च किये जा रहे हैं। उन्होंने मंडी बोर्ड के अधिकारियों को निर्देश दिया कि सडक़ निर्माण का काम गेंहू का सीजन शुरु होने से पहले पूरा करवाया जाए। अनाज मंडी के साथ दी सब्जी मंडी में भी सफाई का उचित प्रबंध हो। उन्होंने अधिकारियों को सख्त निर्देश देते हुए कहा कि एक सप्ताह के बाद वे औचक निरीक्षण के लिये आएंगे यदि स्वच्छता में कोई कोताही पाई गई तो लापरवाही करने वालों के खिलाफ एक्शन लिया जाएगा। इस दौरान उन्होंने मंडी में चल रहे सीवरेज के काम का निरीक्षण भी किया। इस अवसर पर मार्किट कमेटी फगवाड़ा के चेयरमैन नरेश भारद्वाज, उप चेयरमैन जगजीवन खलवाड़ा, ब्लाक फगवाड...

ਕਰੋਨਾ ਵਾਇਰਸ ਦੇ ਡਰ ਨੇ ਫਗਵਾੜਾ ਚ ਯੂਨੀਅਨ ਬੈੰਕ ਦੀ ਬ੍ਰਾਂਚ ਨੂੰ ਐਸਡੀਐਮ ਫਗਵਾੜਾ ਦੇ ਹੁਕਮਾਂ ਨਾਲ ਬੰਦ ਕਰਵਾਇਆ ਗਿਆ

Image
ਫਗਵਾੜਾ : (ਧਰੁਵ ਕਲੂਚਾ) ਪਿਛਲੇ ਕੁਝ ਦਿਨਾਂ ਤੋੰ ਪੰਜਾਬ ਵਿਚ ਕ੍ਰੋਨਾ ਵਾਇਰਸ ਦਾ ਡਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਕਿਉਂਕਿ ਪੰਜਾਬ ਵਿਚ ਕ੍ਰੋਨਾ ਵਾਇਰਸ ਨਾਲ ਸੰਕਰਮਿਤ ਕੁਝ ਬਿਮਾਰੀਆਂ ਸਭ ਦੇ ਸਾਹਮਣੇ ਆ ਰਹੀਆਂ ਹਨ। ਜਿਸ ਦੇ ਚਲਦੇ ਸਰਕਾਰ ਦੁਆਰਾ ਕਈ ਕਿਸਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਸਾਵਧਾਨੀ ਵਜੋਂ ਫਗਵਾੜਾ ਵਿਚ ਯੂਨੀਅਨ ਬੈਂਕ ਦੀ ਬ੍ਰਾਂਚ ਨੂੰ ਐਸਡੀਐਮ ਫਗਵਾੜਾ ਦੇ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਚੰਡੀਗੜ ਚ ਕਰੋਨਾ ਵਾਇਰਸ ਦੀ ਚਪੇਟ ਚ ਆਈ ਇਕ ਮਹਿਲਾ ਇਸ ਬ੍ਰਾੰਚ ਚ ਆਈ ਸੀ, ਜਿਸਦੇ ਚਲਦੇ ਸਾਵਧਾਨੀ ਦੇ ਤੋਰ ਤੇ ਬੈੰਕ ਨੂੰ ਕੁਝ ਦਿਨਾਂ ਦੇ ਲਈ ਬੰਦ ਕਰਵਾਇਆ ਗਿਆ।

कोविड–19 के प्रकोप से मुक्ति की कामना से धर्म सत्कार कमेटी ने करवाया हवन यज्ञ *विपदा का सावधानी से सामना करना समय की जरूरत : बिन्नी कौडा़/रजनीश पसरीचा

Image
फगवाड़ा : (पवन पिंका) धर्म सत्कार कमेटी फगवाड़ा की ओर से विश्व वर में आफत का पर्याय बने कोविड-19 कोरोना वायरस से मुक्ति की कामना को लेकर पंच मुखी श्री हनुमान मंदिर कौलां वाला तालाब में हवन यज्ञ करवाया गया। इस दौरान मंदिर के गद्दी पर विराजमान श्री 108 संत गंगोत्री जी महाराज ने पूर्ण विधि विधान एवं मंत्रोच्चारण के साथ यज्ञ में आहुति डलवाई। उन्होने आरती के उपरांत परमात्मा से प्राथना करते हुए कहा कि भारत सहित विश्व को कोरोना वायरस से शीघ्र मुक्ति मिलें। जो लोग इस कोरोना वायरस से प्रभावित है उनके शीघ्र स्वास्थ्य लाभ की कामना की गई। इस दौरान धर्म सत्कार कमेटी के सदस्यों कमल अरोडा़, रमन नेहरा, बिन्नी कौडा़ तथा रजनीश पसरीचा ने समूह फगवाड़ा वासियों से अपील कर कहा कि सरकार एवं स्वास्थ्य विभाग द्वारा जारी दिशा–निर्देशों को गंभीरता से पालना करें। प्रधानमंत्री नरेन्द्र मोदी ने रविवार के दिन जनता कर्फयू का जो आह्रान किया है उस पर अमल किया जाए ताकि कोरोना वायरस के बढ़तेप्रभाव को रोका जा सके। बिन्नी कौडा़ एवं रजनीश पसरीचा ने कहा कि इस विपदा से घबराने की कोई जरूरत नहीं लेकिन सावधानी प्रयोग में लाक...

ਕੋਵਿਡ-19 ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਐਸ.ਡੀ.ਐਮ. ਨੇ ਕੀਤਾ ਟੀਮਾਂ ਦਾ ਗਠਨ * ਵਿਧਾਇਕ ਧਾਲੀਵਾਲ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

Image
ਫਗਵਾੜਾ 20 ਮਾਰਚ (ਪਵਨ ਪਿੰਕਾ) ਪੰਜਾਬ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਾਅ ਨੂੰ ਰੋਕਣ ਦੇ ਮਨੋਰਥ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ ਫਗਵਾੜਾ ਗੁਰਵਿੰਦਰ ਸਿੰਘ ਜੋਹਲ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਹੈ ਜੋ ਸਬ-ਡਵੀਜਨ ਵਿਚ ਘਰ-ਘਰ ਜਾ ਕੇ ਬਿਮਾਰ ਵਿਅਕਤੀਆਂ ਦੀ ਤਸਦੀਕ ਕਰਨਗੀਆਂ ਅਤੇ ਜੋ ਲੋਕ ਪਿਛਲੇ ਕੁੱਝ ਦਿਨਾਂ ਵਿਚ ਵਿਦੇਸ਼ਾਂ ਤੋਂ ਆਏ ਹਨ ਉਨ•ਾਂ ਦਾ ਵੇਰਵਾ ਅਤੇ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੀਆਂ। ਉਨ•ਾਂ ਸਮੂਹ ਨਾਗਰਿਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਪੂਰੀ ਤਰ•ਾਂ ਖਾਤਮੇ ਅਤੇ ਆਪਣੀ ਸਿਹਤ ਦੀ ਸੁਰੱਖਿਆ ਨੂੰ ਦੇਖਦੇ ਹੋਏ ਗਠਿਤ ਕੀਤੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ  ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜੋ ਉਪਰਾਲੇ ਲੋਕਲ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ ਉਨ•ਾਂ ਬਾਰੇ ਐਸ.ਡੀ.ਏਮ. ਗੁਰਵਿੰਦਰ ਸਿੰਘ ਜੋਹਲ ਅਤੇ ਏ.ਡੀ.ਸੀ ਗੁਰਮੀਤ ਸਿੰਘ ਮੁਲਤਾਨੀ ਤੋਂ ਜਾਣਕਾਰੀ ਪ੍ਰਾਪਤ ਕੀਤੀ। ਵਿਧਾਇਕ ਧਾਲੀਵਾਲ ਨੇ ਸਬ ਡਵੀਜਨ ਦੇ ਸਮ...

ਫਗਵਾੜਾ ਪੁਲਿਸ ਨੇ ਚੋਰੀ ਸ਼ੁਦਾ ਐਕਟਿਵਾ ਸਮੇਤ ਇਕ ਔਰਤ ਨੂੰ ਕੀਤਾ ਗ੍ਰਿਫ਼ਤਾਰ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਇੰਸ ਉੰਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਵਲੋੰ ਮਾੜੇ ਅਨਸਰਾ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਅਧੀਨ ਐਸ ਆਈ ਮਨਪ੍ਰੀਤ ਕੋਰ ਮੱਲੀ ਨੰਬਰ 63/ਜੇ ਆਰ ਟੀ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵਲੋੰ ਮੁੱਕਦਮਾ ਨੰਬਰ 96 ਮਿਤੀ 18.03.2020 ਅ/ਧ 379,411 ਆਈ ਪੀ ਸੀ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਟਰੇਸ ਕਰਕੇ ਦੋਸ਼ਣ ਰਜਨੀ ਪਤਨੀ ਨਵਲ ਕੁਮਾਰ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਗਲੀ ਨੰਬਰ 03 ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਮੁੱਕਦਮਾ ਵਿੱਚ ਚੋਰੀ ਸ਼ੁਦਾ ਐਕਟਿਵਾ ਬ੍ਰਾਮਦ ਕੀਤੀ ਗਈ।

ਬੰਗਾ ਨੇੜੇ ਕੋਰੋਨਾ ਵਾਇਰਸ ਕਾਰਨ ਪਿੰਡ ਪਠਲਾਵਾ ਦੇ ਵਾਸੀ ਦੀ ਹੋਈ ਮੋਤ, ਪੂਰਾ ਪਿੰਡ ਸੀਲ - Watan Ki Rahen

Image
ਬੰਗਾ : (ਰਾਜਨ ਅਰੋੜਾ) ਪੰਜਾਬ ਚ ਕੋਰੋਨਾਵਾਇਰਸ ਨਾਲ ਪਹਿਲੀ ਮੋਤ। ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੋਤ ਹੋ ਜਾਣ ਨਾਲ ਪ੍ਰਸ਼ਾਸਨ ਵਲੋੰ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ। ਮੋਕੇ ਤੇ ਹੀ ਪ੍ਰਸ਼ਾਸਨ ਵਲੋੰ ਪਿੰਡ ਦੇ ਰਸਤਿਆਂ ਤੇ ਸਿਹਤ ਅਧਿਕਾਰੀ ਲਗਾਏ ਗਏ ਅਤੇ ਸਾਰੇ ਪਿੰਡ ਚ ਮਾਸਕ ਵੰਡੇ ਗਏ। ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋੰ ਸਿਹਤ ਅਧਿਕਾਰਿਆਂ ਦੀਆਂ ਡਿਊਟੀ ਲਗਾ ਦਿੱਤੀਆ ਹਨ। ਪਿੰਡ ਦੇ ਆਵਾਜਾਈ ਦੇ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ। ਸਿਹਤ ਅਧਿਕਾਰਿਆਂ ਦੇ ਦਸਣ ਵਿਚ ਆਇਆ ਹੈ ਕਿ ਇਸ ਪਿੰਡ ਦੇ ਬਲਦੇਵ ਸਿੰਘ ਦੀ ਮੋਤ ਕੋਰੋਨਾ ਵਾਇਰਸ ਕਾਰਨ ਹੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਰਮਨੀ ਤੋੰ ਇੰਡੀਆ ਪਰਤਿਆ ਸੀ ।

ਕੋਰੋਨਾ ਦੇ ਚਲਦੇ ਲਗਭਗ 6000 ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਰਿਹਾ ਹੋਣਗੇ: ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

Image
ਪੰਜਾਬ ਸਰਕਾਰ ਕਰੋਨਾ ਵਾਇਰਸ ਤੋਂ ਬਚਾਅ ਲਈ ਕਈ ਆਦੇਸ਼ ਜਾਰੀ ਕਰ ਰਹੀ ਹੈ। ਹੁਣ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 6000 ਦੇ ਕਰੀਬ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਕੁੱਲ 24000 ਕੈਦੀ ਬੰਦ ਹਨ, ਜਦੋਂਕਿ ਇੱਥੇ ਸਿਰਫ 23000 ਕੈਦੀ ਹਨ। ਇਹ ਕਦਮ ਪੰਜਾਬ ਸਰਕਾਰ ਨੇ ਕਰੋਨਾ ਨੂੰ ਰੋਕਣ ਲਈ ਚੁੱਕਿਆ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮਾਸਕ ਅਤੇ ਸੈਨੀਟਾਈਜ਼ਰ ਦੀ ਘਾਟ ਕਾਰਨ ਮਾਮੂਲੀ ਮਾਮਲਿਆਂ ਵਿੱਚ ਸ਼ਾਮਲ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਾਲ ਜੇਲ੍ਹ ਵਿਚ ਭੀੜ ਘੱਟ ਜਾਵੇਗੀ ਅਤੇ ਕੈਦੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਦੋ ਮਾਸਕ ਵੀ ਦਿੱਤੇ ਜਾਣਗੇ।

ਚਿੰਤਰਪੁਰਨੀ ਮਾਰਗ ਜਾਣ ਵਾਲੀ ਸੜਕ ਖਸਤਾ ਹਾਲਤ ਵਿੱਚ ਆਉਣ ਵਾਲੇ ਦਿਨਾਂ ਚ - Watan Ki Rahen

Image
ਫਗਵਾੜਾ : (ਪਵਨ ਪਿੰਕਾ) ਚਿੰਤਰਪੁਰਨੀ ਮਾਰਗ ਜਾਣ ਵਾਲੀ ਸੜਕ ਖਸਤਾ ਹਾਲਤ ਚ। ਆਉਣ ਵਾਲੇ ਦਿਨਾਂ  ਮਾਤਾ ਚਿੰਤਪੁਰਨੀ ਨਵਰਾਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਹੋਵੇਗੀ ਪ੍ਰੇਸ਼ਾਨੀ। ਸ਼ਹਿਰ ਵਾਸਿਆ ਤੋੰ ਇਲਾਵਾ ਜਲੰਧਰ – ਲੁਧਿਆਣਾ ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਿਕਲਾ ਦਾ ਸਾਮਨਾ। ਜਗ੍ਹਾ - ਜਗ੍ਹਾ ਸੜਕ ਖਡਿਆ ਨਾਲ ਭਰੀ। ਰਾਤ ਦੇ ਸਮੇੰ ਲਾਈਟ ਦੀ ਵਿਵਸਥਾ ਵੀ ਨਹੀੰ। ਸੜਕ ਦੇ ਦੋਨਾਂ ਸਾਈਡਾਂ ਦੇ ਲਿੰਕ ਰੋਡ ਵੀ ਟੂਟੇ। ਸਕੂਲਾਂ – ਕਾਲਜਾਂ ਦੇ ਬਚਿੱਆ ਨੂੰ ਵੀ ਸੜਕ ਤੇ ਲੰਘਣ ਸਮੇੰ ਆਉੰਦੀ ਹੈ ਦਿੱਕਤ। ਜਗ੍ਹਾ - ਜਗ੍ਹਾ ਪਏ ਹੋਏ ਖੱਡੇ ਆਉਣ ਵਾਲੇ ਸਮੇੰ ਚ ਦੇ ਰਹੇ ਘਟਨਾ ਨੂੰ ਸੱਦਾ। ਸੜਕ ਦੀ ਖਸਤਾ ਹਾਲਤ ਨੂੰ ਕਾਫੀ ਸਮਾ ਹੋ ਗਿਆ ਪਰ ਫਿਰ ਵੀ ਐਮ.ਪੀ, ਐਮ.ਐਲ.ਏ, ਐਮ.ਸੀ, ਪ੍ਰਸ਼ਾਸਨ ਕੋਈ ਵੀ ਸੜਕ ਤੇ ਪਏ ਹੋਏ ਖੱਡਿਆ ਵਲ ਧਿਆਨ ਨਹੀੰ ਦੇ ਰਹੇ।

ਨਿਊ ਮਾਡਲ ਟਾਊਨ ਫਗਵਾੜਾ ਗੋਲੀਕਾਂਡ ਹਲ ਇਕ ਦੋਸ਼ੀ ਕੀਤਾ ਗ੍ਰਿਫ਼ਤਾਰ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਪ੍ਰੀਤ ਸਿੰਘ ਢਿੱਲੋ SP(INV), ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਵਿਸ਼ਾਲਜੀਤ ਸਿੰਘ DSP(INV) ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਨੇ ਜੋ ਮੁੱਕਦਮਾ ਨੰਬਰ 70 ਮਿੱਤੀ 28.02.2020 ਅ/ਧ 336,307,120-ਬੀ ਭ:ਦ, 25/27/54/59 ਅਸਲਾ ਐਕਟ ਥਾਣਾ ਸਿਟੀ ਫਗਵਾੜਾ ਬਰਬਿਆਨ ਰਵਿੰਦਰ ਸੁਵਾਨੀ ਪੁੱਤਰ ਸ਼ਿਵ ਲਾਲ ਸੁਵਾਨੀ ਵਾਸੀ ਨਿਊ ਮਾਡਲ ਟਾਊਨ ਵਾਰਡ ਨੰਬਰ 21 ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹੋਇਆ ਸੀ ਕਿ ਪਿਛਲੇ ਦਿਨੀੰ ਰਾਤ 9:00 ਕੁ ਵਜੇ ਉਹ ਪ੍ਰੀਵਾਰ ਸਮੇਤ ਆਪਣੇ ਦੋਸਤ ਜਗਜੀਤ ਸਿੰਘ ਜੋੜਾ ਦੀ ਬੇਟੀ ਦੀ ਸ਼ਾਦੀ ਤੇ ਜੋੜਾ ਫਾਰਮ ਚੰਡੀਗੜ ਬਾਈਪਾਸ ਨੇੜੇ ਲੰਦਨ ਡਰੀਮ ਫਗਵਾੜਾ ਗਿਆ ਸੀ। ਉਸਦਾ ਨੋਕਰ ਕੋਠੀ ਵਿੱਚ ਇਕਲਾ ਸੀ। ਜੋ ਕਰੀਬ 11:02 ਵਜੇ ਰਾਤ ਨੂੰ ਉਸਦੇ ਨੋਕਰ ਦਾ ਫੋਨ ਉਸਦੇ ਲੜਕੇ ਲਵਨੀਸ਼ ਸੁਵਾਨੀ ਨੂੰ ਆਇਆ ਕਿ ਕੋਠੀ ਦੇ ਬਾਹਰ ਗੇਟ ਦੇ ਨਜਦੀਕ ਗਲੀ ਵਿੱਚ ਗੋਲੀਆ ਚਲਾਉਣ ਦੀ ਅਵਾਜ਼ ਆਈ ਹੈ। ਜੋ ਗਰੇਅ ਨਾਈਟ ਬਰੇਜਾ ਕਾਰ ਵਿੱਚ ਸਵਾਰ ਨਾਮਲੂਮ ਵਿਅਕਤੀਆ ਨੇ ਆਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆ ਗੇਟ ਵਿੱਚ ਮਾਰੀਆ ਹਨ। ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿ...

परशुराम सेना की विशेष बैठक सेना के कार्यालय बंगा रोड़ - Watan Ki Rahen

Image
फगवाड़ा : (पवन पिंका) परशुराम सेना की विशेष बैठक सेना के कार्यालय बंगा रोड़ पर हुई। बैठक में परशुराम सेना के कपूरथला के जिला अध्यक्ष रोहित शर्मा (डिंकी) को उनकी सेना के विरूद्ध कार्यवाही को लेकर जिला अध्यक्ष पद से तथा सेना की प्राथमिक सदस्यता से तत्काल रूप से निलम्बित किया जाता है। बैठक में उन्होने कहा कि सेना का अब रोहित शर्मा से कोई लेना-देना नहीं। परशुराम सेना का किसी भी राजनीतिक पार्टी से कोई संबंध नहीं। बैठक में हरी ओम शर्मा, अरूण शर्मा, चेतन शर्मा, राजन शर्मा, जतिन शर्मा, दीपक शर्मा व अन्य उपस्थित हुए। हुई।  वीडियो देखें👇👇👇👇👇👇 

ਫਗਵਾੜਾ ਵਿਖੇ 250 ਤੋਂ ਜ਼ਿਆਦਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਕਰਵਾਇਆ ਗਿਆ - Watan Ki Rahen

Image
ਫਗਵਾੜਾ : (ਗੁਲਸ਼ਨ ਬਤਰਾ) ਸਰਬੱਤ ਦਾ ਭਲਾ ਫਗਵਾੜਾ ਵੱਲੋਂ ਅਮਨ ਪਬਲਿਕ ਸਕੂਲ, ਓਂਕਾਰ ਨਗਰ, ਫਗਵਾੜਾ ਵਿਖੇ 250 ਤੋਂ ਜ਼ਿਆਦਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਗੁਰਚਰਨ ਸਿੰਘ ਜੀ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਜੀ ਪਹੁੰਚੇ। ਉਹਨਾਂ ਦੇ ਪਹੁੰਚਣ ਤੇ ਕਲੱਬ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੌਂਸਲਰ ਚੰਦਾ ਮਿਸ਼ਰਾ ਅਤੇ ਭਾਰਤੀ ਸ਼ਰਮਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹ ਵਿੱਚ ਪਹੁੰਚ ਕੇ ਸੰਤ ਗੁਰਚਰਨ ਸਿੰਘ ਜੀ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਚੰਗੀ ਵਿੱਦਿਆ ਅਤੇ ਸਮਾਜ ਦੇ ਚੰਗੇ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਆਪਣੇ ਵਿਚਾਰ ਦਿੱਤੇ। ਜਿਸ ਵਿੱਚ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਤੇ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਚੰਦਾ ਮਿਸ਼ਰਾ ਨੇ ਕਲੱਬ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ। ਸਮਾਰੋਹ ਸਮੇਂ ਕਲੱਬ ਦੇ ਮੈਂਬਰਾਂ ਵੱਲੋਂ ਸੰਤ ਗੁਰਚਰਨ ਸਿੰਘ ਜੀ, ਚੰਦਾ ਮਿਸ਼ਰਾ, ਭਾਰਤੀ ਸ਼ਰਮਾਂ ਅਤੇ ਸਕੂਲ ਮੈਨੇਜਮੈਂਟ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੀਵ ਸ਼ਰਮਾ, ਗਗਨ ਭੱਟੀ, ਪ੍ਰਮੋਦ ਮਿਸ਼ਰਾ, ਅਗੇਸ਼ ਮਿਸ਼ਰਾ, ਪ੍ਰੇਮ ਚੰਦ, ਚੰਦਨ, ਹਿਮਾਂਸ਼ੂ, ਗੋਪੀ, ਮੋਨੂੰ, ਵਿਸ਼ਾਲ, ਸੋ...

ਆਈਸਕ੍ਰੀਮ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਨੂੰ ਫਗਵਾੜਾ ਪੁਲਸ ਨੇ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਪੰਜਾਬੀ ਗਾਇਕ ਕੀਤਾ ਗਿਰਫ਼ਤਾਰ - Watan Ki Rahen

ਫਗਵਾੜਾ : (ਧਰੁਵ ਕਲੂਚਾ) ਪਿਛਲੇ ਦਿਨੀੰ ਦੇਰ ਰਾਤ 28 ਫਰਵਰੀ ਨੂੰ ਸ਼ਹਿਰ ਦੀ ਪਾਸ਼ ਕਾਲੋਨੀ ਹਰਗੋਬਿੰਦ ਨਗਰ 'ਚ ਸਥਿਤ ਆਈਸ ਕਰੀਮ ਵਿਕਰੇਤਾ ਰਵੀ ਸਵਾਨੀ ਦੇ ਘਰ ਬਾਹਰ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਜਿਸ ਤੋੰ ਬਾਅਦ ਪੁਲਿਸ ਨੇ ਧਾਰਾ 336, 25, 54 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਅਜ ਫਗਵਾੜਾ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਸ ਮਾਮਲੇ 'ਚ ਪੰਜਾਬੀ ਗਾਇਕ ਸਾਜਨ ਜੋਹਰਾ ਨੂੰ ਗ੍ਰਿਫਤਾਰ ਕੀਤਾ ਹੈ। ਗਾਇਕ 'ਤੇ 307, 336, 25, 54 ਆਰਮਸ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਵੱਲੋਂ ਉਸ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

ਪਿਛਲੇ ਦਿਨੀ ਫਗਵਾੜਾ ਦੇ ਨਿਊ ਮਾਡਲ ਟਾਊਨ ਚ ਸ਼ਹਿਰ ਦੇ ਮਸ਼ਹੂਰ ਆਸਕਰੀਮ ਵਪਾਰੀ ਦੇ ਘਰ ਸ਼ਰੇਆਮ ਗੋਲੀਆ ਚਲਾਉਣ ਵਾਲੇ - Watan Ki Rahen

ਫਗਵਾੜਾ : (ਧਰੁਵ ਕਲੂਚਾ) ਪਿਛਲੇ ਦਿਨੀਂ ਫਗਵਾੜਾ ਦੇ ਨਿਉ ਮਾਡਲ ਟਾਉਨ ਚ ਸ਼ਹਿਰ ਦੇ ਮਸ਼ਹੂਰ ਆਸਕ੍ਰੀਮ ਵਪਾਰੀ ਦੇ ਘਰ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ ਚ ਸਿਟੀ ਪੁਲਿਸ ਨੇ ਦੋ ਮਸ਼ਹੂਰ ਸਣਿਆਰੇ ਨੂੰ ਪੁੱਛ-ਗਿਛ ਲਈ ਹਿਰਾਸਤ ਚ ਲਿਆ ਹੈ। ਸੁਤਰਾਂ ਤੋੰ ਮਿਲੀ ਜਾਣਕਾਰੀ ਅਨੁਸਾਰ ਪਤਾ ਚਲਿਆ ਹੈ ਕਿ ਨਿਊ ਮਾਡਲ ਟਾਉਨ ਚ ਸ਼ਰੇਆਮ ਗੋਲੀਆ ਚਲਾਉਣ ਵਾਲੇ ਉਕਤ ਸੁਨਿਆਰਿਆ ਦੇ ਮੁੰਡੇ ਦੱਸੇ ਗਏ ਹਨ। ਜਿਨਾ ਨੇ ਗੋਲੀਆ ਚਲਾ ਕੇ ਸ਼ਹਿਰ ਚ ਦਹਿਸ਼ਤ ਪੈਦਾ ਕੀਤੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫਗਵਾੜਾ ਪੁਲਿਸ ਨੇ ਨਜਾਇਜ਼ ਸ਼ਰਾਬ ਵੇਚਣ ਵਾਲਾ 05 ਪੇਟੀਆ ਸਮੇਤ 01 ਵਿਅਕਤੀ ਕੀਤਾ ਕਾਬੂ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਲੁੱਟ-ਖੋਹ ਦੀਆੰ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸ ਅਧੀਨ ਏ.ਐਸ.ਆਈ ਗੁਰਮੀਤ ਸਿੰਘ ਨੰਬਰ 2582/ਪੀ.ਏ.ਪੀ ਚੋੰਕੀ ਇੰਡਸਟਰੀ ਏਰੀਆ ਫਗਵਾੜਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਮੁੱਕਦਮਾ ਨੰਬਰ 81 ਮਿਤੀ 9.03.2020 ਅ/ਧ 61-1-14 ਆਬਕਾਰੀ ਐਕਟ ਥਾਣਾ ਸਿਟੀ ਫਗਵਾੜਾ ਬਰ ਖਿਲਾਫ਼ ਸ਼ੁਭਮ ਪੁੱਤਰ ਸੁਰਿੰਦਰ ਸਿੰਘ ਉਰਫ ਸ਼ਿੰਦੀ ਵਾਸੀ ਗਲੀ ਨੰਬਰ 11 ਉੰਕਾਰ ਨਗਰ ਫਗਵਾੜਾ ਜਿਲ੍ਹਾ ਕਪੂਰਥਲਾ ਪਾਸੋ ਕੁਲ 05 ਪੇਟੀਆ ਜਿਹਨਾ ਵਿੱਚੋ 03 ਪੇਟੀਆ ਮਾਰਕਾ Master Moments ਅਤੇ 02 ਪੇਟੀਆ ਮਾਰਕਾ Punjab Winner ਵਿਸਕੀ ਠੇਕਾ ਅੰਗਰੇਜੀ ਚੋੰਕ ਕ੍ਰਿਪਾ ਨਗਰ ਫਗਵਾੜਾ ਤੋੰ ਐਕਟਿਵਾ ਸਕੂਟਰੀ ਨੰਬਰ ਪੀ.ਬੀ36 ਐਫ 6075 ਸਮੇਤ ਬ੍ਰਾਮਦ ਕੀਤੀ ਗਈ। ਫੜੇ ਹੋਏ ਦੋਸ਼ੀ ਦੀ ਪਹਿਚਾਣ ਸ਼ੁਭਮ ਪੁੱਤਰ ਸੁਰਿੰਦਰ ਸਿ...

ਫਗਵਾੜਾ ਦੇ ਵਾਰਡ ਨੰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਸਪੁੱਤਰ ਕਮਲ ਧਾਲੀਵਾਲ ਵਿਸੇਸ਼ ਤੋਰ ਤੇ ਤੰਬਾਕੂ ਕੂਟਾ ਮੁਹੱਲਾ ਵਿਖੇ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਦੇ ਵਾਰਡ ਨੰ 15  ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਸਪੁੱਤਰ ਕਮਲ ਧਾਲੀਵਾਲ  ਵਿਸੇਸ਼ ਤੋਰ  ਤੇ  ਤੰਬਾਕੂ ਕੂਟਾ ਮੁਹੱਲਾ ਵਿਖੇ ਆਏ।ਇਸ ਮੌਕੇ ਮੁਹੱਲਾ ਨਿਵਾਸੀਆ ਨੇ ਉਹਨਾਂ ਦਾ ਗਰਮ ਜੋਸ਼ੀ  ਨਾਲ ਸਵਾਗਤ ਕੀਤਾ ।ਅਜ ਮੁਹੱਲਾ ਤੰਬਾਕੂ ਕੂਟਾ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ  ਤਹਿਤ, ਤਾਕੀ ਮੁਹਲਾ ,ਜੈਲਦਾਰ ਮੁਹੱਲਾ ਦੇ ਨਵੇ ਕਾਰਡ ਵਿਤਰਿਤ ਕੀਤੇ।ਉਹਨਾਂ ਕਿਹਾ ਕਿ  ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ  ਸਰਬੱਤ ਸਿਹਤ ਬੀਮਾ ਯੋਜਨਾ  ਦੇ ਵਾਰਡ ਨੰ 15 ਵਿਚ ਕਾਫੀ ਕੈਂਪ ਲਗਾਏ ਗਏ  ਸੀ ਉਸ ਵਿੱਚ 1000 ਦੇ ਕਰੀਬ ਕਾਰਡ ਬਣ ਚੁਕੇ ਹਨ। ਜਿਸ ਵਿਚ  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ। ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਇਸ ਯੋਜਨਾ ਨਾਲ ਜੁੜਨ ਤੇ ਲਾਭ ਲੈਣ।ਇਸ ਮੌਕੇ ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਵਾਰਡ ਵਿਚ ਐਮ ਐਲ ਏ ਫਗਵਾੜਾ  ਧਾਲੀਵਾਲ ਸਾਹਿਬ ਨੇ 15 ਲੱਖ ਦੇ ਸੜਕਾਂ ਦੇ ਕੰਮ ਸ਼ੁਰੂ ਕਰਵਾਏ ਗਏ ਅਤੇ ਜਲਦ ਹੀ 20-25 ਲੱਖ ਦੇ ਬਾਕੀ ਰਹਿੰਦੇ ਕੰਮ ਵੀ ਸ਼ੁਰੂ ਕਰਵਾਏ ਜਾਣਗੇ ।ਅਤੇ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਕ...

प्रधानमंत्री जन औषधि केंद्र परियोजनाकी वर्षगांठ मनाई गई, कम मूल्य की दवाओं की योजना

Image
फगवाड़ा (पवन पिंका) प्रधानमंत्री भारतीय जन औषधि केंद्र परियोजना की पांचवीं वर्षगाँठ के अवसर पर सराय रोड पर स्थित एक जन औषधि केंद्र में आयोजित एक कार्यक्रम में विशेष अतिथि पूर्व जिला आयुर्वेद अधिकारी डॉ जवाहर धीर ने कहा कि यह योजना आम जनता के लिए वरदान साबित हो रही है क्योंकि यहाँ उपलब्ध दवाईयां बाजार से बहुत सस्ते दाम में मिलतीं हैं ।लोगों को इसका लाभ उठाना चाहिए ।सीनियर सिटीजन कौंसिल कोर्ट काम्पलैक्स के अध्यक्ष रमेश धीमान ने दवाओं की गुणवत्ता पर विश्वास व्यक्त करते हुए लोगों को  इनका प्रयोग करने की सलाह दी ।इस अवसर पर केन्द्र की संचालिका सुरजीत कौर सोढी ने इस योजना को प्रारंभ करने के लिए प्रधानमंत्री नरेन्द्र मोदी का धन्यवाद किया ।कार्यक्रम में सर्व श्री सत पाल सोढी,राजेन्द्र साहनी, के.के.सेठी.टी डी चावला, योगेश कुमार, सुरजीत सिंह, मिस रूबी आदि भी उपस्थित थे । उल्लेखनीय है कि प्रधानमंत्री जन औषधि केंद्र नगर में पलाही गेट,बाबा गदिया और सुखचैन नगर में भी खोले गए हैं ।

ਡਿਪਟੀ ਕਮਿਸ਼ਨਰ ਵੱਲੋਂ ਸੰਸਥਾਵਾਂ ਨੂੰ ਜਨਤਕ ਇਕੱਠ ਵਾਲੇ ਸਮਾਗਮ ਨਾ ਕਰਨ ਦੀ ਅਪੀਲ *ਜ਼ਿਲਾ ਵਾਸੀਆਂ ਨੂੰ ਇਹਤਿਆਤ ਵਜੋਂ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣ ਲਈ ਕਿਹਾ

Image
ਕਪੂਰਥਲਾ, 7 ਮਾਰਚ :  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਵਾਸੀਆਂ ਨੂੰ ਇਹਤਿਆਤ ਵਜੋਂ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਕੀਤੀ ਗਈ ਸਿਹਤ ਸਲਾਹ ਦੇ ਮੱਦੇਨਜ਼ਰ ਜ਼ਿਲੇ ਵਿਚ ਜਨਤਕ ਇਕੱਠ ਵਾਲੇ ਸਰਕਾਰੀ ਸਮਾਗਮ ਅਤੇ ਹੋਰ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੀ ਅਪੀਲ ’ਤੇ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਆਯੋਜਕਾਂ ਵੱਲੋਂ ਭਲਕੇ ਦਾਣਾ ਮੰਡੀ ਕਪੂਰਥਲਾ ਵਿਖੇ ਹੋਣ ਵਾਲਾ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਉਨਾਂ ਸਮੂਹ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਵਿਚ ਹਾਲ ਦੀ ਘੜੀ ਕੋਈ ਵੀ ਜਨਤਕ ਇਕੱਠ ਵਾਲੇ ਸਮਾਗਮ ਨਾ ਕਰਨ। ਉਨਾਂ ਕਿਹਾ ਕਿ ਜੇਕਰ ਫਿਰ ਵੀ ਅਜਿਹੇ ਪ੍ਰੋਗਰਾਮ ਜਾਂ ਸਮਾਗਮ ਕਰਨੇ ਬੇਹੱਦ ਲੋੜੀਂਦੇ ਹਨ ਤਾਂ ਇਸ ਦੌਰਾਨ ਸਰਕਾਰ ਵੱਲੋਂ ਭੀੜ ਵਿਚ ਜਾਣ ਸਮੇਂ ਕਰਨ ਅਤੇ ਨਾ ਕਰਨ ਵਾਲੇ ਕੰਮਾਂ ਅਤੇ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਿਆ ਜਾਵੇ।   ਉਨਾਂ ਕਿਹਾ ਕਿ ਸਿਹਤ ਸਲਾਹ ਅਨੁਸਾਰ ਭੀੜ ਵਾਲੇ ਸਮਾਗਮਾਂ ਦੌਰਾਨ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ, ਗਲਵੱਕੜੀ ਨਹੀਂ ਪਾਉਣੀ ਚਾਹੀਦੀ ਅਤੇ ਖੁੱਲੇ ਵਿਚ ਥੁੱਕਣਾ ਨਹੀਂ ਚਾਹੀਦਾ। ਜਿਸ ਵਿਅਕਤੀ ਨੂੰ ਬੁਖਾਰ ਹੈ, ਉਸ ਨੂੰ ਭੀੜ ਵਿਚ ਜ...

ਵਿੱਰਧ ਆਸ਼ਰਮ ਦੇ ਬਾਬਾ ਹਰਦਿਆਲ ਸਿੰਘ ਨੂੰ ਗੁਰਾਇਆ ਪੁਲਿਸ ਨੇ ਕੀਤਾ ਗਿਰਫ਼ਤਾਰ - Watan Ki Rahen

ਫਗਵਾੜਾ : (ਪਵਨ ਪਿੰਕਾ) ਵਿਰੱਧ ਆਸ਼ਰਮ ਸਾਹਨੀ ਅਤੇ ਵਿਰਕਾ ਆਸ਼ਰਮ ਦੇ ਬਾਬਾ ਹਰਦਿਆਲ ਸਿੰਘ ਦੀ ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਬੇ ਦੇ ਸਾਰੇ ਪਰਿਵਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਵਿੱਰਧ ਆਸ਼ਰਮ ਸਾਹਨੀ ਅਤੇ ਪਿੰਡ ਵਿਰਕਾ ਵਿਚ ਐਨ ਆਰ ਆਈ ਦੁਆਰਾ ਵਿਦੇਸ਼ਾਂ ਤੋੰ ਜੋ ਧਨ ਆ ਰਿਹਾ ਹੈ ਕਿਹੜੇ-ਕਿਹੜੇ ਬੈੰਕਾ ਚ ਸੰਸਥਾ ਦੇ ਖਾਤੇ ਹਨ ਹੱਜੇ ਤਕ ਬਾਬੇ ਦੇ ਜੇਲ ਜਾਣ ਤੋੰ ਬਾਅਦ ਜਨਤਕ ਅਧਾਰ ਤੇ ਦੱਸਿਆ ਨਹੀੰ ਗਿਆ।ਬਾਬੇ ਤੇ ਗੰਭੀਰ ਆਰੋਪ ਲਗੇ ਅਤੇ ਵੀਡਿਓ ਵਾਇਰਲ ਹੋਈ ਤਾਂ ਬਾਬਾ ਪੂਰੀ ਤਰ੍ਹਾਂ ਸਦਮੇ ਵਿੱਚ ਚਲੇ ਗਏ ਸਨ ਅਤੇ ਖੁੱਲ੍ਹ ਕੇ ਮੀਡੀਆ ਸਾਹਮਣੇ ਨਹੀਂ ਆਏ, ਪਰ ਬਾਬੇ ਨੇ ਮੀਡੀਆ ਨੂੰ ਕਿਹਾ ਸੀ ਕਿ ਸਾਹਨੀ ਅਤੇ ਵਿਰਕਾ ਪਿੰਡ ਚ ਜੋ ਜਾਇਦਾਦ ਬਣਾਈ ਹੈ ਅਤੇ ਜੋ ਉਹਨਾ ਮਿਹਨਤ ਕੀਤੀ ਹੈ। ਸਾਹਨੀ ਦੇ ਲੋਕ ਵੀਡੀਓ ਵਾਇਰਲ ਕਰ ਉਨਾਂ ਨੂੰ ਆਸ਼ਰਮ ਤੋਂ ਹਟਾਉਣ ਅਤੇ ਆਸ਼ਰਮ ਤੇ ਕਬਜਾ ਕਰਨਾ ਚਾਹੁੰਦੇ ਸਨ। ਪਰ ਸਾਹਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਗਲਤ ਹਰਕਤਾਂ ਤੋੰ ਬਾਜ ਨਹੀਂ ਸੀ ਆ ਰਿਹਾ। ਸ਼ਹਿਰ ਚ ਇਸ ਗੱਲ ਨੇ ਚਰਚਾ ਫੜ ਰੱਖੀ ਹੈ। ਵੀਡਿਓ ਵਾਇਰਲ ਕਰਨ ਚ ਆਸ਼ਰਮ ਦੇ ਕੁੱਝ ਸਟਾਫ਼ ਦੇ ਲੋਕਾਂ ਦੀ ਮਿਲੀਭਗਤ ਦੱਸੀ ਜਾ ਰਹੀ ਹੈ। ਆਸ਼ਰਮ ਚ ਆਪਣੀ ਕਮੇਟੀ ਬਣਾਉਣ ਦੀ ਨੀਅਤ ਤੋੰ ਬਾਬੇ ਦੀ ਵੀਡਿਓ ਵਾਇਰਲ ਕੀਤੀ ਗਈ।

ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਜਥੇਦਾਰ ਸਰੂਪ ਸਿੰਘ ਸਥਿਯੋ ਸਮੇਤ ਐਸ ਐਮ ਓ ਸਿਵਲ ਹਸਪਤਾਲ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਹੋਏ

Image
ਫਗਵਾੜਾ : (ਪਵਨ ਪਿੰਕਾ) ਪਿਛਲੇ ਦਿਨੀਂ ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਚ ਕੰਮ ਦੌਰਾਨ ਕੁਝ ਗਲਤੀ ਹੋਣ ਕਾਰਨ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੇ ਓਹਨਾ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਫਗਵਾੜਾ ਦਾ ਬਲੱਡ ਬੈਂਕ ਤੁਰੰਤ ਬਿਨਾ ਸੋਚੇ ਸਮਝੇ ਸੀਲ ਕਰ ਦਿੱਤਾ ਅਤੇ ਸਟਾਕ ਵਿਚ ਪਈਆਂ ਖੂਨ ਦੀਆ ਬੋਤਲਾਂ ਸਿਵਲ ਹਸਪਤਾਲ ਕਪੂਰਥਲੇ ਭੇਜ ਦਿਤੀਆਂ|  ਓਹਨਾ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਜੋ ਜੀ.ਟੀ. ਰੋਡ ਸਥਿਤ ਹੈ ਅਤੇ ਕਿਸੇ ਸਮੇ ਗੰਭੀਰ ਐਮਰਜੰਸੀ ਸੇਵਾਵਾਂ ਲੰਗੜ੍ਹੀਆਂ ਕਰ ਦਿਤੀਆਂ ਅਤੇ ਫਗਵਾੜੇ ਦੀ ਗਰੀਬ ਜਨਤਾ ਨਾਲ ਬੇਇਨਸਾਫ਼ੀ ਕੀਤੀ| ਇਸ ਸਥਿਤੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਗੰਭੀਰ ਨੋਟਿਸ ਲੈਂਦਿਆਂ ਹੋਇਆ ਦੋਸ਼ ਲਾਇਆ ਸਰਕਾਰ ਨੇ ਯੋਜਨਾਬੰਦ ਤਰੀਕੇ ਨਾਲ ਇਹ ਕਾਰਵਾਈ ਕੀਤੀ ਹੈ| ਜਿਸਦਾ ਖਾਮਿਆਜਾ ਗਰੀਬ ਜਨਤਾ ਨੂੰ ਭੋਗਣਾ ਪੈ ਰਿਹਾ ਹੈ ਕਿਉਕਿ ਸਰਕਾਰੀ ਹਸਪਤਾਲਾਂ ਵਿਚ ਖੂਨ ਸਰਕਾਰ ਵਲੋਂ ਮੁਫ਼ਤ ਦਿਤਾ ਜਾਂਦਾ ਹੈ ਜਦੋ ਪ੍ਰਾਈਵੇਟ ਬਲੱਡ ਬੈਂਕ 1500 ਰੁਪਏ ਬੋਤਲ ਵਸੂਲਦੇ ਹਨ| ਇਸ ਸਬੰਧੀ ਇਕ ਮਹੀਨੇ ਤੋਂ ਉੱਪਰ ਸਮਾਂ ਬੀਤ ਜਾਣ ਤੇ ਵੀ ਸਿਹਤ ਮੰਤਰੀ ਪੰਜਾਬ ਅਤੇ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਿਲਾ ਤੇ ਸਟੇਟ ਕੰਟਰੋਲਰ ਵਰਗੇ ਅਧਿਕਾਰੀ ਏਅਰ ਕੰਡੀਸ਼ਨ ਕਮਰਿਆਂ ਵਿਚ ਬੈਠ ਕੇ ਬਿਨਾ ਸੋਚੇ ਗਰੀਬ ਜਨਤਾ ਦੇ ਹੱਕਾਂ ਉਲਟ ਨਾਦਰਸ਼ਾਹੀ ਫੈਸਲੇ ਲੈ ਰਹੇ ਹਨ| ਜਥੇਦਾਰ ਖਲਵਾੜ...

सर्व नौजवान सभा एवं चढ़दी कला सिख आर्गनाइजेशन यू.के. ने मरीज़ों को बांटी मुफ्त दवाएं * दीन-दुखियों की सेवा सबसे बड़ा परोपकार : एस.डी.एम.

Image
फगवाड़ा 4 मार्च (पवन पिंका) सर्व नौजवान सभा फगवाड़ा रजि. एवं चढ़दी कला सिख आर्गेनाइजेशन यू.के. ने संयुक्त प्रयास करते हुए सभा के प्रधान सुखविन्दर सिंह की अगवाई में स्थानीय सिविल अस्पताल में जरूरतमंद मरीज़ों को जरूरत अनुसार फ्री दवाएं भेंट की। इस संबंधी आयोजित समागम में एस.डी.एम. गुरविन्दर सिंह जौहल बतौर मुख्य अतिथि शामिल हुए। उन्होंने अपने संबोधन में कहा कि समाज सेवी संस्थाओं द्वारा सरकार के साथ मिलकर जनसेवा के प्रयास प्रशंसनीय हैं। किसी दीन-दुखी व्यक्ति के साथ दो मीठे बोल बोलना, उसके दुख-सुख के भागीदार बनना वास्तव में बड़ा परोपकारी काम है। इस तरह का परोपकारी काम सर्व नौजवान सभा बखूबी कर रही है। साहित्यकार गुरमीत सिंह पलाही ने सर्व नौजवान सभा की 29 सालों की उपलब्धियों बारे विस्तार से बताया और लड़कियों के लिए सोसवा पंजाब के सहयोग से चलाए जा रहे वोकेशनल पाठ्यक्रमों को सर्व नौजवान सभा की बड़ी उपलब्धि बताया। एस.एम.ओ. एस.पी.सिंह ने स्वास्थ्य विभाग की तरफ से चलाईं जा रही स्कीमों का विवरण दिया तथा सर्व नौजवान सभा व चढ़दी कला सिख आर्गेनाइजेशन द्वारा मरीज़ों को दवाएं बाँटने के काम को बड़ा प...

श्री गोविंद गौधाम गौशाला, सुखचैन साहिब रोड में इस वर्ष पांचवे 'मेला मैया दा' के कैलेंडर को रिलीज

Image
फगवाड़ा (गुलशन बतरा) जय माँ नवदुर्गा धार्मिक कमेटी द्वारा श्री गोविंद गौधाम गौशाला, सुखचैन साहिब रोड में इस वर्ष पांचवे 'मेला मैया दा' के कैलेंडर को रिलीज किया गया ।  इस मौके पर जय माँ नवदुर्गा धार्मिक कमेटी के प्रधान श्री आदित्य ने बताया कि इस वर्ष यह उत्सव 25 मार्च से 2 अप्रैल तक सरकारी सीनियर सेकेंडरी स्कूल  ग्राउंड, पुराना डाकखाना रोड में होगा । 24 मार्च शाम 5 बजे भव्य शोभा यात्रा शिव मंदिर स्टार्च मिल से मैया का गुणगान करते हुए पंडाल पहुंचेगी ।  अनिल दत्त शम्भू, जगमोहन सिंह जैरथ, दीपक गोयल, समीत सिंह, मंजीत वर्मा, परमिंदर, मिंटू, चेतन , कन्हैया तिवाड़ी  मौजूद रहे।

बेसहारा और जख्मी गऊओं की सेवा हेतु बजरंग दल के साथ सहयोग करें समाज के लोग : हर्ष भल्ला

Image
फगवाड़ा : (कलूचा) आज विहीप बजरंग दल फगवाड़ा की तरफ से प्रखंड सह संयोजक आशीष सोनी जी की अगुवाई में गोराया रोड(नजदीक सिंगला रिसोर्ट) से जख्मी हुए गौवंश को लुधियाना गौशाला में पहुँचाया गया। वही दूसरी ओर फगवाड़ा सतनामपुरा फाटक के पास से जख्मी हुए गौवंश को भी लुधियाना गौशाला पहुँचाया गया। जिसमें दोनों गोवंशों की टांग पर गहरी चोट आई है जिसके कारण दोनों का लुधियाना में ऑपरेशन किया जाएगा। जिसमे संगठन के कार्यकर्ता मौजूद रहे और इसके साथ ही बजरंग दल के जिला सह संयोजक हर्ष भल्ला द्वारा समाज के लोगो से बेसहारा और जख्मी गऊ की सेवा हेतु इस मुहिम में सहयोग देने की अपील की।