ਫਗਵਾੜਾ ਅਕਾਲੀ ਹਲਕਾ ਇੰਚਾਰਜ ਖ਼ਿਲਾਫ਼ ਬਾਗ਼ੀ ਸੁਰ, ਪਾਰਟੀ ਹਾਈਕਮਾਂਡ ਪਾਸੋਂ ਸਰਬਸੰਮਤੀ ਨਾਲ ਹਲਕਾ ਇੰਚਾਰਜ ਨੂੰ ਬਦਲਣ ਦੀ ਮੰਗ - ਸੀਨੀਅਰ ਅਕਾਲੀ ਆਗੂਆਂ ਵੱਲੋਂ ਹਲਕਾ ਇੰਚਾਰਜ ਤੇ ਅਣਗੌਲਿਆ ਕਰਨ ਦੇ ਗੰਭੀਰ ਦੋਸ

ਫਗਵਾੜਾ 31 ਜਨਵਰੀ (ਧਰੁਵ ਕਲੂਚਾ) ਨਿਗਮ ਚੋਣਾਂ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਵਿਚ ਹਲਕਾ ਇੰਚਾਰਜ ਦੀ ਮਨਮਰਜ਼ੀ, ਭਾਜਪਾ ਨਾਲ ਮਿਲੀਭੁਗਤ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਪਾਰਟੀ ਵਰਕਰਾਂ ਦੀ ਪਰਵਾਹ ਨਾ ਕਰਨ ਦੇ ਚਲਦੇ ਬਾਗ਼ੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਜਿਸ ਲਈ ਸ੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਅਕਾਲੀ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ ਤੇ ਪਾਰਟੀ ਆਗੂਆਂ ਨੂੰ ਅਣਗੌਲਿਆ ਕਰਨ ਦੇ ਗੰਭੀਰ ਦੋਸ਼ ਲਗਾੳੰਦੇ ਹੋਏ ਪਾਰਟੀ ਹਾਈਕਮਾਨ ਤੋਂ ਤੁਰੰਤ ਹਲਕਾ ਇੰਚਾਰਜ ਨੂੰ ਬਦਲਣ ਦੀ ਮੰਗ ਕੀਤੀ। ਮੀਟਿੰਗ ਵਿਚ ਰਣਜੀਤ ਸਿੰਘ ਖੁਰਾਣਾ ਜਿੱਲਾ ਪ੍ਰਧਾਨ ਯੂਥ ਅਕਾਲੀ ਦਲ ਅਤੇ ਸਾਬਕਾ ਡਿਪਟੀ ਮੇਅਰ ਫਗਵਾੜਾ, ਅਵਤਾਰ ਸਿੰਘ ਭੁੰਗਰਨੀ ਸੀਨੀਅਰ ਅਕਾਲੀ ਆਗੂ , ਠੇਕੇਦਾਰ ਬਲਜਿੰਦਰ ਸਿੰਘ ਮੀਤ ਪ੍ਰਧਾਨ ਐਸ.ਸੀ.ਵਿੰਗ ਪੰਜਾਬ ਅਤੇ ਸਾਬਕਾ ਕੌਂਸਲਰ , ਪ੍ਰਿਤਪਾਲ ਸਿੰਘ ਮੰਗਾ ਜਿੱਲਾ ਜਨਰਲ ਸਕੱਤਰ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ, ਗੁਰਮੀਤ ਸਿੰਘ ਬਡਵਾਲ ਸਰਕਲ ਪ੍ਰਧਾਨ ਸ਼ਹਿਰੀ , ਹਰਮੇਲ ਸਿੰਘ ਪਾਹਵਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸਰਵਨ ਸਿੰਘ ਕੁਲਾਰ ਵਲ਼ੋਂ ਭਾਜਪਾ ਨਾਲ ਮਿਲੀਭੁਗਤ ਕਰ ਕੇ ਫਗਵਾੜਾ ਅਕਾਲੀ ਦਲ ਨੂੰ ਦਿਨੋਂ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ ਉਨਾਂ ਵਿਚਾਰ ਵਟਾਂਦਰੇ ਤੋਂ ਬਾਅਦ ਕਿਹਾ ਕਿ ਜੇ ਹਲਕਾ ਇੰਚਾਰਜ ਨੂੰ ਨਾ ਬਦਲਿਆ ਗਿਆ ਤਾਂ ਉਨਾਂ ਦੀ ...