Posts

Showing posts from September, 2021

ਖਰਾਬ ਸੜਕਾਂ ਤੇ ਸਟ੍ਰੀਟ ਲਾਈਟਾਂ ਦੀ ਅਣਦੇਖੀ ਨਾਲ ਲੋਕਾਂ ‘ਚ ਫੈਲ ਰਹੀ ਹੈ ਗੁੱਸੇ ਦੀ ਲਹਿਰ - ਅਰੁਣ ਖੋਸਲਾ * ਕਿਹਾ - ਸੜਕਾਂ ਦੇ ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ * ਖਰਾਬ ਸਟ੍ਰੀਟ ਲਾਈਟਾਂ ਨਾਲ ਛਾਇਆ ਰਹਿੰਦਾ ਹੈ ਹਨ੍ਹੇਰਾ

Image
ਫਗਵਾੜਾ 29 ਸਤੰਬਰ (ਧਰੁਵ ਕਲੂਚਾ) ਫਗਵਾੜਾ ਦੇ ਬੰਗਾ ਰੋਡ ਸਥਿਤ ਸੁਭਾਸ਼ ਨਗਰ ਚੌਕ ਵਿਖੇ ਸੜਕ ਵਿਚਕਾਰ ਬਣੇ ਵੱਡੇ ਤੇ ਡੂੰਘੇ ਟੋਏ, ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਤੰਗ ਬਾਜਾਰਾਂ ਦੀਆਂ ਸੜਕਾਂ ਦੀ ਮਾੜੀ ਹਾਲਤ, ਅਨੇਕਾਂ ਗਲੀਆਂ, ਮੁਹੱਲਿਆਂ ਤੇ ਰਸਤਿਆਂ ਵਿਚ ਲੰਬੇ ਸਮੇਂ ਤੋਂ ਖਰਾਬ ਪਈਆਂ ਸਟ੍ਰੀਟ ਲਾਈਟਾਂ ਦੇ ਮੁੱਦੇ ਨੂੰ ਲੈ ਕੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੁਭਾਸ਼ ਨਗਰ ਚੌਕ ਦਾ ਡੂੰਘਾ ਤੇ ਵੱਡਾ ਟੋਇਆ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇੱਥੇ ਕੋਈ ਵੀ ਗੱਡੀ ਪਲਟ ਸਕਦੀ ਹੈ ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਇਸ ਤੋਂ ਇਲਾਵਾ ਝਟਕੱਈਆਂ ਚੌਕ, ਸਰਾਏ ਰੋਡ, ਗਉਸ਼ਾਲਾ ਬਾਜਾਰ ਤੇ ਬਾਂਸਾਵਾਲਾ ਬਾਜਾਰ ਆਦਿ ਇਲਾਕਿਆਂ ਵਿਚ ਵੀ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਸ਼ਹਿਰ ਦੇ ਕਈ ਮੁਹੱਲਿਆਂ ਤੇ ਮੁੱਖ ਰਸਤਿਆਂ ਦੀ ਸਟ੍ਰੀਟ ਲਾਈਟਾਂ ਵੀ ਕਾਫੀ ਸਮੇਂ ਤੋਂ ਖਰਾਬ ਹਨ। ਜਿਸ ਬਾਰੇ ਸ਼ਿਕਾਇਤਾਂ ਦੇ ਬਾਵਜੂਦ ਵੀ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ। ਸ਼ਰਾਧਾਂ ਤੋਂ ਬਾਅਦ 6 ਅਕਤੂਬਰ ਨੂੰ ਸ਼ਹਿਰ ‘ਚ ਦਸ਼ਹਿਰੇ ਤੋਂ ਪਹਿਲਾਂ ਹੋਣ ਵਾਲੀ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋਣਾ ਹੈ। ਰਾਤ ਸਮੇਂ ਲੋਕ ਪਰਿਵਾਰਾਂ ਸਮੇਤ ਪ੍ਰਭੂ ਰਾਮ ਦੀ ਲੀਲਾ ਦਾ ਆਨੰਦ ਲੈਣ ਲਈ ਘਰੋਂ ਨਿਕਲਣਗੇ ਪਰ ਖਰਾਬ ਸੜਕਾਂ ਤੇ ਖਰਾਬ ਸ...

ਕੁਰਸੀ ਦੇ ਲਾਲਚ ਲਈ ਲੜਾਈ ਕਾਂਗਰਸ ਦੇ ਪਾਪਾਂ ਦਾ ਫਲ: ਜਸਵੀਰ ਸਿੰਘ ਗੜ੍ਹੀ ਬਸਪਾ ਦੀ 9 ਅਕਤੂਬਰ ਦੀ ਭੁੱਲ ਸੁਧਾਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ

Image
ਜਲੰਧਰ/ਚੰਡੀਗੜ੍ਹ (ਧਰੁਵ ਕਲੂਚਾ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਕੁਰਸੀ ਦੇ ਲਾਲਚ ਦੀ ਸਰਕਾਰ ਹੈ ਅਤੇ ਇਸ ਗੱਲ ਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਜਦੋਂ ਦਾ ਮੁੱਖ ਮੰਤਰੀ ਨੂੰ ਉਤਾਰਿਆ ਲਾਲਚ ਤੇ ਲਾਲਚੀ ਉਜਾਗਰ ਹੋ ਰਹੇ ਹਨ, ਜਿਨ੍ਹਾਂ ਵਿੱਚ ਪਹਿਲਾ ਕੁਰਸੀ ਦਾ ਲਾਲਚ ਜਾਖੜ , ਦੂਜਾ ਸੁੱਖੀ ਰੰਧਾਵੇ ਅਤੇ  ਤੀਜੇ ਲਾਲਚ ਨਵਜੋਤ ਸਿੱਧੂ ਤੇ ਪਿਆ। ਉਸੇ ਦਿਨ ਤੋਂ ਕਾਂਗਰਸ ਦੀ ਕੁਰਸੀ ਲਈ ਲਾਲਚ ਦੀ ਗ੍ਰਹਿ ਚਾਲ ਹੀ ਪੁੱਠੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤੋਂ ਨਵਾਂ ਮੁੱਖਮੰਤਰੀ ਬਣਿਆ ਉਸ ਦਿਨ ਤੋਂ ਰੋਜ਼ ਕੁਰਸੀ ਤੇ ਚੌਧਰ ਲਈ ਲਾਲਚ ਤਹਿਤ ਵਿਵਾਦ ਹੋ ਰਹੇ ਹਨ, ਜਦਕਿ 4 ਦਿਨ ਕਾਂਗਰਸ ਨੂੰ ਲਾਉਣ ਡੀਜੀਪੀ ਲੱਭਿਆ, 2 ਦਿਨ ਮੁੱਖ ਸਕੱਤਰ ਨਹੀਂ ਮਿਲਿਆ, ਅੱਜ ਪੰਜਵੇਂ ਦਿਨ ਤਿੰਨ ਘਰ ਦੇਖਣ ਤੋਂ ਬਾਅਦ ਅਟਾਰਨੀ ਜਰਨਲ ਪ੍ਰਵਾਨ ਚੜਿਆ। ਬੀਤੇ ਦਿਨੀਂ ਤਿੰਨ ਘੰਟੇ ਕੈਬਨਿਟ ਦੀ ਮੀਟਿੰਗ ਚੱਲੀ ਪਰ ਨਤੀਜਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਅੱਜ ਮੰਤਰੀ ਮੰਡਲ ਬਣਾਇਆ ਤੇ ਅੱਜ ਵੀ ਲਾਲਚ ਦਾ ਬੰਬ ਡਿੱਗ ਪਿਆ। ਜਦਕਿ ਇਸ ਤੋਂ ਪਹਿਲਾਂ ਪਰਸੋਂ ਬਣਾਏ ਮੰਤਰੀ ਮੰਡਲ ਮੌਕੇ ਵੀ ਕਾਂਗੜ ਤੇ ਬਲਵੀਰ ਸਿਧੂ ਨੇ ਕੁਰਸੀ ਲਈ ਲਾਲਚ ਦਾ ਪ੍ਰਗਟਾਵਾ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਕੁਰਸੀ ਦੇ ਲਾਲਚ ਵਿੱਚ ਘਿਰੀ ਹੋਈ ਲਾਲਚੀਆਂ ਦੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬੀਆਂ ਦੇ ਦੁੱਖ ਦਰਦ ਦੂਰ ਕ...

ਜਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਢਿਲਵਾਂ ‘ਚ ਵੰਡੀਆਂ ਵਾਲੀਬਾਲ ਕਿੱਟਾਂ * ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨਾ ਮਕੱਸਦ

Image
ਫਗਵਾੜਾ 29 ਸਤੰਬਰ (ਧਰੁਵ ਕਲੂਚਾ) ਯੂਥ ਕਾਂਗਰਸ ਜਿਲ੍ਹਾ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਵਲੋਂ ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਹਲਕਾ ਵਿਧਾਨਸਭਾ ਭੁੱਲਥ ਦੇ ਬਲਾਕ ਢਿਲਵਾਂ ‘ਚ ‘ਮੇਰਾ ਹਲਕਾ ਮੇਰਾ ਪਰਿਵਾਰ’ ਮੁਹਿਮ ਤਹਿਤ ਨੌਜਵਾਨਾਂ ਨੂੰ ਕਰੀਬ ਇਕ ਦਰਜਨ ਵਾਲੀਬਾਲ ਕਿੱਟਾਂ ਭੇਂਟ ਕੀਤੀਆਂ। ਇਸ ਮੌਕੇ ਉਹਨਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਰਹਿੰਦੇ ਹੋਏ ਖੇਡਾਂ ਵਲ ਆਕਰਸ਼ਿਤ ਕਰਨਾ ਉਹਨਾਂ ਦਾ ਮਕਸਦ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ  ਭਰੀ ਜਵਾਨੀ ਸਿਰਫ 23 ਸਾਲ ਦੀ ਉਮਰ ‘ਚ ਦੇਸ਼ ਲਈ ਆਪਣਾ ਜੀਵਨ ਬਲਿਦਾਨ ਕੀਤਾ ਅਤੇ ਭਾਰਤੀ ਇਤਿਹਾਸ ਵਿਚ ਹਮੇਸ਼ਾ ਲਈ ਅਮਰ ਹੋ ਗਏ। ਉਹਨਾਂ ਦੀ ਸ਼ਹਾਦਤ ਸਦਕਾ ਪ੍ਰਾਪਤ ਹੋਈ ਆਜਾਦੀ ਨੂੰ ਤਾਂ ਹੀ ਬਰਕਰਾਰ ਰੱਖਿਆ ਜਾ ਸਕੇਗਾ ਜੇਕਰ ਨੌਜਵਾਨ ਪੀੜ੍ਹੀ ਤੰਦਰੁਸਤ ਅਤੇ ਪੜ੍ਹੀ ਲਿਖੀ ਹੋਵੇਗੀ। ਅਜੋਕੀ ਨੌਜਵਾਨ ਪੀੜ੍ਹੀ ‘ਚ ਨਸ਼ਿਆਂ ਦੇ ਵੱਧਦੇ ਰੁਝਾਨ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਉਹ ਨੌਜਵਾਨਾਂ ਨੂੰ ਖੇਡਾਂ ਵਲ ਆਕਰਸ਼ਿਤ ਕਰਨ ਦਾ ਉਪਰਾਲਾ ਕਰ ਰਹੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਦੇਵ ਰਾਜ, ਨਡਾਲਾ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਕਿਰਨ ਕੁਮਾਰੀ, ਕੌਂਸਲਰ ਸੰਜੀਵ ਕੁਮਾਰ, ਕੌਂਸਲਰ ਹਰਪ੍ਰੀਤ ਨੰਬਰਦਾਰ, ਕੌਂਸਲਰ ਬਲਦੇਵ ਸਿੰਘ ਬਿੱਲਾ ...

विधायक धालीवाल ने किसान कर्ज राहत योजना के तहत गांव निहालगढ़ व गांव जगतपुर जट्टां के लाभार्थियों को बांटे चेक मुख्यमंत्री चरणजीत सिंह चन्नी की पहली प्राथमिकता पंजाब के किसानों को आर्थिक रूप मजबूत और सशक्त बनाना - धालीवाल

Image
फगवाड़ा : (ध्रुव कलूचा) पंजाब की मुख्यमंत्री चरणजीत सिंह चन्नी के नेतृत्व वाली कांग्रेस सरकार की ओर से किसान कर्ज राहत योजना के तहत खेत-मजदूर किसानों के कर्ज माफ करने की योजना शुरु की गई है। इसी कड़ी के तहत  सहकारी सोसायटी  गांव निहालगढ़ व गांव जगतपुर जट्टां के कर्जधारों को चेक वितरित किए गए। बुधवार को गांव आठोली में द बहु-उद्देश्यी सहकारी कोआपरेटिव सोसायटी का मुनाफा वितरण का विशेष कार्यक्रम का आयोजित किया गया। कार्यक्रम में विधायक बलविंदर सिंह धालीवाल (रिटायर्ड आइएएस) मुख्यातिथि के रुप में शामिल हुए। विधायक धालीवाल की ओर से कार्यक्रम के दौरान गांव निहालगढ़ व गांव जगतपुर जट्टां के कर्जधारों को पंजाब सरकार की ओर से जारी किए गए कर्जमाफी के चेक वितरित किए गए। कार्यक्रम को संबोधित करते हुए विधायक धालीवाल ने कहा कि पंजाब सरकार की ओर से खेत मजदूरों और भूमिहीन किसानों की कर्जमाफ किए जा रहा है। इस स्कीम का फगवाड़ा के सैकंडों किसानों व मजदूरों का लाभ होगा। उन्होंने कहा कि पंजाब सरकार की इस ऋण राहत योजना से राज्य के तान लाख परिवारों को कर्ज से मुक्ति मिलेगी और वे नए कर्ज ले सकेंगे। यह प...

ਰਿਪੋਰਟਰ ਐਸ਼ੋਸਈਏਸ਼ਨ ਵੇਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਂਟਿੰਗ ਫਗਵਾੜਾ ਦੇ ਰੈਸਟ ਹਾਉਸ ਵਿਖੇ ਹੋਈ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਸ਼ਹਿਰ ਵਿਖੇ ਅੱਜ ਰਿਪੋਰਟਰ ਐਸ਼ੋਸਈਏਸ਼ਨ ਵੇਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਂਟਿੰਗ ਫਗਵਾੜਾ ਦੇ ਰੈਸਟ ਹਾਉਸ ਵਿਖੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਅਤੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੋਰ ਤੇ ਐਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਸ਼ਾਮਿਲ ਹੋਏ। ਸੋਸਾਇਟੀ ਵਲੋਂ ਕਰਵਾਏ ਸਮਾਗਮ ਦੌਰਾਨ SP ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਰਿਪੋਟਰ ਐਸ਼ੋਸਈਏਸ਼ਨ ਦੇ ਸਟਿੱਕਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਅਤੇ ਇਸ ਮੋਕੇ ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰ ਭਾਈਚਾਰਾ ਬਹੁਤ ਵਧੀਆ ਢੰਗ ਨਾਲ ਕਵਰੇਜ਼ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਤੱਕ ਪਹੁੰਚਾਉਂਦਾ ਹੈ। ਓਹਨਾ ਪੱਤਰਕਾਰਾਂ ਨੂੰ ਨਿੱਡਰ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੁਲਸ ਪ੍ਰਸ਼ਾਸ਼ਨ ਵਲੋਂ ਪੱਤਰਕਾਰ ਭਾਈਚਾਰੇ ਨੂੰ ਹਰ ਬਣਦਾ ਸਹਿਯੋਗ ਦਿੱਤਾ ਜਾਵੇਗਾ। ਅਖੀਰ ਵਿਚ ਰਿਪੋਟਰ ਐਸੋਸੀਏਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ, ਪ੍ਰਧਾਨ ਦਿਨੇਸ਼ ਸ਼ਰਮਾ, ਸੀਨੀਅਰ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਗਰਾ, ਵਾਈਸ ਪ੍ਰਧਾਨ  ਰਾਜੇਸ਼ ਕੁਮਾਰ,ਵਾਈਸ ਪ੍ਰਧਾਨ  ਸੰਜੀਵ ਕਾਲੀਆ  ਜਰਨਲ ਸੈਕਟਰੀ ਸ਼ਰਨਜੀਤ ਸਿੰਘ ਸੋਨੀ, ਜੁਆਇੰਟ ਸੈਕਟਰੀ ਅਜੈ ਕੋ...

ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ ‘ਗੱਠਾ ਪਟਾਕਾ’ ਜਿਹੜਾ ਕਾਂਗਰਸ ਦੇ ਪੰਜੇ ਵਿੱਚ ਫੱਟ ਗਿਆ: ਜਸਵੀਰ ਸਿੰਘ ਗੜ੍ਹੀ - ਪੁੱਠੀ ਗ੍ਰੀਹ ਚਾਲ ਅਤੇ ਅਪਸ਼ਗੁਨ ਕਾਂਗਰਸ ਦੇ ਪਾਪਾਂ ਦਾ ਫਲ

Image
ਜਲੰਧਰ/ ਚੰਡੀਗੜ੍ਹ (ਧਰੁਵ ਕਲੂਚਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਤੇ ਬੋਲਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਆਨਾਂ ਰਾਹੀਂ ਇਸ ਗੱਲ ਦੀ ਭਵਿੱਖਵਾਣੀ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦਾ ਉਹ ‘ਗੱਠਾ ਪਟਾਕਾ’ ਨਿਕਲੇਗਾ ਜਿਹੜਾ ਬੱਚਿਆਂ ਦੇ ਹੱਥ ਵਿੱਚ ਹੀ ਚੱਲ ਜਾਂਦਾ ਹੈ ਜਿਸਨੇ ਕਾਂਗਰਸ ਦਾ ਹੀ ਨੁਕਸਾਨ ਕਰਨਾ ਹੈ, ਜੋਕਿ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਅੱਜ ਸਿੱਧੂ ਦਾ ਅਸਤੀਫਾ ਸਿੱਧ ਕਰ ਰਿਹਾ ਹੈ ਕਿ ਗੱਠਾ ਪਟਾਕਾ ਕਾਂਗਰਸ ਦੇ ਪੰਜੇ ਵਿੱਚ ਚੱਲ ਚੁੱਕਾ ਹੈ। ਸ. ਗੜ੍ਹੀ ਨੇ ਕਿਹਾ ਕਿ ਅਸੀਂ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਕਾਂਗਰਸ ਨੂੰ ਨਵਜੋਤ ਸਿੱਧੂ ਵਰਗਾ ਮਿੱਕੀ ਮਾਊਸ ਪ੍ਰਧਾਨ ਮਿਲਣਾ, ਖੁਦ ਕਾਂਗਰਸ ਦੇ ਹੀ ਪਾਪਾਂ ਦਾ ਨਤੀਜਾ ਹੈ ਕਿਉਂਕਿ ਕਾਂਗਰਸ ਨੇ ਸਾਰੇ ਹੀ ਵਰਗਾਂ ਨੂੰ ਰੋਲ ਕੇ ਰੱਖਿਆ ਅਤੇ ਹੁਣ ਕੁਦਰਤ ਕਾਂਗਰਸ ਨੂੰ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਹਾਲ ਇਸ ਗੱਲ ਤੋਂ ਹੀ ਦੇਖੇ ਜਾ ਸਕਦੇ ਹਨ ਕਿ ਮੌਜੂਦਾ ਪ੍ਰਧਾਨ ਅਸਤੀਫਾ ਦਈ ਫਿਰਦਾ ਹੈ ਅਤੇ ਸਾਬਕਾ ਮੁੱਖ ਮੰਤਰੀ ਜਹਾਜ਼ ‘ਚ ਬੈਠ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਨੂੰ ਦਿੱਲੀ ਨੂੰ ਤੁਰਿਆ ਹੋਇਆ ਹੈ। ਸ. ਗੜ੍ਹੀ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਨੂੰ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅੱਪਸ਼ਗਨਾਂ ਦੀ ਸਰਕਾਰ ਹੈ ਅਤ...

ਵੱਡਾ ਖੁਲਾਸਾ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Image
ਵੱਡਾ ਖੁਲਾਸਾ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

चंडीगढ़ में हुई प्रधानमंत्री नरेन्द्र मोदी के जन्म दिवस पर उनके व्यक्तित्व संबंधी गोष्ठी * मोदी की छवि बिगाडऩे की साजिश को करेंगे बेनकाब : नितिन चड्ढा

Image
फगवाड़ा 27 सितंबर (ध्रुव कलूचा) प्रधानमंत्री नरेन्द्र मोदी के जन्मदिन को समर्पित एक विचार गोष्ठी भारतीय जनता युवा मोर्चा आई.टी. सैल द्वारा प्रदेश कार्यालय चंडीगढ़ में आयोजित की गई। इस कार्यक्रम में प्रदेश संगठन मंत्री श्री दिनेश कुमार, प्रदेश महामंत्री सुभाष शर्मा, भाजयुमो राष्ट्रीय सोशल मीडिया प्रभारी कपिल परमार, भाजयुमो प्रदेश अध्यक्ष भानू प्रताप राणा के अलावा युवा मोर्चा प्रदेश की टीम, जिला अध्यक्ष सहित अन्य कार्यकर्ता शामिल हुए। वक्ताओं ने कहा कि प्रधानमंत्री नरेन्द्र मोदी समाज में अंतिम पायदान पर खड़े व्यक्ति के विकास के प्रति समर्पित, दूरदर्शी, निर्णायक नेतृत्व और विश्व के सर्वाधिक लोकप्रिय नेता हैं। उनके नेतृत्व में भारत विश्व गुरु बनने की तरफ अग्रसर है। देश की खोई हुई विरासत वापिस लौट रही है। भारत की नई पीढ़ी अपने पुरातन एवं स्वर्णिम इतिहास के साथ जुड़ रही है। यही समय है कि प्रधानमंत्री नरेन्द्र मोदी के हाथ मजबूत किये जाएं ताकि देश को तोडऩे वाली ताकतों को धूल चटाई जा सके। भारतीय समुदाय के आपसी भेदभाव तथा ऊंच-नीच की डाली जा चुकी गहरी खाई को भर कर समाज में शांति तथा सदभावना को मज...

ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਪੰਜਾਬ ਸਰਕਾਰ ਨੇ ਫੜੀ ਬਾਂਹ - ਜੋਗਿੰਦਰ ਸਿੰਘ ਮਾਨ * ਕਾਲੇ ਕਾਨੂੰਨ ਵਾਪਸ ਹੋਣ ਤਕ ਕਿਸਾਨਾਂ ਨੂੰ ਹੌਸਲੇ ਨਾਲ ਡਟੇ ਰਹਿਣ ਲਈ ਕਿਹਾ

Image
ਫਗਵਾੜਾ 27 ਸਤੰਬਰ (ਧਰੁਵ ਕਲੂਚਾ) ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ ਤੇ ਵੱਖ ਵੱਖ ਕਿਸਾਨ-ਮਜਦੂਰ ਜੱਥੇਬੰਦੀਆਂ ਵਲੋਂ ਸਥਾਨਕ ਜੀਟੀ ਰੋਡ ਸਥਿਤ ਸ਼ੁਗਰ ਮਿਲ ਚੌਕ ਵਿਖੇ ਲਗਾਏ ਧਰਨੇ ਵਿਚ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ. ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਵੀ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਕਿਸਾਨਾਂ ਤੇ ਮਜਦੂਰਾਂ ਨਾਲ ਇਕਜੁਟਤਾ ਪ੍ਰਗਟਾਈ। ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਕੋਆਰਡੀਨੇਟਰ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਜਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਮਾਨ, ਅਵਤਾਰ ਸਿੰਘ ਸਰਪੰਚ ਪੰਡਵਾ ਤੋਂ ਇਲਾਵਾ ਵਰੁਣ ਬੰਗੜ ਚੱਕ ਹਕੀਮ, ਸਾਬੀ ਗਿਰਨ, ਸ਼ੇਰਵੀਰ ਘੁੰਮਣ, ਸੁਭਾਸ਼ ਕਵਾਤਰਾ, ਗੁਰਪ੍ਰੀਤ ਕੌਰ ਜੰਡੂ, ਬਲਬੀਰ ਸਿੰਘ ਪੰਡਵਾ ਤੇ ਰਵਿੰਦਰ ਸਿੰਘ ਪੀ.ਏ. ਵੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਸੰਘਰਸ਼ ਦੀ ਇਸ ਲੜਾਈ ਵਿਚ ਡਟ ਕੇ ਨਾਲ ਖੜੀ ਹੈ। ਸੈਂਕੜੇ ਕਿਸਾਨਾਂ ਦਾ ਬਲਿਦਾਨ ਵਿਅਰਥ ਨਹੀਂ ਜਾਵੇਗਾ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਸਾਨਾਂ ਨੂੰ ਹੌਸਲੇ ਨਾਲ ਡਟੇ ਰਹਿਣ ਦੀ ਗੱਲ ਕਹੀ ਤੇ ਦੱਸਿਆ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸੂਬਾ ਸਰਕਾਰ ਨੇ ਬਾਂਹ ਫੜੀ ਹੈ ਤੇ ਮੁੱਖ ਮੰਤਰੀ ਚਰਨਜੀਤ...

केंद्र सरकार जल्द से जल्द कृषि कानूनों को रद्द, पूरी करे किसानों की मांग - धालीवाल किसान संगठनों की ओर से शुगर मिल चौंक में दिए रोष धरने में कांग्रेसी नेताओं सहित शामिल हुए विधायक

Image
फगवाड़ा : (ध्रुव कलूचा) केंद्र की मोदी सरकार की ओर से बनाए गए नए कृषि कानूनों के विरोध में संयुक्त किसान मोर्चा ने सोमवार को सुबह 6 बजे से शाम 4 बजे तक भारत बंद का आह्वान किया। किसान संगठनों की ओर से सोमवार को सुबह से ही  फगवाड़ा के शुगर मिल चौंक पर रोष धरना दिया। शुगर मिल पर दिए गए रोष धरने में  किसान संगठनों की ओर से केंद्र सरकार के खिलाफ जमकर नारेबाजी की गई। वहीं किसानों की ओर से दिए जा रहे इस रोष धरने में स्थानीय विधायक बलविंदर सिंह धालीवाल भी शामिल हुए। विधायक धालीवाल ने अपने संबोधन में कहा कि केंद्र की भाजपा सरकार की गलत नीतियां देश को मध्यकालीन युग में ले जाएंगी। विधायक ने कहा कि केंद्र सरकार ने देश के किसानों के साथ धोखा किया है। उन्होंने कहा कि कारपोरेट घरानों को फायदा पहुंचने के लिए केंद्र की भाजपा सरकार ने संसद से जबरन  तीनों कृषि बिल पास करवाए है। जबकि बीते एक साल से किसान इन कृषि कानूनों को रद्द करने की मांग करते आ रहे है, लेकिन केंद्र सरकार किसानों की बात सुनने की बजाए उन्हें और परेशान करने में लगी है। उन्होंने कहा कि देश की आजादी के बाद से ही देश का किसान आ...

ਹਾਦਸਿਆਂ ਨੂੰ ਸੱਦਾ ਦੇ ਰਿਹਾ ਖਲਵਾੜਾ ਬਾਈਪਾਸ ਰੋਡ ਦਾ ਉਸਾਰੀ ਅਧੀਨ ਫੁਟ ਓਵਰ ਬਿ੍ਰਜ * ਲੋਕਾਂ ਨੇ ਕੀਤੀ ਸਰਵਿਸ ਲੇਨ ਤੋਂ ਮਲਬਾ ਹਟਾਉਣ ਦੀ ਮੰਗ

Image
ਫਗਵਾੜਾ 26 ਸਤੰਬਰ (ਧਰੁਵ ਕਲੂਚਾ) ਸ਼ਹਿਰ ਦੇ ਮੇਹਟਾਂ-ਮੇਹਲੀ ਬਾਈਪਾਸ ਰੋਡ ਤੇ ਖਲਵਾੜਾ ਚੌਕ ਦੇ ਨਜਦੀਕ ਲੋਕਾਂ ਦੀ ਸਹੂਲਤ ਲਈ ਉਸਾਰਿਆ ਜਾ ਰਿਹਾ ਫੁਟ ਓਵਰ ਬਰਿਜ ਅਫਸਰਸ਼ਾਹੀ ਦੀ ਲਾਪਰਵਾਹੀ ਦੇ ਚਲਦਿਆਂ ਲੋਕਾਂ ਦੀ ਜਿੰਦਗੀ ਲਈ ਹੀ ਖਤਰਾ ਬਣ ਗਿਆ ਹੈ। ਇਸ ਪੁਲ ਦੀ ਉਸਾਰੀ ਜੈਬਰਾ ਲਾਈਨ ਕ੍ਰਾਸਿੰਗ ਨੂੰ ਬੰਦ ਕਰਕੇ ਪੈਦਲ ਰਾਹਗੀਰਾਂ ਨੂੰ ਸੜਕ ਪਾਰ ਕਰਵਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਜਿਸ ਦੇ ਪਿੱਲਰਾਂ ਲਈ ਸੜਕ ਵਿਚ ਡੂੰਘੇ ਟੋਏ ਪੱਟੇ ਗਏ ਸੀ ਤੇ ਮਿੱਟੀ ਦਾ ਮਲਬਾ ਸਰਵਿਸ ਲੇਨ ਦੇ ਕਿਨਾਰੇ ਢੇਰੀ ਕੀਤਾ ਹੋਇਆ ਹੈ। ਇਹ ਮਲਬਾ ਭੁੱਲਾਰਾਈ-ਖਲਵਾੜਾ ਸਾਈਡ ਦੀ ਅੱਧੀ ਸੜਕ ਦੇ ਵਿਚਕਾਰ ਆਉਣ ਨਾਲ ਰਾਤ ਸਮੇਂ ਜਾਂ ਧੁੰਧਾ ਵਗੈਰਾ ‘ਚ ਖਾਸ ਤੌਰ ਤੇ ਦੋਪਹੀਆ ਵਾਹਨ ਚਾਲਕਾਂ ਲਈ ਖਤਰਨਾਕ ਬਣਿਆ ਹੋਇਆ ਹੈ। ਹਾਲੇ ਬੀਤੇ ਦਿਨ ਹੀ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੇਰ ਰਾਤ ਨੂੰ ਮਿੱਟੀ ਦੇ ਮਲਬੇ ਦੀ ਭੇਂਟ ਚੜ੍ਹ ਕੇ ਜਾਨ ਗੁਆ ਚੁੱਕਾ ਹੈ। ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਮਲਬਾ ਚੁਕਵਾਇਆ ਨਹੀਂ ਗਿਆ ਜਿਸ ਕਰਕੇ ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਮਲਬਾ ਸੜਕ ਵਿਚਕਾਰ ਆ ਜਾਂਦਾ ਹੈ। ਇੱਥੇ ਕੋਈ ਰੇਡੀਅਮ ਵਾਲਾ ਸਾਵਧਾਨੀ ਬੋਰਡ ਵੀ ਲਗਾਉਣ ਦੀ ਖੇਚਲ ਨਹੀਂ ਕੀਤੀ ਗਈ। ਜਿਸ ਕਰਕੇ ਰਾਤ ਨੂੰ ਹਨੇ੍ਹਰੇ ਵਿਚ ਅਨੇਕਾਂ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਦੋਂ ਪਿੱਲਰ ਖੜੇ ਹੋ ਗਏ ਹਨ ਤਾਂ ਵਿਭਾਗ...

पुरानी याद साईं जी दे नाल सीनियर पत्रकार श्री मनोहर लाल कौड़ा

Image
फगवाड़ा (ध्रुव कलूचा/शिव कौड़ा) डेरा मुरादशाह नकोदर के साईं जी दी पुरानी फोटो साईं जी के साथ फगवाड़ा दे सीनियर पत्रकार श्री मनोहर लाल कौड़ा व पूर्व पार्षद स्व: मनमोहन  शर्मा याद रहे कि आज साईं जी का जन्म दिन है साईं लाडी शाह जी के जन्म दिन की सभी देश विदेश में बैठे भक्तों को मुबारकबाद।

ਪਹਿਲੇ ਰਾਊਂਡ ਤਹਿਤ 6026 ਘਰਾ ਦੇ 2025 ਬੱਚਿਆ ਨੂੰ ਦੋ ਬੂੰਦਾਂ ਜ਼ਿੰਦਗੀ ਦੀਆ ਪਿਲਾਈਆ ਗੲੀਆਂ # ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾੲੀ ਨੂੰ ਜਿਤਿਆ ਜਾ ਸਕਦਾ ਹੈ ; ਡਾ ਲੈਂਬਰ ਰਾਮ

Image
ਫਗਵਾੜਾ (ਧਰੁਵ ਕਲੂਚਾ) ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਹੁਕਮਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਪੂਰਥਲਾ ਡਾ ਰਣਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਦੀ ਯੋਗ ਅਗਵਾਈ ਅਤੇ ਨੋਡਲ ਅਫ਼ਸਰ (ਪਲਸ ਪੋਲੀਓ) ਡਾ ਨਰੇਸ਼ ਕੁੰਦਰਾ ਅਤੇ ਕੋ ਨੋਡਲ ਅਫ਼ਸਰ (ਪਲਸ ਪੋਲੀਓ ) ਡਾ ਅਕੁੰਸ ਅਗਰਵਾਲ ਦੀ ਸੁੱਚਜੀ ਦੇਖ-ਰੇਖ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਰਾਊਂਡ ਤਹਿਤ ਸਿਹਤ ਵਿਭਾਗ ਦੇ ਕਰਮਚਾਰੀ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਅੈਸ ਐਮ ਓ ਡਾ ਲੈਂਬਰ ਰਾਮ ਨੇ ਰਵਾਨਾਂ ਕੀਤਾ ੲਿਸ ਮੌਕੇ ਉਨ੍ਹਾਂ ਕਿਹਾ ਕਿ ੲਿਸ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ , ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾੲੀ ਨੂੰ ਜਿਤਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਨਦੇਹੀ ਨਾਲ ੲਿਸ ਬਿਮਾਰੀ ਨੂੰ ਖਤਮ ਕਰਨ ਲਈ ਵਚਨਬੱਧ ਹੈ ਪਰ ਅਜੇ ਵੀ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੇ ਅਵੇਸਲੇਪਨ ਕਰ ਕੇ ਉਨਾਂ ਦੇ ਬੱਚੇ ਦਵਾੲੀ ਪੀਣ ਤੋਂ ਵਾਂਝੇ ਰਹਿ ਜਾਂਦੇ ਹਨ ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਤਾ ਜੋ ੲਿਸ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਅੱਜ ਦੀ ੲਿਸ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਘਰ ਘਰ ਜਾਕੇ 6026 ਘਰਾ ਦੇ  0 ਤੋਂ 5 ਸਾਲ ਤੱਕ ਦੇ  2025 ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾ...

ਰਾਣਾ ਗੁਰਜੀਤ ਸਿੰਘ ਨੂੰ ਚੰਨੀ ਮੰਤਰੀ ਮੰਡਲ ‘ਚ ਸ਼ਾਮਲ ਕਰਨ ਨਾਲ ਵਧਿਆ ਦੋਆਬੇ ਦਾ ਮਾਣ - ਜੋਗਿੰਦਰ ਮਾਨ * ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ ਨੇ ਵੀ ਦਿੱਤੀ ਵਧਾਈ

Image
ਫਗਵਾੜਾ 26 ਸਤੰਬਰ (ਧਰੁਵ ਕਲੂਚਾ) ਸੀਨੀਅਰ ਕਾਂਗਰਸੀ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ ‘ਚ ਸ਼ਾਮਲ ਕਰਨ ਨੂੰ ਲੈ ਕੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਜੋਗਿੰਦਰ ਸਿੰਘ ਮਾਨ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ ਅਤੇ ਜਿਲ੍ਹਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂੰਰ ਸਿੰਘ ਹਰਜੀ ਮਾਨ ਨੇ ਵੀ ਚੰਡੀਗੜ੍ਹ ਵਿਖੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਦੇ ਅਹੁਦੇ ਦੀ ਸੋਂਹ ਚੁੱਕਣ ਉਪਰੰਤ ਗੁਲਦਸਤਾ ਭੇਂਟ ਕਰਕੇ ਸ਼ੁੱਭ ਇੱਛਾਵਾਂ ਦਿੱਤੀਆਂ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਸੀਨੀਅਰ ਅਤੇ ਤਜ਼ੁਰਬੇਕਾਰ ਕਾਂਗਰਸੀ ਆਗੂ ਹਨ। ਉਹਨਾਂ ਨੇ ਪਹਿਲਾਂ ਵੀ ਕੈਬਿਨੇਟ ਮੰਤਰੀ ਵਜੋਂ ਵਧੀਆਂ ਸੇਵਾਵਾਂ ਦਿੱਤੀਆਂ ਅਤੇ ਹੁਣ ਦੁਬਾਰਾ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਨਾਲ ਪੂਰੇ ਦੋਆਬਾ ਇਲਾਕੇ ਦਾ ਮਾਣ ਵਧਿਆ ਹੈ। ਜਿਸ ਲਈ ਉਹ ਮੁੱਖ ਮੰਤਰੀ ਚੰਨੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸੀਨੀਅਰ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਗੋਰਾ ਗਿੱਲ, ਦਲਜੀਤ ਨਡਾਲਾ, ਸੁਰਿੰਦਰ ਸੌਂਧੀ ਨੇ ਵੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ...

ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਵਫਦ * ਲੋਕਾਂ ਦੀ ਮੰਗ ਪੂਰੀ ਕਰਾਉਣ ਦਾ ਕੀਤਾ ਜਾਵੇਗਾ ਹਰ ਸੰਭਵ ਉਪਰਾਲਾ - ਮਾਨ

Image
ਫਗਵਾੜਾ 25 ਸਤੰਬਰ (ਧਰੁਵ ਕਲੂਚਾ) ਫਗਵਾੜਾ ਜਿਲਾ ਬਣਾਓ ਫਰੰਟ ਵਲੋਂ ਇਲਾਕੇ ਦੇ ਲੋਕਾਂ ਦੀ ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਮ ਮੰਗ ਪੱਤਰ ਦੇਣ ਦੀ ਲੜੀ ਤਹਿਤ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ, ਗੈਰ ਸਰਕਾਰੀ ਸੰਸਥਾਵਾਂ, ਬੁੱਧੀਜੀਵੀ ਵਰਗ, ਲੇਖਕਾਂ, ਸਨੱਅਤਕਾਰਾਂ ਦੇ ਇੱਕ ਵੱਡੇ ਵਫ਼ਦ ਵਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਫਦ ਨੇ ਜੋਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਫਗਵਾੜਾ ਦੇ ਲੋਕਾਂ ਨੂੰ ਜ਼ਿਲੇ ਤੱਕ ਪਹੁੰਚ ਕਰਨ ਲਈ ਖੱਜ਼ਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਫਗਵਾੜਾ ਸਬ-ਡਵੀਜਨ ਨੂੰ ਪਹਿਲ ਦੇ ਅਧਾਰ ਤੇ ਜਿਲਾ ਬਣਾਇਆ ਜਾਵੇ। ਕਿਉਂਕਿ ਇਹ ਫਗਵਾੜਾ ਦੇ ਹਰ ਵਰਗ ਦੇ ਲੋਕਾਂ ਦਾ ਗੰਭੀਰ ਮਸਲਾ ਹੈ। ਵਫਦ ਨੇ ਇਹ ਵੀ ਕਿਹਾ ਕਿ ਫਗਵਾੜਾ ਸਨੱਅਤਕਾਰ ਅਤੇ ਸਿੱਖਿਆ ਖੇਤਰ ‘ਚ ਵੱਡਾ ਸਥਾਨ ਰੱਖਦਾ ਹੈ ਅਤੇ ਨੈਸ਼ਨਲ ਹਾਈ-ਵੇ ਉੱਪਰ ਸਥਿਤ ਹੈ। ਕਪੂਰਥਲਾ ਜ਼ਿਲੇ ‘ਚ ਫਗਵਾੜਾ ਸਭ ਤੋਂ ਵੱਧ ਰੈਵੀਨੀਊ ਦੇਣ ਵਾਲਾ ਖਿੱਤਾ ਅਤੇ ਪ੍ਰਵਾਸੀ ਪੰਜਾਬੀਆਂ ਲਈ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਮੌਕੇ ਅਸ਼ੋਕ ਸੇਠੀ ਫਾਈਨ ਸਵਿੱਚਜ਼, ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ,  ਸਾਹਿੱਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੀਨੀਅਰ ਪੱਤਰਕਾਰ ਟੀਡੀ ਚਾਵਲਾ ਨੇ ਖਾਸ ਤੌਰ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਕਿਹਾ ਕਿ ...

ਲਾਇਨਜ ਕਲੱਬ ਫਗਵਾੜਾ ਸਮਾਇਲ 321-ਡੀ ਨੇ ਪਿੰਡ ਖੋਥੜਾਂ ਵਿਖੇ ਲਗਾਏ ਬੂਟੇ * ਵਾਤਾਵਰਣ ਸੁਰੱਖਿਆ ਲਈ ਕਲੱਬ ਦਾ ਉਪਰਾਲਾ ਸ਼ਲਾਘਾਯੋਗ - ਜੇਬੀ ਸਿੰਘ ਚੌਧਰੀ

Image
ਫਗਵਾੜਾ 25 ਸਤੰਬਰ (ਧਰੁਵ ਕਲੂਚਾ) ਲਾਇਨਜ਼ ਕਲੱਬ ਫਗਵਾੜਾ ਸਮਾਇਲ 321-ਡੀ ਵਲੋਂ ਨਜਦੀਕੀ ਪਿੰਡ ਖੋਥੜਾਂ ਦੇ ਸਰਕਾਰੀ ਸਕੂਲ ਸਮੇਤ ਪਿੰਡ ਦੀਆਂ ਫਿਰਨੀਆਂ ਉਪਰ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਸਾਗਰ ਗਾਬਾ ਦੀ ਪ੍ਰਧਾਨਗੀ ਅਤੇ ਫੰਕਸ਼ਨ ਚੇਅਰਮੈਨ ਲਾਇਨ ਹਰੀਸ਼ ਬੰਗਾ ਸਾਬਕਾ ਡਿਸਟ੍ਰਿਕਟ ਗਵਰਨਰ 321-ਡੀ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਪਾਸਟ ਮਲਟੀਪਲ ਕੌਂਸਲ ਚੇਅਰਮੈਨ ਅੰਬੈਸਡਰ ਆਫ ਗੁਡਵਿਲ ਲਾਇਨ ਜੇ.ਬੀ. ਸਿੰਘ ਚੌਧਰੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪਿ੍ਰੰਸੀਪਲ ਤਜਿੰਦਰ ਸ਼ਰਮਾ, ਰਾਜਨ ਚੋਪੜਾ ਅਤੇ ਪਰਵੀਨ ਬੰਗਾ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਲਾਇਨ ਜੇ.ਬੀ. ਸਿੰਘ ਚੌਧਰੀ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂ ਪਹਿਲਾਂ ਹੀ ਵਾਤਾਵਰਣ ਸੁਰੱਖਿਆ ਪ੍ਰਤੀ ਜਨ-ਜਾਗਰਣ ਦੀ ਦਿਸ਼ਾ ‘ਚ ਵਧੀਆ ਉਪਰਾਲੇ ਕੀਤੇ ਜਾਂਦੇ ਰਹੇ ਹਨ। ਇਹ ਕਲੱਬ ਇਸ ਸਾਲ ਡਿਸਟ੍ਰਿਕਟ ਦੀ ਮੋਹਰੀ ਕਲੱਬ ਬਣ ਕੇ ਸਾਹਮਣਏ ਆਈ ਹੈ ਜੋ ਸਮੂਹ ਕਲੱਬ ਮੈਂਬਰਾਂ ਦੀ ਮਿਹਨਤ ਤੇ ਲਗਨ ਦਾ ਹੀ ਨਤੀਜਾ ਹੈ। ਫੰਕਸ਼ਨ ਕਨਵੀਨਰ ਲਾਇਨ ਭੁਪਿੰਦਰ ਸਿੰਘ ਜੰਡੂ, ਕੋ-ਕਨਵੀਨਰ ਲਾਇਨ ਪਰਵੀਨ ਬੰਗਾ, ਕੋ-ਚੇਅਰਮੈਨ ਲਾਇਨ ਪਰਮਜੀਤ ਸਿੰਘ ਸੱਲ੍ਹ ਅਤੇ ਰਿਜਨ ਚੇਅਰਮੈਨ ਆਰ-17 ਲਾਇਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਦੁਨੀਆ ਵਿਚ ਵਿਗੜਦੇ ਮੌਸਮ ਚੱਕ...

ਮੋਦੀ ਸਰਕਾਰ ਵਲੋਂ ਭੇਜੀ ਪ੍ਰਤੀ ਵਿਅਕਤੀ 10 ਕਿਲੋ ਫਰੀ ਕਣਕ ਦੀ ਵੰਡ ਜਲਦੀ ਕੀਤੀ ਜਾਵੇਗੀ - ਅਰੁਣ ਖੋਸਲਾ * ਬੈਟਰੀ ਵਾਲੀ ਟਰਾਈ ਸਾਈਕਲ ਲਈ ਅਨੀਤਾ ਸੋਮ ਪ੍ਰਕਾਸ਼ ਨਾਲ ਸੰਪਰਕ ਕਰਨ ਲੋੜਵੰਦ

Image
ਫਗਵਾੜਾ 25 ਸਤੰਬਰ (ਧਰੁਵ ਕਲੂਚਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕੋਰੋਨਾ ਕਾਲ ਵਿਚ ਦੇਸ਼ ਦੇ 80 ਕਰੋੜ ਲੋੜਵੰਦ ਪਰਿਵਾਰਾਂ ਨੂੰ ਦੀਵਾਲੀ ਤੱਕ ਪ੍ਰਤੀ ਮੈਂਬਰ 10 ਕਿੱਲੋ ਕਣਕ ਦੀ ਵੰਡ ਦੇ ਵਾਅਦੇ ਅਨੁਸਾਰ ਜਲਦੀ ਹੀ ਫਗਵਾੜਾ ਵਿਧਾਨਸਭਾ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਵਿਚ ਲੋੜਵੰਦ ਪਰਿਵਾਰਾਂ ਨੂੰ ਕਣਕ ਦੀ ਵੰਡ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੇਂਦਰ ਸਰਕਾਰ ਦੀ ਹਰ ਯੋਜਨਾ ਦਾ ਲਾਭ ਫਗਵਾੜਾ ਵਾਸੀਆਂ ਤੱਕ ਪਹੁੰਚਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਤੇ ਹੁਣ ਵੀ ਉਹਨਾਂ ਦੇ ਹੀ ਉਪਰਾਲੇ ਸਦਕਾ ਇਹ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਜਿਸ ਨਾਲ ਤਿਓਹਾਰੀ ਸੀਜਨ ਵਿਚ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਕਾਫੀ ਰਾਹਤ ਮਿਲੇਗੀ। ਉਹਨਾਂ ਦੱਸਿਆ ਕਿ ਦਿਵਯੰਗ ਵਿਅਕਤੀਆਂ ਨੂੰ ਬੈਟਰੀ ਵਾਲੀਆਂ ਟਰਾਈ ਸਾਈਕਲਾਂ ਦੀ ਵੰਡ ਸਬੰਧੀ ਕੈਂਪ ਦਾ ਆਯੋਜਨ ਵੀ ਜਲਦੀ ਹੀ ਕੀਤਾ ਜਾ ਰਿਹਾ ਹੈ। ਜੋ ਵੀ ਲੋੜਵੰਦ ਬੈਟਰੀ ਵਾਲੀ ਟਰਾਈ ਸਾਇਕਲ ਲੈਣ ਦੇ ਚਾਹਵਨ ਹਨ ਉਹ ਉਹਨਾਂ ਨਾਲ ਜਾਂ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਤੇ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨਾਲ ਲਿਖਿਤ ਦਰਖਾਸਤ ਰਾਹੀਂ ਰਾਬਤਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਰ ਵ...

फैस्टिवल सीजन में नकली उत्पादों से सचेत रहें शहरवासी : गुरदीप कंग * स्ट्रीट फूड में विश्वसनीय बनाई जाए स्वच्छता : आशु मारकंडा

Image
फगवाड़ा 25 सितंबर (ध्रुव कलूचा) आल इंडिया एंटी करप्शन फोरम के शाखा प्रधान गुरदीप सिंह कंग ने प्रशासन से मांग कर कहा है कि फैस्टिवल सीजन में नकली उत्पादों की अक्सर बाजारों में भरमार रहती है जिस पर नुकेल कसी जाए। उन्होंने कहा कि नकली मावे से लेकर ब्रांडेड कंपनियों के स्टिकर अथवा लेबल चिपका कर चालू माल भी धड़ल्ले से बेचा जाता है। ऐसा करने से विक्रेता तो मुनाफा कमा लेता है लेकिन ग्राहकों को ठगी का शिकार होना पड़ता है। उन्होंने आम जनता को सचेत कर कहा कि त्यौहारों के दौरान टिकाऊ माल खरीदने के लिए फडिय़ों के मुकाबले दुकानों प्राथमिकता दें क्योंकि दीवाली इत्यादि पर इलैक्ट्रिोनिक व सजावट आदि के स्टाल अस्थाई होते हैं और बाद में यदि खरीदी गई वस्तु खराब निकले तो उसे वापिस करना या बदलना संभव नहीं होता। मिठाई की दुकानों पर भी स्वच्छता देख कर ही खरीददारी करें और डिब्बे को यदि मिठाई के वजन के साथ तोला जाता है तो यह कानून गलत है। इस दौरान उनके साथ मौजूद फोरम के उपाध्यक्ष आशु मारकंडा ने स्वास्थ्य विभाग से मांग कर कहा कि शहर भर में लगने वाली स्ट्रीट फूड की रेहडिय़ों पर स्वच्छता यकीनी बनाई जाए क्योंकि आजकल ...

खुल्लर व नेहरा की अगवाई में एस.एम.ओ. लैंबर राम से मिला एंटी करप्शन फोरम जिला कपूरथला का प्रतिनिधिमण्डल * डेंगू से बचाव हेतु दवा के छिडक़ाव की रखी मांग, * बरसाती जलभराव से डेंगू के खतरे की तरफ दिलाया ध्यान

Image
फगवाड़ा 25 सितंबर (ध्रुव कलूचा) आल इंडिया एंटी करप्शन फोरम रजि. जिला कपूरथला का एक प्रतिनिधिमण्डल जिला प्रधान चन्द्रशेखर खुल्लर तथा जिला महासचिव रमन नेहरा की संयुक्त अगवाई में एस.एम.ओ. डा. लैंबर राम से मिला। प्रतिनिधिमण्डल में अश्वनी बघानिया तथा अमरजीत सिंह बसूटा भी शामिल थे। इस दौरान खुल्लर तथा नेहरा ने एस.एम.ओ. को फगवाड़ा में बने डेंगू के खतरे से अवगत करवाते हुए कहा कि शहर वासियों के स्वास्थ्य की सुरक्षा के लिए दवा का छिडक़ाव करवाया जाए। शहर में जहां भी बरसाती पानी का जमावड़ा है उसे कार्पोरेशन के सहयोग से हटाया जाए। एस.एम.ओ. डा. लैंबर राम ने फोरम के सदस्यों को विश्वास दिलाया कि जनता के स्वास्थ्य के प्रति हैल्थ डिपार्टमैंट पूरी तरह से सचेत है। जो भी जरूरी कदम होंगे उन्हें शीघ्र उठाया जाएगा। उन्होंने आम जनता से भी पुरजोर अपील कर कहा कि डेंगू से बचाव के लिए घरों के आस-पास गमलों, कूलर इत्यादि में पानी को सप्ताह में कम से कम दो बार बदलते रहें। छतों पर पंछियों के लिए रखे गए पीने के पानी के कटोरों में भी रोजाना पानी को बदलें। उन्होंने बताया कि डेंगू का लारवा विकसित होने में एक सप्ताह का समय ...

क्या मेरी सोनम गुप्ता वेवफा है, फिल्म में धर्म के अपमान पर भडक़ी शिव सेना -मामला दर्ज करने की मांग को लेकर एसपी फगवाड़ा को दिया ज्ञापन -फिल्म कास्ट का पुतला जलाया,हिंदू धर्म का अपमान किसी कीमत पर सहन नही-राजिंदर बिल्ला,गुरदीप सैनी

Image
फगवाड़ा 25 सितंबर (ध्रुव कलूचा) बालीबुड फिल्म क्या मेरी सोनम गुप्ता बेवफा है में हिंदू धर्म के अपमान को लेकर शिव सेना काफी आक्रोशित नजर आ रही है। सेना ने आज फिल्म के खिलाफ जबरदस्त प्रदर्शन किया व स्टार कास्ट,फिल्म निर्माता का पुतला जलाया गया। इस संबंधी रोष मार्च प्रदेश युवा उपाध्यक्ष रुपेश धीर व सिटी प्रमुख रमन शर्मा की अगुवाई में किया गया। जिसमें प्रदेश उपाध्यक्ष राजिंदर बिल्ला व प्रदेश सचिव गुरदीप सैनी विशेष रुप से हाजिर हुए। इस मौके पुतला जलाने के बाद अपने संबोधन में राजिंदर बिल्ला व गुरदीप सैनी ने कहा कि हिंदू धर्म को हलके से लिया जा रहा है तथा इसका अपमान फिल्मों में,सोशळ मीडिया में आम तौर पर किया जा रहा है। जिसको लेकर सरकार सुचेत नही है तथा सरकार हिंदू धर्म व विश्वास के प्रति संवेदनशील नही है। पंजाब में हिंदू धर्म को दोयम दर्जे के शहरीयों जैसा व्यवहार किया जाता है। उन्होंने कहा कि हिंदू धर्म के पैरोकार सहनशील है पर डरपोक नही है। यदि केंद्र सरकार व पंजाब सरकार ने हिंदू धर्म को अपमान के प्रति कड़ी कार्यवाही नही की तो मजबूरन हिंदू समाज को सडक़ो पर उतरना पड़ेगा। इस मौके रुपेश धीर व रमन...

ਸਮਾਜ ਸੇਵਿਕਾ ਸਾਉਦੀ ਸਿੰਘ ਨੇ ਕੀਤੀ ਐਸ.ਡੀ.ਐਮ. ਕੁਲਪ੍ਰੀਤ ਸਿੰਘ ਨਾਲ ਮੁਲਾਕਾਤ * ਗੁਲਦਸਤਾ ਭੇਂਟ ਕਰਕੇ ਕੀਤਾ ਨਿਯੁਕਤੀ ਦਾ ਸਵਾਗਤ

Image
ਫਗਵਾੜਾ 24 ਸਤੰਬਰ (ਧਰੁਵ ਕਲੂਚਾ) ਉੱਘੀ ਸਮਾਜ ਸੇਵਿਕਾ ਅਤੇ ਏਕ ਕੋਸ਼ਿਸ਼ ਐਨ.ਜੀ.ਓ. ਦੀ ਸੰਚਾਲਿਕਾ ਸਾਉਦੀ ਸਿੰਘ ਨੇ ਅੱਜ ਫਗਵਾੜਾ ਦੇ ਨਵ ਨਿਯੁਕਤ ਐਸ.ਡੀ.ਐਮ. ਸ੍ਰੀ ਕੁਲਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਸਮਾਜ ਸੇਵਕ ਰਾਜਕੁਮਾਰ ਸ਼ੇਰਾ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਸਾਉਦੀ ਸਿੰਘ ਨੇ ਐਸ.ਡੀ.ਐਮ. ਨੂੰ ਗੁਲਦਸਤਾ ਭੇਂਟ ਕਰਕੇ ਫਗਵਾੜਾ ਵਿਖੇ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਉਹਨਾਂ ਨੇ ‘ਏਕ ਕੋਸ਼ਿਸ਼’ ਐਨ.ਜੀ.ਓ. ਰਾਹੀਂ ਸਥਾਨਕ ਅਰਬਨ ਅਸਟੇਟ ਵਿਖੇ ਤੇਰਾਂ-ਤੇਰਾਂ ਮਾਲ ਖੋਲਿ੍ਹਆ ਹੋਇਆ ਹੈ ਜਿੱਥੇ ਲੋੜਵੰਦਾਂ ਨੂੰ ਹਰ ਤਰ੍ਹਾਂ ਦਾ ਸਮਾਨ ਸਿਰਫ ਤੇਰਾਂ ਰੁਪਏ ਦੀ ਮਾਮੂਲੀ ਕੀਮਤ ਉਪਰ ਦਿੱਤਾ ਜਾਂਦਾ ਹੈ। ਇਸ ਸਮਾਨ ਵਿਚ ਕਪੜੇ ਅਤੇ ਹੋਰ ਲੋੜੀਂਦੀਆਂ ਵਸਤੁਆਂ ਤੋਂ ਲੈ ਕੇ ਸਕੂਲੀ ਵਿਦਿਆਰਥੀਆਂ ਲਈ ਕਾਪੀਆਂ ਕਿਤਾਬਾਂ ਦੀ ਸੇਵਾ ਖਾਸ ਤੌਰ ਤੇ ਜਿਕਰਯੋਗ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਔਰਤਾਂ ਨੂੰ ਸਵੈ ਨਿਰਭਰ ਬਨਾਉਣ ਦੇ ਮਕਸਦ ਨਾਲ ਸਿਲਾਈ ਸੈਂਟਰ ਵੀ ਸ਼ੁਰੂ ਕੀਤਾ ਹੈ। ਲੋਕਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਐਨ.ਜੀ.ਓ. ਅੰਗਹੀਣਾਂ ਤੇ ਹੋਰ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਦਾ ਹੈ। ਐਸ.ਡੀ.ਐਮ. ਕੁਲਪ੍ਰੀਤ ਸਿੰਘ ਨੇ ਸਾਉਦੀ ਸਿੰਘ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫਗਵਾੜਾ ਵਾਸੀਆਂ ...

सेवा को ही धर्म मानते हैं लायंस इंटरनैशनल 321-डी के रिजन चेयरपर्सन लायन गुरदीप सिंह कंग * हजारों गरीब को बांटा राशन * रक्तदान में भी बहुमुल्य योगदान

Image
फगवाड़ा 23 सितंबर (ध्रुव कलूचा) हजारों जरूरतमंद लोगों को राशन की व्यस्था करके अन्नदाता की छवि बना चुके लायंस इंटरनैशनल 321-डी के रिजन चेयरपर्सन आर-16 लायन गुरदीप सिंह कंग फगवाड़ा वासियों के लिए किसी विशेष परिचय के मोहताज नहीं हैं। जरूरतमंदों की यथा संभव सहायता करना वे अपना धर्म मानते हैं। आज यहां वार्तालाप में रिजन चेयरपर्सन लायन कंग ने बताया कि वे हर महीने जरूरतमंद परिवारों को राशन की व्यवस्था करते हैं। कोरोना काल में जब लोग लाकडाऊन की वजह से दाने-दाने को मोहताज थे तब भी उन्होंने घर-घर जाकर जरूरतमंदों को राशन सहित हर संभव सहायता पहुंचाई। अभी हाल ही में दूसरी बार पंजाब तथा जम्मू-कश्मीर के सीमांत क्षेत्र में रहते जरूरतमंद परिवारों को दो सौ पैकेट अनाज भेजा है। गुरदीप सिंह कंग जो कि लायंस क्लब फगवाड़ा सिटी के चार्टर प्रधान भी हैं, उनकी मेहनत की बदौलत ही क्लब इलैवन स्टार सौ प्रतिशत एक्टिव क्लब का दर्जा प्राप्त कर चुकी है। इसके अलावा वे आल इंडिया एंटी करप्शन फोरम के फगवाड़ा शाखा के प्रधान भी हैं। उनकी सेवा के प्रति समर्पित भाव को देखते हुए न्यू मंडी रोड शापकीपर्का एसोसिएशन ने उन्हें सर्वसम्...

ਜੇ ਜੇ ਓਮ ਨਾਗੇਸ਼ਵਰ ਧਾਰਮਕ ਕਮੇਟੀ ਅਤੇ ਸ਼ਿਵ ਮੰਦਰ ਦੇ ਸਹਿਯੋਗ ਨਾਲ ਦੂਸਰਾ ਟੀਕਾਕਰਨ ਕੈਂਪ ਧੋਬੀ ਘਾਟ ਸ਼ਨੀ ਮੰਦਿਰ ਵਿਖੇ ਲਗਾਇਆ ਗਿਆ

Image
ਫਗਵਾੜਾ : (ਧਰੁਵ ਕਲੂਚਾ) ਜੇ ਜੇ ਓਮ ਨਾਗੇਸ਼ਵਰ ਧਾਰਮਕ ਕਮੇਟੀ ਅਤੇ ਸ਼ਿਵ ਮੰਦਰ  ਦੇ  ਸਹਿਯੋਗ ਨਾਲ ਦੂਸਰਾ ਟੀਕਾਕਰਨ ਕੈਂਪ ਧੋਬੀ ਘਾਟ ਸ਼ਨੀ ਮੰਦਿਰ ਵਿਖੇ ਲਗਾਇਆ ਗਿਆ ਜਿਸ ਵਿੱਚ ਪਹਿਲੀ ਅਤੇ ਦੂਸਰੀ ਡੋਜ਼  250 ਤੋਂ ਵੱਧ  ਲੋਕਾਂ ਦੇ ਲਗਾਈ ਗਈ  ਜੋ ਲੋਕ ਸ਼ਹਿਰ ਵਿੱਚ ਅਜੇ ਤਕ ਵੀ    ਰਹਿ ਗਏ ਹਨ  ਉਹ ਵੀ ਜਲਦ ਤੋਂ ਜਲਦ ਲਵਾ ਲੈਣ ਤਾਂ ਕੀ ਆਪਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ  ਇਸ ਮੌਕੇ  ਚੇਅਰਮੈਨ  ਕੁਲਦੀਪ ਸਿੰਘ ਪ੍ਰਧਾਨ ਗੁਰਮੀਤ ਸਿੰਘ ਟਿੰਕੂ  ਇੰਦਰਜੀਤ ਕਾਲੜਾ ਜੋਨੀ ਸ਼ਰਮਾ ਨਰੇਸ਼ ਪਾਸੀ   ਸਨੀ ਗਾਬਾ ਰਮਨ ਛਾਬੜਾ  ਰਜੇਸ਼ ਕੁਮਾਰ   ਵਿਕਾਸ ਟੰਡਨ ਸੰਨੀ ਵਧਵਾ ਮਨੀਸ਼ ਅਰੋੜਾ  ਰਾਜੇਸ਼ ਸ਼ਰਮਾ ਜਤਿਨ ਨੰਦਰਾ  ਮਦਨ ਮੋਹਨ ਖੱਟਰ  ਦੋ ਹਲਾਵਾ ਹੋਰ ਵੀ ਮੈਂਬਰ ਮੌਜੂਦ ਸਨ।

ਯੂਥ ਵਾੲੀਸ ਫਾਊਂਡੇਸ਼ਨ ਯੂਥ ਮੋਰਚਾ ਫਗਵਾੜਾ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ੲਿੱਕ ਮਹੀਨਾ ਲਗਾਤਾਰ ਕੋਵਿਡ ਮਰੀਜਾ ਲੲੀ ਨਿਭਾੲੀ ਲੰਗਰ ਦੀ ਸੇਵਾ # ਮਾਨਵਤਾ ਦੀ ਭਲਾਈ ਲਈ ਲਗਾਤਾਰ ਜਾਰੀ ਰਹਿਣਗੇ ਸਮਾਜ ਸੇਵਾ ਦੇ ਕੰਮ ; ਗਗਨਦੀਪ ਸਿੰਘ ਢੱਟ

Image
ਫਗਵਾੜਾ (ਧਰੁਵ ਕਲੂਚਾ) ਵਿਖੇ ਵੇਸੇ ਤਾ ਬਹੁਤ ਸਾਰੀਆ ਸਮਾਜਿਕ ਸੰਸਥਾਵਾਂ ਸਮਾਜ ਸੇਵਾ ਦੇ ਖੇਤਰ ਵਿੱਚ ਅਪਣੇ ਅਪਣੇ ਪੱਧਰ ਤੇ ਬੇਹਤਰੀਨ ਕੰਮ ਕਰ ਰਹੀਆ ਹਨ ਪਰ ਸਮਾਜ ਸੇਵਾ ਦੇ ਖੇਤਰ ਚ ਨਿਤਰੀ ਯੂਥ ਵਾੲੀਸ ਫਾਊਂਡੇਸ਼ਨ ਯੂਥ ਮੋਰਚਾ ਫਗਵਾੜਾ ਵਲੋਂ ਪ੍ਰਧਾਨ ਗਗਨਦੀਪ ਸਿੰਘ ਢੱਟ ਦੀ ਯੋਗ ਅਗਵਾਈ ਹੇਠ ਨਵੇਕਲੇ ਢੰਗ ਨਾਲ ਸਮਾਜ ਦੀ ਸੇਵਾ ਕਰਨ ਲਈ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਜੇਰੇ ਇਲਾਜ਼ ਕੋਵਿਡ ਮਰੀਜ਼ਾਂ ਅਤੇ ਹੋਰ ਜ਼ਰੂਰਤਮੰਦ ਮਰੀਜ਼ਾਂ ਲੲੀ ਸਿਵਲ ਹਸਪਤਾਲ ਫਗਵਾੜਾ ਵਿਖੇ ਲੰਗਰ ਦੀ ਸੇਵਾ ਦਾ ਕਾਰਜ ਪਿਛਲੇ ਕਈ ਦਿਨਾਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਅੱਜ ੲਿੱਕ ਮਹੀਨਾ ਪੂਰਾ ਹੋਣ ਤੇ ਪ੍ਰੋਗਰਾਮ ਰੱਖਿਆ ਗਿਆ ੲਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਢੱਟ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਦਾ ਸਮਰਥਨ ਕਰ ਉਨ੍ਹਾਂ ਨਾਲ ਮੋਢਾ ਜੋੜ ਚਟਾਨ ਵਾਂਗ ਖੜੀ ਹੈ ਉਨ੍ਹਾਂ ਕਿਹਾ ਕਿ ਜੰਲਧਰ ਅਤੇ ਫਗਵਾੜਾ ਵਿਖੇ ਉਨ੍ਹਾਂ ਦੀ ਸੰਸਥਾ ਪਿਛਲੇ ਕੲੀ ਮਹੀਨੀਆ ਤੋਂ ਵੱਖ ਵੱਖ ਲੋੜਵੰਦ ਲੋਕਾਂ ਦੀ ਸਹਾੲਿਤਾ ਕਰਨ ਦੇ ਯਤਨ ਕਰ ਰਹੀ ਹੈ 3000 ਤੋਂ ਵਧੇਰੇ ਕੋਵਿਡ 19 ਮਰੀਜਾ ਤੋਂ ਇਲਾਵਾ ਹੋਰ ਜ਼ਰੂਰਤਮੰਦ ਮਰੀਜ਼ਾਂ ਦੀ ਮੱਦਦ ਚ ਅਪਣਾ ਬਣਦਾ ਯੋਗਦਾਨ ਪਾਇਆ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ੲਿੱਕ ਮਰੀਜ਼ ਜਿਸ ਦਾ ਕਿ ਹੱਡੀ ਦਾ ਅਪਰੇਸ਼ਨ ਹੋਣਾ ਸੀ ਲੲੀ ਵੀ ਸਹਿਯੋਗ ਕੀਤਾ ਗਿਆ ...

ਕਾਰਪੋਰੇਸ਼ਨ ਦੀ ਮਾੜੀ ਕਾਰਗੁਜਾਰੀ ਕਾਰਨ ਦਿਨ ਢਲਦਿਆਂ ਘੁੱਪ ਹਨ੍ਹੇਰੇ ‘ਚ ਡੁੱਬ ਜਾਂਦਾ ਹੈ ਅੱਧਾ ਸ਼ਹਿਰ — ਖੋਸਲਾ * ਕਿਹਾ - ਹਨ੍ਹੇਰੇ ਦਾ ਨਜਾਇਜ ਫਾਇਦਾ ਚੁੱਕਦੇ ਹਨ ਚੋਰ ਤੇ ਲੁਟੇਰੇ * ਬਰਸਾਤੀ ਨਾਲੇ ਬਣੀਆਂ ਸੜਕਾਂ, ਕਿਸ਼ਤੀਆਂ ਚਲਾਉਣ ਦੀ ਆਈ ਨੌਬਤ

Image
ਫਗਵਾੜਾ 22 ਸਤੰਬਰ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸ਼ਹਿਰ ਵਿਚ ਵੱਧਦੀਆਂ ਚੋਰੀਆਂ ਲਈ ਕਾਰਪੋਰੇਸ਼ਨ ਜਿੰਮੇਵਾਰ ਹੈ ਕਿਉਂਕਿ ਰਾਤ ਸਮੇਂ ਸ਼ਹਿਰ ਦੇ ਦਰਜਨਾਂ ਮੁਹੱਲੇ ਤੇ ਮੁੱਖ ਬਜਾਰ ਸਟਰੀਟ ਲਾਈਟਾਂ ਖਰਾਬ ਹੋਣ ਕਰਕੇ ਘੁੱਪ ਹਨੇ੍ਹਰੇ ‘ਚ ਡੁੱਬੇ ਰਹਿੰਦੇ ਹਨ। ਜਿਸਦਾ ਚੋਰ ਲੁਟੇਰੇ ਨਜਾਇਜ ਫਾਇਦਾ ਚੁੱਕ ਕੇ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। ਉਹਨਾਂ ਦੱਸਿਆ ਕਿ ਸਰਾਏ ਰੋਡ, ਨਾਈਆਂ ਚੌਕ, ਸਿਨੇਮਾ ਰੋਡ, ਹਨੁਮਾਨਗੜ੍ਹੀ ਰੋਡ, ਗਉਸ਼ਾਲਾ ਬਾਜਾਰ, ਬਾਂਸਾਵਾਲਾ ਬਾਜਾਰ, ਲਾਮਿਆਂ ਮੁਹੱਲਾ ਸਮੇਤ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਦੀਆਂ ਸਟ੍ਰੀਟ ਲਾਈਟਾਂ ਕਾਫੀ ਸਮੇਂ ਤੋਂ ਖਰਾਬ ਹਨ। ਪਹਿਲਾਂ ਤਾਂ ਲੋਕਾਂ ਦੀ ਸ਼ਿਕਾਇਤ ਦਰਜ ਹੀ ਨਹੀਂ ਹੁੰਦੀ ਪਰ ਜੇਕਰ ਦਰਜ ਹੋ ਜਾਵੇ ਤਾਂ ਸ਼ਿਕਾਇਤ ਦੂਰ ਨਹੀਂ ਕੀਤੀ ਜਾ ਰਹੀ। ਅਧਿਾਕਾਰੀ ਜਨਤਾ ਦੀ ਗੱਲ ਨਹੀਂ ਸੁਣਦੇ। ਉਹਨਾਂ ਕਿਹਾ ਕਿ ਨਵੀਂਆਂ ਸਟਰੀਟ ਲਾਈਟਾਂ ਲਗਾਉਣ ਅਤੇ ਪੁਰਾਣੀਆਂ ਲਾਈਟਾਂ ਠੀਕ ਜਾਂ ਬਦਲੀ ਕਰਨ ਦਾ ਠੇਕਾ ਕਾਫੀ ਸਾਲਾਂ ਤੋਂ ਵਿਵੇਕ ਇੰਟਰਪ੍ਰਾਈਜਿਜ ਨਾਮ ਦੇ ਇਕ ਹੀ ਠੇਕੇਦਾਰ ਨੂੰ ਦਿੱਤਾ ਹੋਇਆ ਹੈ ਜਿਸ ਦੀ ਮਾੜੀ ਕਾਰਗੁਜਾਰੀ ਤੋਂ ਸਾਰਾ ਸ਼ਹਿਰ ਦੁਖੀ ਹੈ। ਖੋਸਲਾ ਨੇ ਦੱਸਿਆ ਕਿ ਉਹਨਾਂ ਆਰ.ਟੀ.ਆਈ. ਰਾਹੀਂ ਕਾਰਪੋਰੇਸ਼ਨ ਤੋਂ ਜਵਾਬ ਮੰਗਿਆ ਸੀ ਪਰ ਕਈ ਮਹੀਨੇ ਬਾਅਦ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਪਿਛਲੇ ਕੁਝ ਦਿਨਾਂ ਤੋਂ ਫਗਵਾੜਾ ਵਿਚ ...

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਜੋਗਿੰਦਰ ਸਿੰਘ ਮਾਨ * ਫਗਵਾੜਾ ਦੇ ਸਿਆਸੀ ਹਲਕਿਆਂ ‘ਚ ਨਵੀਂ ਚਰਚਾ ਨੂੰ ਮਿਲੀ ਹਵਾ

Image
ਫਗਵਾੜਾ 22 ਸਤੰਬਰ (ਧਰੁਵ ਕਲੂਚਾ) ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਡੇਰੇ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮੁੱਖਮੰਤਰੀ ਦੇ ਨਾਲ ਡਿਪਟੀ ਸੀ.ਐਮ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਿਨੇਟ ਮੰਤਰੀ ਮਹਿੰਦਰ ਸਿੰਘ ਕੇ.ਪੀ. ਪੀ.ਪੀ.ਸੀ.ਸੀ. ਦੇ ਨਵ ਨਿਯੁਕਤ ਜਨਰਲ ਸਕੱਤਰ ਪਰਗਟ ਸਿੰਘ ਵਿਧਾਇਕ, ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਮੋਜੂਦਾ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਅਨੁਸੂਚਿਤ ਜਾਤੀ ਸਮਾਜ ਲਈ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਨਾ ਬੜੇ ਮਾਣ ਵਾਲੀ ਗੱਲ ਹੈ। ਹਰ ਪੰਜਾਬੀ ਨੇ ਉਹਨਾਂ ਦੀ ਤਾਜਪੋਸ਼ੀ ਦਾ ਨਿੱਘਾ ਸਵਾਗਤ ਕੀਤਾ ਹੈ। ਕਾਂਗਰਸ ਪਾਰਟੀ ਦੇ ਹਰੇਕ ਵਰਕਰ ਵਿਚ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਨਵਾਂ ਜੋਸ਼ ਭਰਿਆ ਹੈ। ਵਰਕਰਾਂ ਦਾ ਉਤਸ਼ਾਹ ਤੇ ਪੰਜਾਬੀਆਂ ਦਾ ਬਤੌਰ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਮਿਲ ਰਿਹਾ ਸਮਰਥਨ ਦਸਦਾ ਹੈ ਕਿ ਪੰਜਾਬ ਵਿਚ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਪਾਰਟੀ ਸੱਤਾ ਵਿਚ ਕਾਬਿਜ ਹੋ ਕੇ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ। ਮੁੱਖ ਮੰ...

कांग्रेस ने लड्डू बांटे तो भाजपाईयों के पेट में दर्द क्यों हुआ : संजीव बुग्गा * खोसला का फगवाड़ा और भाजपा का पंजाब में कोई भविष्य नहीं

Image
फगवाड़ा 22 सितंबर (ध्रुव कलूचा) चरनजीत चन्नी की बतौर मुख्यमंत्री पंजाब ताजपोशी होने पर फगवाड़ा के कांग्रेस नेताओं द्वारा लड्डू बांटे जाने को लेकर तंज कसने वाले शहर के पूर्व मेयर अरुण खोसला पर पलटवार करते हुए आज ब्लाक कांग्रेस फगवाड़ा शहरी प्रधान संजीव बुग्गा पूर्व पार्षद ने कहा कि कांग्रेस ने अनुसूचित जाति से प्रदेश का पहला मुख्यमंत्री बनने की खुशी में अगर लड्डू बांट कर अपनी भावनाएं व्यक्त की हैं तो इसे लेकर पूर्व मेयर अरुण खोसला के पेट में दर्द होना समझ से परे है। उन्होंने कहा कि भाजपा ने गुजरात, कर्नाटक, उतराखंड के मुख्यमंत्री बदले तो कांग्रेस ने कोई टिप्पणी नहीं की मगर पंजाब का एस.सी. मुख्यमंत्री बनने पर मेयर खोसला सहित अन्य भाजपा नेताओं का छींटाकशी करना दर्शाता है कि ये लोग एस.सी. विरोधी मानसिकता से ग्रस्त हैं। उन्होंने कहा कि अरुण खोसला फगवाड़ा के निकम्मे मेयर रहे हैं, अब जबकि मेयर की कुर्सी भी चली गई है तो सुर्खियां बटोरने के लिए ऊल-जलूल बयानबाजी करते रहते हैं जिसे कोई भी गंभीरता से नहीं लेता। उन्होंने पूर्व मेयर द्वारा आये दिन हलका विधायक तथा पंजाब सरकार पर निशाना साधने को लेकर ...

खुल्लर व नेहरा की अगवाई में एस.आई. ऊषा रानी से मिला शिष्टमंडल * बतौर वुमैन सैल इंचार्ज नियुक्ति का किया स्वागत

Image
फगवाड़ा 22 सितंबर (ध्रुव कलूचा) आल इंडिया एंटी करप्शन फोरम (रजि.) जिला कपूरथला का एक प्रतिनिधिमण्डल आज जिला प्रधान चन्द्रशेखर खुल्लर तथा जिला महासचिव रमन नेहरा की अगवाई में वुमैन सैल की नवनियुक्त इंचार्ज ऊषा रानी से मिला। इस दौरान फोरम के सदस्यों ने नवनियुक्त वुमैन सैल इंचार्ज को गुलदस्ता भेंट कर नियुक्ति का स्वागत किया तथा हर प्रकार के सहयोग का आश्वासन दिया। साथ ही भ्रष्टाचार उन्मूलन की दिशा तथा समाज सेवा में फोरम द्वारा दिये जा रहे कार्यों से भी अवगत करवाया। एस.आई. ऊषा रानी ने फोरम की गतिविधियों को सराहा तथा कहा कि पुलिस सदैव जनता की सेवा में समर्पित रहती है। महिलाओं को न्याय दिलाना बेशक उनकी प्राथमिकता है लेकिन अपने अनुभव के आधार पर वह जनता को संदेश देना चाहेंगी कि लोग सहनशीलता से एक दूसरे का सम्मान करते हुए अपने परिवारिक तथा खास तौर पर पती पत्नि के रिश्ते को निभायें क्योंकि छोटी-छोटी बातों से परिवार अक्सर टूटने की कागार पर पहुंच जाते हैं। उन्होंने फोरम के सदस्यों से भी अपील कर कहा कि वे बतौर सोशल एक्टिविस्ट लोगों के परिवारिक झगड़ों को सुलझाने में सहयोग करें। इस भेंट के पश्चात रमन न...

ਚਰਨਜੀਤ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਐਸ.ਸੀ. ਸਮਾਜ ਨੂੰ ਦਿੱਤਾ ਸਨਮਾਨ - ਸੌਰਵ ਖੁੱਲਰ * ਰੰਧਾਵਾ ਤੇ ਸੋਨੀ ਦਾ ਬਤੌਰ ਡਿਪਟੀ ਸੀ.ਐਮ ਕੀਤਾ ਸਵਾਗਤ * ਕਾਂਗਰਸ ਨੇ ਢਿੱਲਵਾਂ ਵਿਖੇ ਲੱਡੂ ਵੰਡ ਕੇ ਮਨਾਈ ਖੁਸ਼ੀ

Image
ਫਗਵਾੜਾ 21 ਸਤੰਬਰ (ਧਰੁਵ ਕਲੂਚਾ) ਹਲਕਾ ਵਿਧਾਨਸਭਾ ਭੁਲੱਥ ਦੇ ਬਲਾਕ ਢਿਲਵਾਂ ਵਿਖੇ ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਡਿਪਟੀ ਸੀ.ਐਮ. ਬਣਨ ਦੀ ਖੁਸ਼ੀ ‘ਚ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਇਸ ਮੌਕੇ ਬੋਲਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਕਾਂਗਰਸ ਹਾਈਕਮਾਂਡ ਦਾ ਬਹੁਤ ਹੀ ਸੂਝਬੂਝ ਭਰਿਆ ਫੈਸਲਾ ਹੈ। ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਦਲਿਤ ਸਮਾਜ ਨੂੰ ਜੇਕਰ ਕੋਈ ਸਿਆਸੀ ਪਾਰਟੀ ਸਨਮਾਨ ਦੇ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਹੀ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਇਕ ਤਜੁਰਬੇਕਾਰ ਤੇ ਪੜ੍ਹੇ ਲਿਖੇ ਸੂਝਵਾਨ ਸਿਆਸੀ ਆਗੂ ਹਨ ਜੋ ਹਮੇਸ਼ਾ ਵਿਵਾਦ ਤੋਂ ਦੂਰ ਰਹਿ ਕੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੇ ਹਨ। ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਈ ਹੈ। ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਦੀ ਜੋੜੀ ਦੀ ਅਗਵਾਈ ਹੇਠ ਅਗਲੇ ਸਾਲ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਤੇ ਮੁੜ ਸੱਤਾ ਵਿਚ ਸ਼ਾਨਦਾਰ ਵਾਪਸੀ ਹੋਵੇਗੀ। ਇਸ ਮੌਕੇ ਕਿਰਨ ਕੁਮਾਰੀ ਪ੍ਰਧਾਨ ਨਗਰ ਕੌਂਸਲ ਢਿਲਵਾਂ, ਕੌਂਸਲਰ ਸੰਜੀਵ, ਕੌਂਸਲਰ ਹਰਪ੍ਰੀਤ ਨੰਬਰਦਾਰ, ਕੌਂਸਲਰ ਬਲਦੇਵ ...

ਮਾਈਗ੍ਹੇਟਰੀ ਪਲਸ ਪੋਲੀਓ ਮੁਹਿੰਮ 26 ਤੋਂ ਸ਼ੂਰੁ ਹੋਵੇਗੀ ; ਡਾ ਲੈਂਬਰ ਰਾਮ

Image
ਫਗਵਾੜਾ (ਧਰੁਵ ਕਲੂਚਾ) ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖੀ ਮੀਟਿੰਗ ਦੌਰਾਨ ਸਬ ਡਵੀਜ਼ਨ ਫਗਵਾੜਾ ਵਿੱਚ 26 ਸਤੰਬਰ ਤੋਂ ਚਲਾੲੀ ਜਾਣ ਵਾਲੀ ਤਿੰਨ ਦਿਨਾ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀਆ ਤਿਆਰੀਆ ਦਾ ਜਾੲਿਜ਼ਾ ਲੈਂਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਨੇ ਦੱਸਿਆ ਕਿ ੲਿਸ ਮੁਹਿੰਮ ਦੋਰਾਨ 51905 ਅਬਾਦੀ ਦੇ 3938 ਬੱਚਿਆ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ ਡਾ ਲੈਂਬਰ ਰਾਮ ਨੇ ਦੱਸਿਆ ਕਿ ੲਿਸ ਤਿੰਨ ਦਿਨਾ ਮੁੰਹਿਮ ਦੋਰਾਨ O ਤੋਂ 5 ਸਾਲ ਤੱਕ ਦੇ ਸਮੂਹ ਬੱਚਿਆ ਨੂੰ ਕਵਰ ਕੀਤਾ ਜਾਵੇਗਾ ਤੇ 33 ਟੀਮਾ ਵਲੋਂ 3938 ਘਰਾ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਦਵਾੲੀ ਪਿਲਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਬੱਚਿਆ ਨੂੰ ਕਵਰ ਕਰਨ ਲਈ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਸਥਾੲੀ ਕੈਂਪ ਲਗਾੲੇ ਜਾਣਗੇ ਡਾ ਲੈਂਬਰ ਰਾਮ ਨੇ ਫਗਵਾੜਾ ਵਾਸੀਆ ਨੂੰ ੲਿਨ੍ਹਾਂ ਦਿਨਾ ਦੋਰਾਨ ਅਪਣੇ O ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਨੇੜਲੇ ਪੋਲੀਓ ਬੂਥ ਤੋਂ ਪੋਲੀਓ ਰੋਧਕ ਦਵਾੲੀ ਪਿਲਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕੇਵਲ ਲੋਕਾ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾੲੀ ਨੂੰ ਜਿਤਿਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 22 ਜੋਖਮ ਵਾਲੇ ਖੇਤਰਾ ਨੂੰ ਕਵਰ ਕਰਨ ਲਈ 33 ਟੀਮਾ ਘਰ ਘਰ ਜਾਣ ਲਈ ਤਿਆਰ ਹਨ ਜਿਨ੍ਹਾਂ ਦਾ ਗਠਨ ਕੀਤਾ ਗਿਆ ਹੈ ਉਨ੍ਹ...

ਰਿਜਨ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੇ ਸਰਹੱਦੀ ਖੇਤਰ ਦੇ 200 ਲੋੜਵੰਦ ਪਰਿਵਾਰਾਂ ਲਈ ਭੇਜਿਆ ਰਾਸ਼ਨ * ਗੁਰਦੀਪ ਸਿੰਘ ਕੰਗ ਆਪਣੇ ਆਪ ‘ਚ ਇਕ ਸੰਸਥਾ - ਡਿਸਟ੍ਰਿਕਟ ਗਵਰਨਰ ਸੇਠੀ

Image
ਫਗਵਾੜਾ 20 ਸਤੰਬਰ (ਧਰੁਵ ਕਲੂਚਾ) ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ-16 ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਵਲੋਂ ਦੂਰ-ਦੁਰਾਢੇ ਸਰੱਹਦੀ ਖੇਤਰਾਂ ‘ਚ ਵੱਸਦੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਮੱਗਰੀ ਭੇਜੀ ਗਈ। ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਹਿਯੋਗ ਨਾਲ ਨਿਊ ਮੰਡੀ ਰੋਡ ਸਥਿਤ ਦਫਤਰ ਵਿਖੇ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਗਵਰਨਰ ਲਾਇਨ ਜੀ.ਐਸ. ਸੇਠੀ ਸ਼ਾਮਿਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਦਵਿੰਦਰ ਅਰੋੜਾ, ਡਿਸਟ੍ਰਿਕਟ ਵਾਈਸ ਗਵਰਨਰ-2 ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਹਾਜਰ ਹੋਏ। ਡਿਸਟ੍ਰਿਕਟ ਗਵਰਨਰ ਲਾਇਨ ਜੀ. ਐਸ. ਸੇਠੀ ਨੇ ਰਾਸ਼ਨ ਸਮੱਗਰੀ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਆਪਣੇ ਆਪ ਵਿਚ ਇਕ ਸੰਸਥਾ ਹਨ। ਜੋ ਕਿ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਲਈ ਬਿਨਾਂ ਕਿਸੇ ਦੂਸਰੇ ਦੇ ਸਹਿਯੋਗ ਦੀ ਉਡੀਕ ਕੀਤਿਆਂ ਹਮੇਸ਼ਾ ਤੱਤਪਰ ਰਹਿੰਦੇ ਹਨ। ਲਾਇਨਜ ਇੰਟਰਨੈਸ਼ਨਲ ਵੀ ਉਹਨਾਂ ਦੀ ਸੇਵਾ ਭਾਵਨਾ ਦਾ ਸਤਿਕਾਰ ਕਰਦੀ ਹੈ। ਕੰਗ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਹੀ ਰਿਜਨ-16 ਦੇ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਰਿਜਨ-16 ਇਸ ਸਮੇਂ ਡਿਸਟ੍ਰਿਕਟ ਦੀ ਨੰਬਰ ਇਕ ਰਿਜਨ ਬਣ ਚੁੱਕੀ ਹੈ। ਗਵਰਨਰ ਸੇਠੀ ਨੇ ਲਾਇਨ ਅਤੁਲ ਜੈਨ ਤੇ ਉਹਨਾਂ ਦੀ ਟੀਮ ਨੂੰ ਪਿਨ ਲਗਾਈ। ਲਾਇਨ ਦਵਿੰਦਰ ਅਰੋੜਾ ਅ...

ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਦੀ ਕਾਰਜਕਾਰਣੀ ਦਾ ਹੋਇਆ ਐਲਾਨ ਅਰੁਣ ਖੋਸਲਾ ਪ੍ਰਧਾਨ, ਰਾਜੇਸ਼ ਸ਼ਰਮਾ ਬਣੇ ਜਨਰਲ ਸਕੱਤਰ

Image
ਫਗਵਾੜਾ 20 ਸਤੰਬਰ (ਧਰੁਵ ਕਲੂਚਾ) ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਰਜਿ. ਫਗਵਾੜਾ ਦੀ ਮੀਟਿੰਗ ਮੰਦਿਰ ਸ੍ਰੀ ਹਨੁਮਾਨਗੜ੍ਹੀ ਵਿਖੇ ਕਮੇਟੀ ਚੇਅਰਮੈਨ ਬਲਦੇਵ ਰਾਜ ਸ਼ਰਮਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਗਲੇ ਇਕ ਸਾਲ ਲਈ ਨਵੀਂ ਕਾਰਜਕਾਰਣੀ ਦਾ ਐਲਾਨ ਕਰਦਿਆਂ ਅਰੁਣ ਖੋਸਲਾ ਨੂੰ ਪ੍ਰਧਾਨ ਜਦਕਿ ਰਾਜੇਸ਼ ਸ਼ਰਮਾ ਅਤੇ ਪਰਮਜੀਤ ਪੰਮਾ ਨੂੰ ਜਨਰਲ ਸਕੱਤਰ ਐਲਾਨਿਆ ਗਿਆ। ਮੁਕੇਸ਼ ਸ਼ਰਮਾ, ਸ਼ਿਵ ਕਨੌਜੀਆ ਤੇ ਵਿਨੋਦ ਸੂਦ ਕਮੇਟੀ ਦੇ ਡਾਇਰੈਕਟਰ ਹੋਣਗੇ। ਉਪ ਪ੍ਰਧਾਨਾਂ ਦੀ ਜਿੰਮੇਵਾਰੀ ਰਵਿੰਦਰ ਕੁਮਾਰ, ਬਲਰਾਮ ਸ਼ਰਮਾ, ਇੰਦਰਜੀਤ ਕਰਵਲ ਨੂੰ ਦਿੱਤੀ ਗਈ। ਹੋਰ ਨਿਯੁਕਤੀਆਂ ਵਿਚ ਸੋਪਾਨ ਖੋਸਲਾ, ਨਰਿੰਦਰ ਸ਼ਰਮਾ, ਅਮਿਤ ਵਰਮਾ, ਬਲਵੰਤ ਬਿੱਲੂ ਤੇ ਵਿਕਰਮ ਸ਼ਰਮਾ ਨੂੰ ਸਕੱਤਰ, ਰਮੇਸ਼ ਧੀਮਾਨ ਤੇ ਬਲਵੰਤ ਬਿੱਲੂ ਨੂੰ ਸਟੇਜ ਸਕੱਤਰ ਦੀ ਜਿੰਮੇਵਾਰੀ ਸੰਭਾਲੀ ਗਈ। ਸਵਾਗਤੀ ਕਮੇਟੀ ਵਿਚ ਰਵਿੰਦਰ ਗੁਪਤਾ, ਰੂਪ ਲਾਲ, ਸੌਰਵ ਪੁਰੀ ਸ਼ਾਮਲ ਹਨ। ਜਨਰਲ ਮੈਨੇਜਰ ਤਰਸੇਮ ਲਾਲ ਸੁਮਨ ਸਟੇਜ, ਸਟੋਰ ਤੇ ਸੀਨਰੀ ਦਾ ਕੰਮਕਾਜ ਵੀ ਦੇਖਣਗੇ। ਪ੍ਰਬੰਧਕਾਂ ‘ਚ ਕਿਸ਼ੋਰ ਹੀਰ ਤੇ ਪ੍ਰਦੀਪ ਸ਼ਰਮਾ ਨੂੰ ਸਟੇਜ ਤੇ ਸੀਨਰੀ ਦੀ ਸੇਵਾ ਦਿੱਤੀ ਗਈ ਹੈ। ਸੀਨਰੀ ਇੰਚਾਰਜ ਬਲਜੀਤ ਸੁਮਨ, ਅੰਕੁਰ, ਸੌਰਵ, ਪਰਮਜੀਤ, ਸਾਹਿਲ, ਸਟੇਜ ਇੰਚਾਰਜ ਲਵਲੀ ਕੁਮਾਰ, ਸੁਰਿੰਦਰ ਸੁਮਨ, ਰਾਮਪਾਲ ਸੁਮਨ, ਕਰਨ ਤੇ ਅਮਿਤ, ਮਿਊਜ਼ਿਕ ਇੰਚਾਰਜ ਨਿਸ਼ਾਂਤ ਸ਼ਰਮਾ ਤੇ ਨਰਿੰਦਰ ਸਿੰਘ, ਸਟੋਰ ਇੰਚਾਰਜ ਅਸ਼ੋਕ ਕੁਮਾਰ, ਸਟੋਰ ਸਹਾਇਕ ...

ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਡਾ. ਅੰਬੇਡਕਰ ਦੇ ਸੁਪਨੇ ਨੂੰ ਕੀਤਾ ਸਾਕਾਰ : ਜੋਗਿੰਦਰ ਸਿੰਘ ਮਾਨ * ਫਗਵਾੜਾ ‘ਚ ਲੱਡੂ ਵੰਡ ਕੇ ਮਨਾਈ ਖੁਸ਼ੀ

Image
ਫਗਵਾੜਾ 20 ਸਤੰਬਰ (ਧਰੁਵ ਕਲੂਚਾ) ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪੇ ਜਾਣ ਦੀ ਖੁਸ਼ੀ ਵਿਚ ਅੱਜ ਸਮੂਹ ਕਾਂਗਰਸੀ ਵਰਕਰਾਂ ਵਲੋਂ ਫਗਵਾੜਾ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਸਾਬੀ ਵਾਲੀਆ ਤੇ ਇੰਡੀਅਨ ਯੂਥ ਕਾਂਗਰਸ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਰਾਜ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਡਾ. ਬੀ ਆਰ ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਸੂਬੇ ਦੀ 40% ਕਮਜੋਰ ਵਰਗਾਂ ਦੀ ਅਬਾਦੀ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸ੍ਰੀ ਚੰਨੀ ਪੋਸਟ ਮੈਟਿ੍ਰਕ ਸਕਾਲਰਸਪਿ ਸਕੀਮ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਰੱਖ ਕੇ ਸਬਕ ਸਿਖਾਉਣਗੇ। ਸਾਬਕਾ ਮੰਤਰੀ ਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਚੰਨੀ ਦੀ ਜੋੜੀ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵੱਲ ਲੈ ਜਾਵੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੀਮਾ ਰਾਣੀ, ਤਰਸੇਮ ਲਾਲ, ਗੋਪੀ ਬੇਦੀ, ਇੰਦਰਜੀਤ ਪੀਪਾਰੰਗੀ, ਹਰੀ ਚੰਦ ਭ...

ਜਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Image
ਕਪੂਰਥਲਾ 20 ਸਤੰਬਰ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਦੋ ਪਹੀਆ ਵਾਹਨਾਂ ਰਾਹੀਂ ਅਤੇ ਵਿਸ਼ੇਸ਼ ਕਰਕੇ ਬੁਲੇਟ ਮੋਟਰ ਸਾਈਕਲ ’ਤੇ ਵੱਡੇ ਸਾਇਲੈਂਸਰ ਤੇ ਹਾਰਨ ਲਗਾਕੇ ਪਟਾਕੇ ਪਾਉਣ ’ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਦੋ ਪਹੀਆ ਵਾਹਨ ਚਾਲਕ ਦੇ ਸਾਇਲੈਂਸਰ ਕੱਢਕੇ ਅਤੇ ਵਰਜਿਤ ਵੱਡੇ ਹਾਰਨ ਲਗਾਕੇ  ਜਾਂ ਕੋਈ ਹੋਰ ਯੰਤਰ ਲਗਾਕੇ ਭਾਰੀ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਅਵਾਜ ਨਹੀਂ ਕਰ ਸਕੇਗਾ। ਇਹ ਹੁਕਮ 18 ਨਵੰਬਰ ਤੱਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਕਪੂਰਥਲਾ ਅਤੇ ਵਿਸ਼ੇਸ਼ ਕਰਕੇ ਫਗਵਾੜਾ ਵਿਖੇ ਪੇਇੰਗ ਗੈਸਟ ਰੱਖਣ ਸਬੰਧੀ ਜਾਰੀ ਹੁਕਮਾਂ ਅਨੁਸਾਰ ਪੀ.ਜੀ. ਮਾਲਕਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਾਉਣ ਤੇ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਹਨ । ਕੈਮਰਿਆਂ ਦੀ ਰਿਕਾਰਡਿੰਗ ਵਿਚ ਇਕ ਮਹੀਨੇ ਦਾ ਬੈਕਅਪ ਹੋਵੇਗਾ। ਇਸ ਤੋਂ ਇਲਾਵਾ ਪੀ.ਜੀ. ਵਿਚ ਰਹਿਣ ਵਾਲੇ ਦਾ ਵੇਰਵਾ ਆਪਣੇ ਨਜਦੀਕੀ ਥਾਣੇ ਵਿਚ ਦਰਜ ਕਰਵਾਉਣਾ ਹੋਵੇਗਾ ਜਿਸ ਵਿਚ ਨਾਮ, ਪਤਾ, ਮੋਬਾਇਲ ਨੰਬਰ, ਪੜ੍ਹਨ ਵਾਲੇ ਸਥਾਨ, ਪੱਕਾ ਰਿਹਾਇਸ਼ੀ ਪਤਾ, ਅਧਾਰ ਕਾਰਡ ਜਾਂ ਕੋਈ ਹੋਰ ਫੋਟੋ ਸ਼ਨਾਖਤੀ ਕਾਰਡ ਦੀ ਕਾਪੀ ਵੀ ਜਮ੍ਹਾਂ ਕਰਵਾਉਣੀ ਹੋਵੇਗੀ।  ਇਹ ਹੁਕਮ 19 ਨਵੰਬਰ 2021 ਤੱਕ ਲਾਗੂ ਰਹਿਣਗੇ।  ਇਸ ਤੋਂ ਇਲਾਵਾ ...

चन्नी को राज्य का पहला दलित मुख्यमंत्री बनाकर कांग्रेस ने साकार किया डॉ अंबेडकर का सपना: जोगिंदर मान

Image
फगवाड़ा 19 सितंबर (ध्रुव कलूचा) : चरणजीत सिंह चन्नी के राज्य के पहले दलित मुख्यमंत्री के रूप में पदोन्नति का स्वागत करते हुए, पंजाब के पूर्व मंत्री और पंजाब एग्रो इंडस्ट्रीज कॉरपोरेशन के अध्यक्ष एस जोगिंदर सिंह मान ने कहा कि कांग्रेस ने पहला दलित सीएम देकर डॉ बीआर अंबेडकर के सपने को साकार किया है। आज यहां जारी एक बयान में, मान ने कहा कि समाज के वंचित और कमजोर वर्गों के लिए यह गर्व का क्षण है कि उनमें से एक राज्य की सरकार का नेतृत्व करेगा। उन्होंने कहा कि सदियों से ये लोग पीड़ा का जीवन जी रहे हैं, लेकिन आज डॉ अंबेडकर के आशीर्वाद से राज्य की लगभग 40% आबादी को गर्व है कि पंजाब में एक दलित मुख्यमंत्री होगा। उन्होंने कहा कि सुशिक्षित चन्नी इस पद के लिए सबसे उपयुक्त और सर्वोत्तम विकल्प हैं। उन्होंने यह भी कहा कि कांग्रेस का दलितों को सत्ता में उचित हिस्सा देकर उन्हें सशक्त बनाने का इतिहास रहा है। उन्होंने कहा कि जहां कांग्रेस ने बाबू जगजीवन राम को केंद्रीय रक्षा मंत्री बनाया, वहीं सरदार बूटा सिंह और सुशील कुमार शिंदे को कांग्रेस ने केंद्रीय गृह मंत्री बनाया था । उन्होंने कहा कि अब श्री चन्नी...

चरणजीत सिंह चन्नी को मुख्यमंत्री बनने पर विधायक धालीवाल ने दी बधाई विधायक बोले, कांग्रेस सभी वर्गों का सम्मान करने वाली पार्टी, चन्नी के नेतृत्व में विकास की नई इबारत लिखेगा पंजाब

Image
फगवाड़ा : (ध्रुव कलूचा) स्थानीय विधायक बलविंदर सिंह धालीवाल (रिटायर्ड आइएएस) ने कांग्रेस विधायक दल का नेता चुने जाने व मुख्यमंत्री बनने पर बधाई व शुभकामनाएं दी है। चंड़ीगढ़ के राज भवन में विधायक ने चरणजीत सिंह चन्नी से मुलाकात की और उन्हें मुख्यमंत्री बनने पर बधाई देते हुए कांग्रेस हाईकमान का आभार प्रकट किया और इसे पार्टी हाईकमान का ऐतिहासिक फैसला बताया। विधायक धालीवाल ने कहा कि पंजाब के पूर्व मुख्यमंत्री कैप्टन अमरिंदर सिंह ने पंजाब और पंजाबियत के लिए बतौर मुख्यमंत्री शानदार काम किया व जनहित एवं लोक भलाई के कार्यो के साथ-साथ राज्य के हर विधानसभा क्षेत्र का सर्वपक्षीय विकास करवाया। विधायक ने कहा कि अब चरणजीत सिंह चन्नी के मुख्यमंत्री बनने के बाद पंजाब विकास की नई ईबारत लिखेगा और चन्नी अपने तजुर्बे से प्रदेश के हर वर्ग के कल्याण के लिए काम करेंगे। विधायक धालीवाल ने कहा कि कांग्रेस हाईकमान ने चरणजीत सिंह चन्नी को पंजाब का मुख्यमंत्री बनाकर यह साबित कर दिया है कि कांग्रेस अनुसूचित जाति वर्ग के साथ-साथ सभी वर्गों  का पूरा मान सत्कार करती है। उन्होंने कहा कि चरणजीत सिंह चन्नी आज सोमवार ...

शिरोमणी श्री विश्वकर्मा मंदिर बंगा रोड में मनाया श्री विश्वकर्मा पूजा दिवस * श्री विश्वकर्मा मोहत्वस पर होगा अस्पताल के आपतकालीन वार्ड का उद्घाटन

Image
फगवाड़ा 17 सितंबर (ध्रुव कलूचा) शिरोमणी श्री विश्वकर्मा मंदिर बंगा रोड फगवाड़ा में श्री विश्वकर्मा पूजा दिवस बड़ी श्रद्धा पूर्वक मनाया गया। इस संबंध में प्रात: 10 बजे हवन यज्ञ करवाया गया। समागम के दौरान कोविड-19 कोरोना महामारी को लेकर सरकार द्वारा जारी विशेष निर्देशों का पालन करते हुए संगत ने भगवान विश्वकर्मा जी के दरबार में नतमस्तक होकर आशीर्वाद लिया। भगवान विश्वकर्मा जी की महिमा का भजनों के द्वारा गुणगान किया गया। शहर के प्रसिद्ध समाज सेवक तथा श्री विश्वकर्मा धीमान सभा के प्रधान बलवंत राय धीमान ने सभी को श्री विश्वकर्मा पूजा दिवस की शुभकामनाएँ दी। उन्होंने बताया कि श्री विश्वकर्मा चैरीटेबल अस्पताल ट्रस्ट में पचास बिस्तर वाले आपतकालीन वार्ड का शुभारंभ श्री विश्वकर्मा महोत्सव पर होगा जो कि 24 घण्टे जनता की सेवा में समर्पित रहेगा। उन्होंने बताया कि हलका विधायक बलविन्द्र सिंह धालीवाल ने कम्यूनिटी हाल के लिए जो दस लाख रुपए की ग्रांट दी थी, उससे हाल का निर्माण करवाया जा रहा है। उन्होंने समूह श्रद्धालु संगत से पुरजोर अपील कर कहा कि मंदिर दरबार तथा आपातकाल वार्ड के निर्माण में यथा संभव सहयोग...

रामगढ़िया इंस्टीट्यूट आफ इंजीनयरिंग फगवाड़ा में मेगा रोज़गार मेले दौरान 789 युवाओं का नौकरियों के लिए चयन एम.एल.ए धालीवाल ने किया मेले का उदघाटन

Image
फगवाड़ा 16 सितम्बर (ध्रुव कलूचा) : पंजाब सरकार की तरफ से युवाओं को रोज़गार देने के उदेश्य से शुरू किए गए मेगा रोज़गार मेलों की लड़ी के अंतर्गत ज़िला कपूरथला का तीसरा रोज़गार मेला आज रामगढिया इंस्टीट्यूट आफ इंजीनयरिंग फगवाड़ा में शुरू हुआ है। जिस दौरान नामी कंपनियों ने 789 युवाओं का नौकरी के लिए चयन किया । मेले का उद्घाटन फगवाड़ा के विधायक स.बलविन्दर सिंह धालीवाल और रामगढिया ग्रुप आफ इंस्टीट्यूट की तरफ से डा.वयूमा भोगल दत्त ने किया । उन्होंने युवाओं को कंपनियों की तरफ से चुने जाने पर मुबारकबाद दी और कहा कि पंजाब सरकार युवाओं को रोज़गार उपलब्ध करवाने के लिए प्रयत्नशील है। उन्होंने कहा कि चुने गए युवाओं को पंजाब के मुख्यमंत्री कैप्टन अमरिन्दर सिंह की तरफ से 23 सितम्बर को इंद्र कुमार गुजराल पंजाब टैकनीकल यूनिवर्सिटी,कपूरथला में नियुक्ती पत्र सौंपें जाएंगे।  सुबह से युवाओं और विशेष तौर पर लड़कियों में रोज़गार मेले प्रति बड़ा उत्साह था, जिसके अंतर्गत 1205 युवाओं ने निजी रूप से रजिस्ट्रेशन करवा कर इंटरव्यू में भाग लिया । यह मेला 17 सितम्बर को भी जारी रहेगा। इस मेले में 789 युवाओं के चयन के साथ कपूरथल...

ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਕੌਂਸਲਰ ਬੰਟੀ ਵਾਲੀਆ ਨੇ ਦਿੱਤਾ ਐਸ.ਡੀ.ਐਮ. ਨੂੰ ਮੰਗ ਪੱਤਰ

Image
ਫਗਵਾੜਾ 16 ਸਤੰਬਰ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 35 ਦੇ ਸਾਬਕਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਐਸ.ਡੀ.ਐਮ. ਫਗਵਾੜਾ ਸ੍ਰ. ਕੁਲਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਨਾਲ ਸਬੰਧਤ ਕੁੱਝ ਸਮੱਸਿਆਵਾਂ ਬਾਰੇ ਦੱਸਿਆ ਅਤੇ ਉਹਨਾਂ ਦੇ ਹਲ ਲਈ ਇਕ ਮੰਗ ਪੱਤਰ ਵੀ ਦਿੱਤਾ। ਬੰਟੀ ਵਾਲੀਆ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਦੇ ਬਾਹਰ ਦੋਵੇਂ ਪਾਸੇ ਸੜਕ ਤੇ ਡੂੰਘੇ ਟੋਏ ਹਨ ਤੇ ਜਦੋਂ ਬਰਸਾਤੀ ਪਾਣੀ ਇਹਨਾਂ ਟੋਇਆਂ ਵਿਚ ਭਰ ਜਾਂਦਾ ਹੈ ਤਾਂ ਵਾਹਨ ਚਾਲਕਾਂ ਲਈ ਹਾਦਸੇ ਦਾ ਖਤਰਾ ਬਣ ਜਾਂਦਾ ਹੈ। ਕਈ ਲੋਕਾਂ ਦੇ ਸੱਟਾਂ ਲੱਗ ਚੁੱਕੀਆਂ ਹਨ ਪਰ ਕਾਰਪੋਰੇਸ਼ਨ ਵਲੋਂ ਸੜਕਾਂ ਦੀ ਮੁਰੱਮਤ ਨਹੀਂ ਕਰਵਾਈ ਗਈ। ਤਹਿਸੀਲ ਕੰਪਲੈਕਸ ਦੇ ਬਾਹਰ ਨਜਾਇਜ ਪਾਰਕਿੰਗ ਅਤੇ ਨਜਾਇਜ ਦੁਕਾਨਾਂ ਫੜੀਆਂ ਨੂੰ ਹਟਾਉਣਾ ਜਰੂਰੀ ਹੈ ਕਿਉਂਕਿ ਇਹ ਆਵਾਜਾਈ ਵਿਚ ਰੁਕਾਵਟ ਪੈਦਾ ਕਰਦੇ ਹਨ। ਫਲਾਈ ਓਵਰ ਦੇ ਉਪਰ ਕਈ ਤਰ੍ਹਾਂ ਦੇ ਬਰਸਾਤੀ ਬੂਟੇ ਤੇ ਝਾੜੀਆਂ ਉੱਗੀਆਂ ਹਨ ਜਿਹਨਾਂ ਨੂੰ ਕੱਟੇ ਜਾਣ ਦੀ ਲੋੜ ਹੈ ਕਿਉਂਕਿ ਇਹ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਜੀਟੀ ਰੋਡ ‘ਤੇ ਫਲਾਈ ਓਵਰ ਬਣਨ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੇ ਨਜਦੀਕ ਸਰਵਿਸ ਲੇਨ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ ਜਿਸਦੀ ਰਿਪੇਅਰ ਅਤੀ ਜਰੂਰੀ ਹੈ ਕਿਉਂਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਇਸੇ ਤਰ੍ਹਾਂ ਸ਼ੁਗਰ ਮਿਲ ਚੌਕ ਦੇ ਨਜਦੀਕ ਪੁੱਲ ਦੇ ਹੇਠਾਂ ਕਾਫੀ ਸਮੇਂ ਤੋਂ ਮੀਂਹ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਜੋ ਕਈ ਤਰ੍...

ਪਾਸਪੋਰਟ ਦਫਤਰ ਫਗਵਾੜਾ ਨੂੰ ਕੀਤਾ ਜਾ ਰਿਹੈ ਆਧੂਨਿਕ ਸੁਵਿਧਾਵਾਂ ਨਾਲ ਲੈਸ - ਰਾਜਕੁਮਾਰ ਬਾਲੀ * ਸਾਬਕਾ ਮੇਅਰ ਖੋਸਲਾ ਨੇ ਪਾਸਪੋਰਟ ਅਧਿਕਾਰੀ ਨੂੰ ਦੱਸੀਆਂ ਲੋਕਾਂ ਦੀਆਂ ਮੁਸ਼ਕਲਾਂ

Image
ਫਗਵਾੜਾ 15 ਸਤੰਬਰ (ਧਰੁਵ ਕਲੂਚਾ) ਜਲੰਧਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ੍ਰੀ ਰਾਜਕੁਮਾਰ ਬਾਲੀ ਨੇ ਅੱਜ ਫਗਵਾੜਾ ਦੇ ਹੈਡ ਪੋਸਟ ਆਫਿਸ ਦੀ ਪਹਿਲੀ ਮੰਜਿਲ ਤੇ ਬਣੇ ਪਾਸਪੋਰਟ ਦਫਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਦਫਤਰ ਦੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਉੱਥੇ ਹੀ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਖੇਤਰੀ ਪਾਸਪੋਰਟ ਅਧਿਕਾਰੀ ਨੂੰ ਫਗਵਾੜਾ ਦਫਤਰ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ। ਜਿਸ ਤੇ ਸ੍ਰੀ ਬਾਲੀ ਨੇ ਕਿਹਾ ਕਿ ਫਗਵਾੜਾ ਪਾਸਪੋਰਟ ਦਫਤਰ ਨੂੰ ਆਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਕ ਦੋ ਦਿਨ ਵਿਚ ਐਲ.ਸੀ.ਡੀ. ਸਕ੍ਰੀਨਾਂ ਲਗ ਜਾਣਗੀਆਂ। ਟੋਕਨ ਲੈ ਕੇ ਨੰਬਰ ਸਕ੍ਰੀਨ ਤੇ ਆਉਣ ਲੱਗੇਗਾ ਅਤੇ ਲੋਕਾਂ ਨੂੰ ਇਸ ਨਾਲ ਸਹੂਲਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਕਾਗਜਾਤ ਵਿਚ ਕੋਈ ਕਮੀ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਇਤਰਾਜ ਲੱਗਾ ਹੈ ਤਾਂ ਜੇਕਰ ਉਸੇ ਦਿਨ ਇਤਰਾਜ ਦੂਰ ਕਰ ਦਿੱਤਾ ਜਾਵੇ ਤਾਂ ਉਸੇ ਦਿਨ ਹੀ ਦੁਬਾਰਾ ਆ ਕੇ ਆਪਣੀ ਪਾਸਪੋਰਟ ਸਬੰਧੀ ਖਾਨਾ-ਪੂਰਤੀ ਕੀਤੀ ਜਾ ਸਕਦੀ ਹੈ ਅਤੇ ਦੋਬਾਰਾ ਅਪਾਇੰਟਮੈਂਟ ਲੈਣ ਦੀ ਜਰੂਰਤ ਨਹੀਂ ਹੋਵੇਗੀ। ਸਾਬਕਾ ਮੇਅਰ ਖੋਸਲਾ ਨੇ ਦੱਸਿਆ ਕਿ ਫਗਵਾੜਾ ਪਾਸਪੋਰਟ ਦਫਤਰ ਵਿਚ ਰੋਜਾਨਾ ਵੀਹ ਤੋਂ ਪੱਚੀ ਲੋਕਾਂ ਦਾ ਹੀ ਕੰਮ ਹੁੰਦਾ ਹੈ ਅਤੇ ਪਾਸਪੋਰਟ ਅਧਿਕਾਰੀ ਨੂੰ ਗੁਜਾਰਿਸ਼ ਕੀਤੀ ਗਈ ਹੈ ਕਿ ਘੱਟ ਤੋਂ ਘੱਟ ਸੱਠ ...

ਜੱਥੇਦਾਰ ਫੌਜੀ ਨੇ 18 ਸਤੰਬਰ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕੀਤੀ ਅਪੀਲ

Image
ਫਗਵਾੜਾ 15 ਸਤੰਬਰ (ਧਰੁਵ ਕਲੂਚਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਵਾਸਤੇ ਇੱਕ ਵਿਸ਼ਾਲ ਪੰਥਕ ਇਕੱਠ 18 ਸਤੰਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦਿਆ ਗਿਆ ਹੈ ਜਿਸ ਵਿੱਚ ਪੰਥ ਦਰਦੀਆਂ, ਸਿੱਖ ਜੱਥੇਬੰਦੀਆਂ, ਸਮੁੱਚਾ ਖਾਲਸਾ ਪੰਥ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ ਅਤੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕੌਮੀ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੋਆਬਾ ਜ਼ੋਨ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਕੋਈ ਵੀ ਚੋਣ ਹੋਵੇ ਭਾਵੇਂ ਸਰਪੰਚੀ ਦੀ ਹੋਵੇ, ਚਾਹੇ ਵਿਧਾਨ ਸਭਾ, ਲੋਕ ਸਭਾ ਸਮੇਤ ਹਰ ਤਰ੍ਹਾਂ ਦੀ ਚੋਣ ਪ੍ਰਕਿਰਿਆ ਮਿੱਥੀ ਗਈ ਤਰੀਕ ਅਨੁਸਾਰ ਹੀ ਹੁੰਦੀ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ 18 ਸਤੰਬਰ ਨੂੰ 10 ਸਾਲ ਹੋ ਜਾਣੇ ਹਨ ਜੋ ਮਿਲੀਭੁਗਤ ਦੇ ਚੱਲਦਿਆਂ ਹੁਣ ਤੱਕ ਕਰਵਾਈਆ ਨਹੀਂ ਗਈਆ। ਉਨ੍...