ਵੁਮੈਨ ਇੰਪਾਵਰਮੈਂਟ ‘ਚ ਸਰਬ ਨੌਜਵਾਨ ਸਭਾ ਦੇ ਰਹੀ ਵਢਮੁੱਲਾ ਸਹਿਯੋਗ - ਡੀ.ਕੇ. ਵਰਮਾ * ਸੋਸਵਾ ਦੇ ਮੈਂਬਰ ਡਾਇਰੈਕਟਰ ਨੇ ਕੀਤਾ ਵੋਕੇਸ਼ਨਲ ਸੈਂਟਰ ਦਾ ਦੌਰਾ

ਫਗਵਾੜਾ 29 ਸਤੰਬਰ (ਧਰੁਵ ਕਲੂਚਾ) ਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੇ ਮਨੋਰਥ ਨਾਲ ਸੋਸਵਾ ਪੰਜਾਬ ਦੇ ਸਹਿਯੋਗ ਸਦਕਾ ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਅੱਜ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਰਿਟਾ. ਚੀਫ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਦੌਰਾ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਉਹਨਾਂ ਨੂੰ ਸੈਂਟਰ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਅਤੇ ਨਾਲ ਹੀ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸੈਂਟਰ ‘ਚ ਪਹਿਲਾਂ ਤੋਂ ਚਲ ਰਹੇ ਟੇਲਰਿੰਗ, ਕਟਿੰਗ, ਬਿਊਟੀਸ਼ੀਅਨ ਤੇ ਕੰਪਿਊਟਰ ਕੋਰਸਾਂ ਤੋਂ ਇਲਾਵਾ ਸੋਸਵਾ ਵਲੋਂ ਬਜੁਰਗਾਂ ਤੇ ਬਿਮਾਰਾਂ ਲਈ ਹੋਮ ਕੇਅਰਟੇਕਰ ਕੋਰਸ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੇ ਜਿੱਥੇ ਸੈਂਟਰ ਦੇ ਪ੍ਰਬੰਧਾਂ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਭਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਜਿਵੇਂ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਵਾਤਾਵਰਣ ਸੰਭਾਲ, ਨਸ਼ਿਆਂ ਖਿਲਾਫ ਸੈਮੀਨਾਰ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਉਪਰਾਲੇ ਆਦਿ ਦੀ...