ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਦਿੱਲੀ 'ਚ ਗਿਰਫਤਾਰੀ ਨੂੰ ਲੈ ਕੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ 👉ਮੋਦੀ ਸਰਕਾਰ ਦੀ ਧੱਕੇਸ਼ਾਹੀ ਦਾ ਦਿਆਂਗੇ ਮੂੰਹ ਤੋੜਵਾਂ ਜਵਾਬ - ਸੌਰਵ ਖੁੱਲਰ

ਫਗਵਾੜਾ 01ਅਕਤੂਬਰ (ਧਰੁਵ ਕਲੂਚਾ) ਬੀਤੇ ਦਿਨੀਂ ਰਾਜਧਾਨੀ ਦਿੱਲੀ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸ਼ੇਲਕੇ ਸਮੇਤ ਹੋਰ ਸਾਥੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵਲੋਂ ਇੰਡੀਆ ਗੇਟ ਵਿਖੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਬਦਲੇ ਗ੍ਰਿਫਤਾਰ ਕਰਨ ਦੇ ਵਿਰੋਧ ਵਿਚ ਜਿਲਾ ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਸੌਰਵ ਖੁੱਲਰ ਅਤੇ ਹਲਕਾ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ ਕਰਨ ਮਹਾਜਨ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਵਰਤਦੇ ਹੋਏ ਕਿਸਾਨਾ ਦੇ ਪੱਖ ਵਿਚ ਉਠ ਰਹੀ ਆਵਾਜ ਨੂੰ ਦਬਾਉਣਾ ਚਾਹੁੰਦੀ ਹੈ ਪਰ ਯੂਥ ਕਾਂਗਰਸ ਨੇ ਹਮੇਸ਼ਾ ਅਨਿਆ ਦੇ ਖਿਲਾਫ ਆਵਾਜ ਬੁਲੰਦ ਕੀਤੀ ਹੈ। ਦਿੱਲੀ ਪੁਲਿਸ ਦੀ ਕਿਸੇ ਕਾਰਵਾਈ ਤੋਂ ਯੂਥ ਕਾਂਗਰਸ ਪੰਜਾਬ ਡਰੇਗੀ ਨਹੀਂ ਅਤੇ ਮੋਦੀ ਸਰਕਾਰ ਦੀ ਕਿਸਾਨਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਯੂਥ ਪ੍ਰਧਾਨ ਕਾਂਗਰਸ ਫਗਵਾੜਾ ਕਰਮਦੀਪ ਸਿੰਘ ਕੰਮਾਂ ਅਤੇ ਪ੍ਰਧਾਨ ਸ਼ਹਿਰੀ ਯੂਥ ਕਾਂਗਰਸ ਕਪੂਰਥਲਾ ਨਰੇਨ ਵਸ਼ਿਸ਼ਟ, ਉਪ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ ਨਵਜੋਤ ਸਿੰਘ ਮਾਹਲ, ਜਿਸ ਵਿੱਚ ਹਲਕਾ ਜਨਰਲ ਸਕੱਤਰ ਜਸਪ੍ਰੀਤ ਸਹਿਗਲ ਸੀਨੀਅਰ ...